Sunday, January 26, 2020
FOLLOW US ON
BREAKING NEWS

News

ਲਾਇਨਜ ਕਲੱਬ ਸ਼ੇਰਪੁਰ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ

September 08, 2019 09:25 PM
ਲਾਇਨਜ ਕਲੱਬ ਸ਼ੇਰਪੁਰ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਸ਼ੇਰਪੁਰ, 8 ਸਤੰਬਰ ( ਹਰਜੀਤ ਕਾਤਿਲ ) - ਸਥਾਨਿਕ ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਵਿਖੇ ਲਾਇਨਜ ਕਲੱਬ ਅਤੇ ਗ੍ਰਾਮ ਪੰਚਾਇਤ ਸ਼ੇਰਪੁਰ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾਂ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਬੱਚਿਆਂ ਵੱਲੋਂ ਨਸ਼ਿਆਂ ਖਿਲਾਫ਼ , ਕਵਿਤਾਵਾਂ, ਨਾਅਰਿਆਂ ਅਤੇ ਭਾਸ਼ਣਾ ਰਾਹੀਂ ਚਾਨਣਾ ਪਾਇਆ ਗਿਆ। ਲਾਇਨਜ਼ ਕੱਲਬ ਦੇ ਸੀਨੀਅਰ ਆਗੁ ਡਾ.ਜਗਜੀਵਨ ਸਿੰਘ, ਲਾਇਨਜ ਕਲੱਬ ਦੇ ਪ੍ਰਧਾਨ ਦੀਪਕ ਕੁਮਾਰ, ਗੋਬਿੰਦ ਰਾਏ, ਗੁਰਿੰਦਰ ਗੋਇਲ, ਸਾਬਕਾ ਸਰਪੰਚ ਗੁਰਲਾਲ ਸਿੰਘ ਲਾਲੀ ਸਲੇਮਪੁਰ, ਪੰਚਾਇਤ ਮੈਂਬਰ ਬੀਨਾ ਰਾਣੀ ਸੀਨੀਅਰ ਕਾਗਰਸੀ ਲੀਡਰ, ਕਪਤਾਨ ਸਿੰਘ, ਚਮਕੌਰ ਸਿੰਘ, ਅਮਰੀਕ ਸਿੰਘ ਸੀ.ਐਮ.ਟੀ. ਠੇਕੇਦਾਰ ਸੰਜੇ ਸਿੰਗਲਾ, ਥਾਣਾ ਸ਼ੇਰਪੁਰ ਦੇ ਐੱਸ.ਆਈ ਅਵਤਾਰ ਸਿੰਘ, ਜਸਪਾਲ ਸਿੰਘ ਬੀਰੀ, ਸੁਖਵਿੰਦਰ ਸਿੰਘ ਜੋਤੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਨਸ਼ੇ ਸਾਡੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਰਹੇ ਹਨ, ਇਸ ਕਰਕੇ ਸਾਡਾ ਫਰਜ ਬਣਦਾ ਹੈ ਕਿ ਅਸੀ ਨਸ਼ਿਆਂ ਦੇ ਖਿਲਾਫ ਇੱਕਮੁੱਠ ਹੋਕੇ ਲੜਾਈ ਲੜੀਏ। ਸਕੂਲ ਦੇ ਮੁੱਖ ਅਧਿਆਪਕ ਸੁਭਾਸ਼ ਚੰਦ ਅਤੇ ਸਕੂਲ ਦੇ ਸਟਾਫ ਦੀ ਮਿਹਨਤ ਸਦਕਾ ਇਸ ਸਕੂਲ ਦੇ ਬੱਚੇ ਬਹੁਤ ਹੀ ਅੱਗੇ ਜਾ ਰਹੇ ਹਨ। ਸਮਾਗਮ ਦੌਰਾਨ ਕਲੱਬ ਵੱਲੋਂ ਖੇਡਾਂ ਦੇ ਜੇਤੂ ਬੱਚਿਆਂ ਅਤੇ ਵਿਦਿਆਕ ਖੇਤਰ 'ਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਬੱਚਿਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਸਮੇਂ ਭਾਰਤੀ ਸਾਬਕਾ ਸੈਨਿਕ ਲੀਗ ਦੇ ਜਨਰਲ ਸਕੱਤਰ ਜਾਗਰ ਸਿੰਘ ਫ਼ੌਜੀ ਸ਼ੇਰਪੁਰ , ਮਾ. ਗੁਰਮੀਤ ਸਿੰਘ ਮਾਹਲਾ, ਹਰਵਿੰਦਰ ਸਿੰਘ ਸਰਾਂ, ਮੈਡਮ ਨੇਹਾ, ਮੈਡਮ ਪਰਮਲਾ ਰਾਣੀ, ਮੈਡਮ ਮਨਦੀਪ ਕੌਰ ਮੈਡਮ ਰਜਨਦੀਪ ਕੌਰ ਹਾਜ਼ਰ ਸਨ।
Have something to say? Post your comment

More News News

ਪੋਲਿੰਗ ਬੂਥਾਂ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਭਾਰਤ ਦੇ ਬ੍ਰਾਹਮਣਵਾਦ ਹਾਕਮ ਲਈ ਅੱਜ ਕੱਲ੍ਹ "ਸਿੱਖਸ ਫਾਰ ਜਸਟਿਸ" ਵੱਲੋਂ 2020 ਰੈਫਰੈਂਡਮ ਦੀ ਲਹਿਰ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।:- ਚਰਨਜੀਤ ਸਿੰਘ ਸੁੱਜੋਂ ਅਭੁੱਲ ਯਾਦਾਂ/ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ) ਬਾਦਲਾਂ ਖਿਲਾਫ ਬਿਗੁਲ ਵਜਾਦੇਂ ਢੀਡਸੇ ਨੇ ਹੁਣ ਲੋਗੋਵਾਲ ਨੂੰ ਵੀ ਘੇਰਿਆ ਕਿਹਾ: ਲੋਗੋਂਵਾਲ ਉਹੀ ਵਿਅਕਤੀ ਹੈ ਜੋ 1985 ਦੇ ਬਲੈਕ ਥੰਡਰ ਵੇਲੇ ਸ. ਬਰਨਾਲਾ ਦੇ ਪਿੱਛੇ ਖੜ੍ਹਾ ਸੀ ਉੱਘੇ ਗਾਇਕ ਹਰਭਜਨ ਮਾਨ ਵੱਲੋਂ ਪਿੰਡ ਜੰਡਾਂਵਾਲਾ ਵਿਖੇ ਹੋ ਰਹੇ 31 ਵੀਆਂ ਕਬੱਡੀ ਕੱਪ ਖੇਡਾਂ ਦਾ ਪੋਸਟਰ ਜਾਰੀ ਕੀਤਾ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਨਛੱਤਰ ਕੌਰ ਦੀ ਮੌਤ 'ਤੇ ਜਰਖੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਲੋਕਤੰਤਰੀ ਦੇਸ਼ ਹੈ ਭਾਰਤ ਜਿੱਥੇ ਹਰ ਨਾਗਰਿਕ ਨੂੰ ਪੂਰਨ ਅਜ਼ਾਦੀ ਤੇ ਬਰਾਬਰਤਾ ਦਾ ਹੱਕ ਹੈ - ਸਰਕਾਰੀਆ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ 7 ਰੋਜਾ ਦਿਨ-ਰਾਤ ਕੈਂਪ ਦੀ ਸ਼ੁਰੂਆਤ ਸਰਕਾਰੀ ਸੁਪਰ ਸਪੈਸ਼ਲਿਸਟ ਹਸਪਤਾਲ ਨਾ ਬਨਾਉਣ ਤੇ ਫਗਵਾੜਾ ਵਾਸੀਆਂ 'ਚ ਰੋਸ ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ
-
-
-