Sunday, January 26, 2020
FOLLOW US ON
BREAKING NEWS

Article

ਪੰਜਾਬੀ ਮਾਂ ਬੋਲੀ ਨੂੰ ਵਿਸਰਣ ਤੋਂ ਬਚਾਉਣ ਲਈ ਉਭਰ ਕੇ ਸਾਹਮਣੇ ਆ ਰਹੀਂ ਹੈ ਨੌਜਵਾਨ ਪੰਜਾਬੀ ਅਧਿਆਪਕਾ ਸੰਦੀਪ ਕੌਰ ਹਿਮਾਂਯੂੰਪੁਰਾ

September 02, 2019 08:42 PM
ਪੰਜਾਬੀ ਮਾਂ ਬੋਲੀ ਨੂੰ ਵਿਸਰਣ ਤੋਂ ਬਚਾਉਣ ਲਈ ਉਭਰ ਕੇ ਸਾਹਮਣੇ ਆ ਰਹੀਂ ਹੈ ਨੌਜਵਾਨ ਪੰਜਾਬੀ ਅਧਿਆਪਕਾ ਸੰਦੀਪ ਕੌਰ ਹਿਮਾਂਯੂੰਪੁਰਾ
 
 
ਕਹਿੰਦੇ ਹਨ ਕਿ ਜੇ ਹੌਂਸਲਿਆ ਵਿੱਚ ਉਡਾਨ ਹੋਵੇ ਤਾਂ ਕੋਈ ਵੀ ਅਸਮਾਨ ਦੂਰ ਨਹੀਂ।ਇਹੀ ਗੱਲ ਸਿੱਧ ਕਰ ਦਿਖਾਈ ਹੈ ਸਰਕਾਰੀ ਮਿਡਲ ਸਕੂਲ ਡੰਗੋਰਾ ਲੁਧਿਆਣਾ ਦੀ ਅਧਿਆਪਕਾ ਸੰਦੀਪ ਕੌਰ ਹਿਮਾਂਯੂੰਪੁਰਾ ਨੇ।ਸੰਦੀਪ ਕੌਰ ਦਾ ਜਨਮ ਪਿੰਡ ਹਿਮਾਂਯੂੰਪੁਰਾ ਵਿਖੇ ਪਿਤਾ ਸ.ਕੇਵਲ ਸਿੰਘ ਅਤੇ ਮਾਤਾ ਕਰਮਜੀਤ ਕੌਰ ਦੀ ਕੁੱਖੋਂ ਹੋਇਆ।ਸੰਦੀਪ ਕੌਰ ਬਚਪਨ ਤੋਂ ਹੀ ਬਹੁਤ ਮਿਹਨਤੀ ਸੀ।ਸੰਦੀਪ ਕੌਰ ਨੇ ਦਸਵੀਂ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਸਕੂਲ ਵਿਖੇ 2003 ਵਿੱਚ ਕੀਤੀ ਅਤੇ ਬਾਰਵੀਂ  ਜਮਾਤ ਦੀ ਪੜ੍ਹਾਈ ਸ.ਸ.ਸ.ਸਕੂਲ ਪੱਖੋਵਾਲ ਵਿਖੇ 2005 ਵਿੱਚ ਪੂਰੀ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਗੁਰੂ ਨਾਨਕ ਗਰਲਜ ਕਾਲਜ ਮਾਡਲ ਟਾਊਨ ਲੁਧਿਆਣਾ ਵਿਖੇ 2008 ਵਿੱਚ ਪੂਰੀ ਕੀਤੀ ਅਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਪੂਰੀ ਕੀਤੀ।ਸੰਦੀਪ ਕੌਰ ਵੱਲੋਂ ਦਸਵੀਂ ਜਮਾਤ,ਬਾਰਵੀਂ ਜਮਾਤ ਅਤੇ ਬੀ.ਏ ਵਿੱਚੋਂ ਟਾਪ ਕੀਤਾ ਗਿਆ।ਬੀ.ਐੱਡ ਦੀ ਪੜ੍ਹਾਈ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਲੜਕੀਆਂ ਸਿਵਲ ਲਾਇਨਜ਼ ਲੁਧਿਆਣਾ ਵਿਖੇ ਪੂਰੀ ਕੀਤੀ ਅਤੇ ਬੀ.ਐੱਡ ਦੀ ਮੈਰਿਟ ਵਿੱਚ ਅਹਿਮ ਸਥਾਨ ਹਾਸਲ ਕੀਤਾ।ਸੰਦੀਪ ਕੌਰ ਨੇ ਸਕੂਲ ਅਤੇ ਕਾਲਜ ਸਮੇਂ ਦੌਰਾਨ ਕਈ ਇਨਾਮ ਵੀ ਹਾਸਿਲ ਕੀਤੇ।ਇਸ ਤੋਂ ਬਾਅਦ ਨਿਊ ਜੈਨ ਪਬਲਿਕ ਸਕੂਲ ਵਿਖੇ 1-8-2013 ਤੋਂ 1-8-2015 ਤੱਕ ਬਤੌਰ ਅਧਿਆਪਕਾ ਸੇਵਾਵਾ ਨਿਭਾਈਆ।ਇਸ ਤੋਂ ਬਾਅਦ ਮਿਤੀ 2-01-2017 ਨੂੰ ਸਰਕਾਰੀ ਮਿਡਲ ਸਕੂਲ ਨਾਨਕ ਪਿੰਡੀ ਜਲੰਧਰ ਵਿਖੇ ਪੰਜਾਬੀ ਅਧਿਆਪਕਾ ਵਜੋ ਨਿਯੁਕਤੀ ਹੋਈ ਅਤੇ ਹੁਣ ਸਰਕਾਰੀ ਮਿਡਲ ਸਕੂਲ ਡੰਗੋਰਾ ਲੁਧਿਆਣਾ ਵਿਖੇ ਪੰਜਾਬੀ ਅਧਿਆਪਕਾ ਵਜੋਂ ਸੇਵਾਵਾ ਨਿਭਾ ਰਹੀ ਪੰਜਾਬੀ ਅਧਿਆਪਕਾ ਪੰਜਾਬੀ ਮਾਂ ਬੋਲੀ ਨੂੰ ਵਿਸਰਣ ਤੋਂ ਬਚਾਉਣ ਲਈ ਬਹੁਤ ਯਤਨ ਕਰ ਰਹੀਂ ਹੈ।ਬੱਚਿਆਂ ਨੂੰ ਬਹੁਤ ਮਜ਼ੇਦਾਰ ਤਰੀਕੇ ਨਾਲ ਮਾਡਲ ਬਣਾ ਕੇ,ਕਵਿਤਾਵਾਂ ਰਾਹੀਂ ਮਾਂ-ਬੋਲੀ ਪ੍ਰਤੀ ਜਾਗਰੂਕ ਕਰ ਰਹੀ ਹੈ। 
 ਸੰਦੀਪ ਕੌਰ ਦਾ ਕਹਿਣਾ ਹੈ ਕਿ ਅਸੀਂ ਭਾਵੇਂ ਹੋਰ ਭਾਸ਼ਾਵਾਂ ਪੜ੍ਹੀਏ ਪਰ ਆਪਣੀ ਮਾਂ-ਬੋਲੀ ਪੰਜਾਬੀ ਨੂੰ ਨਹੀਂ ਭੁੱਲਣਾ ਚਾਹੀਦਾ ਸਗੋਂ ਇਸਦਾ ਹੋਰ ਪਸਾਰਾ ਕਰਕੇ ਘਰ -ਘਰ ਤੱਕ ਇਸਨੂੰ ਪਹੁੰਚਾਉਣਾ ਚਾਹੀਦਾ ਹੈ।ਸਾਡੀ ਮਾਂ-ਬੋਲੀ ਤਾਂ ਗੁਰੂਆਂ,ਪੀਰਾਂ ਅਤੇ ਫ਼ਕੀਰਾ ਦੀ ਲਾਡਲੀ ਰਹੀ ਹੈ। ਸਾਨੂੰ ਅਜਿਹੀ ਮਾਂ ਤੇ ਮਾਣ ਹੋਣਾ ਚਾਹੀਦਾ ਹੈ। ਅੱਜ ਕੱਲ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨਾ ਲਗਾਇਆ ਜਾਂਦਾ ਹੈ ।ਸਾਨੂੰ ਸਾਡੇ ਪੰਜਾਬੀ ਹੋਣ ਅਤੇ ਪੰਜਾਬੀ ਬੋਲਣ ਤੇ ਮਾਣ ਹੋਣਾ ਚਾਹੀਦਾ ਹੈ ਨਾ ਕਿ ਪੰਜਾਬੀ ਬੋਲਣ ਲੱਗਿਆ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ।ਅੱਜ ਕੱਲ੍ਹ ਘਰ ਵਿੱਚ ਮਾਂਵਾਂ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਉਂਦੀਆ ਸਗੋ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਨਾ ਸਿਖਾਉਂਦੀਆ ਹਨ।ਪੰਜਾਬੀ ਮਾਂ-ਬੋਲੀ ਨੂੰ ਬਚਾਉਣ ਲਈ ਸੰਦੀਪ ਕੌਰ ਵੱਲੋਂ ਵੱਖ-ਵੱਖ ਅਖਬਾਰਾਂ ਵਿੱਚ ਕਵਿਤਾਵਾਂ ਤੇ ਆਰਟੀਕਲ ਵੀ ਪਬਲਿਸ਼ ਕਰਵਾਏ ਜਾਂਦੇ ਹਨ।ਪੜ੍ਹਾਈ ਦੇ ਨਾਲ-ਨਾਲ ਸੰਦੀਪ ਕੌਰ ਨੇ ਬੂਟੀਕ (ਕੱਪੜਿਆਂ ਦੀ ਸਿਲਾਈ-ਕਢਾਈ)ਦਾ ਕੰਮ ਵੀ ਕੀਤਾ।ਨੌਕਰੀ ਦੇ ਨਾਲ-ਨਾਲ ਸੰਦੀਪ ਕੌਰ ਬੂਟੀਕ ਦੇ ਕੰਮ ਵਿੱਚ ਵੀ ਪੂਰੀ ਮਾਹਿਰ ਹੈ।ਅਧਿਆਪਕਾ ਸੰਦੀਪ ਕੌਰ ਨੂੰ ਵੱਖ-ਵੱਖ ਅਧਿਕਾਰੀਆਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।ਸੰਦੀਪ ਕੌਰ ਨੇ ਜਿਨ੍ਹਾਂ ਬੱਚਿਆਂ ਨੂੰ ਕਵਿਤਾਵਾਂ,ਭਾਸ਼ਣ ਅਤੇ ਲੇਖ ਮੁਕਾਬਲਿਆਂ ਲਈ ਤਿਆਰੀ ਕਰਵਾਈ,ਉਹ ਬੱਚੇ ਬਲਾਕ,ਤਹਿਸੀਲ ਅਤੇ ਜ਼ਿਲ੍ਹਾਂ ਪੱਧਰ ਤੇ ਪੁਜੀਸ਼ਨਾ ਹਾਸਲ ਕਰਕੇ ਜ਼ਿਲ੍ਹਾਂ ਸਿੱਖਿਆਂ ਅਫ਼ਸਰ ਵੱਲੋਂ ਸਨਮਾਨਿਤ ਵੀ ਹੋ ਚੁੱਕੇ ਹਨ।ਸੰਦੀਪ ਕੌਰ ਨੂੰ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਵਿਖੇ ਹੁਣ ਤੱਕ ਦੀਆਂ ਪ੍ਰਾਪਤੀਆਂ ਲਈ ਜ਼ਿਲ੍ਹਾਂ ਸਾਇੰਸ ਸੁਪਰਵਾਈਜ਼ਰ ਵੱਲੋਂ ਸਨਮਾਨਿਤ ਕੀਤਾ ਗਿਆ।ਮੈਂਬਰ ਪਾਰਲੀਮੈਂਟ ਲੁਧਿਆਣਾ ਸ਼੍ਰੀ ਰਵਨੀਤ ਸਿੰਘ ਬਿੱਟੂ ਵੱਲੋਂ ਸੰਦੀਪ ਕੌਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਹਿਮਾਂਯੂੰਪੁਰਾ ਵਿਖੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਕਰਮਜੀਤ ਸਿੰਘ
Have something to say? Post your comment