Sunday, January 26, 2020
FOLLOW US ON
BREAKING NEWS

Poem

ਬਾਪੂ ਦੀ ਘੂਰੀ ਮਾਂ ਦੀ ਚੂਰੀ/ਮੱਖਣ ਸ਼ੇਰੋਂ ਵਾਲਾ

August 23, 2019 09:22 PM
ਨਿੱਤ ਆਓਂਦਾ ਅੰਦਰ ਭਰ ਭਰ,,
ਓਹੀ ਹੋਇਆ ਜਿਸ ਦਾ ਸੀ ਡਰ,
ਨਾ ਰੁਕਿਆ ਰੋਕਿਆ ਬਹੁਤ ਸੀ,
ਵਕਤ ਸਾਡੇ ਤੋਂ ਪਾ ਗਿਆ ਦੂਰੀ,
ਯਾਦ ਆਓਂਦੇ ਦਿਨ ਬਚਪਨ ਦੇ ,
ਬਾਪੂ ਦੀ ਘੂਰੀ ਤੇ ਮਾਂ ਦੀ ਚੂਰੀ
 
ਖੁੱਲਾ ਜਿਹਾ ਵਿਹੜਾ ਨਿੰਮ ਨਿਸਾਨੀ,
ਡੱਕਿਆਂ ਦੀ ਭਰੀ ,ਨੀਵੀਂ ਝਲਾਨੀ,
ਓਹ ਖੁਰਲੀ,ਨਲਕਾ ਵਾਰ ਵਾਰ ਉਤਰੇ
ਚਿਹਰੇ ਤੇ ਹਾਸੀ ਅੰਦਰ ਮਜਬੂਰੀ
ਯਾਦ ਆਓਂਦੇ ਦਿਨ ਬਚਪਨ ਦੇ ,
ਬਾਪੂ ਦੀ ਘੂਰੀ ਤੇ ਮਾਂ ਦੀਆਂ ਚੂਰੀ,
 
ਲਿਖ ਕੇ ਪੋਚ ਦਿੰਦੇ ਸੀ ਫੱਟੀ ਤੋਂ,
ਬਿਨ ਰੂੰਗੇ ਨਾ ਹਿਲਦੇ ਹੱਟੀ ਤੋਂ,
ਭੱਠੀ ਪਿੰਡ ਵਿਚਾਲੇ ਦਾਣੇ ਭੰਨਾਓਂਣੇ,
ਸਾਫ ਦਿਲ ਸੀ ਨਾ ਕਿ ਗਰੂਰੀ
ਯਾਦ ਆਓਂਦੇ ਦਿਨ ਬਚਪਨ ਦੇ ,
ਬਾਪੂ ਦੀਆਂ ਘੂਰੀ ਤੇ ਮਾਂ ਦੀ ਚੂਰੀ,
 
ਬੇਫਿਕਰੇ ਸੀ ਸਭ ਭੋਲੇ ਭਾਲੇ,
ਪਛਤਾਵਾ ਕਾਹਲ ਚ ਦਿਨ ਲੰਘਾਲੇ,
ਮੱਖਣਾਂ ਸ਼ੇਰੋਂ ਦੀਆਂ ਗਲੀਆਂ ਓਹੀ,
ਪਰ ਓਹ ਨਾ ਰਹੀ ਮਸਹੂਰੀ,
ਯਾਦ ਆਓਂਦੇ ਦਿਨ ਬਚਪਨ ਦੇ ,
ਬਾਪੂ ਦੀਆਂ ਘੂਰੀ ਤੇ ਮਾਂ ਦੀ ਚੂਰੀ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ 98787-98726
Have something to say? Post your comment