Sunday, January 26, 2020
FOLLOW US ON
BREAKING NEWS

News

ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਸਮਾਗਮ ਨਾਮਵਰ ਸਖਸ਼ੀਅਤਾਂ ਨੇ ਸਿਰਕਤ ਕੀਤੀ

September 04, 2019 08:00 PM

ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਸਮਾਗਮ ਨਾਮਵਰ ਸਖਸ਼ੀਅਤਾਂ ਨੇ ਸਿਰਕਤ ਕੀਤੀ
ਬਠਿੰਡਾ 04 ਸਤੰਬਰ (ਗੁਰਬਾਜ ਗਿੱਲ) -‘ਫੈਲੇ ਵਿੱਦਿਆ ਚਾਨਣ ਹੋਇ’ ਮਹਾਂਵਾਕ ਅਨੁਸਾਰ, ‘ਗੁਰੂ ਨਾਨਕ ਦੇਵ ਜੀ ਦੀ ਬਾਣੀ ਅੰਤਰਰਾਸ਼ਟਰੀ ਸੰਦਰਭ ਵਿੱਚ’ ਪ੍ਰਸਾਰਣ ਹਿੱਤ, ਅਮਰੀਕਾ ਦੀ ਧਰਤੀ ਉਪਰ ਬੈਲੰਿਗਹੈਮ (ਵਾਸ਼ਿੰਗਟਿਨ ਸਟੇਟ) ਸ਼ਹਿਰ ਵਿੱਚ ਸਥਾਪਿਤ ਕੀਤੀ ਜਾ ਰਹੀ, ਖਾਲਸਾ ਯੂਨੀਵਰਸਿਟੀ ਦੇ ਨੀਂਹ ਪੱਥਰ ਰੱਖਣ ਦੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਹਨਾਂ ਦੇ ਸੱਦੇ ਨੂੰ ਪ੍ਰਵਾਣ ਕਰਦਿਆਂ ਆਪਣੀ ਹਾਜ਼ਰੀ ਲਵਾਈ। ਪ੍ਰਸਿੱਧ ਲੇਖਕ ਮੰਗਤ ਕੁਲਜਿੰਦ ਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਮਾਗਮ ਵਿੱਚ ਪੁਸਤਕ ਸੱਭਿਆਚਾਰ ਪ੍ਰਸਾਰ ਅਤੇ ਪ੍ਰਚਾਰ ਹਿੱਤ ਸਭਾ ਵੱਲੋਂ ਇਕ ਪੁਸਤਕ-ਪ੍ਰਦਰਸ਼ਨੀ ਸਮਾਗਮ ਦੇ ਵਿਹੜੇ ਲਗਾਈ ਗਈ। ਜਿਸ ਵਿੱਚ ਸ਼ੁਸ਼ੋਭਿਤ ਕਿਤਾਬਾਂ ਵਿੱਚ ਸਭਾ ਨਾਲ ਜੁੜੇ ਲੇਖਕਾਂ ਦੀਆਂ ਕਿਤਾਬਾਂ ਪਾਠਕਾਂ ਦੀ ਖਿੱਚ ਦਾ ਕੇਂਦਰ ਰਹੀਆਂ। ਪੁਸਤਕ ਸੱਭਿਆਚਾਰ ਦੀ ਮਹੱਹਤਾ ਨੁੂੰ ਸਵੀਕਾਰਦਿਆਂ ਵੱਖ-ਵੱਖ ਵਰਗਾਂ ਤੋਂ ਆਏ ਲੋਕਾਂ ਨੇ ਕਾਫੀ ਦਿਲਚਸਪੀ ਨਾਲ ਕਿਤਾਬਾਂ ਨਾਲ ਸੰਵਾਦ ਰਚਾਇਆ। ਆਪਸੀ ਵਿਚਾਰ-ਚਰਚਾਵਾਂ ਵਿੱਚ ਦੇਸ਼-ਵਿਦੇਸ਼ ਤੋਂ ਆਏ ਲੇਖਕਾਂ ਅਤੇ ਸੱਭਿਆਚਾਰਕ ਸਖਸ਼ੀਅਤਾਂ ਨੇ ਇਸ ਯੂਨੀਵਰਸਿਟੀ ਦੀ ਸਥਾਪਨਾ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਸ਼ੁਭ ਸੰਕੇਤ ਦੱਸਿਆ। ਸਿੱਖ ਧਰਮ ਦੇ ਵੱਖ-ਵੱਖ ਤਖਤਾਂ ਤੋਂ ਆਏ ਸਿੰਘ ਸਾਹਿਬਾਨਾਂ ਅਤੇ ਅਕਾਦਮਿਕ ਹਲਕਿਆਂ ਦੇ ਵਿਦਵਾਨਾਂ ਰੂਪ ਸਿੰਘ, ਡਾ. ਅੰਮ੍ਰਿਤਪਾਲ ਕੌਰ, ਮਨਜੀਤ ਧਾਲੀਵਾਲ, ਮਨਜੀਤ ਸਿੰਘ ਨਿੱਝਰ, ਡਾ. ਗੁਰਨਾਮ ਸਿੰਘ, ਗੁਰਵਿੰਦਰ ਸਿੰਘ ਧਾਲੀਵਾਲ, ਪਰਮਜੀਤ ਸਿੰਘ, ਡਾ.ਅਸ਼ੋਕ ਖੁਰਾਨਾ, ਡਾ. ਕੁਲਦੀਪ ਸਿੰਘ, ਡਾ.ਕੁਲਵੰਤ ਸਿੰਘ, ਡਾ. ਜੀ.ਬੀ. ਸਿੰਘ ਆਦਿ ਨੇ ‘ਮਾਨਵਤਾ ਦੇ ਭਲੇ ਲਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵੱਖ-ਵੱਖ ਸਰੋਕਾਰਾਂ’ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਪੰਜਾਬੀ ਲਿਖਾਰੀ ਸਭਾ ਸਿਆਟਲ ਨੇ ਇਸ ਸਮਾਗਮ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਸੁਹਿਰਦਤਾ ਨਾਲ ਨਿਭਾਉਦਿਆਂ ਪੁਸਤਕ ਪ੍ਰਦਰਸ਼ਨੀ ਰਾਹੀਂ ਲੋਕਾਂ ਨੂੰ ‘ਸ਼ਬਦ’ ਨਾਲ ਜੋੜਿਆ। ਇਸ ਕਾਰਜ ਵਿੱਚ ਸਭਾ ਨਾਲ ਚਿਰਾਂ ਤੋਂ ਜੁੜੇ ਅਤੇ ਬੈਲੰਿਗਹੈਮ ‘ਚ ਰਹਿ ਰਹੇ ਡਾ. ਸੁਖਬੀਰ ਬੀਹਲਾ ਜੀ ਨੇ ਤਨੋਂ-ਮਨੋਂ ਯੋਗਦਾਨ ਪਾਇਆ। ਡਾ. ਜੀ.ਬੀ. ਸਿੰਘ, ਹਰਪਾਲ ਸਿੰਘ ਸਿੱਧੂ, ਹਰਦਿਆਲ ਸਿੰਘ ਚੀਮਾ, ਪ੍ਰਿਤਪਾਲ ਸਿੰਘ ਟਿਵਾਣਾ, ਬਲਿਹਾਰ ਸਿੰਘ ਲੇਹਲ, ਮੰਗਤ ਕੁਲਜਿੰਦ, ਅਵਤਾਰ ਸਿੰਘ ਆਦਮਪੁਰੀ ਸਿਆਟਲ ਤੋਂ ਇੱਥੇ ਪਹੁੰਚੇ ਅਤੇ ਇਸ ਪੁਸਤਕ ਪ੍ਰਦਰਸ਼ਨੀ ਦੀ ਸਫਲਤਾ ਦਾ ਸਿਹਰਾ ਕਹਾਣੀਕਾਰਾ ਪ੍ਰਵੇਜ਼ ਸੰਧੂ, ਸ਼ੁਭ ਗਿੱਲ, ਸਤਿੰਦਰ ਕੌਰ ਜੱਗੀ, ਇੰਦਰਜੀਤ ਸਿੰਘ ਗਰੇਵਾਲ, ਦਿਲ ਨਿੱਝਰ ਕੈਲੀਫੋਰਨੀਆ, ਭੁਪਿੰਦਰ ਮੱਲੀ ਕੈਨੇਡਾ, ਹਰਸ਼ਿੰਦਰ ਸਿੰਘ ਸੰਧੂ, ਜੋਗਾ ਸਿੰਘ, ਕਰਨ ਸਿਧੂ, ਗਿਆਨੀ ਗੁਰਵਿੰਦਰ ਸਿੰਘ, ਦਵਿੰਦਰ ਸਿੰਘ ਸਹੋਤਾ ਬੈਲੰਿਗਹੈਮ, ਜਗਜੀਤ ਸਿੰਘ ਬੈਨੀਪਾਲ ਆਦਿ ਸ਼ਖਸ਼ੀਅਤਾਂ ਦੇ ਸਿਰ ਬੱਝਦਾ ਹੈ।

Have something to say? Post your comment

More News News

केक काटकर बाबा दीप सिंह जी का जन्म दिवस मनाया गया । ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਨੂਰਮਹਿਲ ਆਸਰਮ ਵਲੋਂ ਜੰਡਿਆਲਾ ਗੁਰੂ ਵਿੱਚ ਲਗਾਇਆ ਫ੍ਰੀ ਆਯੂਰਵੈਦਿਕ ਕੈਂਪ । केक काटकर बाबा दीप सिंह जी का जन्म दिवस मनाया गया । ਅਧਿਆਤਮਿਕਤਾ ’ਚ ਏਕਤਾ ਦੀ ਝਲਕ ਪੇਸ਼ ਕਰਦੀ ਸ਼ਾਨਦਾਰ ਸ਼ੋਭਾ ਯਾਤਰਾ ਨਾਲ ਮਹਾਰਾਸ਼ਟਰ ਦੇ 53ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦਾ ਸ਼ੁਰੂਆਤ 71ਵਾਂ ਗਣਤੰਤਰ ਦਿਵਸ: ਮਾਨਸਾ ਵਿਖੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਤਿਰੰਗਾ ਝੰਡਾ ਲਹਿਰਾਇਆ ਕੈਂਸਰ ਦਾ ਕਹਿਰ ਅਤੇ ਹਊਆ /ਸੁਖਪਾਲ ਸਿੰਘ ਗਿੱਲ ਨਿਊਜ਼ੀਲੈਂਡ 26 ਜਨਵਰੀ: ਸਭ ਤੋਂ ਪਹਿਲਾਂ ਲਹਿਰਾਇਆ ਤਿਰੰਗਾ CAPT AMARINDER ANNOUNCES WASTE MANAGEMENT SYSTEM & NEW STP FOR MOHALI 71वें गणतंत्र दिवस पर हल्का विधायक ने फहराया तिरंगा । ਪੋਲਿੰਗ ਬੂਥਾਂ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ
-
-
-