Monday, September 16, 2019
FOLLOW US ON

Article

ਪੰਜਾਬੀ ਸਿਨੇਮੇ ਦਾ ਸੰਜੀਦਾ ਫਿਲਮ ਨਿਰਦੇਸ਼ਕ:ਮਨਭਾਵਨ ਸਿੰਘ/ਦੀਪ ਸੰਦੀਪ

August 25, 2019 09:01 PM

ਪੰਜਾਬੀ ਸਿਨੇਮੇ ਦਾ ਸੰਜੀਦਾ ਫਿਲਮ ਨਿਰਦੇਸ਼ਕ:ਮਨਭਾਵਨ ਸਿੰਘ
ਮਨਭਾਵਨ ਸਿੰਘ ਪੰਜਾਬੀ ਫਿਲਮ ਖੇਤਰ ਨਾਲ ਜੁੜਿਆ ਇੱਕ ਬੇਹਤਰੀਨ ਫਿਲਮਸਾਜ਼ ਹੈ।ਉਹ ਹਮੇਸ਼ਾ ਹੀ ਘੱਟ ਪਰ ਚੰਗੀਆਂ ਫਿਲਮਾਂ ਦੇ ਨਿਰਦੇਸ਼ਣ ਲਈ ਜਾਣਿਆਂ ਜਾਦਾ ਹੈ।ਉਸਦੀ ਵੱਡੀ ਖਾਸੀਅਤ ਇਹ ਹੈ ਕਿ ਉਹ ਆਪਣੇ ਕਿੱਤੇ ਵਿੱਚ ਕਾਹਲੀ ਨਹੀ ਬਲਕਿ ਸਮਝ ਤੇ ਸਿਆਣਪ ਵਰਤਦਾ ਹੈ।ਅੰਬਾਲਾ ਸ਼ਹਿਰ ਨਾਲ ਸੰਬੰਧਿਤ ਇਸ ਪ੍ਰਤਿਬਾਸ਼ਾਲੀ ਨਿਰਦੇਸ਼ਕ ਨੇ ਜਦੋ ਇਸ ਖੇਤਰ ਵੱਲ ਆਉਣ ਦਾ ਨਿਰਣਾ ਲਿਆ।ਤਾ ਪਹਿਲਾ ਉਸਨੇ ਬਕਾਇਦਾ ਫਿਲਮ ਮੇਕਿੰਗ ਦਾ ਕੋਰਸ ਕੀਤਾ।ਅਤੇ ਫਿਰ ਵਿਵਹਾਰਿਕ ਰੂਪ ਵਿੱਚ ਵਿਚਰਦਿਆਂ ਉਸਨੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਭਾਜੀ ਸਮੇਤ ਕਈ ਹੋਰ ਨਾਟਕਕਾਰ ਨਾਲ ਰੰਗਮੰਚ ਕਰਦਿਆਂ ਇਸ ਪੇਸ਼ੇ ਦੀ ਬਰੀਕੀਆਂ ਨੂੰ ਸਮਝਿਆ।ਫਿਲਮ ਖੇਤਰ ਵਿੱਚ  ਸਹਾਇਕ ਨਿਰਦੇਸ਼ਕ ਵਜੋ ਸੁਰੂਆਤ ਕਰਦਿਆਂ ਉਸਨੇ ਪੰਜਾਬੀ ਫਿਲਮ ਮਿੱਟੀ ਇੰਗਲਿਸ਼ ਫਿਲਮ ਲੰਡਨ ਟੂ ਅਮ੍ਰਿਤਸਰ ਅਤੇ ਇੰਡੋ ਕਨੇਡੀਅਨ ਫਿਲਮ "ਲਿਟਲ ਟੈਰਰ" ਜਿਹੀਆਂ ਸ਼ਾਨਦਾਰ ਫਿਲਮਾਂ ਕੀਤੀਆਂ।ਸਾਰਥਕ ਸਿਨੇਮੇ ਦੀ ਪਹਿਲ ਕਰਦਿਆਂ ਉਸਨੇ ਬਤੋਰ ਨਿਰਦੇਸ਼ਕ ਆਪਣੀ ਪਹਿਲੀ ਫਿਲਮ "ਗੇਲੋ" ਡਾਇਰੈਕਟ ਕੀਤੀ।ਰਾਮ ਸਰੂਪ ਅਣਖੀ ਦੇ ਨਾਵਲ ਤੇ ਅਧਾਰਿਤ ਇਸ ਫਿਲਮ ਰਾਹੀ ਸਮਾਜਿਕ ਮਸਲਿਆਂ ਦੀ ਸਫਲ ਪੇਸ਼ਕਾਰੀ ਕੀਤੀ ਗਈ।ਇਹ ਫਿਲਮ ਭਾਵੇ ਵੱਡੇ ਪੱਧਰ ਤੇ ਸਫਲਤਾ ਨਹੀ ਹਾਸਲ ਕਰ ਸਕੀ।ਪਰ ਮਿਆਰੀ ਸਿਨੇਮਾ ਪਸੰਦ ਕਰਨ ਵਾਲੇ ਹਰ ਦਰਸ਼ਕ ਨੇ ਇਸ ਕਿਰਤ ਨੂੰ ਪਸੰਦ ਕੀਤਾ।ਮਨਭਾਵਨ ਹਮੇਸ਼ਾ ਹੀ ਆਮ ਜੀਵਨ ਵਿਚਲੇ ਪਹਿਲੂਆਂ ਨੂੰ ਪਰਦੇ ਤੇ ਉਜਾਗਰ ਕਰ ਦੀ ਕੋਸ਼ਿਸ਼ ਕਰਦਾ ਹੈ।ਜਿੰਦਗੀ ਦੇ ਰੁਝੇਵਿਆਂ ਅਤੇ ਕੁਝ ਵੱਖਰਾ ਕਰਨ ਦੀ ਤਾਂਘ ਵਿੱਚ ਉਲਝਿਆ ਮਨਭਾਵਨ ਸਿੰਘ ਫਿਲਮ "ਜੱਦੀ ਸਰਦਾਰ" ਨਾਲ ਮੁੜ ਸਰਗਰਮ ਹੋਇਆ ਹੈ।ਪੰਜਾਬ ਦੇ ਪੇਡੂ ਸੱਭਿਆਚਾਰ ਅਤੇ ਸਾਂਝੇ ਜਿਮੀਦਾਰ ਪਰਿਵਾਰਾਂ ਦੀ ਕਹਾਣੀ ਪੇਸ਼ ਕਰਦੀ ਇਸ ਫਿਲਮ ਵਿੱਚ ਸਿੱਪੀ ਗਿੱਲ,ਦਿਲਪ੍ਰੀਤ ਢਿੱਲੋ,ਸਾਵਨ ਰੂਪੋਵਾਲੀ,ਗੁੱਗੂ ਗਿੱਲ ਮੁੱਖ ਭੂਮਿਕਾ ਵਿੱਚ ਹਨ।ਮਨਭਾਵਨ ਸਿੰਘ ਮੁਤਾਬਿਕ ਹਰ ਚੰਗੀ ਚੀਜ਼ ਨੂੰ ਅੱਗੇ ਲਿਆਉਣ ਵਿੱਚ ਵਕਤ ਲੱਗਦਾ ਹੈ।ਪਰ ਉਹ ਬਿਨਾਂ ਕਿਸੇ ਥਕਾਵਟ ਦੇ ਲਗਾਤਾਰ ਗਤੀਸ਼ੀਲ ਹੈ।ਇਹਨੀ ਦਿਨੀ ਉਹ ਇੱਕ ਹੋਰ ਫਿਲਮ "ਪਰਿੰਦੇ" ਦਾ ਵੀ ਨਿਰਦੇਸ਼ਣ ਕਰ ਰਿਹਾ ਹੈ।ਜੋ ਕਿ ਜਲਦ ਹੀ ਵੱਡੇ ਪੱਧਰ ਤੇ ਰਿਲੀਜ਼ ਕੀਤੀ ਜਾਵੇਗੀ।

Have something to say? Post your comment