Sunday, January 26, 2020
FOLLOW US ON
BREAKING NEWS

News

ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਬੋਰਡ

September 08, 2019 09:26 PM
ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਬੋਰਡ
ਲਗਾਉਣ ਦਾ ਕੰਮ ਸ਼ੁਰੂ

ਨੌ-ਪਾਰਕਿੰਗ ਜੋਨ ਵਿੱਚ ਲੱਗਦੀਆਂ ਗੱਡੀਆਂ ਨੂੰ ਹੁਣ ਪਵੇਗੀ ਠੱਲ੍ਹ - ਪਿੰਕੀ

ਸ਼ੇਰਪੁਰ, 8 ਸਤੰਬਰ ( ਹਰਜੀਤ ਕਾਤਿਲ ) - ਜ਼ਿਲ੍ਹਾਂ ਪੁਲਿਸ ਮੁਖੀ ਡਾ. ਸੰਦੀਪ ਗਰਗ ਦੇ ਹੁਕਮਾਂ ਅਨੁਸਾਰ ਡੀ. ਐਸ. ਪੀ. ਟ੍ਰੈਫਿਕ ਰਾਜੇਸ਼ ਕੁਮਾਰ ਸਨੇਹੀ ਅਤੇ ਸਬ-ਡਵੀਜ਼ਨ ਧੂਰੀ ਦੇ ਡੀ. ਐਸ. ਪੀ ਰਛਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾ ਤਹਿਤ ਥਾਣਾ ਸ਼ੇਰਪੁਰ ਦੇ ਮੁਖੀ ਰਮਨਦੀਪ ਸਿੰਘ ਦੀ ਅਗਵਾਈ ਹੇਠ ਟ੍ਰੈਫਿਕ ਇੰਚਾਰਜ ਸ਼ੇਰਪੁਰ ਪਰਮਿੰਦਰ ਸਿੰਘ ਪਿੰਕੀ ਨੇ ਕਸਬਾ ਸ਼ੇਰਪੁਰ ਦੀਆਂ ਵੱਖ-ਵੱਖ ਥਾਵਾਂ ਤੇ ਦੋ ਦਰਜ਼ਨ ਦੇ ਕਰੀਬ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਬੋਰਡ ਲਗਾਉਣ ਦਾ ਕੰਮ ਸ਼ੁਰੂ ਕਰਦੇ ਹੋਏ ਦੱਸਿਆਂ ਕਿ ਇਸ ਨਾਲ ਨੌ-ਪਾਰਕਿੰਗ ਜੋਨ ਵਿੱਚ ਲੱਗਦੀਆਂ ਗੱਡੀਆਂ ਨੂੰ ਠੱਲ੍ਹ ਪਾਈ ਜਾਵੇਗੀ। ਉਹਨਾਂ ਦੱਸਿਆਂ ਕਿ ਅਗਲੇ ਇੱਕ-ਦੋ ਦਿਨਾਂ ਵਿੱਚ ਫਿਰ ਤੋਂ ਨਜ਼ਾਇਜ ਕਬਜਾਕਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਨਜ਼ਾਇਜ ਢੰਗ ਨਾਲ ਲੱਗਦੀਆਂ ਰੇਹੜੀਆਂ, ਬਿਨ੍ਹਾ ਬੱਸ ਸਟੈਂਡ ਤੋਂ ਥਾਂ-ਥਾਂ ਖੜਦੀਆਂ ਬੱਸਾਂ, ਪ੍ਰੈਸਰ ਹਾਰਨਾਂ ਅਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲ਼ਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਪਿੰਕੀ ਨੇ ਮੁਨੀਸ ਕੁਮਾਰ ਐਮ.ਡੀ. ਆਈ.ਬੀ.ਟੀ ਸੰਗਰੂਰ ਦਾ ਧੰਨਵਾਦ ਕੀਤਾ ਜ਼ਿਨ੍ਹਾਂ ਨੇ ਇਹ ਬੋਰਡਾ ਦੀ ਸੇਵਾ ਕੀਤੀ ਹੈ। ਇਸ ਸਮੇਂ ਉਹਨਾਂ ਨਾਲ ਟ੍ਰੈਫਿਕ ਹੌਲਦਾਰ ਗੁਰਜੰਟ ਸਿੰਘ ਸੰਧੂ ਵੀ ਹਾਜ਼ਰ ਸਨ।
Have something to say? Post your comment

More News News

ਪੋਲਿੰਗ ਬੂਥਾਂ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਭਾਰਤ ਦੇ ਬ੍ਰਾਹਮਣਵਾਦ ਹਾਕਮ ਲਈ ਅੱਜ ਕੱਲ੍ਹ "ਸਿੱਖਸ ਫਾਰ ਜਸਟਿਸ" ਵੱਲੋਂ 2020 ਰੈਫਰੈਂਡਮ ਦੀ ਲਹਿਰ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।:- ਚਰਨਜੀਤ ਸਿੰਘ ਸੁੱਜੋਂ ਅਭੁੱਲ ਯਾਦਾਂ/ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ) ਬਾਦਲਾਂ ਖਿਲਾਫ ਬਿਗੁਲ ਵਜਾਦੇਂ ਢੀਡਸੇ ਨੇ ਹੁਣ ਲੋਗੋਵਾਲ ਨੂੰ ਵੀ ਘੇਰਿਆ ਕਿਹਾ: ਲੋਗੋਂਵਾਲ ਉਹੀ ਵਿਅਕਤੀ ਹੈ ਜੋ 1985 ਦੇ ਬਲੈਕ ਥੰਡਰ ਵੇਲੇ ਸ. ਬਰਨਾਲਾ ਦੇ ਪਿੱਛੇ ਖੜ੍ਹਾ ਸੀ ਉੱਘੇ ਗਾਇਕ ਹਰਭਜਨ ਮਾਨ ਵੱਲੋਂ ਪਿੰਡ ਜੰਡਾਂਵਾਲਾ ਵਿਖੇ ਹੋ ਰਹੇ 31 ਵੀਆਂ ਕਬੱਡੀ ਕੱਪ ਖੇਡਾਂ ਦਾ ਪੋਸਟਰ ਜਾਰੀ ਕੀਤਾ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਨਛੱਤਰ ਕੌਰ ਦੀ ਮੌਤ 'ਤੇ ਜਰਖੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਲੋਕਤੰਤਰੀ ਦੇਸ਼ ਹੈ ਭਾਰਤ ਜਿੱਥੇ ਹਰ ਨਾਗਰਿਕ ਨੂੰ ਪੂਰਨ ਅਜ਼ਾਦੀ ਤੇ ਬਰਾਬਰਤਾ ਦਾ ਹੱਕ ਹੈ - ਸਰਕਾਰੀਆ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ 7 ਰੋਜਾ ਦਿਨ-ਰਾਤ ਕੈਂਪ ਦੀ ਸ਼ੁਰੂਆਤ ਸਰਕਾਰੀ ਸੁਪਰ ਸਪੈਸ਼ਲਿਸਟ ਹਸਪਤਾਲ ਨਾ ਬਨਾਉਣ ਤੇ ਫਗਵਾੜਾ ਵਾਸੀਆਂ 'ਚ ਰੋਸ ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ
-
-
-