Sunday, January 26, 2020
FOLLOW US ON
BREAKING NEWS

Article

"ਦੇਸੀ ਯਾਰ" ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ - ਕੁਲਦੀਪ ਚੋਬਰ

August 23, 2019 04:00 PM


"ਦੇਸੀ ਯਾਰ" ਗੀਤ ਨੂੰ ਲੈ ਕੇ ਚਰਚਾ ਵਿਚ ਆਇਆ ਸੀ ਪੰਜਾਬੀ ਗਾਇਕ - ਕੁਲਦੀਪ ਚੋਬਰ


ਆਪਣੀ ਸਖਤ ਮਿਹਨਤ ਨਾਲ ਜੋ ਬੰਦਾ ਕੋਈ ਕੰਮ ਕਰਨ ਦੀ ਥਾਣ ਲਵੇ ਤਾਂ ਉਸ ਦਾ ਮੁਕੱਦਰ ਕੋਈ ਨਹੀਂ ਖੋ ਸਕਦਾ।  ਉਹ ਆਪਣੀ ਮੰਜ਼ਿਲ ਪਾ ਕੇ ਉਸ ਨੂੰ ਸਰ ਕਰ ਲੈਂਦਾ ਹੈ। ਇਸ ਤਰ੍ਹਾਂ ਦਾ ਨੌਜਵਾਨ ਹੈ ਜੋ ਆਪਣੀ ਨਿਮਰਤਾ ਦੇ ਸਹਾਰੇ ਹਰ ਇੱਕ ਦੇ ਦਿਲ ਵਿੱਚ ਵਸ ਜਾਂਦਾ ਹੈ ਜਿਸ ਦਾ ਨਾਂ ਬੜੇ ਅਦਬ ਸਤਿਕਾਰ ਲਿਆ ਜਾਂਦਾ ਮੇਰੀ ਮੁਰਾਦ ਹੈ ਕੁਲਦੀਪ ਚੋਬਰ ਇਸ ਨੇ ਬਹੁਤੇ ਥੋੜੇ ਸਮੇਂ ਵਿੱਚ ਹੀ ਪੰਜਾਬੀ ਗਾਇਕੀ ਖੇਤਰ ਵਿੱਚ ਆਪਣੀ ਚੰਗੀ ਪਹਿਚਾਣ ਬਣਾ ਲਈ ਹੈ।
ਇਸਦਾ ਜਨਮ ਜ਼ਿਲ੍ਹਾ ਸੰਗਰੂਰ ਦੀ ਹੱਦ ਤੇ ਪੈਂਦਾ ਪਿੰਡ ਰੱਤਾਖੇੜਾ ਵਿਖੇ ਪਿਤਾ ਦਲਵੀਰ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਦੀ ਕੁੱਖੋਂ ਉਨ੍ਹਾਂ ਦੇ ਜੱਦੀ ਘਰ ਹੋਇਆ। ਘਰ ਵਿਚ ਇਹ ਦੋ ਭਰਾ ਤੇ ਇੱਕ ਨਿੱਕੀ ਭੈਣ ਸੀ। ਇਸਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਰੱਤਾਖੇੜਾ ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਪੜ੍ਹਾਈ ਤੋਂ ਬਾਅਦ ਇਸਨੇ ਸੰਗੀਤ ਦੀ ਤਾਲੀਮ ਆਪਣੇ ਉਸਤਾਦ ਪ੍ਰਸਿੱਧ ਗਾਇਕ ਨਿਰਮਲ ਮਾਹਲਾ ਤੋਂ ਹਾਸਲ ਕੀਤੀ। ਸੰਗੀਤ ਸਿੱਖਿਆ ਪ੍ਰਾਪਤ ਕਰਨ ਉਪਰੰਤ ਆਪਣੀ ਸੁਰੀਲੀ ਆਵਾਜ ਰਾਹੀਂ ਪਹਿਲਾਂ ਗੀਤ 'ਦੇਸੀ ਯਾਰ'
ਨਈ ਨਿੱਭਣੀ ਤੇਰੇ ਨਾਲ, ਰੋਜ ਹੀ ਪੈਣੇ ਪੰਗੇ ਨੇ, ਕੁੜੀਏ ਯਾਰ ਤਾਂ ਦੇਸੀ ਨੇ,
ਜੋ ਗੀਤਕਾਰ ਸਿਕੰਦਰ ਖਾਨ ਦਾ ਲਿਖਿਆ ਹੋਇਆ ਸੀ ਕ੍ਰਾਇਮ ਕਰਾਊਸ ਕੰਪਨੀ ਨੇ ਰਿਲੀਜ਼ ਕੀਤਾ। ਇਸ ਗੀਤ ਨੂੰ ਲੈ ਕੇ ਇਸ ਦੀ ਚਰਚਾ ਬਹੁਤ ਹੋਈ ਕੁਲਦੀਪ ਲਈ ਬਹੁਤ ਮਾਣ ਵਾਲੀ ਗੱਲ ਸੀ। ਚੋਬਰ ਦਸਦਾ ਹੈ ਕਿ ਇਸ ਗੀਤ ਦੇ ਆਉਣ ਨਾਲ ਗਾਇਕੀ ਨੂੰ ਚੰਗਾ ਹੁਲਾਰਾ ਮਿਲਿਆ ਤੇ ਫਿਰ ਇਸ ਗੀਤ ਆਇਆ'ਮਿੱਠੀਏ'
ਤੈ ਆ ਰੱਬ ਦਾ ਤੂੰ ਮੰਨ ਕੇ, ਉਹਤੋ ਵੀ ਡਰਦੀ ਹੋਵੇਗੀ, ਕੋਈ ਨਾ ਮਿੱਠੀਏ, ਯਾਦ ਕਦੇ ਤਾਂ ਕਰਦੀ ਹੋਵੇਗੀ,
ਜੋ ਦਰਸ਼ਕਾਂ ਨੂੰ ਬੇਹੱਦ ਪਸੰਦ ਆਇਆ ਤੇ ਫਿਰ ਗਾਇਕੀ ਮਿਆਰ ਹੋਰ ਉੱਚਾ ਹੋਣ ਲੱਗਾ ਏਹ ਗੀਤ ਦੇ ਬੋਲਾਂ ਨੂੰ ਕਲਮਬੰਦ ਕੀਤਾ ਗੀਤਕਾਰ ਗੱਗੀ ਸਾਰੋਂ ਨੇ, ਕੁੰਢੀ ਮੁੱਛ ਰਿਕੋਰਡ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ, ਗਾਇਕੀ ਦੇ ਨਾਲ ਨਾਲ ਚੋਬਰ ਇਕ ਚੰਗਾ ਮੰਚ ਸੰਚਾਲਕ ਵੀ ਮੰਨਿਆ ਜਾਂਦਾ ਹੈ, ਇਸ ਦੇ ਨਾਲ ਇਸ ਦੀ ਸਹਾਇਕ ਗਾਇਕਾ ਪੰਮੂ ਧਾਲੀਵਾਲ ਵੀ ਇਸ ਨੂੰ ਆਪਣਾ ਅਦਰਸ਼ ਮੰਨਦੀ ਹੈ, ਉਸ ਦਾ ਮੰਨਣਾ ਹੈ ਕਿ ਸਟੇਜਾਂ ਤੇ ਉਸ ਦੀ ਅਵਾਜ ਵਿਚ ਦਮ ਭਰਨ ਵਾਲੇ ਕੁਲਦੀਪ ਚੋਬਰ ਹਨ।ਮੰਚ ਸੰਚਾਲਕ ਦੀ ਭੂਮਿਕਾ ਵਿੱਚ ਇਹੇ ਆਪਣਾ ਉਸਤਾਦ ਜੋ ਪੰਜਾਬ ਦੇ ਪ੍ਰਸਿੱਧ ਮੰਚ ਸੰਚਾਲਕ ਵੱਜੋਂ ਜਾਣੇ ਜਾਂਦੇ ਨੇ ਕੁਲਵੰਤ ਉੱਪਲੀ ਨੂੰ ਮੰਨਦਾ ਹੈ। ਅੱਜ ਕੱਲ੍ਹ ਇਸ ਦਾ ਨਵਾਂ 'ਮਾਂ ਅੱਡ ਕਰਤੀ' ਜੋ ਸ਼ੋਸ਼ਲ ਮੀਡੀਆ ਉਪਰ ਬਹੁਤ ਚੱਲ ਰਿਹਾ ਹੈ। ਇਸ ਦਾ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵੱਧ ਤੋਂ ਵੱਧ ਸਾਥ ਦੇ ਰਹੇ ਨੇ ਪੰਜਾਬੀ ਲੋਕ ਗਾਇਕ ਜਸ ਗੁਰਾਇਆ ਤੇ ਪ੍ਰਧਾਨ ਅਸ਼ੋਕ ਮਸਤੀ ਜੀ ਜੋ ਖੁਦ ਚੰਗੇ ਅਦਾਕਾਰ ਹਨ। 
  ਮਾਂ ਅੱਡ ਕਰਤੀ ਗੀਤ ਤੋਂ ਭਰਵਾਂ ਹੁੰਗਾਰਾ ਮਿਲਣ ਤੇ ਚੋਬਰ ਆਪਣੇ ਨਵੇਂ ਗੀਤ ਦੀ ਤਿਆਰੀ ਵਿਚ ਲੱਗਾ ਹੋਇਆ ਹੈ।ਅਸੀਂ ਉਮੀਦ ਕਰਦੇ ਹਾਂ ਕਿ ਇਹੇ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਹੋਰ ਵੀ ਮੱਲਾਂ ਮਾਰੇ।

ਪੇਸ਼ਕਸ਼ : ਕੁਲਵੰਤ ਛਾਜਲੀ
9815472063

Have something to say? Post your comment