Sunday, January 26, 2020
FOLLOW US ON
BREAKING NEWS

News

13.21 ਲੱਖ ਵਿਦਿਆਰਥੀਆਂ ਨੇ ਲਿਆ 'ਕੁਇਜ਼ਮਾਨੀਆ' 'ਚ ਭਾਗ

August 30, 2019 09:29 PM
13.21 ਲੱਖ ਵਿਦਿਆਰਥੀਆਂ ਨੇ ਲਿਆ 'ਕੁਇਜ਼ਮਾਨੀਆ' 'ਚ ਭਾਗ
 
 ਐੱਸ.ਏ.ਐੱਸ.ਨਗਰ 30 ਅਗਸਤ (    ਕੁਲਜੀਤ ਸਿੰਘ) ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪੰਜਾਬੀ ਦੇ ਭੁੱਲੇ-ਵਿਸਰੇ ਸ਼ਬਦਾਂ ਅਤੇ ਅੰਗਰੇਜ਼ੀ ਦੇ ਸ਼ਬਦਾਂ ਦੇ ਕੋਸ਼ ਵਿੱਚ ਵਾਧਾ ਕਰਨ ਲਈ ਪਿਛਲੇ ਇੱਕ ਮਹੀਨੇ ਤੋਂ  ਪੰਜਾਬੀ ਅਤੇ ਅੰਗਰੇਜ਼ੀ ਦਾ ਰੋਜ਼ਾਨਾ ਇੱਕ-ਇੱਕ ਸ਼ਬਦ ਭੇਜਿਆ ਜਾ ਰਿਹਾ ਹੈ। ਵਿਭਾਗ ਵੱਲੋਂ 30 ਅਗਸਤ ਨੂੰ ਵਿਦਿਆਰਥੀਆਂ ਦਾ ਅੰਤਰ ਜਮਾਤ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਰਕਾਰੀ ਸਕੂਲਾਂ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ 13.21 ਲੱਖ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਵਿੱਚ ਇਸ ਮੁਕਾਬਲੇ ਪ੍ਰਤੀ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਵਿਭਾਗ ਵੱਲੋਂ ਕੀਤੀ ਇਸ ਨਿਵੇਕਲੀ ਪਹਿਲ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਿੱਖਿਆ ਵਿਭਾਗ ਵੱਲੋਂ ਬੀਤੀ 29 ਅਗਸਤ ਨੂੰ ਇਹਨਾਂ ਸ਼ਬਦਾਂ ਦਾ ਆਨਲਾਈਨ ਲਿੰਕ ਭੇਜ ਕੇ ਵੀ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ, ਜ਼ਿਲ੍ਹਾ ਪੱਧਰੀ ਦਫ਼ਤਰਾਂ, ਹੋਰ ਮਹਿਕਮੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਸਮਾਜਿਕ ਲੋਕਾਂ ਨੇ ਵੀ ਇਸ ਕੁਇਜ਼ ਵਿੱਚ ਵਧ ਚੜ੍ਹ ਕੇ ਭਾਗ ਲਿਆ। ਇਸ ਕੁਇਜ਼ ਪ੍ਰਤੀ ਉਤਸ਼ਾਹ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਸਿੱਖਿਆ ਵਿਭਾਗ ਨੂੰ ਲੋਕਾਂ ਦੀ ਪੁਰਜ਼ੋਰ ਮੰਗ ਨੂੰ ਧਿਆਨ ਵਿੱਚ ਰੱਖ ਕੇ ਕੁਇਜ਼ ਵਿੱਚ ਭਾਗ ਲੈਣ ਦਾ ਸਮਾਂ ਵਧਾਉਣਾ ਪਿਆ।ਸਮਾਜ ਦੇ ਵੱਖ-ਵੱਖ ਵਰਗਾਂ ਨੇ ਇਸ ਕਦਮ ਦੀ ਬੇਹੱਦ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦੀ ਇਸ ਪਿਰਤ ਨਾਲ਼ ਨਵੀਂ ਪੀੜ੍ਹੀ ਨੂੰ ਅਜਿਹੇ ਸ਼ਬਦਾਂ ਦਾ ਗੂੜ੍ਹ ਗਿਆਨ ਮਿਲ ਰਿਹਾ ਹੈ ਜਿਹਨਾਂ ਦੀਆਂ ਜੜ੍ਹਾਂ ਸਾਡੀ ਸੰਸਕ੍ਰਿਤੀ ਨਾਲ਼ ਜੁੜਦੀਆਂ ਹਨ।
Have something to say? Post your comment

More News News

ਪੋਲਿੰਗ ਬੂਥਾਂ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਭਾਰਤ ਦੇ ਬ੍ਰਾਹਮਣਵਾਦ ਹਾਕਮ ਲਈ ਅੱਜ ਕੱਲ੍ਹ "ਸਿੱਖਸ ਫਾਰ ਜਸਟਿਸ" ਵੱਲੋਂ 2020 ਰੈਫਰੈਂਡਮ ਦੀ ਲਹਿਰ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।:- ਚਰਨਜੀਤ ਸਿੰਘ ਸੁੱਜੋਂ ਅਭੁੱਲ ਯਾਦਾਂ/ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ) ਬਾਦਲਾਂ ਖਿਲਾਫ ਬਿਗੁਲ ਵਜਾਦੇਂ ਢੀਡਸੇ ਨੇ ਹੁਣ ਲੋਗੋਵਾਲ ਨੂੰ ਵੀ ਘੇਰਿਆ ਕਿਹਾ: ਲੋਗੋਂਵਾਲ ਉਹੀ ਵਿਅਕਤੀ ਹੈ ਜੋ 1985 ਦੇ ਬਲੈਕ ਥੰਡਰ ਵੇਲੇ ਸ. ਬਰਨਾਲਾ ਦੇ ਪਿੱਛੇ ਖੜ੍ਹਾ ਸੀ ਉੱਘੇ ਗਾਇਕ ਹਰਭਜਨ ਮਾਨ ਵੱਲੋਂ ਪਿੰਡ ਜੰਡਾਂਵਾਲਾ ਵਿਖੇ ਹੋ ਰਹੇ 31 ਵੀਆਂ ਕਬੱਡੀ ਕੱਪ ਖੇਡਾਂ ਦਾ ਪੋਸਟਰ ਜਾਰੀ ਕੀਤਾ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਨਛੱਤਰ ਕੌਰ ਦੀ ਮੌਤ 'ਤੇ ਜਰਖੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਲੋਕਤੰਤਰੀ ਦੇਸ਼ ਹੈ ਭਾਰਤ ਜਿੱਥੇ ਹਰ ਨਾਗਰਿਕ ਨੂੰ ਪੂਰਨ ਅਜ਼ਾਦੀ ਤੇ ਬਰਾਬਰਤਾ ਦਾ ਹੱਕ ਹੈ - ਸਰਕਾਰੀਆ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ 7 ਰੋਜਾ ਦਿਨ-ਰਾਤ ਕੈਂਪ ਦੀ ਸ਼ੁਰੂਆਤ ਸਰਕਾਰੀ ਸੁਪਰ ਸਪੈਸ਼ਲਿਸਟ ਹਸਪਤਾਲ ਨਾ ਬਨਾਉਣ ਤੇ ਫਗਵਾੜਾ ਵਾਸੀਆਂ 'ਚ ਰੋਸ ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ
-
-
-