Monday, September 16, 2019
FOLLOW US ON

Article

ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ ਵੱਲੋਂ ਇੱਕ ਹੋਰ ਕੀਰਤੀਮਾਨ : ਪਰਮਜੀਤ ਰਾਮਗੜ੍ਹੀਆ

August 23, 2019 09:33 PM

ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ ਵੱਲੋਂ ਇੱਕ ਹੋਰ ਕੀਰਤੀਮਾਨ : ਪਰਮਜੀਤ ਰਾਮਗੜ੍ਹੀਆ
-----------------------------------------------------------------
ਸੋਸ਼ਲ ਮੀਡੀਆ ਦੇ ਬਹੁਚਰਚਿਤ ਸਿਲਸਿਲੇ 'ਫੇਸਬੁੱਕ' ਉਪਰ ਅਨੇਕਾਂ ਹੀ ਵੱਖ-ਵੱਖ ਗਤੀਵਿਧੀਆਂ ਨੂੰ ਰੂਪਮਾਨ ਕਰਦੇ ਗਰੁੱਪ ਚੱਲ ਰਹੇ ਹਨ ਜਿਨ੍ਹਾਂ ਵਿਚੋਂ ਪ੍ਰਮੁੱਖ ਰੂਪ ਵਿੱਚ ਧਾਰਮਿਕ, ਰਾਜਨੀਤਿਕ, ਸਾਹਿਤਕ, ਵਿਗਿਆਨਿਕ, ਸੰਗੀਤ , ਫੈਸ਼ਨ, ਬਿਊਟੀਏਸ਼ਨ, ਅਯਾਤ-ਨਿਰਯਾਤ ਅਤੇ ਖੇਤੀ ਨਾਲ ਸੰਬੰਧਿਤ, ਆਦਿ ਹੋਰ ਅਨੇਕਾਂ ਹੀ ਗਰੁੱਪ ਚੱਲ ਰਹੇ ਹਨ। ਹਰੇਕ ਗਰੁੱਪ ਦਾ ਆਪਣਾ ਕਾਰਜ ਅਤੇ ਆਪਣੀ ਅਹਿਮੀਅਤ ਹੈ।
ਇਸੇ ਹੀ ਸ਼੍ਰੇਣੀ ਵਿਚ 'ਜਾਪਾਨੀ ਕਾਵਿ ਵਿਧਾ' 'ਹਾਇਕੂ' ਨੂੰ ਮਾਤ-ਭਾਸ਼ਾ ਪੰਜਾਬੀ ਦੇ ਵਿਚ ਅਰਸ਼ ਤੋਂ ਫਰਸ਼ ਤੀਕ ਲਿਜਾਣ ਤੇ ਪ੍ਰਫੁਲਿਤ ਕਰਨ ਦੇ ਲਈ ਇਸੇ ਹੀ ਪਲੇਟਫਾਰਮ ਤੇ ਹੀ ਮਾਰਚ 2015 ਦੇ ਵਿਚ ਅੰਤਰਰਾਸ਼ਟਰੀ ਹਾੲਿਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਦਾ ਗਠਨ ਕੀਤਾ ਗਿਆ । ਇਸਦੇ ਮੁੱਢਲੇ ਪੜ੍ਹਾ ਦਾ ਆਗ਼ਾਜ਼ ' ਹਾਇਕੂ ਵਿਧਾ ' ਦੇ 151 ਲੜੀਵਾਰ ਕਿਸ਼ਤਾਂ ਦੇ ਰੂਪ ਵਿੱਚ ਕੀਤਾ ਗਿਆ। ਜਿਸਨੂੰ ਹਾਇਕੂ ਲੇਖਕਾਂ ਤੇ ਇਸ ਵਿਧਾ ਨੂੰ ਪਿਅਰਨ ਵਾਲਿਆਂ ਦੇ ਅਪਾਰ ਸਹਿਯੋਗ ਸਦਕਾ ਸੰਪੂਰਨ ਕੀਤਾ ਗਿਆ। ਗਰੁੱਪ ਵਲੋਂ 'ਵਿਧਾ ਹਾਇਕੂ' ਤੇ ਦੋ ਸਾਲਾਂ ਵਿੱਚ ਦੋ ਹਾਇਕੂ ਪੁਸਤਕਾਂ {ਪੰਜਾਬੀ ਹਾਇਕੂ ਰਿਸ਼ਮਾਂ ਅਤੇ ਸੰਦਲੀ ਪੈੜਾਂ} ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਜੋ ਕਿ ਆਪਣੇ ਆਪ ਵਿੱਚ ਇੱਕ ਕੀਰਤੀਮਾਨ ਬਨਣ ਵਿੱਚ ਸਫ਼ਲ ਹੋਈਆਂ। ਜਿਸ ਲਈ ਇਨ੍ਹਾਂ ਦੋਹਾਂ ਕਿਤਾਬਾਂ ਦੇ ਸਮੁੱਚੇ ਕਲਮਕਾਰ ਵਧਾਈ ਦੇ ਪਾਤਰ ਹਨ। ਸਾਹਿਤਕ ਜਗਤ ਵਿਚ ਪੰਜਾਬੀ ਹਾਇਕੂ ਤੇ ਹੁਣ ਤੱਕ ਦੀ ਇਹ ਅਹਿਮ ਪ੍ਰਾਪਤੀ ਵੀ ਕਹੀ ਜਾ ਸਕਦੀ ਹੈ।
ਇਸ ਗਰੁੱਪ ਦਾ ਤੀਸਰਾ ਪੜਾ 'ਵਿਧਾ ਤਾਂਕਾ' ਦਾ ਸੀ। ਜਿਸਦੀਆਂ ਪਹਿਲਾਂ ਤੋਂ ਮਿੱਥੀਆਂ100 ਲੜੀਵਾਰ ਕਿਸ਼ਤਾਂ ਗਰੁੱਪ ਦੇ ਜ਼ਹੀਨ ਅਦਬੀ ਲੇਖਕਾਂ ਦੇ ਅਪਾਰ ਸਹਿਯੋਗ ਸਦਕਾ ਸੰਪੂਰਨ ਵੀ ਹੋਈਆਂ, ਜੋ ਕਿ ਮਾਤ-ਭਾਸ਼ਾ ਪੰਜਾਬੀ ਦੇ ਵਿਚ ਇਕ ਵਿਲੱਖਣ ਕਾਰਜ ਦੇ ਨਾਲ, ਜਾਪਾਨੀ ਕਾਵਿ ਵਿਧਾ ਦੇ ਪੰਜਾਬੀ ਰੂਪ ਵਿਚ ਇਕ ਨਵਾਂ ਮੀਲ ਪੱਥਰ ਵੀ ਸੀ। ਇਸਦੇ ਚਲਦੇ ਹੀ ਪਹਿਲੀਆਂ ਪੰਜਾਹ ਤਾਂਕਾ ਕਿਸਤਾਂ ਨੂੰ "ਇਕੋ ਰਾਹ ਦੇ ਪਾਂਧੀ" ਪੁਸਤਕ ਵਿਚ ਸ਼ਾਮਿਲ ਕੀਤਾ, ਜਿਸਦਾ ਕਾਰਜ ਪ੍ਰੈਸ ਦੇ ਵਿਚ ਚੱਲ ਰਿਹਾ ਹੈ। ਪੰਜਾਬੀ ਸਾਹਿਤ ਜਗਤ ਵਿਚ ਸਾਂਝੀ ਤਾਂਕਾ ਦੇਣਾ, ਇਹ ਗਰੁੱਪ ਦੀ ਅਗਲੀ ਕਾਮਯਾਬੀ ਹੋਵੇਗੀ। ਇਸ ਸਭ ਦੀ ਕਾਮਯਾਬੀ ਦੇ ਲਈ ਇਸ ਪਰਿਵਾਰ ਦੀਆਂ ਤਮਾਮ ਸਤਿਕਾਰਤ ਸ਼ਖ਼ਸ਼ੀਅਤਾਂ ਵਧਾਈ ਦੀਆਂ ਪਾਤਰ ਹਨ।
ਗਰੁੱਪ ਦੇ ਸੰਚਾਲਕ ਪਰਮ ਜੀਤ ਰਾਮਗੜ੍ਹੀਆ ਨੇ ਦੱਸਿਆ ਕਿ ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ ਨੂੰ ਅੱਗੇ 7 ਜ਼ੋਨਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਸਮੁੱਚੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਹਰਿਆਣਾ,ਹਿਮਾਚਲ, ਦਿੱਲੀ, ਉਤਰਪ੍ਰਦੇਸ਼, ਰਾਜਸਥਾਨ, ਤੋਂ ਇਲਾਵਾ ਕੈਨਡਾ, ਅਮਰੀਕਾ, ਇੰਗਲੈਂਡ,ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨ, ਗਰੀਸ, ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਅੰਤਰਰਾਸ਼ਟਰੀ ਹਾਇਕੂ ਗਰੁੱਪ "ਪੰਜਾਬੀ ਹਾਇਕੂ ਰਿਸ਼ਮਾਂ" ਹਾਇਕੂ-ਤਾਂਕਾ-ਸੇਦੋਕਾ ਸਕੂਲ ਦੇ ਅਗਲੇਰੇ ਕਾਰਜਾਂ ਦੇ ਵਿਚ "ਤਾਂਕਾ ਪੁਸਤਕ 2", ਹਾਇਕੂ ਲੇਖਕਾਂ ਦੀ ਡਾਇਰੈਕਟਰੀ, ਸੇਦੋਕਾ ਪੁਸਤਕ, ਤੇ ਇਕ ਪੁਰਸ਼ ਹਾਇਕੂ ਲੇਖਕਾਂ ਦੀ ਕਿਤਾਬ ਪ੍ਰਕਾਸ਼ਿਤ ਕਰਨ ਬਾਰੇ ਤਜਵੀਜ਼ ਉਲੀਕੀ ਗਈ ਹੈ। ਪਰਮ ਜੀਤ ਰਾਮਗੜ੍ਹੀਆ ਨੇ ਦੱਸਿਆ ਕਿ ਉਪਰੋਕਤ ਕਾਰਜਾਂ ਤੋਂ ਬਿਨਾਂ ਭਵਿੱਖ ਵਿਚ ਇਕ ਇਕ ਪ੍ਰੋਗਰਾਮ ਵੀ ਕੀਤਾ ਜਾਣਾ ਹੈ। 
ਤਾਂਕਾ ਪੁਸਤਕ ਤੋਂ ਬਾਅਦ ਸੇਦੋਕਾ ਤੇ ਕਾਰਜ਼ ਕਾਰਜ਼ ਹੋਵੇਗਾ। ਜਿਸਦੀ ਰੂਪਰੇਖਾ ਪੁਸਤਕ "ਇਕੋ ਰਾਹ ਦੇ ਪਾਂਧੀ" ਤੋਂ ਬਾਅਦ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਉਸ ਗਰੁੱਪ ਵਲੋਂ ਹੁਣ ਤੀਕ ਜੋ ਵੀ ਕਾਰਜ ਹੋਇਆ ਜਾ ਭਵਿੱਖ ਵਿਚ ਹੋਣ ਜਾ ਰਿਹਾ ਉਹ ਵੀ ਇਕ ਰਿਕਾਰਡ ਹੋਵੇਗਾ। ਦੁਆ ਕਰਦੇ ਹਾਂ ਕਿ ਸਭਨਾਂ ਦਾ ਸਹਿਯੋਗ ਔਰ ਸਾਥ ਇਸੇ ਤਰਾਂ ਮਿਲਦਾ ਰਹੇਗਾ ਤੇ ਸ਼ਾਲਾ! ਇਹ ਕਾਫ਼ਲਾ ਦਿਨ ਬ ਦਿਨ ਹੋਰ ਵਡੇਰਾ ਹੁੰਦਾ ਜਾਵੇਗਾ।

Have something to say? Post your comment