Monday, September 16, 2019
FOLLOW US ON

Poem

ਵਕਤ ਦੀਆਂ ਝਰੀਟਾਂ/ਮੱਖਣ ਸ਼ੇਰੋਂ ਵਾਲਾ

September 04, 2019 08:12 PM
ਬਦਲਗੀ ਸੋਚ ਤੇ ਵਕਤ ਓਏ ਲੋਕੋ,
ਡੁਲਦਾ ਸੜਕਾਂ ਤੇ ਰਕਤ ਓਏ ਲੋਕੋ,
 
ਕਾਹਦੇ ਭਲੇ ਜਮਾਨੇ ਬੀਤ ਗਏ ਨੇ,
ਅੱਲੇ ਜਖਮਾਂ ਤੇ ਮਾਰ ਝਰੀਟ ਗਏ ਨੇ,
 
ਆਪਣਾ ਰਿਹਾ ਨਾ ਮਿੱਤਰ ਓਏ ਲੋਕੋ,
ਕਾਹਦੇ ਆਏ ਹੱਥੀਂ ਛਿੱਤਰ ਓਏ ਲੋਕੇ,
 
ਕੋਈ ਤੜਫ ਰਿਹਾ ਪਿਆ ਸੜਕ ਕਿਨਾਰੇ,
ਦਰਦ ਨਾਲ ਕੋਈ ਉੱਚੀ ਚੀਕਾਂ ਮਾਰੇ,
 
ਭੱਜਕੇ ਨਾ ਹੁਣ ਕੋਈ ਦਰਦ ਵੰਡਾਓਂਦਾ,
ਜਣਾ ਖਣਾ ਖੜਾ ਓਥੇ ਵੀਡੀਓ ਬਣਾਓਂਦਾ,
 
ਤਕਲੀਫ ਨਹੀਂ ਸਦਾ ਲਈ ਸੁੱਤੇ ਤੋਂ,
ਬੰਦੇ ਦੀ ਮੌਤ ਭੈੜੀ ਹੋ ਗਈ ਕੁੱਤੇ ਤੋਂ,
 
ਕੀ ਗਵਾਇਆ ਅਸੀਂ ਕੀ ਖੱਟਿਆ ਗਿਆ,
ਸ਼ੇਅਰ ਪੱਲੇ ਘਰ ਕੋਈ ਪੱਟਿਆ ਗਿਆ,
 
ਮੱਖਣ ਸਮਾਂ ਕਰ ਮਾੜੀ ਕਰਤੂਤ ਗਿਆ,
ਸ਼ੇਰੋਂ ਹੋ ਰਿਸਤਿਆਂ ਦਾ ਆਵਾ ਊਤ ਗਿਆ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ 98787-98726
Have something to say? Post your comment