Tuesday, September 17, 2019
FOLLOW US ON

News

ਸੁਪਰੀਮ ਕੋਰਟ ਨੇ ਪੰਜਾਬ ਅੰਦਰ ਹੋਏ ਝੂਠੇ ਮੁਕਾਬਲਿਆਂ ਦੀ ਸੁਣਵਾਈ ਤੇ ਕਿਹਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਲੈਕੇ ਜਾਓ

September 02, 2019 08:34 PM
ਸੁਪਰੀਮ ਕੋਰਟ ਨੇ ਪੰਜਾਬ ਅੰਦਰ ਹੋਏ ਝੂਠੇ ਮੁਕਾਬਲਿਆਂ ਦੀ ਸੁਣਵਾਈ ਤੇ ਕਿਹਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਲੈਕੇ ਜਾਓ
         ਮਾਮਲਾ ਜਲਦੀ ਹੀ ਹਾਈਕੋਰਟ ਵਿਚ ਲੈਕੇ ਜਾਵਾਂਗੇ: ਸਤਨਾਮ ਸਿੰਘ ਬੈਂਸ 
ਨਵੀਂ ਦਿੱਲੀ 2 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਅੰਦਰ ਹੋਏ ਬੇਗੁਨਾਹਾਂ ਦੇ ਝੂਠੇ ਕਤਲ ਅਤੇ ਮੁਕਾਬਲੇਆਂ ਵਿਚ ਮਾਰੇ ਗਏ ਨੌਜੁਆਨਾਂ ਦੇ ਮਾਮਲੇਆਂ ਬਾਰੇ ਅਜ ਸੁਪਰੀਮ ਕੋਰਟ ਦੇ ਦੋਹਰੀ ਬੈਂਚ ਦੇ ਜੱਜ ਅਰੁਣ ਮਿਸ਼ਰਾ ਅਤੇ ਐਮਆਰ ਸ਼ਾਹ ਵਲੋਂ ਸੁਣਵਾਈ ਕਰਦਿਆਂ ਕਿਹਾ ਕਿ ਇਹ ਮਾਮਲਾ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਦਰ ਲੈਕੇ ਜਾਓ ।
ਜਿਕਰਯੋਗ ਹੈ ਕਿ ਸਾਲ 1984 ਤੋਂ ਬਾਅਦ ਪੰਜਾਬ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਦੇ ਨਾਂਅ ’ਤੇ ਗੁੰਮ ਹੋਏ ਹਜ਼ਾਰਾਂ ਨੌਜੁਆਨ, ਪੁਲਿਸ ਵੱਲੋ਼ ਕਥਿਤ ਤੌਰ ’ਤੇ ਕੀਤੇ ਗਏ ਕਤਲਾਂ, ਕਥਿਤ ਤੌਰ ਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾਏ ਗਏ ਸਨ ਜਿਨ੍ਹਾਂ ਦੀ ਪਟੀਸ਼ਨਕਰਤਾ “ਪੰਜਾਬ ਡਾਕੂਮੈਂਟੇਸ਼ਨ ਅਤੇ ਐਡਵੇਕੇਸੀ ਪ੍ਰੋਜੇਕਟ” ਵਲੋਂ ਇਹ ਪਟੀਸ਼ਨ ਕੁਝ ਨਵੇਂ ਮਿਲੇ ਸਬੂਤਾਂ ਦੇ ਆਧਾਰ ਉੱਤੇ ਦਾਇਰ ਕੀਤੀ ਗਈ ਹੈ। ਅਦਾਲਤ ਨੂੰ ਦਸਿਆ ਗਿਆ ਕਿ ਇਹ ਮਾਮਲਾ ਮੁੱਖ ਤੌਰ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਮਿਸ਼ਨ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਪੰਜਾਬ ਅੰਦਰ ਵਿਚਰ ਕੇ ਉੱਥੇ ਕੀਤੇ ਗਏ ਗੈਰਕਨੂੰਨੀ ਕਤਲ ਅਤੇ ਝੂਠੇ ਮੁਕਾਬਲੇਆਂ ਬਾਰੇ ਸਚ ਉਜਾਗਰ ਕੀਤਾ ਸੀ ਜਿਸਦਾ ਖਮਿਆਜਾ ਉਨ੍ਹਾਂ ਨੂੰ ਅਪਣੀ ਜਾਨ ਦੇਕੇ ਭੁਗਤਣਾਂ ਪਿਆ ਸੀ ਤੇ ਇਹ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਅੰਦਰ ਵਿਚਾਰਅਧੀਨ ਹੈ ।
ਅਦਾਲਤ ਨੂੰ ਦਸਿਆ ਗਿਆ ਕਿ ਇਹ ਮਾਮਲਾ ਵੱਡੇ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹੈ । 1984 ਤੋਂ ਬਾਅਦ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਅਚਾਨਕ ਗੁੰਮ ਹੋਣੇ ਸ਼ੁਰੂ ਹੋ ਗਏ ਸਨ ਜਿਨ੍ਹਾਂ ਬਾਰੇ ਪਿੰਡ–ਪਿੰਡ ਅਤੇ ਸ਼ਮਸਾਨਘਾਟਾਂ ਵਿਚ ਜਾ ਕੇ ਇਸ ਬਾਰੇ ਤੱਥ ਤੇ ਅੰਕੜੇ ਇਕੱਠੇ ਕੀਤੇ ਗਏ ਹਨ ।
ਪਟੀਸ਼ਨਰਾਂ ਦੀ ਤਰਫ਼ੋਂ ਸੀਨੀਅਰ ਵਕੀਲ ਕੌਲਿਨ ਗੌਨਜ਼ਾਲਵੇਸ ਤੇ ਸਤਨਾਮ ਸਿੰਘ ਬੈਂਸ ਪੇਸ਼ ਹੋਏ ਸਨ । ਸਤਨਾਮ ਸਿੰਘ ਬੈਂਸ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਇਸ ਮਾਮਲੇ ਤੇ ਇਕ ਕਮਿਸ਼ਨ ਬਣਾਇਆ ਜਾਏ ਤੇ ਉਹ ਘਰ ਘਰ ਜਾ ਕੇ ਇੱਕਠੇ ਕੀਤੇ ਗਏ ਤੱਥਾਂ ਬਾਰੇ ਪਤਾ ਕਰੇ । ਉਨ੍ਹਾਂ ਕਿਹਾ ਕਿ ਅਜ ਦੋ ਦਹਾਕੇ ਬੀਤ ਗਏ ਹਨ ਪਰ ਇੰਸਾਫ ਨਹੀ ਮਿਲ ਪਾਇਆ ਹੈ ਤੇ ਅਜ ਸੁਪਰੀਮ ਕੋਰਟ ਨੇ ਸਾਨੂੰ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿਚ ਲੈਕੇ ਜਾਣ ਲਈ ਕਿਹਾ ਹੈ ਤੇ ਅਸੀ ਹੁਣ ਜਲਦੀ ਹੀ ਇਸ ਨੂੰ ਹਾਈਕੋਰਟ ਅੰਦਰ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ ਫਾਈਲ ਕਰਾਂਗੇ । ਪਟੀਸ਼ਨਰਾਂ ਨੇ ਇਨ੍ਹਾਂ ਵੱਡੇ ਪੱਧਰ ਉੱਤੇ ਹੋਏ ਕਤਲੇਆਮਾਂ ਲਈ ਦੀ ਵਿਆਪਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸੀਟ) ਜਾਂ ਕੋਈ ਸੱਚਾਈ ਕਮਿਸ਼ਨ ਕਾਇਮ ਕਰਨ ਦਾ ਸੁਝਾਅ ਵੀ ਰੱਖਿਆ ਹੈ।
Have something to say? Post your comment

More News News

ਸਾਡੀ ਮਾਂ ਬੋਲੀ ਪੰਜਾਬੀ ...... .... ... .. . ਗਗਨ ਦੀਪ ਸਿੰਘ ਦਲਜੀਤ ਸਿੰਘ ਸੱਗੂ ਐਨ.ਆਰ.ਆਈ. ਦਾ ਪਿੰਡ ਵਾਸੀਆਂ ਕੀਤਾ ਸਨਮਾਨ VICE PRINCIPAL MRS. GURPREET KAUR AND S. KULDEEP SINGH (Office Administrator) HONOURED BY THE SAHODAYA SCHOOLS COMPLEX. ਪੰਜਾਬੀ ਸਾਹਿਤ ਸਭਾ ਵੱਲੋਂ “ਜਸਟ ਪੰਜਾਬੀ” ਮੈਗਜ਼ੀਨ ਲੋਕ ਅਰਪਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ 15 ਸਤੰਬਰ ਐਤਵਾਰ ਨੂੰ ਹਾਲੈਂਡ ਦੇ ਸਿਖਾਂ ਵਲੋ ਡੱਚ ਭਾਸ਼ਾ ਵਿੱਚ ਸਿੱਖ ਰਹਿਤ ਮਰਿਆਦਾ ਅਤੇ ਸਾਰਾਗੜ੍ਹੀ ਦੀ ਲੜਾਈ ਦੋ ਕਿਤਾਬਾਂ ਰਿਲੀਜਨ ਕੀਤੀਆਂ ਗਈਆਂ । ਗੁਰੂ ਨਾਨਕ ਦੇਵ ਜੀ ਦੇ 550 ਨੂੰ ਸਮਰਪਿਤ ਫਲਦਾਲ ਤੇ ਛਾਂ ਦਾਰ ਬੂਟੇ ਲਗਾਏ ਕੰਮਨੀਆਂ ਵਿੱਚ ਫਸੇ ਪੈਸਿਆਂ ਕਾਰਨ ਮਾਨਸਿਕ ਤੌਰ ਪ੍ਰੇਸ਼ਾਨ ਹੋਏ ਲੋਕ ਕਰਨ ਲੱਗੇ ਖੁੱਦਕਸ਼ੀਆਂ , ਸਰਕਾਰ ਸੌਂ ਰਹੀ ਹੈ ਖਾਮੋਸ਼ੀ ਦੀ ਨੀਂਦ The husband's wife, who was married for love marriage, was shot dead by the wife's family, both of whom had made love marriage some time back. ਨਿਊਜ਼ੀਲੈਂਡ ਦੇ ਸਕੂਲਾਂ ਵਿਚ 2022 ਤੱਕ ਸਾਰੇ ਸਕੂਲਾਂ ਵਿਚ ਦੇਸ਼ ਦਾ ਇਤਿਹਾਸ ਪੜ੍ਹਾਉਣਾ ਹੋਵੇਗਾ ਲਾਜ਼ਮੀ Newly appointed Center Head Teacher and Head Teacher Three Day Training Workshop held
-
-
-