Tuesday, September 17, 2019
FOLLOW US ON

News

ਬੰਨ ਦੀ ਮਜ਼ਬੂਤੀ ਤੱਕ ਚੱਲੇਗੀ ਸੇਵਾ

September 06, 2019 10:34 PM
ਬੰਨ ਦੀ ਮਜ਼ਬੂਤੀ ਤੱਕ ਚੱਲੇਗੀ ਸੇਵਾ 
ਕਿਸਾਨਾਂ ਦੀਆਂ ਜ਼ਮੀਨਾਂ ਵਾਹੀਯੋਗ ਬਣਾਉਣ ਦੀ ਕੀਤੀ ਤਿਆਰੀ
ਤਿੰਨ ਲੱਖ ਤੋਂ ਵੱਧ ਮਿੱਟੀ ਦੇ ਬੋਰਿਆਂ ਨਾਲ ਬੰਨਿਆ ਜਾਨੀਆ ਚਾਹਲ ਵਾਲਾ ਬੰਨ
ਸੁਲਤਾਨਪੁਰ ਲੋਧੀ, 6 ਸਤੰਬਰ ਕੁਲਜੀਤ ਸਿੰਘ
ਜਾਨੀਆ ਚਾਹਲ ਨੇੜੇ ਪਏ ਧੁੱਸੀ ਬੰਨ ਦੇ ਪਾੜ ਨੂੰ 10 ਦਿਨਾਂ ਦੇ ਅੰਦਰ ਹੀ  ਅਣਥੱਕ ਮਿਹਨਤ ਨਾਲ  ਬੰਨ ਲਿਆ ਗਿਆ ਸੀ। ਬੰਨ੍ਹ ਦੀ ਮਜ਼ਬੂਤੀ ਲਈ ਮਿੱਟੀ ਲਿਆਉਣ ਦੀ ਸ਼ੋਸ਼ਲ ਮੀਡੀਆ ‘ਤੇ ਕੀਤੀ ਗਈ ਅਪੀਲ ਦਾ ਏਨਾ ਅਸਰ ਹੋਇਆ ਹੈ ਕਿ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਜਾਨੀਆ ਚਾਹਲ ਦੇ ਬੰਨ ਵੱਲ ਵਹੀਰਾਂ ਘੱਤ ਲਈਆਂ ਹਨ।  ਹੁਣ ਏਥੇ ਮਿੱਟੀ ਦੇ ਬੋਰਿਆ ਦੀ ਏਨੀ ਲੋੜ ਨਹੀਂ ਜਿੰਨ੍ਹੀ ਮਿੱਟੀ ਦੀ ਲੋੜ ਹੈ।
 ਬੰਨ ਦੀ ਮਜ਼ਬੂਤੀ ਤੱਕ ਸੇਵਾ ਚੱਲਦੀ ਰਹੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਹੜ੍ਹ ਪੀੜਤਾਂ ਦੀ ਮੱਦਦ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਜਿੱਥੇ ਲੋਕ ਮਿੱਟੀ ਲੈਕੇ ਆ ਰਹੇ ਹਨ ਉਥੇ ਪੀੜਤਾਂ ਲਈ ਨਿੱਤ ਵਰਤੋਂ ਦਾ ਸਮਾਨ ਵੀ ਵੱਡੀ ਪੱਧਰ ‘ਤੇ ਆ ਰਿਹਾ ਹੈ।ਇਸ ਵਰਤਾਰੇ ਨਾਲ ਪੰਜਾਬੀਅਤ ਦਾ ਝਲਕਾਰਾ ਸਪੱਸ਼ਟ ਰੂਪ ਵਿੱਚ ਦੇਖਣ ਨੂੰ ਮਿਲਿਆ ਹੈ। ਜਿੰਨ੍ਹਾਂ ਕਿਸਾਨਾਂ ਦੇ ਖੇਤਾਂ  ਵਿੱਚ ਹੜ੍ਹ ਨਾਲ ਮਿੱਟੀ ‘ਤੇ ਰੇਤਾ ਭਰ ਗਏ ਹਨ ਉਨ੍ਹਾਂ ਦੀ ਜ਼ਮੀਨ ਵਾਹੀਯੋਗ ਬਣਾਉਣ ਵਿੱਚ ਮੱਦਦ ਕੀਤੀ ਜਾਵੇਗੀ ਤੇ ਇਲਾਕੇ ਦੇ ਟ੍ਰੈਕਟਰ ਟਰਾਲੀਆਂ ਇੱਕਠੀਆਂ ਕਰਕੇ ਖੇਤਾਂ ਵਿੱਚੋਂ ਰੇਤਾ ਚੁੱਕੀ ਜਾਵੇਗੀ ਤਾਂ ਜੋ ਕਣਕ ਤੱਕ ਖੇਤ ਤਿਆਰ ਹੋ ਸਕਣ ਤੇ ਕਿਸਾਨ ਕਣਕ ਬੀਜਣ ਦੇ ਸਮਰੱਥ ਹੋ ਸਕਣ।ਜਾਨੀਆ ਚਾਹਲ ਪਿੰਡ ਦੇ ਮੇਜਰ ਸਿੰਘ ਨੇ ਦੱਸਿਆ ਕਿ ਜਦੋਂ 1988 ਵਿੱਚ ਹੜ੍ਹ ਆਏ ਸਨ ਉਦੋਂ ਵੀ ਝੋਨੇ ਦੀ ਫਸਲ ਤਬਾਹ ਹੋ ਗਈ ਸੀ ਤੇ ਸਰਕਾਰੀ ਪੱਧਰ ‘ਤੇ ਕੋਈ ਬਹੁਤੇ ਯਤਨ ਨਹੀਂ ਸੀ ਕੀਤੇ ਗਏ ਜਿਸ ਕਾਰਨ ਕਿਸਾਨ ਉਦੋਂ ਕਣਕ ਨਹੀਂ ਸੀ ਬੀਜ ਸਕੇ। 1988 ਵਿੱਚ ਹੜ੍ਹ ਸਤੰਬਰ ਮਹੀਨੇ ਵਿੱਚ ਆਇਆ ਸੀ ਤੇ ਜਿੱਥੇ ਪਾੜ ਪਿਆ ਸੀ ਉਹ ਫਰਵਰੀ 1989 ਤੱਕ ਵੀ ਨਹੀਂ ਸੀ ਬੱਝਾ। 
ਪੰਜਾਬ ਦੇ ਲੋਕਾਂ ਨੇ ਸਿਰਫ਼ 10 ਦਿਨਾਂ ਦੇ ਅੰਦਰ ਹੀ ਬੰਨ ਬਣਾ ਕੇ ਵੱਡੀ ਰਾਹਤ ਪਹੁੰਚਾਈ ਹੈ।
Have something to say? Post your comment

More News News

ਡਾ ਹਰਜਿੰਦਰ ਸਿੰਘ ਦਿਲਗੀਰ ਨੂੰ ਇੰਡੀਆ ਨੇ 'ਬੈਨ' ਕਰ ਦਿੱਤਾ ? ਸਾਡੀ ਮਾਂ ਬੋਲੀ ਪੰਜਾਬੀ ...... .... ... .. . ਗਗਨ ਦੀਪ ਸਿੰਘ ਦਲਜੀਤ ਸਿੰਘ ਸੱਗੂ ਐਨ.ਆਰ.ਆਈ. ਦਾ ਪਿੰਡ ਵਾਸੀਆਂ ਕੀਤਾ ਸਨਮਾਨ VICE PRINCIPAL MRS. GURPREET KAUR AND S. KULDEEP SINGH (Office Administrator) HONOURED BY THE SAHODAYA SCHOOLS COMPLEX. ਪੰਜਾਬੀ ਸਾਹਿਤ ਸਭਾ ਵੱਲੋਂ “ਜਸਟ ਪੰਜਾਬੀ” ਮੈਗਜ਼ੀਨ ਲੋਕ ਅਰਪਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ 15 ਸਤੰਬਰ ਐਤਵਾਰ ਨੂੰ ਹਾਲੈਂਡ ਦੇ ਸਿਖਾਂ ਵਲੋ ਡੱਚ ਭਾਸ਼ਾ ਵਿੱਚ ਸਿੱਖ ਰਹਿਤ ਮਰਿਆਦਾ ਅਤੇ ਸਾਰਾਗੜ੍ਹੀ ਦੀ ਲੜਾਈ ਦੋ ਕਿਤਾਬਾਂ ਰਿਲੀਜਨ ਕੀਤੀਆਂ ਗਈਆਂ । ਗੁਰੂ ਨਾਨਕ ਦੇਵ ਜੀ ਦੇ 550 ਨੂੰ ਸਮਰਪਿਤ ਫਲਦਾਲ ਤੇ ਛਾਂ ਦਾਰ ਬੂਟੇ ਲਗਾਏ ਕੰਮਨੀਆਂ ਵਿੱਚ ਫਸੇ ਪੈਸਿਆਂ ਕਾਰਨ ਮਾਨਸਿਕ ਤੌਰ ਪ੍ਰੇਸ਼ਾਨ ਹੋਏ ਲੋਕ ਕਰਨ ਲੱਗੇ ਖੁੱਦਕਸ਼ੀਆਂ , ਸਰਕਾਰ ਸੌਂ ਰਹੀ ਹੈ ਖਾਮੋਸ਼ੀ ਦੀ ਨੀਂਦ The husband's wife, who was married for love marriage, was shot dead by the wife's family, both of whom had made love marriage some time back. ਨਿਊਜ਼ੀਲੈਂਡ ਦੇ ਸਕੂਲਾਂ ਵਿਚ 2022 ਤੱਕ ਸਾਰੇ ਸਕੂਲਾਂ ਵਿਚ ਦੇਸ਼ ਦਾ ਇਤਿਹਾਸ ਪੜ੍ਹਾਉਣਾ ਹੋਵੇਗਾ ਲਾਜ਼ਮੀ
-
-
-