Sunday, January 19, 2020
FOLLOW US ON

News

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 9ਵਾਂ ਸੈਮੀਨਾਰ 12 ਸਤੰਬਰ ਨੂੰ

September 08, 2019 09:31 PM

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 9ਵਾਂ ਸੈਮੀਨਾਰ 12 ਸਤੰਬਰ ਨੂੰ


ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਹੋਣ ਵਾਲੇ ਸਮਾਗਮ ‘ਚ ਤਿੰਨ ਹਜ਼ਾਰ ਪ੍ਰਾਣੀ ਕਰਨਗੇ ਸ਼ਿਰਕਤ:-ਬਡੂੰਗਰ
ਗੁਰੂ ਨਾਨਕ ਤੇ ਵਿਗਿਆਨ ਸਣੇ ਸਮਾਜਿਕ ਕੁਰੀਤੀਆਂ ਤੇ ਹੋਵੇਗੀ ਚਰਚਾ:-ਬਡੂੰਗਰ

ਸ੍ਰੀ ਆਨੰਦਪੁਰ ਸਾਹਿਬ, 8 ਸਤੰਬਰ(ਦਵਿੰਦਰਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਿੱਥੇ ਗਏ ਪ੍ਰੋਗ੍ਰਾਮਾਂ ਦੀ ਲੜੀ ਦੇ ਤਹਿਤ ਵੱਖ-ਵੱਖ ਸਕੂਲਾਂ, ਕਾਲਜਾਂ,ਯੂਨੀਵਰਸਿਟੀਆਂ, ਬੁਹਤਕਨੀਕੀ ਅਤੇ ਇੰਜੀਨੀਰਿੰਗ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਾਨਕ ਦੇ ਫਲਸਫੇ ਤੋਂ ਜਾਣੂੰ ਕਰਵਾਉਣ ਲਈ 9ਵਾਂ ਵਿਸ਼ੇਸ਼ ਸੈਮੀਨਾਰ 12 ਸਤੰਬਰ ਨੂੰ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸੈਮੀਨਾਰ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸੈਮੀਨਾਰਾਂ ਦੇ ਕਨਵੀਨਰ ਪ੍ਰਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਇਨੀ ਤਰਕ ਭਰਪੂਰ ਸੀ ਤੇ ਵਿਗਿਆਨਿਕ ਸੀ ਕਿ ਅਜੋਕੇ ਸਮੇਂ ਦੀਆਂ ਸਾਰੀਆਂ ਸਮਾਜਿਕ ਕੁਰੀਤਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾ ਸਕਦੀ ਹੈ। ਇਸਲਈ 12 ਸਤੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਸ਼ਬਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਤਿੰਨ ਹਜ਼ਾਰ ਤੋਂ ਵੱਧ ਦਾ ਇਕੱਠ ਕਰਕੇ 9ਵਾਂ ਵਿਸ਼ਾਲ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿੱਥੇ ਗੁਰੂ ਨਾਨਕ ਤੇ ਵਿਗਿਆਨ ਸਣੇ ਸਾਰੀਆਂ ਸਮਾਜਿਕ ਕੁਰੀਤੀਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਭਰੂਣ ਹੱਤਿਆ, ਅੌਰਤਾਂ ਦਾ ਸਨਮਾਨ, ਵਾਤਾਵਰਨ, ਨਸ਼ਾਖੋਰੀ, ਖੁਦਕੁਸ਼ੀਆਂ ਆਦਿ ਬਾਰੇ ਵਿਦਵਾਨ ਆਪਣੇ ਵਿਚਾਰ ਰੱਖਣਗੇ ਤਾਂ ਜੋ ਨੌਜੁਆਨ ਵਰਗ ਨੂੰ ਬਾਬੇ ਨਾਨਕ ਦੇ ਫਲਸਫੇ ਤੋਂ ਜਾਣੂੰ ਕਰਵਾਇਆ ਸਕੇ।
ਵਧੇਰੇ ਜਾਣਕਾਰੀ ਦਿੰਦੇ ਹੋਏ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਮੁੱਖ ਤੌਰ ਤੇ ਡਾ.ਗੁਰਮੇਲ ਸਿੰਘ, ਡਾ. ਸਰਬਜੀਤ ਸਿੰਘ ਰੇਣੂਕਾ, ੳੇਮੇਂਦਰ ਦੱਤ, ਡਾ. ਮੁਹੰਮਦ ਰਫੀ ਤੋਂ ਇਲਾਵਾ ਕਨਵੀਨਰ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਣੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।

Have something to say? Post your comment

More News News

ਸਫਰ-ਏ-ਅਕਾਲੀ ਲਹਿਰ ਪ੍ਰੋਗਰਾਮ ਰਾਹੀ ਮਨਾਇਆ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਹਾੜਾ ਮਿਸ਼ਨ ਸ਼ਤ-ਪ੍ਤੀਸ਼ਤ ਲਈ ਸੈਂਟਰ ਹੈੱਡ ਟੀਚਰ ਸੈਂਟਰ ਅਧੀਨ ਸਕੂਲਾਂ ਦਾ ਅੰਕੜਾ ਵਿਸ਼ਲੇਸ਼ਣ ਕਰਨ - ਸਿੱਖਿਆ ਸਕੱਤਰ ਜ਼ਿਲ੍ਹਾ ਪਟਿਆਲਾ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀਆਂ ਤਿਆਰੀਆਂ ਮੁਕੰਮਲ ਮਨਰੇਗਾ ਕਾਨੂੰਨ ਤਹਿਤ ਮਜਦੂਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ - ਸੀਰਾ ਨਾਗਰਿਕਤਾ ਸੋਧ ਕਾਨੂੰਨ ਤੇ ਪੰਜਾਬ ਸਰਕਾਰ ਵੱਲੋਂ ਲਏ ਫੈਸਲਾ ਸਲਾਘਾਂਯੋਗ ਪੰਜਾਬੀ ਪਰਵਾਸੀਆਂ ਪੰਜਾਬੀਆਂ ਦੀ ਪੱਗ ਸਿਰ ਤੇ ਰੱਖੀ ਹੋਈ ਹੈ- ਡਾ. ਗੁਰਵਿੰਦਰ ਧਾਲੀਵਾਲ 11 ਕਿਲੋ ਭੁੱਕੀ ਬ੍ਰਰਾਮਦ ਕੀਤੀ ਪੁਲਿਸ ਨੇ ਨਾਕਾਂ ਲਗਾ ਕੇ -- ਚੋਕੀ ਇਨਚਾਰਜ ਹਰਜਿੰਦਰ ਸਿੰਘ ਸਰਬੱਤ ਦਾ ਭਲਾ ਟਰੱਸਟ ਵੱਲੋਂ ਤੀਸਰੇ ਪੜਾਅ ਵਿੱਚ 150 ਵਹੀਕਲਾਂ ਤੇ ਰਿਫਲੈਕਟਰ ਲਗਾਏ ਗਏ ਹਰ ਮਿੱਟੀ ਦੀ ਆਪਣੀ ਖਸਲਤ ਹੈ ਹਰ ਮਿੱਟੀ ਕੁੱਟਆਿਂ ਨਹੀਂ ਭਰਦੀ ਹਰ ਜਖਮੀ ਮੱਥਾ ਨਹੀ ਝੁਕਦਾ ਬੰਨ੍ਹ ਲਾਇਆਂ ਹਰ ਛਲ ਨਹੀਂ ਰੁਕਦੀ >ਯੂਨਾਈਟਡਿ ਖਾਲਸਾ ਦਲ ਯੂ ਕੇ > ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਅੰਮਿ੍ਰਤਸਰ ਸਾਹਿਬ ਵਿਖੇ ਕਿਸੇ ਵੀ ਵਾਪਰੀ ਘਟਨਾ ਨੂੰ ਸਿੱਖ ਆਪਣੇ ਪਿੰਡੇ ਤੇ ਵਾਪਰੀ ਘਟਨਾ ਮਹਿਸੂਸ ਕਰਦੇ ਹਨ।:- ਹਰਦੀਪ ਸਿੰਘ ਨਿੱਝਰ
-
-
-