Monday, September 16, 2019
FOLLOW US ON

Article

ਸੁਰੀਲੀ ਅਵਾਜ ਨਾਲ ਸਰੋਤਿਆਂ ਮੋਹ ਲੈਣ ਵਾਲੀ ਪੰਜਾਬੀ ਗਾਇਕਾ- ਰਜਨੀ ਜੈਨ ਆਰੀਆ

August 25, 2019 09:04 PM

 ਸੁਰੀਲੀ ਅਵਾਜ ਨਾਲ ਸਰੋਤਿਆਂ ਮੋਹ ਲੈਣ ਵਾਲੀ ਪੰਜਾਬੀ ਗਾਇਕਾ- ਰਜਨੀ ਜੈਨ ਆਰੀਆ 

ਦੁਆਬੇ ਦੀ ਧਰਤੀ ਤੇ ਜਨਮੀ ਪਰੀਆਂ ਤੋਂ ਸੋਹਣੀ ਮੁਟਿਆਰ ਉਹ ਸ਼ੀਸ਼ਾ ਹੈ ਜਿਸ ਨੂੰ ਤੱਕ ਕੇ ਬੈਟਰੀ ਵਰਗਾ ਲਿਸ਼ਕਾਰਾ ਪੈਂਦਾ ਹੈ। ਜਿਸ ਨੇ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣਾ ਨਾਂ ਸਥਾਪਿਤ ਕਰਕੇ ਚੰਗੀ ਪਹਿਚਾਣ ਬਣਾ ਲਈ ਹੈ। ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ ਜਿਸ ਨੂੰ ਰਜਨੀ ਜੈਨ ਆਰੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਆਰੀਆ ਜੈਨ ਦਾ ਜਨਮ ਪੰਜਾਬ ਦੇ ਉਸ ਜਿਲ੍ਹੇ ਲੁਧਿਆਣਾ ਵਿਖੇ ਹੋਇਆ ਜੋ ਪੰਜਾਬੀ ਗਾਇਕੀ ਦਾ ਸਭ ਤੋਂ ਵੱਡਾ ਖਜਾਨਾ ਹੈ ਇਸ ਦਾ ਜਨਮ ਪਿਤਾ ਸ੍ਰੀ ਹਰੀ ਕ੍ਰਿਸ਼ਨ ਜੈਨ ਤੇ ਮਾਤਾ ਸ੍ਰੀਮਤੀ ਤ੍ਰਿਪਤਾ ਜੈਨ ਦੇ ਘਰ ਹੋਇਆ। ਭਾਵੇਂ ਕਿ ਘਰ ਵਿਚ ਗੀਤ ਸੰਗੀਤ ਮਹੌਲ ਨਹੀਂ ਨਹੀਂ, ਪਰ ਸਕੂਲ ਵਿਚ ਪੜ੍ਹਨ ਮੌਕੇ  ਹਰ ਸਨਿੱਚਰਵਾਰ ਨੂੰ ਸਕੂਲ ਵਿੱਚ ਗੀਤ ਸਨਾਉਣ ਲਈ ਕਿਹਾ ਜਾਂਦਾ ਸੀ ਤੇ ਆਰੀਆ ਜੈਨ ਵੱਲੋਂ ਨਾਨੀ ਸ੍ਰੀਮਤੀ ਕੁਸ਼ਲਿਆ ਦੇਵੀ ਦੀਆਂ ਸੁਣਾਈਆਂ ਲੋਰੀਆਂ, ਧਾਰਮਿਕ ਗੀਤ ਸੁਣਾਏ ਜਾਂਦੇ ਸੀ। ਸਕੂਲ ਵਿਚ ਇਸ ਨੂੰ ਮਿਊਜ਼ਿਕ ਮਾਸਟਰ ਸਾਂਮ ਲਾਲ ਤਾਲੀਮ ਦਿੰਦੇ। ਬਸ ਉਥੋਂ ਅਜਿਹੀ ਚੇਟਕ ਲੱਗੀ ਕਿ ਕਾਲਜ ਵਿਚ ਸਮੇਂ ਪੜ੍ਹਦੇ ਡਾਂਸ ਕੰਪੀਟੀਸ਼ਨ, ਗੀਤ, ਸੰਗੀਤ ਵਿੱਚ ਹਿੱਸਾ ਲੈਣ ਲੱਗੀ  ਹਰ ਪ੍ਰੋਗਰਾਮ ਵਿਚ ਪਹਿਲਾ ਸਥਾਨ ਪ੍ਰਾਪਤ ਕਰਨਾ ਤੇ ਇਸ ਨੂੰ ਬਹੁਤ ਖੁਸ਼ੀ ਮਿਲਣੀ, ਕਾਲਜ ਵਿੱਚ ਮਿਊਜ਼ਿਕ ਡਾਇਰੈਕਟਰ ਪ੍ਰੋਫੈਸਰ ਮੋਹਨ ਲਾਲ ਨੇ ਇਸ ਨੂੰ ਬਹੁਤ ਕੁਝ ਸਿਖਾਇਆ ਅਤੇ ਫਿਰ ਇਹ ਸ਼ੌਕ ਕਦ ਗਾਇਕੀ ਚ ਤਬਦੀਲ ਹੋ ਗਿਆ ਇਹ ਤਾਂ ਇਸ ਨੂੰ ਵੀ ਨਹੀਂ ਪਤਾ ਲੱਗਾ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੈਨ ਪੰਜਾਬੀ ਗਾਇਕੀ ਦੀ ਤਾਲੀਮ ਹਾਸਲ ਕਰਨ ਲਈ ਆਪਣੇ ਗੁਰੂ ਲਾਲ ਕਮਲ ਦੇ ਚਰਨੀ ਲੱਗੀ ਉਨ੍ਹਾਂ ਤੋਂ ਗਾਇਕੀ ਦੀਆਂ ਬਰੀਕੀਆਂ ਸਿੱਖੀਆ ਤੇ ਸੰਗੀਤ ਦੀ ਵਿੱਦਿਆ ਪ੍ਰਾਪਤ ਕੀਤੀ। ਉਨ੍ਹਾਂ ਇਸ ਦਾ ਹੌਸ਼ਲਾ ਹੋਰ ਬੁਲੰਦ ਕਰ ਦਿੱਤਾ ਜਿਸ ਤੋਂ ਬਾਅਦ 
ਇਸ ਨੇ  ਪਲੇਠੀ ਧਾਰਮਿਕ ਟੇਪ ਆਈ 'ਰੂਪ ਸਤੀ' ਜਿਸ ਦਾ ਧਾਰਮਿਕ ਗੀਤ ਬਹੁਤ ਮਕਬੂਲ ਹੋਇਆ, 
ਰੂਪ ਚੰਦ ਤੋਂ ਸੰਤ ਨਿਰਾਲਾ ਥਾ, ਜਿਨ ਸ਼ਾਸ਼ਨ ਕਾ ਵੋ ਰਖਵਾਲਾ ਥਾ, ਅਮ੍ਰਿਤ ਦੀ ਬਾਣੀ ਥੀ, ਸੂਰਤ ਨੂੰ ਰਾਣੀ ਥੀ, ਨੰਦ ਲਾਲ ਕਿ ਥਾ ਸਵੀ, ਗੁਰੂ ਵਰ ਤੁਮ ਕੋ ਨਾ ਭੁਲੇਗੇਂ ਕਭੀ, ਤੁਮ ਕੋ ਨਾ ਭੁਲੇ ਗੇਂ ਕਭੀ,
ਜਿਸ ਨੂੰ ਦਰਸ਼ਕਾਂ ਨੇ ਅਥਾਹ ਪਿਆਰ ਬਖਸ਼ਿਆ ਇਸ ਕੋਲੋਂ ਖੁਸ਼ੀ  ਸਾਂਭੀ ਨਹੀਂ ਗਈ ਗਾਇਕੀ 'ਚ ਅੱਗੇ ਵਧਣ ਲਈ ਇਸ ਨੇ ਵਿਆਹ ਦੀਆਂ ਰਸਮਾਂ ਹੁੰਦੀਆਂ ਨੇ ਉਸ ਦੇ ਆਧਾਰਿਤ ਪੂਰੇ ਅੱਠ ਗੀਤਾਂ ਦੀ ਟੇਪ ਕੀਤੀ ਜੋ ਬਾ ਕਮਾਲ ਸਿੱਧ ਹੋਈ ਅੱਠ ਦੇ ਅੱਠ ਗੀਤਾਂ ਨੂੰ ਬੂਰ ਪਿਆ ਇਸ ਟੇਪ ਦਾ ਇੱਕ ਗੀਤ ਬਹੁਤ ਸੁਪਰਹਿੱਟ ਹੋਇਆ ਜੋ ਸੀ 'ਮਹਿੰਦੀ' 

ਲਾਵੋ ਨੀ ਲਾਵੋ ਮਹਿੰਦੀਆਂ, ਰੱਬ ਜੇ ਦਿਆਲ ਹੋਵੇ, ਮਹਿੰਦੀ ਦੀਆਂ ਲਾਲੀਆ ਏ, ਸਾਰੀ ਜਿੰਦਗੀ ਨਾ ਹੱਥਾਂ ਉੱਤੋਂ ਲੈ ਦੀਆਂ, ਲਾਵੋ ਨੀ ਲਾਵੋ ਮਹਿੰਦੀਆਂ, 
ਜਿਸ ਨੂੰ ਸੁਣ ਕੇ ਸਰੋਜ ਖਾਨ ਮੁੰਬਈ ਜੀ ਨੇ ਰਜਨੀ ਜੈਨ ਨੂੰ ਐਵਾਰਡ ਦਿੱਤਾ ਜੋ ਇਸ ਲਈ ਤੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਸੀ।ਰਜਨੀ ਜੈਨ ਦਾ ਕਹਿਣਾ ਹੈ ਕਿ ਫਿਰ ਇਸ ਦੀ ਗਾਇਕੀ ਅਮਰਵੇਲ ਵਾਂਗ ਵੱਧਣੀ ਸ਼ੂਰੂ ਹੋ ਗਈ ਫਿਰ ਇਸ ਨੇ ਨਵੀਂ ਵੀਡੀਓ ਐਲਬਮ ਕੀਤੀ "ਕੈਲੀਬਰ" ਜਿਸਦਾ ਗੀਤ, 
ਕੁੜੀ ਆ ਮੈਂ ਦਿੱਲੀ ਸ਼ਹਿਰ, ਮੈਨੂੰ ਚੜ ਗਈ ਜਵਾਨੀ ਕਹਿਰ ਦੀ, ਨੂੰ ਮੇਰੇ ਰੱਬ ਵਰਗੇ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਉਸ ਤੋਂ ਬਾਅਦ ਮੈਨੂੰ ਪੰਜਾਬ ਨਾਮਵਰ ਕਲਾਕਾਰ ਗੁਰਵਿੰਦਰ ਬਰਾੜ ਨੇ ਆਪਣਾ ਕਲਮਬੰਦ ਕੀਤਾ ਗੀਤ ਦਿੱਤਾ, 
ਕੀ ਹੁੰਦਾ ਏ ਸੋਹਣਿਆਂ ਪਿਆਰ, ਅੱਜ ਪਤਾ ਲੱਗਿਆ, ਜਦ ਅੱਖੀਆਂ ਹੋਈਆਂ ਚਾਰ,ਸੋਹਣਿਆਂ ਅੱਜ ਪਤਾ ਲੱਗਿਆ,

ਸੋਲੋ ਗੀਤਾਂ ਦੇ ਨਾਲ ਨਾਲ ਇਸ ਨੇ ਦੋਗਾਣਾ ਗੀਤ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ, ਕਰਮਾ ਟੋਪਰ, ਕੁਲਦੀਪ ਤੂਰ, ਮਾਸਟਰ ਸਲੀਮ, ਜੋਗਿੰਦਰ ਮਹਿੰਦੀ, ਦਰਸ਼ਨ ਖੇਲਾਂ ਨਾਲ ਗਾ ਕੇ ਗਾਇਕੀ ਨੂੰ ਚਾਰ ਚੰਨ ਲਗਾ ਦਿੱਤੇ। 
ਰਜਨੀ ਜੈਨ ਦੱਸਦੀ ਹੈ ਕਿ ਮੈਂ ਬਹੁਤ ਨਾਮਵਰ ਗੀਤਕਾਰਾਂ ਦੇ ਗੀਤ ਗਾ ਚੁੱਕੀ ਹਾਂ ਜਿਨ੍ਹਾਂ ਚੋਂ, ਪ੍ਰਸਿੱਧ ਗੀਤਕਾਰ ਬਲਵੀਰ ਬੋਪਾਰਾਏ, ਵਿੱਕੀ ਧਾਲੀਵਾਲ,ਦੀਪ ਨਾਗੋਕੇ, ਜੱਗਾ ਭੀਖੀ, ਜੈਲੀ ਮਨਜੀਤਪੁਰੀ, ਸੋਨੀ ਧਨੋਆ, ਰਜਨੀਸ਼ ਭੱਟੀ, ਪ੍ਰਵੀਨ ਅਕਸ਼, ਸ਼ਫੀ ਜਲਵੇੜਾ, ਆਜਮ ਅਲੀ, ਪ੍ਰਦੀਪ ਸ਼ਰਮਾ, ਕਿੰਦਾ ਘਨੌਰ, ਪੱਪੂ ਚੱਕ ਪੰਡੋਰੀ, ਗੋਗੀ ਰੇਤਗੜ, ਰਾਜੂ ਚਮਕੌਰ ਵਾਲਾ, ਵਿੰਦਰ ਜਲਾਲ, ਭਿੰਦਰ ਔਲਖ, ਪ੍ਰਭ ਕੌਰ, ਬੇਅੰਤ ਕੌਰ, ਅਮਨ, ਰੋਹਨ, ਹਰਦਿਆਲ ਸਿੰਘ ਚੀਮਾ (ਯੂ.ਐਸ.ਏ) ਗਿੱਲ ਤਲਵੰਡੀ ਫੱਤੂ (ਕਨੇਡਾ) ਜਿਨ੍ਹਾਂ ਦਾ ਧਾਰਮਿਕ ਗੀਤ ਅੱਜ ਵੀ ਮਕਬੂਲ ਹੈ 'ਪੰਥ ਖਾਲਸਾ' ਜਿਸ ਨੂੰ ਸਿੱਖ ਕੌਮ ਨੇ ਬੇਹੱਦ ਪਸੰਦ ਕੀਤਾ ਹੈ। ਹੁਣ ਤੱਕ ਮੇਰੇ ਅੱਠ ਸੌ ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ ਜਿਨ੍ਹਾਂ ਵਿਚ ਸੋਲੋ, ਧਾਰਮਿਕ, ਦੋਗਾਣਾ, ਤੇ ਮੈਂ ਹਮੇਸ਼ਾ ਸੱਭਿਆਚਾਰਕ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਿਵਾਰਕ ਗੀਤ ਹੀ ਗਾਏ ਹਨ। ਹੁਣ ਗੀਤ 'ਸਰਦਾਰੀ' ਯੂ ਟਿਊਬ ਤੇ ਚੱਲ ਰਿਹਾ ਹੈ ਜੋ  ਧੀਆਂ ਨੂੰ ਪਿਤਾ ਦੀ ਪੱਗ ਦੀ ਸੇਧ ਦਿੰਦਾ ਹੈ। 
ਗਾਇਕੀ ਦੇ ਨਾਲ ਫਿਲਮ ਇੰਡਸਟਰੀ ਬਾਲੀਵੁੱਡ,ਪਾਲੀਵੁੱਡ, ਸੀਰੀਅਲ, ਪਲੇਅ ਬੈਕ ਗੀਤ ਗਾਏ। ਨਵਾਂ ਗੀਤ ਰਿਕਾਰਡ ਹੋ ਰਹੇ ਜਿਨ੍ਹਾਂ ਦਾ ਵੀਡੀਓ ਰਿਕਾਰਡਿੰਗ ਕੰਪਨੀ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।ਜੋ ਜਲਦ ਹੀ ਯੂ ਟਿਊਬ ਦੇਖਣ ਨੂੰ ਮਿਲੇਗਾ। 

ਕੁਲਵੰਤ ਛਾਜਲੀ 
9815472063 

Have something to say? Post your comment