Thursday, December 12, 2019
FOLLOW US ON

News

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਿਸਾਨ ਕੰਨਵੇਂਸ਼ਨ ਹੋਈ ।

September 08, 2019 09:29 PM
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਿਸਾਨ ਕੰਨਵੇਂਸ਼ਨ ਹੋਈ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਜਨਮ ਦਿਹਾੜੇ ਨੂੰ ਸਮਰਪਿਤ   ਕਿਸਾਨ ਕੰਨਵੈਨਸ਼ਨ ਵਿੱਚ ਇਲਾਕੇ ਭਰ ਵਿੱਚੋਂ ਪਹੁੰਚੇ ਕਿਸਾਨਾਂ ਤੇ ਮਜ਼ਦੂਰਾਂ ਨੇ ਨਵਾਂ ਪਿੰਡ ਦੇ ਸਟਾਰ ਪੈਲਸ ਵਿੱਚ ਭਰਵੀ ਹਾਜਰੀ ਵਿੱਚ ਪਹੁੰਚ ਕਿ ਆਲ ਇੰਡੀਆ ਕਿਸਾਨ ਸਭਾ ਅਤੇ ਸਬਜੀ ਉਤਪਾਦਕ ਕਿਸਾਨ ਸੰਗਠਨ ਦੇ ਉਪਰਾਲੇ ਨੂੰ ਜਿਥੇ ਬੱਲ ਬਖਸ਼ਿਆ।  ਉਥੇ ਅੱਜ ਦੇ ਸਮਾਗਮ ਦੇ ਮੁੱਖ ਬੁਲਾਰੇ  ਪ੍ਰੋ,ਜਗਰੂਪ ਸਿੰਘ ਸੇਖੋਂ (ਗੁਰੂ ਨਾਨਕ ਦੇਵ ਯੂਨੀਵਰਿਸਟੀ ਅੰਮਿਰਤਸਰ) ਨੇ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਹੱਥੀ ਕਿਰਤ ਕਰਨ ,ਖੇਤੀ ਨੂੰ'ਉੱਤਮ ਖੇਤੀ,ਮੱਧਮ ਵਪਾਰ ,ਨਿਖੱਧ ਚਾਕਰੀ' ਕਹਿਣ ਦਾ ਵਿਖਿਆਣ ਕਰਦਿਆਂ ਅੱਜ ਦੇ ਸਮੇਂ ਖੇਤੀ ਕਰਨ ਵਾਲੇ ਮਜ਼ਦੂਰਾਂ ਕਿਸਾਨਾਂ ਦੀ ਹਾਲਤ ਸੰਸਾਰ ਮੰਡੀਕਰਣ ਦਾ ਸਾਡੀ ਖੇਤੀਬਾੜੀ ਅੰਦਰ ਦਖਲ ,ਖੇਤੀ ਦਾ ਲਗਾਤਾਰ ਘਾਟੇ ਵਿੱਚ ਜਾਣ ਅਤੇ ਕਿਸਾਨਾ ਮਜਦੂਰਾ ਦੀਆਂ ਖੁਦਕਸ਼ੀਆਂ ਦੇ ਵਧਣ ਨੂੰ ਸਾਡੇ ਦੇਸ਼ ਦੇ ਹਾਕਮਾਂ ਦਾ ਖੇਤੀਬਾੜੀ ਸੈਕਟਰ ਬਾਰੇ ਨਜਰੀਏ ਨੂੰ ਦੋਸ਼ੀ ਠਹਿਰਾਇਆ। ਉਥੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਸੰਗਠਨ ਦੀ ਮਜਬੂਤੀ ਨਾਲ ਹੀ ਹਾਕਮਾਂ ਵੱਲੋਂ ਬਹੁ ਕੌਮੀ ਕੰਪਨੀਆਂ ਦੇ ਦਿਸ਼ਾ ਨਿਰਦੇਸ਼ ਹੇਠ ਲੱਦੀਆਂ ਜਾ ਰਹੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਮੋੜਾ ਦਿੱਤਾ ਜਾ ਸਕਦਾ ਹੈ।ਅੱਜ ਦੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਸਬੰਧੀ ਸਰਕਾਰ ਅਤੇ ਸ੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਗਮਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਧਿਰਾਂ ਗੁਰੂ ਜੀ ਦੇ ਫਲਸਫੇ ਬਾਰੇ ਚਰਚਾ ਘੱਟ ਕਰਦੀਆਂ ਹਨ।ਸਿਰਫ ਦਿਖਾਵਾ ਕਰਦੀਆਂ ਹਨ। ਜਦੋਂ ਕਿ ਅੱਜ ਦੇ ਸਮੇਂ ਉਹਨਾਂ ਦੇ ਫਲਸਫੇ ਬਾਰੇ ਚਰਚਾ ਕਰਨ ਦੀ ਲੋੜ ਹੈ। ਉਹਨਾਂ ਨੇ ਅੱਜ ਦੇ ਸਮਾਗਮ ਦੇ ਪ੍ਰਬੰਧਕਾਂ ਨੂੰ ਇਸ ਤਰਾਂ ਦੀ ਵਿਚਾਰ ਗੋਸ਼ਟੀ ਕਰਨ ਤੇ ਵਧਾਈ ਦਿੰਦਿਆ ਸੱਦਾ ਦਿੱਤਾ ਕਿ ਸਾਨੂੰ ਪਿੰਡ ਪਿੰਡ ਇਸ ਤਰਾਂ ਦੇ ਸਮਾਗਮ ਕਰਕੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਲੋਕਾਂ ਨੂੰ ਜਾਣੂ ਕਰਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।ਕੰਨਵੈਨਸ਼ਨ ਅੰਦਰ ਕਿਸਾਨਾਂ ਨੇ  ਜਿਥੇ ਵੱਖ ਵੱਖ ਮਤੇ ਪਾਸ ਕਰਕੇ ਅੰਮਿਰਤਸਰ ਸਬਜੀ ਮੰਡੀ  ਅੰਦਰ ਸਿਆਸੀ ਸ਼ਹਿ ਉੱਪਰ ਪਾਰਕਿੰਗ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਕਿਸਾਨਾਂ ਦੀ ਲੁੱਟ ਅਤੇ ਮਾਰਕੀਟ ਕਮੇਟੀ ਅੰਮਿਰਤਸਰ ਵੱਲੋਂ ਬਾਰ ਬਾਰ ਧਿਆਨ ਦਵਾਏ ਜਾਣ ਦੇ ਬਾਵਯੂਦ ਅਜੇ ਤੱਕ ਕਾਰਵਾਈ ਨਾ ਕਰਨ ਤੇ ਸਖਤ ਐਕਸ਼ਨ ਲੈਣ ਦਾ ਐਲਾਨ ਕੀਤਾ। ਉਥੇ ਦੂਸਰੇ ਮਤੇ ਰਾਹੀ ਝੋਨੇ ਦੀ ਖ੍ਰੀਦ ਬਾਰੇ ਲੋੜੀਦੇ ਪ੍ਰਬੰਧ ਕਰਨ ਲਈ ਪ੍ਰਸ਼ਾਸ਼ਨ ਨੂੰ  ਮੰਡੀਆਂ ਅੰਦਰ ਲੋੜੀਦਾ ਸੁਧਾਰ ਕਰਨ ਲਈ  ਅਪੀਲ ਕੀਤੀ।ਅੱਜ ਦੇ ਸਮਾਗਮ ਅੰਦਰ ਵੱਖ ਵੱਖ ਪਿੰਡਾਂ ਤੋਂ ਸਰਪੰਚ ਪੰਚ ਅਤੇ ਹੋਰ ਇਲਾਕੇ ਦੀਆਂ ਮਹੱਤਵਪੂਰਣ ਸ਼ਖਸ਼ੀਅਤਾਂ ਨੇ ਭਾਗ ਲਿਆ।ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਵੱਖ ਵੱਖ ਕਿਸਾਨ ਆਗੂਆਂ ਭੁਪਿੰਦਰ ਸਿੰਘ ਤੀਰਥਪੁਰਾ ,ਲੱਖਬੀਰ ਸਿੰਘ ਨਿਜਾਮ ਪੁਰ, ਬਲਵਿੰਦਰ ਸਿੰਘ ਦੁਧਾਲਾ,ਗੁਰਭੇਜ ਸਿੰਘ ਸੈਦੋਲੇਲ੍ਹ,ਪ੍ਰਤਾਪ ਸਿੰਘ ਛੀਨਾ , ਪਿਆਰਾ ਸਿੰਘ ਧਾਰੜ,ਜਗਤਾਰ ਸਿੰਘ ਛਾਪਾ, ਬਲਕਾਰ ਸਿੰਘ ਦੁਧਾਲਾ, ਮਾਸਟਰ ਅਜ਼ਾਦ ਸਿੰਘ ਮਹਿਤਾ, ਸਰਬਜੀਤ ਸਿੰਘ ਚੌਹਾਨ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ,ਕਰਨੈਲ ਸਿੰਘ ਨਵਾਂਪਿੰਡ , ਭਰਪੂਰ ਸਿੰਘ ਮਹਿਣੀਆ,ਰਾਜਬੀਰ ਸਿੰਘ  ਜਗਜੀਤ ਸਿੰਘ ਅਤੇ ਤਰਸੇਮ ਸਿੰਘ ਸਰਪੰਚ  ਫਤਿਹਪੁਰ,ਧਰਮਿੰਦਰ ਸਿੰਘ ਕਿਲਾ, ਪ੍ਰਗਟ ਸਿੰਘ ਮਿਉਕਾ,ਬਲਬੀਰ ਸਿੰਘ ਸਰਪੰਚ ਮਲਕਪੁਰਾ, ਸੰਤੋਖ ਸਿੰਘ ਜੰਡ,ਲਾਭ ਸਿੰਘ ਅਤੇ ਬੱਬੂ ਤਲਵੰਡੀ ,ਅਵਤਾਰ ਸਿੰਘ ਅਤੇ ਸ਼ਨਾਖਤ ਸਿੰਘ ਵਡਾਲਾ ਜੌਹਲ,ਸਲਵਿੰਦਰ ਸਿੰਘ ਦੇਵੀਦਾਸ ਪੁਰਾ ,ਹਰਜੀਤ ਸਿੰਘ,ਬਲਦੇਵ ਸਿੰਘ ਨਿਜਾਮਪੁਰ, ਬਲਵੰਤ ਸਿੰਘ ਤੀਰਥਪੁਰਾ,ਮੰਗਲ ਸਿੰਘ ਖਜਾਲਾ,ਗੁਰਦਿਆਲ ਸਿੰਘ ਅਤੇ ਕੁਲਬੀਰ ਸਿੰਘ ਸਰਪੰਚ ਰਾਏਪੁਰ, ਦਿਲਬਾਗ ਸਿੰਘ ਰਸੂਲਪੁਰ,ਦਿਲਬਾਗ ਸਿੰਘ ਦਸ਼ਮੇਸ਼ ਨਗਰ,ਮਹਿਲ ਸਿੰਘ ਛਾਪਾ,ਅਤੇ ਸੁਖਨੰਦਨ ਸਿੰਘ ਮੈਹਣੀਆ,ਆਦਿ ਹਾਜਰ ਸਨ।

Have something to say? Post your comment

More News News

ਇੱਕ ਰੂਹ _ ਪਤੀ ਪਤਨੀ /ਸੁਖਪਾਲ ਸਿੰਘ ਗਿੱਲ ਸਰਕਾਰ ਜੀ ! ਸ਼ਰਮ ਕਰੋ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ 13 ਨੂੰ ਖਜਾਨਾਂ ਦਫਤਰ ਅੱਗੇ ਰੋਸ ਰੈਲੀ ਕਰਨਗੇ ਸਕੂਲ ਮੁਖੀਆਂ ਦਾ ਮੁੱਖ ਟੀਚਾ ਗੁਣਾਤਮਕ ਸਿੱਖਿਆ ਦੇ ਨਾਲ ਨਾਲ ਸਮਾਰਟ ਸਕੂਲ ਹੋਵੇ - ਸਿੱਖਿਆ ਸਕੱਤਰ ਰਾਸ਼ਟਰੀ ਦਲਿਤ ਸਾਹਿਤ ਅਕਾਦਮੀ ਵੱਲੋਂ ਕੁਲਵੰਤ ਸਰੋਤਾ ਬਰੀਵਾਲਾ ਨੂੰ ਡਾਕਟਰ ਅੰਬੇਦਕਰ ਫੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਬਾਦਸ਼ਾਹ ਦੇ ਗੀਤ 'ਕਮਾਲ' ਨੇ ਕੀਤਾ ਕਮਾਲ ਗਾਇਕ ਸੁਰਿੰਦਰ ਛਿੰਦਾ, ਮਨਜਿੰਦਰ ਤਨੇਜਾ ਸਮੇਤ ਬਹੁਤ ਸਾਰੇ ਕਲਾਕਾਰਾਂ ਵੱਲੋਂ ਹੰਸ ਰਾਜ ਹੰਸ ਜੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ 15 ਦਸਬੰਰ ਨੂੰ 33 ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਤੇ ਸੁਪਰਸਟਾਰ ਖਿਡਾਰੀਆਂ ਦਾ ਦੇਖਣ ਨੂੰ ਮਿਲੇਗਾ ਜਲਵਾ - ਖੇਡਾਂ ਕੱਲ ਤੋਂ ਸ਼ੁਰੂ ਬੇਟੀ ਬਚਾਓ ਦੇ ਸੰਬੰਧ ਵਿੱਚ ਭਾਸ਼ਣ ਪ੍ਰਤਿਯੋਗਿਤਾ ਆਯੋਜਿਤ ਬੇਟੀਆਂ ਹੋਣਗੀਆਂ ਤੇ ਸ੍ਰਿਸ਼ਟੀ ਅੱਗੇ ਵੱਧੇਗੀ-ਡਾ.ਰਾਜਕਰਨੀ The annual event was organized at the government school in Wadala Johal. ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨਾ ਮੇਰਾ ਮੁੱਖ ਨਿਸ਼ਾਨਾ—ਭੂੰਦੜ
-
-
-