Sunday, January 26, 2020
FOLLOW US ON
BREAKING NEWS

News

ਸਿੱਖ ਪੰਥ ਦੇ ਤਖਤ ਕਿਸੇ ਵੀ ਦੁਨਿਆਵੀਂ ਅਦਾਲਤਾਂ ਅਤੇ ਐਕਟ ਦੇ ਅਧੀਨ ਨਹੀਂ : ਦਮਦਮੀ ਟਕਸਾਲ।

September 02, 2019 08:29 PM
ਸਿੱਖ ਪੰਥ ਦੇ ਤਖਤ ਕਿਸੇ ਵੀ ਦੁਨਿਆਵੀਂ ਅਦਾਲਤਾਂ ਅਤੇ ਐਕਟ ਦੇ ਅਧੀਨ ਨਹੀਂ : ਦਮਦਮੀ ਟਕਸਾਲ।
ਗੰਗਾਨਗਰ ਅਦਾਲਤ ਵਲੋਂ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸੰਮਨ ਕਰਨਾ ਮੰਦਭਾਗਾ.
 
ਦੁਨਿਆਵੀ ਅਦਾਲਤਾਂ ਅਤੇ ਜਾਂਚ ਕਮਿਸ਼ਨਾਂ ਵਲੋਂ ਤਖਤ ਸਾਹਿਬ ਦੇ ਜਥੇਦਾਰਾਂ ਨੁੰ ਸੰਮਨ ਕਰਨ ਦੇ ਗਲਤ ਵਰਤਾਰੇ ਨੂੰ ਰੋਕਣ ਲਈ ਸ੍ਰੋਮਣੀ ਕਮੇਟੀ ਕੇਂਦਰ ਤੱਕ ਪਹੁੰਚ ਕਰੇ: ਬਾਬਾ ਹਰਨਾਮ ਸਿੰਘ ਖਾਲਸਾ। 
 
ਸਿੱਖ ਭਾਈਚਾਰੇ ’ਚ ਭਾਰੀ ਰੋਸ, ਮਾਮਲੇ ਦੀ ਗੰਭੀਰਤਾ ਨੂੰ ਪ੍ਰਸ਼ਾਸਨ ਨੇ ਨਾ ਸਮਝਿਆ ਤਾਂ ਹੋ ਸਕਦੇ ਹਨ ਹਲਾਤ ਖਰਾਬ। 
ਮਹਿਤਾ / ਅਮ੍ਰਿਤਸਰ 2 ਸਤੰਬਰ (    ਕੁਲਜੀਤ ਸਿੰਘ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਰਾਜਿਸਥਾਨ ਦੇ ਗੰਗਾਨਗਰ ਜਿਲਾ ਅਦਾਲਤ ਵਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਸੰਮਨ ਕਰਨ ਦਾ ਸਖਤ ਨੋਟਿਸ ਲੈਦਿਆਂ ਇਸ ਨੂੰ ਮੰਦਭਾਗਾ ਕਰਾਰ ਦਿਤਾ। ਉਹਨਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਤਖਤ ਸਾਹਿਬ ਦੇ ਜਥੇਦਾਰ ਨੂੰ ਸੰਮਨ ਕਰਨਾ ਸਿੱਖ ਕੌਮ ਦੇ ਸਿਧਾਂਤਾਂ ਅਤੇ ਅਧਿਕਾਰਾਂ ਦੀ ਉਲੰਘਣਾ ਹੈ, ਜਿਸ ਦੀ ਕਿਸੇ ਨੂੰ ਇਜ਼ਾਜਤ ਨਹੀਂ ਦਿਤੀ ਜਾ ਸਕਦੀ। ਉਹਨਾਂ ਕਿਹਾ ਕਿ ਸਿੱਖ ਪੰਥ ਦੇ ਤਖਤ ਕਿਸੇ ਵੀ ਦੁਨਿਆਵੀਂ ਅਦਾਲਤਾਂ ਅਤੇ ਐਕਟ ਦੇ ਅਧੀਨ ਨਹੀਂ ਹਨ। ਉਹਨਾਂ ਆਏ ਦਿਨ ਅਦਾਲਤਾਂ ਅਤੇ ਜਾਂਚ ਕਮਿਸ਼ਨਾਂ ਵਲੋਂ ਤਖਤਾਂ ਦੇ ਜਥੇਦਾਰਾਂ ਨੂੰ ਸੰਮਨ ਕਰਨ ਦੇ ਗਲਤ ਵਰਤਾਰੇ ਨੂੰ ਰੋਕਣ ਪ੍ਰਤੀ ਸ੍ਰੋਮਣੀ ਕਮੇਟੀ ਨੂੰ ਕੇਦਰ ਸਰਕਾਰ ਤੱਕ ਪਹੁੰਚ ਕਰਨ ਲਈ ਵੀ ਕਿਹਾ। 
ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਜਾਣਕਾਰੀ ’ਚ ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਜਿਲਾ ਗੰਗਾਨਗਰ ਦੇ ਗਿਆਰਾਂ ਜੀ ਹਾਰਨੀਆਂ ਵਾਸੀ ਗੁਰਸਾਹਿਬ ਸਿੰਘ ਹੈਪੀ ਨਾਮੀ  ਵਿਅਕਤੀ ਵਲੋਂ ਘਰ ’ਚ ਬਣੇ ਪੀਰਖਾਨਾ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ਤ ਕਰਨਾ ਗੁਰ ਮਰਿਆਦਾ ਦੇ ਉਲਟ ਹੈ। ਉਸ ਨੂੰ ਗੁਰੂ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਜ਼ ਆਉਣ ਲਈ ਕਿਹਾ ਅਤੇ ਚਿਤਾਵਣੀ ਦਿੱਤੀ ਉਕਤ ਧਾਰਮਿਕ ਉਲੰਘਣਾ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚੀ ਹੈ ਅਤੇ ਪੰਥ ’ਚ ਭਾਰੀ  ਰੋਸ ਅਤੇ ਗੁਸੇ ਦੀ ਲਹਿਰ ਹੈ। ਉਹਨਾਂ ਕਿਹਾ ਕਿ ਕੁਝ ਲੋਕ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਲਈ ਸ਼ਰਾਰਤ ਕਰ ਰਹੇ ਹਨ, ਜਿਸ ਪ੍ਰਤੀ ਗੰਗਾਨਗਰ ਪ੍ਰਸ਼ਾਸਨ ਨੇ ਧਿਆਨ ਨਾ ਦਿਤਾ ਤਾਂ ਰਾਜ ਦੇ ਹਾਲਾਤ ਖਰਾਬ ਹੋ ਸਕਦੇ ਹਨ। 
ਮਾਮਲੇ ਬਾਰੇ ਜਾਣਕਾਰੀ Çੰਦੰਦਿਆਂ ਉਹਨਾਂ ਦਸਿਆ ਕਿ ਉਕਤ ਹੈਪੀ ਨਾਮੀ ਵਿਅਕਤੀ ਨੇ ਆਪਣੇ ਘਰ ਪੀਰਖਾਨਾ ਬਣਾਇਆ ਹੋਇਆ ਹੈ ਜਿਥੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਮਨਮਤੀਆਂ ਕਰ ਰਿਹਾ ਹੈ। ਜਿਸ ਪ੍ਰਤੀ ਸ਼ਿਕਾਇਤ ਮਿਲਣ ’ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁੱਦ ਜਾਂਚ ਪੜਤਾਲ ਕਰ ਕਰਾਉਦਿਆਂ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਹਵਾਲੇ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ 13 ਅਕਤੂਬਰ 2017 ਦੌਰਾਨ ਇਕ ਹੁਕਮਨਾਮਾ ਜਾਰੀ ਕਰਦਿਆਂ ਮੈਨੇਜਰ ਤਖਤ ਸ੍ਰੀ ਦਮਦਮਾ ਸਾਹਿਬ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਅਤੇ ਇੰਚਾਰਜ ਧਰਮ ਪ੍ਰਚਾਰ ਕਮੇਟੀ ਨੂੰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਸ ਅਸਥਾਨ ਤੋਂ ਵਾਪਸ ਲਿਆ ਕੇ ਯੌਗ ਸਥਾਨ ’ਤੇ ਸੁਸ਼ੋਭਿਤ ਕਰਨ ਲਈ ਕਿਹਾ। ਜਿਸ ’ਤੇ ਅਮਲ ਕਰਨ ਲਈ ਸ੍ਰੋਮਣੀ ਕਮੇਟੀ ਨੇ 17 ਅਗਸਤ 2019 ਨੂੰ ਕਾਰਵਾਈ ਕਰਨ ਸੰਬੰਧੀ ਜਿਲਾ ਪੁਲੀਸ ਨਾਲ ਸੰਪਰਕ ਕਰਦਿਆਂ 21 ਅਗਸਤ 2019 ਨੂੰ ਕਾਰਜ ਸੰਪੰਨ ਕਰਨ ਲਈ ਸਹਿਯੋਗ ਦੀ ਮੰਗ ਕੀਤੀ ਤਾਂ ਪ੍ਰਸ਼ਾਸਨ ਨੇ ਮਾਮਲੇ ਨੂੰ ਸੁਲਝਾਉਣ ਲਈ ਕੁਝ ਮੋਹਲਤ ਦੀ ਮੰਗ ਕੀਤੀ। ਇਸੇ ਦੌਰਾਨ ਉਕਤ ਹੈਪੀ ਨੇ ਬੋਕਸ ਤੌਰ ’ਤੇ ਗੁਰਦਵਾਰਾ ਕਮੇਟੀ ਬਣਾਉਣਦਿਆਂ ਮਾਮਲਾ ਅਦਾਲਤ ’ਚ ਲੈ ਗਿਆ। ਜਿਥੇ ਅਦਾਲਤ ਨੇ ਮਿਤੀ 30 ਅਗਸਤ 2019 ਨੂੰ ਤਖਤ ਸ੍ਰੀ ਦਮਦਮਾ ਸਾਹਿਬ, ਧਰਮ ਪ੍ਰਚਾਰ ਕਮੇਟੀ ਦੇ ਆਗੂ ਸ: ਭੋਲਾ ਸਿੰਘ ਸਮੇਤ ਹੋਰਨਾਂ ਨੂੰ 2 ਸਤੰਬਰ 2019 ਲਈ ਸੰਮਨ ਜਾਰੀ ਕਰ ਦਿਤੇ। ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਅਜਿਹਾ ਮਾਮਲਾ ਸਿੱਖ ਇਤਿਹਾਸ ’ਚ ਪਹਿਲੀ ਵਾਰ ਦੇਖਣ ’ਚ ਆਇਆ ਹੈ। ਉਹਨਾਂ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਨੂੰ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਲਈ ਕਿਹਾ।
Have something to say? Post your comment

More News News

केक काटकर बाबा दीप सिंह जी का जन्म दिवस मनाया गया । ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਨੂਰਮਹਿਲ ਆਸਰਮ ਵਲੋਂ ਜੰਡਿਆਲਾ ਗੁਰੂ ਵਿੱਚ ਲਗਾਇਆ ਫ੍ਰੀ ਆਯੂਰਵੈਦਿਕ ਕੈਂਪ । केक काटकर बाबा दीप सिंह जी का जन्म दिवस मनाया गया । ਅਧਿਆਤਮਿਕਤਾ ’ਚ ਏਕਤਾ ਦੀ ਝਲਕ ਪੇਸ਼ ਕਰਦੀ ਸ਼ਾਨਦਾਰ ਸ਼ੋਭਾ ਯਾਤਰਾ ਨਾਲ ਮਹਾਰਾਸ਼ਟਰ ਦੇ 53ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ੁਰੂਆਤ 71ਵਾਂ ਗਣਤੰਤਰ ਦਿਵਸ: ਮਾਨਸਾ ਵਿਖੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਤਿਰੰਗਾ ਝੰਡਾ ਲਹਿਰਾਇਆ ਕੈਂਸਰ ਦਾ ਕਹਿਰ ਅਤੇ ਹਊਆ /ਸੁਖਪਾਲ ਸਿੰਘ ਗਿੱਲ ਨਿਊਜ਼ੀਲੈਂਡ 26 ਜਨਵਰੀ: ਸਭ ਤੋਂ ਪਹਿਲਾਂ ਲਹਿਰਾਇਆ ਤਿਰੰਗਾ CAPT AMARINDER ANNOUNCES WASTE MANAGEMENT SYSTEM & NEW STP FOR MOHALI 71वें गणतंत्र दिवस पर हल्का विधायक ने फहराया तिरंगा । ਪੋਲਿੰਗ ਬੂਥਾਂ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ
-
-
-