Sunday, January 26, 2020
FOLLOW US ON
BREAKING NEWS

Article

ਪੱਤਰਕਾਰੀ ਦੇ ਅਥਾਹ ਜ਼ਜ਼ਬੇ ਦਾ ਵਗਦਾ ਦਰਿਆ - ਨਰਪਾਲ ਸਿੰਘ ਸ਼ੇਰਗਿੱਲ /ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

August 30, 2019 09:28 PM
ਪੱਤਰਕਾਰੀ  ਦੇ ਅਥਾਹ ਜ਼ਜ਼ਬੇ ਦਾ ਵਗਦਾ ਦਰਿਆ - ਨਰਪਾਲ ਸਿੰਘ ਸ਼ੇਰਗਿੱਲ 
 
ਨਰਪਾਲ ਸਿੰਘ ਸ਼ੇਰਗਿੱਲ ਕੌਮਾਂਤਰੀ ਪੰਜਾਬੀ ਪੱਤਰਕਾਰੀ ਦਾ ਉਹ ਨਾਮ ਤੇ ਉਹ ਹਸਤਾਖਰ ਹੈ ਜੋ ਆਪਣੇ ਆਪ ਵਿੱਚ ਕਿਸੇ ਵੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ । ਪੰਜਾਬੀ ਪੱਤਰਕਾਰੀ ‘ਚ ਅੱਧੀ ਸਦੀ ਤੋ ਵੱਧ ਦਾ ਲੰਮਾ ਪੈਂਡਾ ਤਹਿ ਕਰਨ ਵਾਲਾ ਇਹ ਕਰਮ-ਯੋਗੀ ਅੱਜ ਵੀ ਉਸੇ ਰਫ਼ਤਾਰ ਤੇ ਜਜਬੇ ਨਾਲ ਨਵੇਂ ਦਿਸਹੱਦੇ ਸਥਾਪਿਤ ਕਰਦਾ ਹੋਇਆ ਵਾਹੋ-ਦਾਹੀ ਅੱਗੇ ਦਰ ਅਗੇਰੇ ਵਧ ਰਿਹਾ ਹੈ ਜਿਸ ਰਫਤਾਰ ਤੇ ਜਜਬੇ ਨਾਲ ਕਈ ਦਹਾਕੇ ਪਹਿਲਾਂ ਸ਼ੁਰੂ ਹੋਇਆ ਸੀ । 
ਨਰਪਾਲ ਸਿੰਘ, ਸੱਚਮੁਚ “ਨਰ” ਹੈ । ਇਹ  ਉਹ ਵਿਅਕਤੀ ਹੈ ਜਿਸ ਦੇ ਨਾਮ ਨਾਲ ਦੋ “ਸ਼ੇਰ”  ( ਇਕ ਸਿੰਘ ਤੇ ਦੂਜਾ ਸ਼ੇਰਗਿੱਲ) ਲੱਗੇ ਹੋਏ ।  ਇਸ ਤੋਂ ਵੀ ਅੱਗੇ ਦੀ ਗੱਲ ਇਹ ਕਿ ਉਸ ਦੀ ਲੇਖਣੀ ਉਸ  ਦੇ  ਨਾਮ  ਮੁਤਾਬਿਕ  ਹੀ ਬੇਬਾਕ, ਬੇਲਾਗ, ਬੇਲਿਹਾਜ਼ ਤੇ ਨਿਰਪੱਖ ਹੈ । ਸ਼ਾਇਦ ਇਸੇ ਕਾਰਨ ਹੀ ਬਹੁਤੇ ਲੋਕ ਸਮੇਂ ਸਮੇਂ ਨਰਪਾਲ ਸਿੰਘ ਨੂੰ ਆਪਣਾ ਨਾਮ ਬਦਲਕੇ "ਨਿਰਪੱਖ ਸਿੰਘ" ਰੱਖਣ ਦੀ ਸਲਾਹ ਦੇਂਦੇ ਰਹਿੰਦੇ ਹਨ । 
ਪੱਤਰਕਾਰੀ ਤਾਂ ਬਹੁਤੇ ਕਰਦੇ ਹਨ ਪਰ ਤੱਥਾਂ ਦੇ ਅਧਾਰਤ ਤੇ ਵਿਸ਼ਲੇਸ਼ਣਾਤਮਕ ਪੱਤਰਕਾਰੀ ਕਰਨ ਵਾਲੇ ਵਿਰਲੇ ਹਨ ਜਿਹਨਾ ਚੋਂ ਨਰਪਾਲ ਸ਼ੇਰਗਿੱਲ ਇਕ ਹੈ । ਉਸ ਨੂੰ ਦੁੱਧ ਦਾ ਦੁੱਧ ਤੇ ਪਾਣੀ ਨਿਤਾਰਨ ਚ ਵੱਡੀ ਮੁਹਾਰਤ ਹੈ ਜਿਸ ਕਰਕੇ ਉਸ ਦੀ ਹਰ ਖਬਰ ਜਾਂ ਤਬਸਰਾ ਜਾਨਦਾਰ ਤੇ ਰੌਚਿਕ ਹੁੰਦਾ ਹੈ ।
ਪਿਛਲੇ ਛੇ ਦਹਾਕਿਆਂ ਤੋਂ ਇਸ ਕਰਮ-ਯੋਗੀ ਨੇ ਵਿਦੇਸ਼ੀ ਧਰਤੀ ‘ਤੇ ਵਿਚਰਦਿਆਂ ਜਿੱਥੇ ਆਪਣੀਆ  ਨਿੱਜੀ  ਕੁੱਲੀ, ਗੁੱਲੀ ਤੇ ਜੁੱਲੀ ਦੀਆ  ਸਮੱਸਿਆਵਾਂ ਹੱਲ ਕੀਤੀਆਂ ਉੱਥੇ ਪੱਤਰਕਾਰੀ ਰਾਹੀਂ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਵੀ ਅਥਾਹ ਸੇਵਾ ਕੀਤੀ ਹੈ । ਉਸ ਨੇ ਪੱਤਰਕਾਰੀ ਰਾਹੀਂ ਹਰ ਸਿਆਸੀ, ਸਮਾਜਿਕ, ਧਾਰਮਿਕ, ਰਾਜਨੀਤਕ, ਕੌਮੀ ਤੇ ਕੌਮਾਂਤਰੀ ਘਟਨਾ ਦਾ ਵਿਸ਼ਲੇ਼ਣਾਤਮਕ ਮੁਤਾਲਿਆ ਕਰਕੇ ਪੰਜਾਬੀ ਭਾਈਚਾਰੇ ਤੱਕ ਪਹੁੰਚਾ ਕੇ ਆਪਣਾ ਹੱਕ ਬਾਖੂਬੀ ਅਦਾ ਕੀਤਾ ਹੈ ।
ਨਰਪਾਲ ਸਿੰਘ, ਜਿੱਥੇ ਇਕ ਉਚਪਾਏ ਦਾ ਪੱਤਰਕਾਰ ਹੈ ਉੱਥੇ ਉਸ ਦੇ ਬਾਰੇ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਇਕ ਆਹਲਾ ਦਰਜੇ ਦਾ ਇਨਸਾਨ ਵੀ ਹੈ । ਸਾਦ ਮੁਰਾਦੀ ਰਹਿਣੀ ਬਹਿਣੀ ਤੇ ਮਿਕਨਾਤੀਸ ਸੋਚਣੀ ਚ ਵਿਸ਼ਵਾਸ ਰੱਖਣ ਵਾਲਾ ਇਹ ਸ਼ਖਸ਼ ਯਾਰਾਂ ਦਾ ਯਾਰ ਹੈ । ਦੋਸਤੀ ਕਿਵੇਂ ਨਿਭਦੀ ਹੈ ਤੇ ਕਿਵੇਂ ਸਫਲਤਾ ਸਾਹਿਤ ਨਿਭਾਈ  ਜਾਂਦੀ  ਹੈ, ਮੇਰੀ ਜਾਚੇ ਅੱਜ ਦੇ ਯੁੱਗ ਚ ਨਰਪਾਲ ਤੋਂ ਵਧੀਆ ਸ਼ਾਇਦ ਹੀ ਕੋਈ ਜਾਣਦਾ ਹੋਵੇ ।ਇਸ ਦੇ ਨਾਲ ਹੀ ਇਹ ਵੀ ਬੇਝਿਜਕ ਹੋ ਕੇ ਕਹਾਂਗਾ ਕਿ ਅਜ ਦੇ ਜਮਾਨੇ ਚ ਯਾਰਾਂ ਦੋਸਤਾਂ ਦੇ ਮੂੰਹ ਤੇ ਬਹੁਤੇ ਲੋਕ ਇਸ  ਕਰਕੇ  ਆਮ ਤੌਰ 'ਕੇ ਮਿੱਠੀਆ ਗੋਲੀਆ ਹੀ ਵੰਡਦੇ ਹਨ ਕਿ ਮਤਾਂ ਕੋਈ ਨਰਾਜ ਹੀ ਨਾ ਹੋ ਜਾਵੇ । ਅਜਿਹਾ ਕਰਦੇ ਸਮੇ ਬਹੁਤੇ ਤਾਂ ਦੋਸਤਾਂ ਦੀਆ ਬਜਰ ਗਲਤੀਆਂ ਤੱਕ ਵੀ ਦਰਕਿਨਾਰ ਕਰ ਜਾਂਦੇ ਹਨ, ਪਰ ਨਰਪਾਲ, ਦੀ ਆਦਤ ਤੇ ਸੁਭਾਅ ਬਿਲਕੁਲ ਵੱਖਰੱ ਹਨ । ਉਹ ਆਪਣੀ ਲੇਖਣੀ ਦੀ ਤਰਜੇ ਹੀ ਆਪਣੇ ਦੋਸਤਾਂ ਨੂੰ ਜਿਥੇ ਸਹੀ ਸਲਾਹ ਦਿੰਦਾ ਹੈ ਉਥੇ ਉਹਨਾਂ ਦੀ ਗਲਤੀ ਵਾਸਤੇ ਸਾਫ ਕੇ ਖਰੇ ਲਫਜਾਂ ਚ ਆਲੋਚਨਾ ਵੀ ਡੰਕੇ ਦੀ ਚੋਟ 'ਤੇ ਨਿਰਸੰਕੋਚ ਹੋ ਕੇ ਕਰਦਾ ਹੈ ਤੇ ਉਹ ਵੀ ਪਿੱਠ ਪਿੱਛੇ ਨਹੀਂ । 
ਉਂਜ ਤਾਂ ਫੋਨ 'ਤੇ ਸਾਡੀ ਗੱਲਬਾਤ ਗਾਹੇ ਵਗਾਹੇ ਹੁੰਦੀ ਹੀ ਰਹਿੰਦੀ ਹੈ ਪਰ ਬੀਤੀ ਮਈ ਨੂੰ ਲੰਡਨ ਵਿਖੇ ਇਕ ਸਾਹਿਤਕ ਸਮਾਗਮ ਚ ਹੋਈ ਮਿਲਣੀ ਸਮੇ ਉਹਨਾਂ ਨੇ ਜਗਤ ਗੁਰੂ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਕੇ ਬਹੁਤ ਹੀ ਮਿਹਨਤ ਨਾਲ ਸੰਪਾਦਿਤ ਕੀਤੀ 21ਵੀਂ ਐਨ ਆਰ ਆਈ ਇੰਡੀਅਨ ਅਬਰੌਡ ਡਾਇਰੈਕਟਰੀ ਗੁਰੂ ਨਾਨਕ ਦੇਵ ਜੀ ਸ਼ਪੈਸ਼ਲ ਅਡੀਸ਼ਨ ਤੇ ਅੰਤਰਰਾਸ਼ਟਰੀ ਵੈਸਾਖੀ ਸੌਵੀਨਾਰ  2019 ਦੀ ਇਕ ਇਕ ਪੂਰਕ ਕਾਪੀ ਭੇਂਟ ਕਰਕੇ ਮੇਰਾ ਮਾਣ ਵਧਾਇਆ ਜਿਸ ਵਾਸਤੇ ਮੈ ਉਹਨਾ ਦਾ ਦਿਲੋਂ ਮਸ਼ਕੂਰ ਹਾਂ  । 
 
ਉਕਤ ਦੋਵੇਂ ਦਸਤਾਵੇਜਾਂ ਨੂੰ ਦੇਖ ਕੇ ਮਨ ਗਦ ਗਦ ਹੋ ਗਿਆ । ਵਿਦੇਸ਼ਾ ਦੀ ਬਹੁਤ ਹੀ ਰੁਝੇਵਿਆਂ ਭਰੀ ਜਿੰਦਗੀ ਚੋ ਕੁਝ ਪਲ ਵੀ ਫੁਰਸਤ ਦੇ ਕੱਢ
ਸਕਣੇ ਬਹੁਤ ਬਹੁਤ ਔਖਾ ਕਾਰਜ ਹੈ ਪਰ ਨਰਪਾਲ ਜੀ ਨੇ ਜਾਣਕਾਰੀ ਭਰਪੂਰ ਇਤਿਹਾਸਕ ਕੌਮਾਤਰੀ ਡਾਇਰੈਕਟਰੀਆਂ ਦੀ ਲੜੀਵਾਰ ਸੰਪਾਦਨਾ ਕਰਕੇ ਜਿਥੇ ਵਿਰਸਾ ਸੰਭਾਲਿਆ ਹੈ ਤੇ ਨਵਾਂ ਰਿਕਾਰਡ ਬਣਾਇਆ ਹੈ ਉਥੇ ਉਹਨਾਂ ਨੇ ਪੰਜਾਬੀਆ ਦੇ ਇਕ ਅਜਿਬੇ ਸੱਚੇ ਤੇ ਸੁੱਚੇ ਕਰਮਯੋਗੀ ਹੋਣ ਦਾ ਸਬੂਤ ਵੀ ਦਿੱਤਾ ਹੈ ਜੋ ਸੱਚੀ ਲਗਨ ਤੇ ਮਿਹਨਤ ਨਾਲ ਹਮੇਸ਼ਾ ਅਗੇ ਦਰ ਅਗੇਰੇ ਵਧਣ ਨੂੰ ਆਪਣਾ ਕਰਮ ਮੰਨਦਾ ਹੋਇਆ ਪਰੰਪਰਾ ਦੀਆਂ ਲੀਹਾਂ ਤੇ ਹਟਕੇ ਲਗਾਤਾਰ ਨਵੀਆ ਪੈੜਾਂ ਸਥਾਪਿਤ ਕਰ ਰਿਹਾ ਹੈ । 
ਪਰਾਪਤ ਹੋਈਆਂ ਦੋਵੇ ਡਾਇਰੈਕਟਰੀਆ ਦਾ ਗਹਿਨ ਅਧਿਐਨ ਕਰਨ ਉਪਰੰਤ ਇਹ ਗੱਲ ਉਭਰਵੇ ਤੌਰ 'ਤੇ ਸਾਹਮਣੇ ਆਈ ਕਿ ਸੰਪਾਦਕ ਦੁਆਰਾ ਪੂਰੀ ਮਿਹਨਤ ਤੇ ਲਗਨ ਨਾਲ ਤਿਆਰ ਕੀਤੇ ਗਏ ਇਹ ਦੋਵੇਂ ਦਸਤਾਵੇਜ ਅਣਮੁੱਲੇ ਹਨ । ਸੁੰਦਰ ਛਪਾਈ ਤੇ ਦਮਦਾਰ ਪੇਪਰ 'ਤੇ ਪੂਰੀ ਤਰਾਂ ਰੰਗਦਾਰ ਰੂਪ ਚ ਪੇਸ਼ ਇਹਨਾਂ ਦਸਤਾਵੇਜਾਂ ਚ ਪ੍ਰਦਾਨ ਕੀਤੀ ਗਈ ਜਾਣਕਾਰੀ ਕੁੱਜੇ ਚ ਸਮੁੰਦਰ ਹੈ । ਵਿਦੇਸ਼ਾਂ ਚ ਪਰਵਾਸ ਦਾ ਹੇਰਵਾ ਹੰਢਾਉਦਿਆਂ ਪੰਜਾਬੀਆ ਦਾ ਜੀਵਨ ਪੱਧਰ, ਉਹਨਾ ਦੀ ਸਖਤ ਮਿਹਨਤ ਤੇ ਪਰਾਪਤੀਆ ਦੇ ਨਾਲ ਨਾਲ ਪੰਜਾਬ ਨਾਲ ਮੋਹ ਦੀ ਤੀਬਰਤਾ ਤੇ ਇਸ ਦੇ ਨਾਲ ਹੀ ਆਪਣੇ ਸੱਭਆਚਾਰ ਤੇ ਵਿਰਸੇ ਪ੍ਰਤੀ ਚਿੰਤਾ ਆਦਿ ਵਰਨਣ ਸਮੇਤ ਜਗਤ ਬਾਬੇ ਨਾਨਕ ਦੇ ਜੀਵਨ ਤੇ ਫਲਸਫੇ ਬਾਰੇ ਵੱਖ ਵੱਖ ਵਿਦਵਾਨਾਂ ਦੇ ਖੋਜ ਭਰਪੂਰ ਲੇਖਾਂ ਰਾਹੀਂ ਗੁਰਬਾਣੀ ਦੀ ਰੌਸ਼ਨੀ ਚ ਭਰਪੂਰ ਵਰਨਣ ਕੀਤਾ ਗਿਆ ਹੈ । 
  ਆਖਿਰ ਚ ਏਹੀ ਕਹਾਂਗਾ ਕਿ ਨਰਪਾਲ ਸਿੰਘ ਸ਼ੇਰਗਿੱਲ ਸਿਰਫ ਇਕ ਵਿਅਕਤੀ, ਪੱਤਰਕਾਰ, ਸੰਪਾਦਕ, ਸਾਹਿਤ ਰਚੇਤਾ  ਜਾਂ ਪਰਵਾਸੀ ਹੀ ਨਹੀਂ ਸਗੋ ਉਹ ਇਹਨਾ ਸਭਨਾ ਦਾ ਸਮੁੱਚ ਹੈ ਤੇ ਆਪਣੇ ਆਪ ਚ ਇਕ ਸੰਸਥਾ ਹੈ । ਉਹ ਇਕ ਅਥਾਹ ਜਜਬੇ ਨਾਲ ਵਗਦਾ ਦਰਿਆ ਹੈ ਜੋ ਹਮੇਸ਼ਾ ਹੀ ਲਵਾ ਲਵ ਵਹਿੰਦਾ ਹੋਇਆ ਅਨੰਤ ਪੈਂਡਾ ਸਰ ਕਰਦਾ ਹੋਇਆ ਬੁਲੰਦੀਆ ਵਲ ਵਧਦਾ ਜਾਂਦਾ ਹੈ । 
ਜਗਤ ਗੁਰੂ ਬਾਬਾ ਨਾਨਕ ਦੇ ਪਰਕਾਸ਼ ਉਤਸ਼ਵ ਨਾਲ ਸਬੰਧਿਤ ਐਨ ਆਰ ਆਈ ਡਾਇਰੈਕਟਰੀ ਵਾਸਤੇ ਨਰਪਾਲ ਸਿੰਘ ਸ਼ੇਰਗਿੱਲ ਜੀ ਨੂੰ ਹਾਰਦਿਕ ਵਧਾਈ ਦੇਂਦਾ ਹੋਇਆ ਉਹਨਾਂ ਵਾਸਤੇ ਦਿਲੀ ਦੁਆ ਕਰਦਾ ਹਾਂ, ਸੱਤੇ ਖੈਰਾਂ ਮੰਗਦਾਂ ਹਾਂ ਕਿ ਉਹ ਸਿਹਤਯਾਬ ਰਹਿਣ ਤੇ ਉਹਨਾ ਦੀ ਕਲਮ ਇਸੇ ਰਵਾਨਗੀ ਤੇ ਪੁਖਤਗੀ ਨਾਲ ਬੇਰੋਕ ਨਿਰੰਤਰ ਚਲਦੀ ਰਹੇ । 
 
Have something to say? Post your comment

More Article News

ਅਨੇਕਾਂ ਚਰਚਿਤ ਗੀਤਾਂ ਦਾ ਰਚਣਹਾਰ ਅੱਜ ਦਰ ਦਰ ਦੀਆਂ ਠੋਕਰਾਂ ਤੇ ਕੱਟ ਰਿਹਾ ਜਿੰਦਗੀ ਦੇ ਦਿਨ/ਤਰਸੇਮ ਸਿੰਘ ਫਰੰਡ  ਵੱਡਾ ਘੱਲੂਘਾਰਾ ਸਿੱਖ ਕੌਮ ਦੇ ਸੀਨੇ 'ਤੇ ਇੱਕ ਵੱਡਾ ਜ਼ਖ਼ਮ/ਗੁਰਭਿੰਦਰ ਸਿੰਘ ਗੁਰੀ ਵਾਰ ਵਾਰ ਕਿੱਥੋਂ ਨਿਕਲ ਆਉਂਦਾ ਹੈ ਟਿੱਡੀ ਦਲ?/ਬਲਰਾਜ ਸਿੰਘ ਸਿੱਧੂ ਐਸ.ਪੀ. ਗਰੀਬੀ ਦੀ ਦਲਦਲ ਚੋਂ ਉਭਰਿਆ ਮਹਿਕਦਾ ਤੇ ਟਹਿਕਦਾ ਫੁੱਲ : ਓਮਜੀਤ ਸਿੱਖਿਆ ਸਕੱਤਰ ਵੱਲੋਂ ਸਿੱਖਿਆ ਬੋਰਡ ਦੇ ਲੇਖਿਕਾਂ ਕਵੀਆਂ ਕਲਾਕਾਰਾਂ ਦੀ ਬੁਲਾਈ ਮੀਟਿੰਗ ਦੇ ਸੰਦਰਭ ਵਿੱਚ/ਬਘੇਲ ਸਿੰਘ ਧਾਲੀਵਾਲ ਕੌਰ ਸਿਸਟਰਜ਼ ਸਰੋਤਿਆ ਦੀ ਕਚਹਿਰੀ ਵਿੱਚ ਫਿਰ ਹਾਜ਼ਰ/ਬਲਤੇਜ ਸੰਧੂ ਬੁਰਜ ਆਓ ਗਿਆਨ ਦੇ ਦੀਪ ਜਗਾਈਏ !/ਸੂਬੇਦਾਰ ਮਨਜੀਤ ਸਿੰਘ ਵੜੈਚ Drink enough water to keep your kidney healthy/Dr. Sudeep Singh ਵਿਚਾਰਨਯੋਗ ਗੱਲਾਂ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਅਵਾਰਾ ਪਸ਼ੂ/:ਨਰਮਿੰਦਰ ਸਿੰਘ
-
-
-