Monday, September 16, 2019
FOLLOW US ON

Poem

ਗ਼ਜ਼ਲ/ਬਿਸ਼ੰਬਰ ਅਵਾਂਖੀਆ

September 04, 2019 08:11 PM


             

ਰਾਹ ਦਾ ਪੱਥਰ ਮੀਲ ਪੱਥਰ ਹੋ ਗਿਆ।
ਹਾਲ ਬਦਤਰ ਸੀ ਜੋ, ਬਿਹਤਰ ਹੋ ਗਿਆ।

ਸਮਝਿਆ ਬੇਕਾਰ ਤਿਣਕਾ ਜੋ ਅਸੀਂ,
ਹੱਥ 'ਚ ਆਉਂਦੇ ਹੀ ਉਹ ਸ਼ਸਤਰ ਹੋ ਗਿਆ।

ਰੋਂਦਿਆਂ ਹਰ ਅਸ਼ਕ ਪੰਨੇ 'ਤੇ ਪਿਆ,
ਵੇਖਦੇ ਹਰ ਅਸ਼ਕ ਅੱਖਰ ਹੋ ਗਿਆ।

ਘਰ ਦੀਆਂ ਲੋੜਾਂ ਦੇ ਕਰਕੇ ਆਦਮੀ,
ਆਪਣੇ ਹੀ ਘਰ ਤੋਂ  ਬੇਘਰ ਹੋ ਗਿਆ।

ਰੱਖ ਲਿਆ ਹੁਣ ਜਿਹਨ ਦੀ ਥਾਂ ਫੋਨ ਵਿਚ,
ਆਦਮੀ ਹੁਣ ਫ਼ੋਨ ਨੰਬਰ ਹੋ ਗਿਆ।

ਧਰਤ ਪੈਰਾਂ ਹੇਠ ਸਾਰੀ ਵਿਛ ਗਈ,
ਹੱਕ 'ਚ ਸਾਡੇ ਜਦ ਦਾ ਅੰਬਰ ਹੋ ਗਿਆ।

ਜਿੱਤਦੇ ਹੀ ਲੀਡਰਾਂ ਦੇ ਜਿਹਨ ਵਿਚ,
ਗੁੰਮ ਕਿਸੇ ਕੋਨੇ 'ਚ ਵੋਟਰ ਹੋ ਗਿਆ।


ਬਿਸ਼ੰਬਰ ਅਵਾਂਖੀਆ

Have something to say? Post your comment