Monday, September 16, 2019
FOLLOW US ON

Article

‘ਫ਼ਿਲਮ ਨਿਰਮਾਤਾ ਵਲੋਂ ਵਿਵਾਦਤ ਪੋਸਟਰ ਹਟਾ ਕੇ ਨਵਾਂ ਪੋਸਟਰ ਜਾਰੀ /ਹਰਜਿੰਦਰ ਸਿੰਘ ਜਵੰਦਾ

August 30, 2019 09:34 PM


  ਪੰਜਾਬੀ  ਫ਼ਿਲਮ ਨਿਰਮਾਤਾ ਗੁਰਦੀਪ ਸਿੰਘ ਢਿੱਲੋਂ ਦੀ ਨਵੀਂ ਫਿਲਮ ‘ ਇਸ਼ਕ -ਮਾਈ ਰਿਲੀਜ਼ਨ’ ਆਪਣੇ ਵਿਵਾਦਿਤ ਪੋਸਟਰ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਜ਼ਿਕਰਯੋਗ ਹੈ ਕਿ ਪਿਆਰ ਮੁਹੱਬਤ ਦੇ ਵਿਸ਼ੇ ਅਧਾਰਤ ਇਸ ਫਿਲਮ ਦੇ ਪੋਸਟਰ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਦਾ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਫ਼ਿਲਮ ਦੇ ਨਿਰਮਾਤਾ ਗੁਰਦੀਪ ਸਿੰਘ ਢਿੱਲੋਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸਾਡੀ ਫ਼ਿਲਮ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੋਈ ਸੱਚੇ ਦਿਲਾਂ ਦੀਆਂ ਪਿਆਰ ਭਾਵਨਾਵਾਂ ਅਧਾਰਤ ਕਹਾਣੀ ਹੈ। ਜਿਸ ਦਾ ਮਕਸਦ ਕਿਸੇ ਧਰਮ ਦੇ ਖਿਲਾਫ਼ ਜਾਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਨਹੀਂ। ਮੈਂ ਖੁਦ ਸਿੱਖ ਧਰਮ ਨਾਲ ਜੁੜਿਆ ਹੋਇਆ ਹਾਂ। ਇਸ ਫ਼ਿਲਮ ਜ਼ਰੀਏ ਮੈਂ ਆਪਣੇ ਪੁੱਤਰ ਬੌਬੀ ਢਿੱਲੋਂ ਨੂੰ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਕਲਾ ਦੇ ਖੇਤਰ ਵਿੱਚ ਲੈ ਕੇ ਆ ਰਿਹਾ ਹਾਂ। ਇਸ ਫਿਲਮ ਦੇ ਪੋਸਟਰ ‘ਤੇ ਇਹ ਧਾਰਮਿਕ ਤਸਵੀਰ ਸ਼ਾਮਿਲ ਕਰਨਾ ਸ਼ੁਭ ਕਾਰਜ ਲਈ ਸ਼ਰਧਾ ਭਾਵਨਾ ਤਹਿਤ ਆਸ਼ੀਰਵਾਦ ਲੈਣਾ ਹੀ ਸੀ, ਨਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ। ਪਰੰਤੂ ਇਸ ਪੋਸਟਰ ਨਾਲ ਸਿੱਖ ਸੰਗਤਾਂ ‘ਚ ਰੋਸ ਪਾਇਆ ਗਿਆ ਹੈ ਜਿਸ ਲਈ ਮੈਂ ਆਪਣੀ ਸਮੁੱਚੀ ਟੀਮ ਸਮੇਤ ਖਿਮਾਂ ਦਾ ਜ਼ਾਚਕ ਹਾਂ ਅਤੇ ਸਮੂਹ ਭਾਵਨਾਵਾਂ ਦੀ ਕਦਰ ਕਰਦਾ ਹੋਇਆ ਆਪਣੀ ਫਿਲਮ ਦਾ ਇਹ ਪੋਸਟਰ ਤਰੁੰਤ ਹਟਾ ਕੇ ਨਵਾਂ ਪੋਸਟਰ ਜਾਰੀ ਕਰਵਾ ਦਿੱਤਾ ਹੈ। 
ਜ਼ਿਕਰਯੋਗ ਹੈ ਕਿ ਗੁਰਦੀਪ ਢਿੱਲੋਂ ਫਿਲਮਜ਼ ਦੇ ਬੈਨਰ ਹੇਠ ਬਣ ਕੇ 30 ਅਗਸਤ ਨੂੰ ਪੰਜਾਬ ਅਤੇ ਵਿਦੇਸਾਂ ਵਿੱਚ ਰਿਲੀਜ਼ ਹੋ ਰਹੀ ਇਹ ਫ਼ਿਲਮ ਆਮ ਫਿਲਮਾਂ ਤੋਂ ਹਟਕੇ ਪਿਆਰ ਮਹੁੱਬਤ ਅਧਾਰਤ ਸੱਚੀਆਂ ਰੂਹਾਂ ਦੀ ਕਹਾਣੀ ਪੇਸ਼ ਕਰਦੀ ਹੈ ਇਸ ਫਿਲਮ ਵਿੱਚ ਨਿਰਮਾਤਾ ਗੁਰਦੀਪ ਢਿੱਲੋਂ ਨੇ ਆਪਣੇ ਹੋਣਹਾਰ ਪੁੱਤਰ ਬੌਬੀ ਢਿੱਲੋਂ ਨੂੰ ਬਤੌਰ ਨਾਇਕ ਪਰਦੇ ‘ਤੇ ਪੇਸ਼ ਕੀਤਾ ਹੈ। ਬਾਲੀਵੁੱਡ ਤਕਨੀਕ ਪੱਧਰ ਤੇ ਬਣੀ ਇਸ ਫਿਲਮ ਵਿੱਚ ਪੰਜਾਬੀ ਅਤੇ ਹਿੰਦੀ ਸਿਨਮੇ ਦੇ ਅਨੇਕਾਂ ਦਿੱਗਜ਼ ਕਲਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਬੌਬੀ ਢਿੱਲੋਂ ਤੇ ਸਿਮਰਨ ਸੱਭਰਵਾਲ ਦੀ ਜੋੜੀ ਤੋਂ ਇਲਾਵਾ  ਮਹਿਰੀਨ ਕਾਲੇਕਾ, ਅਵਤਾਰ ਗਿੱਲ, ਮੁਕੇਸ਼ ਰਿਸ਼ੀ , ਯਸ਼ਪਾਲ ਸ਼ਰਮਾ, ਰਾਹੁਲ ਦੇਵ, ਰਾਣਾ ਜੰਗ ਬਹਾਦਰ, ਯਾਦ ਗਰੇਵਾਲ, ਅਮਨ ਧਾਲੀਵਾਲ, ਡੋਲੀ ਮਿਨਹਾਸ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੀ ਕਹਾਣੀ ਗੁਰਦੀਪ ਢਿੱਲੋਂ ਦੀ ਹੈ, ਜਦਕਿ ਸਕਰੀਨ ਪਲੇ ‘ਚੰਨ ਪ੍ਰਦੇਸ਼ੀ, ਵਾਰਿਸ, ਜੀ ਆਇਆ ਨੂੰ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਲਿਖ ਚੁੱਕੇ ਮਸ਼ਹੂਰ ਲੇਖਕ ਬਲਦੇਵ ਗਿੱਲ ਦੁਆਰਾ ਲਿਖਿਆ ਗਿਆ ਹੈ। ਫ਼ਿਲਮ ਦਾ ਗੀਤ-ਸੰਗੀਤ ਵੀ ਦਿਲਾਂ ਨੂੰ ਸਕੂਨ ਦੇਣ ਵਾਲਾ ਹੈ, ਜੋ ਮੁਖਤਿਆਰ ਸਹੋਤਾ, ਜੈਦੇਵ ਕੁਮਾਰ ਤੇ ਰਾਹਤ ਫ਼ਤਿਹ ਅਲੀ ਖਾ ਨੇ ਤਿਆਰ ਕੀਤਾ ਹੈ। ਅੰਤਰ-ਰਾਸ਼ਟਰੀ ਸੰਗੀਤਕ ਜਗਤ ਦੇ ਮੰਨੇ ਪ੍ਰਮੰਨੇ ਫਨਕਾਰਾਂ ਆਰਿਫ ਲੁਹਾਰ , ਰਾਹਤ ਫ਼ਤਿਹ ਅਲੀ ਖ਼ਾ ਤੋਂ ਇਲਾਵਾ ਬਾਲੀਵੁੱਡ ਦੇ ਨਾਮਵਰ ਗਾਇਕਾਂ ਸੋਨੂੰ ਨਿਗਮ, ਸੁਨਿੱਧੀ ਚੌਹਾਨ, ਸਿਪਰਾ ਗੋਇਲ, ਅਬਰਾਹੁਲਹੱਕ ਤੇ ਨੂਰਾ ਸਿਸਟਰਜ਼ ਇਸ ਫ਼ਿਲਮ ਦੇ ਪਲੇਅ ਬੈਕ ਸਿੰਗਰ ਹਨ।                                       ਹਰਜਿੰਦਰ ਸਿੰਘ ਜਵੰਦਾ

Have something to say? Post your comment