Tuesday, September 17, 2019
FOLLOW US ON

News

ਰੋਟੋਰੂਆ ਨੇੜੇ ਦੁਰਘਟਨਾ ਗ੍ਰਸਤ ਹੋਈ ਬੱਸ ਵਿਚ 5 ਸੈਲਾਨੀਆਂ ਦੀ ਜਾਨ ਗਈ-ਚਾਈਨਾ ਤੋਂ ਆਏ ਸਨ ਘੁੰਮਣ

September 04, 2019 07:59 PM

ਰੋਟੋਰੂਆ ਨੇੜੇ ਦੁਰਘਟਨਾ ਗ੍ਰਸਤ ਹੋਈ ਬੱਸ ਵਿਚ 5 ਸੈਲਾਨੀਆਂ ਦੀ ਜਾਨ ਗਈ-ਚਾਈਨਾ ਤੋਂ ਆਏ ਸਨ ਘੁੰਮਣ
ਔਕਲੈਂਡ 5 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੇ ਬੁੱਧਵਾਰ ਸਵੇਰੇ 11.20 ਮਿੰਟ ਉਤੇ ਰੋਟੋਰੂਆ ਨੇੜੇ ਸਟੇਟ ਹਾਈਵੇ ਨੰਬਰ 5 ਉਤੇ ਇਕ ਬੱਸ ਦੁਰਘਟਨਾ ਗ੍ਰਸਤ ਹੋ ਕੇ ਸੜਕ ਤੋਂ ਹੇਠਾਂ ਉਤਰ ਗਈ ਅਤੇ ਇਕ ਖੱਡ ਵਿਚ ਪਲਟ ਗਈ। ਬੱਸ ਦੇ ਵਿਚ ਸਵਾਰ ਜਿੱਥੇ 5 ਸੈਲਾਨੀ ਯਾਤਰੀ ਆਪਣੀ ਜਾਨ ਗਵਾ ਬੈਠੇ ਉਥੇ ਬਹੁਤ ਸਾਰਿਆਂ ਦੇ ਗੰਭੀਰ ਸੱਟਾਂ ਲੱਗੀਆਂ। 2 ਮਿੰਟ ਬਾਅਦ ਹੀ ਉਥੋਂ ਲੰਘ ਰਹੇ ਇਕ ਰਾਹਗੀਰ ਨੇ ਦੱਸਿਆ ਕਿ ਜਦੋਂ ਉਹ ਉਥੇ ਪਹੁੰਚੇ ਤਾਂ ਲੋਕ ਬੱਸ ਦੇ ਅੰਦਰੋ ਬਚਾਅ ਕਰਨ ਦੇ ਲਈ ਤਰਲੇ ਮਾਰ ਰਹੇ ਸਨ। ਇਸ ਬੱਸ ਵਿਚ 23 ਚਾਈਨਾ ਮੂਲ ਦੇ ਸਨ ਅਤੇ 4 ਹੋਰ ਵਿਅਕਤੀ ਸਨ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਬਹੁਤ ਜ਼ੋਰ ਦੀ ਹਵਾ ਚੱਲ ਰਹੀ ਸੀ ਅਤੇ ਮੀਂਹ ਵੀ ਪੈ ਰਿਹਾ ਸੀ। ਬੱਸ ਦੀ ਕਿਸੇ ਹੋਰ ਵਾਹਨ ਦੇ ਨਾਲ ਟੱਕਰ ਨਹੀਂ ਹੋਈ ਮੰਨਿਆ ਜਾ ਰਿਹਾ ਹੈ ਕਿ ਬੱਸ ਫਿਸਲ ਕੇ ਸਾਈਡ ਉਤੇ ਚਲੇ ਗਈ ਅਤੇ ਪਲਟ ਗਈ। ਕੁਝ ਰਾਹਗੀਰਾਂ ਨੇ ਸਵਾਰੀਆਂ ਦੀ ਸਹਾਇਤਾ ਵੀ ਕੀਤੀ ਅਤੇ ਫਿਰ ਐਮਰਜੈਂਸੀ ਸਟਾਫ ਨੇ ਆ ਕੇ ਮੌਕੇ ਉਤੇ ਨਿਯੰਤਰਣ ਕਰ ਲਿਆ ਅਤੇ ਲੋਕਾਂ ਨੂੰ ਪਰ੍ਹੇ ਕਰ ਦਿੱਤਾ। ਜ਼ਖਮੀਆਂ ਨੂੰ ਲਾਗੇ ਦੇ ਸ਼ਹਿਰਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਪੰਜ ਹੈਲੀਕਾਪਟਰਾਂ ਅਤੇ ਕਈ ਐਂਬੂਲੈਂਸ ਸੇਵਾਵਾਂ ਦੀ ਵਰਤੋਂ ਕੀਤੀ ਗਈ। ਇਸ ਦੁਰਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਡ੍ਰਾਈਵਰ ਬਚ ਗਿਆ ਹੈ ਅਤੇ ਸੱਟਾਂ ਲੱਗੀਆਂ ਹਨ ਅਜੇ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲਗਾਇਆ ਗਿਆ। 

Have something to say? Post your comment

More News News

ਸਾਡੀ ਮਾਂ ਬੋਲੀ ਪੰਜਾਬੀ ...... .... ... .. . ਗਗਨ ਦੀਪ ਸਿੰਘ ਦਲਜੀਤ ਸਿੰਘ ਸੱਗੂ ਐਨ.ਆਰ.ਆਈ. ਦਾ ਪਿੰਡ ਵਾਸੀਆਂ ਕੀਤਾ ਸਨਮਾਨ VICE PRINCIPAL MRS. GURPREET KAUR AND S. KULDEEP SINGH (Office Administrator) HONOURED BY THE SAHODAYA SCHOOLS COMPLEX. ਪੰਜਾਬੀ ਸਾਹਿਤ ਸਭਾ ਵੱਲੋਂ “ਜਸਟ ਪੰਜਾਬੀ” ਮੈਗਜ਼ੀਨ ਲੋਕ ਅਰਪਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ 15 ਸਤੰਬਰ ਐਤਵਾਰ ਨੂੰ ਹਾਲੈਂਡ ਦੇ ਸਿਖਾਂ ਵਲੋ ਡੱਚ ਭਾਸ਼ਾ ਵਿੱਚ ਸਿੱਖ ਰਹਿਤ ਮਰਿਆਦਾ ਅਤੇ ਸਾਰਾਗੜ੍ਹੀ ਦੀ ਲੜਾਈ ਦੋ ਕਿਤਾਬਾਂ ਰਿਲੀਜਨ ਕੀਤੀਆਂ ਗਈਆਂ । ਗੁਰੂ ਨਾਨਕ ਦੇਵ ਜੀ ਦੇ 550 ਨੂੰ ਸਮਰਪਿਤ ਫਲਦਾਲ ਤੇ ਛਾਂ ਦਾਰ ਬੂਟੇ ਲਗਾਏ ਕੰਮਨੀਆਂ ਵਿੱਚ ਫਸੇ ਪੈਸਿਆਂ ਕਾਰਨ ਮਾਨਸਿਕ ਤੌਰ ਪ੍ਰੇਸ਼ਾਨ ਹੋਏ ਲੋਕ ਕਰਨ ਲੱਗੇ ਖੁੱਦਕਸ਼ੀਆਂ , ਸਰਕਾਰ ਸੌਂ ਰਹੀ ਹੈ ਖਾਮੋਸ਼ੀ ਦੀ ਨੀਂਦ The husband's wife, who was married for love marriage, was shot dead by the wife's family, both of whom had made love marriage some time back. ਨਿਊਜ਼ੀਲੈਂਡ ਦੇ ਸਕੂਲਾਂ ਵਿਚ 2022 ਤੱਕ ਸਾਰੇ ਸਕੂਲਾਂ ਵਿਚ ਦੇਸ਼ ਦਾ ਇਤਿਹਾਸ ਪੜ੍ਹਾਉਣਾ ਹੋਵੇਗਾ ਲਾਜ਼ਮੀ Newly appointed Center Head Teacher and Head Teacher Three Day Training Workshop held
-
-
-