News

ਕਾਲਮਨਵੀਸਾਂ ਨੂੰ ਸਿਹਤ ਬੀਮਾ ਸਹੂਲਤ ਦੇਵੇ ਸਰਕਾਰ --ਪਲਾਹੀ

August 23, 2019 03:26 PM

ਕਾਲਮਨਵੀਸਾਂ ਨੂੰ ਸਿਹਤ ਬੀਮਾ ਸਹੂਲਤ ਦੇਵੇ ਸਰਕਾਰ --ਪਲਾਹੀ

        ਫਗਵਾੜਾ /23 ਅਗਸਤ/  :  ਪੰਜਾਬ ਸਰਕਾਰ ਵਲੋ ਸੂਬੇ ਦੀ 76 ਫੀਸਦੀ ਵਸੋ ਨੂੰ  ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ  ਦੀ ਸਹੂਲਤ ਦੇਣ ਤੇ  ਇਸ ਵਿੱਚ 4500ਦੇ ਕਰੀਬ ਪੱਤਰਕਾਰਾਂ ਨੂੰ ਸ਼ਾਮਲ ਕਰਨ ਦੀ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ (ਰਾਜਿ)ਸ਼ਲਾਘਾ ਕਰਦਾ ਹੈ। ਮੰਚ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਨੇ ਕਪਤਾਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਦਿੰਦਿਆਂ ਆਪਣੇ ਪੱਤਰ ਚ ਲਿਖਿਆ ਹੈ  ਕਿ ਪਰਾਈਵੇਟ ਹਸਪਤਾਲਾਂ ਚ ਦਿਨੋ ਦਿਨ ਮਹਿੰਗੇ ਹੋ ਕੀਤੇ ਜਾ ਰਹੇ ਇਲਾਜ  ਅਤੇ ਸਰਕਾਰੀ ਹਸਪਤਾਲਾਂ ਚ ਘਟ ਰਹੀਆਂ ਇਲਾਜ ਸਹੂਲਤਾਂ ਕਾਰਨ ਆਮ ਲੋਕਾਂ ਨੂੰ ਤਾਂ ਕੀ ਮੱਧ ਵਰਗੀ ਲੋਕਾਂ ਨੂੰ ਵੀ ਇਲਾਜ ਕਰਾਉਣਾ ਬਹੁਤ ਔਖਾ ਹੋ ਗਿਆ ਹੈ। ਇਸ ਹਾਲਤ ਵਿੱਚ ਇਹ ਸਿਹਤ ਬੀਮਾ  ਸਹੂਲਤ ਉਨ੍ਹਾਂ ਲਈ ਬਹੁਤ ਵੱਡੀ ਰਾਹਤ ਹੋਏਗੀ । ਇਸ ਸਹੂਲਤ ਦੇ ਦਾਇਰੇ ਚ ਪੱਤਰਕਾਰਾਂਨੂੰ ਸ਼ਾਮਲ ਕਰਨਾ ਵੀ ਪੱਤਰਕਾਰਾਂ ਲਈ ਵੱਡੀ ਸਹੂਲਤ ਹੈ ਪਰ ਪੱਤਰਕਾਰਾਂ ਵਾਂਗ ਲੋਕ ਸਰੋਕਾਰਾਂ ਤੇ ਸਮਾਜਿਕ ਸਭਿਆਚਾਰਕ  ਮੁਦਿਆਂ ਤੇ ਅਖਬਾਰਾਂ ਰਸਾਲਿਆਂ ਚ ਆਰਟੀਕਲ ਤੇ ਫੀਚਰ ਲਿਖਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਕਾਲਮਨਵੀਸ ਪੱਤਰਕਾਰਾਂ  ਨੂੰ ਸ਼ਾਮਲ ਨਹੀ ਕੀਤਾ ਗਿਆ । ਸ੍ਰੀ ਪਲਾਹੀ ਨੇ ਇਨ੍ਹਾਂ ਨੂੰ ਵੀ ਸਹੂਲਤ ਦੇਣ ਦੀ ਮੰਗ ਕਰਦਿਆ ਲਿਖਿਆ ਹੈ ਕਿ ਹੈ ਕਿ ਕਾਲਮਨਵੀਸ ਵੀ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ  ਤੇ ਨੀਤੀਆਂ ਬਾਰੇ ਆਰਟੀਕਲ ਤੇ ਫੀਚਰ ਲਿਖਕੇ ਪੱਤਰਕਾਰਾਂ ਵਾਂਗ ਹੀ ਸਰਕਾਰ ਤੇ ਲੋਕਾਂ ਚ ਪੁੱਲ ਦਾ ਕੰਮ ਕਰਦੇ ਹਨ। ਇਸ ਦਰਮਿਆਨ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਗਿਆਨ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ,ਜਨਰਲ ਸਕੱਤਰ ਗੁਰਚਰਨ ਨੂਰਪੁਰ ਅਤੇ ਸੂਬਾ ਕਮੇਟੀ ਮੈਂਬਰ ਸੁਰਿੰਦਰ ਮਚਾਕੀ ਨੇ ਇਕ ਵੱਖਰੇ ਪ੍ਰੈਸ ਬਿਆਨ ਰਾਹੀਂ ਸੂਬੇ ਦੇ ਕਾਲਮਨਵੀਸਾਂ ਨੂੰ ਵੀ ਇਹ ਸਹੂਲਤ ਦੇਣ ਦੀ ਮੰਗ ਕੀਤੀ ਹੈ ।

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-