Monday, September 16, 2019
FOLLOW US ON

Article

ਖੂਨ ਫੁਕਦਾ ਹੈ /ਪ੍ਰਿੰਸ ਅਰੋੜਾ

September 08, 2019 09:24 PM
ਖੂਨ ਫੁਕਦਾ ਹੈ
ਜਰਨੈਲ ਬੱਸ ਅੱਡੇ ਤੇ ਉਤਰਿਆ ਅਤੇ ਆਪਣੀ ਮੰਜਿਲ ਤੇ ਪੁੱਜਣ ਲਈ ਰਿਕਸ਼ੇ ਦੀ ਉਡੀਕ ਕਰਨ ਲੱਗਾ। ਇੰਨੇ ਚਿਰ ਨੂੰ ਉਸਨੂੰ ਇੱਕ ਰਿਕਸ਼ਾ ਵਾਲਾ ਸਾਹਮਣੇ ਤੋਂ ਆਉਂਦਾ ਦਿਖਾਈ ਦਿੱਤਾ। ਜਰਨੈਲ ਨੇ ਉਸਨੂੰ ਰੋਕਿਆ ਅਤੇ ਪੁੱਛਿਆ ਕਿ ਮਾਡਲ ਟਾਊਨ ਜਾਣ ਦੇ ਕਿੰਨੇ ਪੈਸੇ ਲਏਂਗਾ? ਰਿਕਸ਼ੇ ਵਾਲੇ ਨੇ ਕਿਹਾ ਕਿ ਤੀਹ ਰੁਪਈਏ ਲੱਗਣਗੇ ਬਾਬੂ ਜੀ। ਇਸ ਉੱਤੇ ਜਰਨੈਲ ਨੇ ਕਿਹਾ ਕਿ ਇਹ ਤਾਂ ਬਹੁਤ ਜਿਆਦਾ ਹਨ ਮੈੰ ਹੁਣੇ ਪਿੰਡ ਤੋਂ ਸ਼ਹਿਰ ਤੱਕ ਬੱਸ ਵਿੱਚ ਤੀਹ ਰੁਪਈਏ ਦੇ ਕੇ ਆਇਆ ਹਾਂ। ਬੱਸ ਵਿੱਚ ਤਾਂ ਡੀਜਲ ਵੀ ਫੁਕਦਾ ਹੈ ਤੂੰ ਪੈਸੇ ਘੱਟ ਕਰ ਲੈ ਤੇਰਾ ਕਿਹੜਾ ਡੀਜਲ ਫੁਕਦਾ ਹੈ? ਇਹ ਸੁਣ ਕੇ ਰਿਕਸ਼ਾ ਵਾਲਾ ਕਹਿੰਦਾ ਬਾਬੂ ਜੀ ਰਿਕਸ਼ਾ ਚਲਾਉਣ ਤੇ ਡੀਜਲ ਤਾਂ ਨਹੀਂ ਪਰ ਮੇਰਾ ਖੂਨ ਜਰੂਰ ਫੁਕਦਾ ਹੈ।ਇਹ ਸੁਣ ਕੇ ਜਰਨੈਲ ਸ਼ਰਮਿੰਦਾ ਹੋ ਗਿਆ ਅਤੇ ਰਿਕਸ਼ੇ ਵਾਲਾ ਹੌਲੀ ਹੌਲੀ ਰਿਕਸ਼ੇ ਦੇ ਪੈਡਲ ਮਾਰਦਾ ਅੱਖਾਂ ਤੋਂ ਦੂਰ ਹੋ ਗਿਆ।
ਪ੍ਰਿੰਸ ਅਰੋੜਾ
9855483000
Have something to say? Post your comment