Poem

ਮੈਂ ਕਸ਼ਮੀਰ ਵਾਰੇ ਨਹੀਂ ਲਿਖਾਂਗਾ... ਦਵਿੰਦਰ

August 22, 2019 09:10 PM
 
 
ਸ਼ਾਂਤ ਬੜਾ ਏ, ਬਿਨ ਬੋਲੇ ਸੱਭ ਝੱਲਦਾ ਏ !
ਲਗਦਾ ਹੈ ਹੁਣ ਤਾਂ ਉਹ.. ਮੇਰੇ ਵੱਲ ਦਾ ਏ !
 
ਪੈਰੀਂ ਬੇੜੀ ਪਾਕੇ.... ਦੱਸਾਂ   ਲੋਕਾਂ ਨੂੰ, 
ਦੇਖੋ ਤਾਂ ਸਹੀ.. ਕਿਨ੍ਹਾਂ ਸੋਹਣਾ ਚਲਦਾ ਏ !
 
ਕੀ ਸਾਂਭੂਗੀ ਧਰਤੀ ਹੁਣ..  ਇਹ ਲਾਵੇ ਨੂੰ, 
ਉਹਦੇ ਸੀਨੇ ਦੇ ਵਿੱਚ..  ਜਿਹੜਾ ਬਲਦਾ ਏ !
 
ਘਰ ਘਰ ਛੱਡ ਕੇ ਆਇਆ ਧੀਆਂ ਭੈਣਾਂ ਤੂੰ, 
ਤੇਰੇ ਕੰਮ ਵੀ ਦੇਖ..... ਜਮਾਨਾ ਜਲਦਾ ਏ !
 
ਸੀਨੇ ਲੱਗ ਕੇ ਵੀ ਉਹ..... ਮੁਰਝਾ ਜਾਂਦਾ ਏ, 
ਜੰਮਦਾ ਹੀ ਜਿਹੜਾ ਕੰਡਿਆਂ ਸੰਗ ਪਲਦਾ ਏ !
 
ਜਲਦਾ ਆਇਆ ਰੂੰ ਨਾ(ਲ) ਤੇਲ ਸਦੀਆਂ ਤੋਂ, 
ਪਰ ਲੋਕੀਂ ਕਹਿੰਦੇ ਨੇ... ਦੀਵਾ... ਜਲਦਾ ਏ !
 
ਮੈਂ ਕੀ ਰੋਕਾਂ    ਦਿਲ ਕਮਲੇ ਨੂੰ.. ਲੋਕੋ ਵੇ, 
ਜਿਹੜਾ ਆਪ ਮੁਹਾਰੇ    ਹੋਕੇ ਚਲਦਾ ਏ !
 
ਦਵਿੰਦਰ 
ਝਿੱਕੇ ਵਾਲਾ
Have something to say? Post your comment