Sunday, January 26, 2020
FOLLOW US ON
BREAKING NEWS

Article

ਫ਼ਿਲਮ 'ਸਾਕ' ਨੇ ਲੋਕਾਂ ਦੇ ਦਿਲਾਂ 'ਚ ਬਣਾਈ ਖਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ /ਹਰਜਿੰਦਰ ਸਿੰਘ

September 08, 2019 09:34 PM

ਫ਼ਿਲਮ 'ਸਾਕ'  ਨੇ ਲੋਕਾਂ ਦੇ ਦਿਲਾਂ 'ਚ ਬਣਾਈ ਖਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ

ਪੰਜਾਬੀ ਫਿਲਮ ਇੰਡਸਟਰੀ 'ਚ ਫ਼ੌਜੀ ਜੀਵਨ ਬਾਰੇ ਅਨੇਕਾਂ ਫ਼ਿਲਮਾਂ ਬਣੀਆ ਜੋ ਬਹਾਦਰੀ ਅਤੇ ਦੇਸ਼ ਭਗਤੀ ਦੇ ਜ਼ਜਬਿਆਂ ਦੀ ਪੇਸ਼ਕਾਰੀ ਤੱਕ ਸੀਮਤ ਰਹੀਆਂ ਪ੍ਰੰਤੂ ਲੰਘੇ ਸ਼ੁੱਕਰਵਾਰ ੬ ਸਤੰਬਰ ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਈ ਪੰਜਾਬੀ  ਫ਼ਿਲਮ 'ਸਾਕ' ਆਪਣੇ ਵੱਖਰੇ ਵਿਸ਼ੇ ਕਰਕੇ ਇਨੀਂ ਦਿਨੀਂ ਕਾਫ਼ੀ ਚਰਚਾ 'ਚ  ਹੈ।ਇੱਕ ਭਾਵਨਾਤਮਿਕ, ਰੁਮਾਂਟਿਕ ਅਤੇ ਪਰਿਵਾਰਕ ਮਰਿਯਾਦਾ ਵਾਲੀ ਇਹ ਫ਼ਿਲਮ ਇੱਕ ਫੌਜੀ ਨੌਜਵਾਨ  ਦੀ ਪਿਆਰ ਕਹਾਣੀ ਅਧਾਰਤ ਹੈ ਜਿਸ ਵਿੱਚ ਭਾਵੁਕਤਾ,ਪਿਆਰ ਅਤੇ ਰਿਸ਼ਤਿਆਂ ਦੀ ਖਿੱਚ ਹੈ।ਇਸ ਫ਼ਿਲਮ 'ਚ ਅਦਾਕਾਰ ਜੋਬਨਪ੍ਰੀਤ ਸਿੰਘ ਤੇ ਅਦਾਕਾਰਾ ਮੈਂਡੀ ਤੱਖਰ  ਦੀ ਖਾਸ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਅਤੇ ਦਰਸ਼ਕਾਂ ਵੱਲੋਂ ਫ਼ਿਲਮ ਨੂੰ ਚੰਗਾ ਪਿਆਰ ਦਿੱਤਾ ਜਾ ਰਿਹਾ ਹੈ।ਮਿਨਹਾਸ ਫਿਲਮਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਜਤਿੰਦਰ ਜੇ ਮਿਨਹਾਸ ਤੇ ਰੁਪਿੰਦਰ ਪ੍ਰੀਤ ਮਿਨਹਾਸ ਦੀ ਇਸ ਫ਼ਿਲਮ ਦੀ ਕਹਾਣੀ ਕੰਵਲਜੀਤ ਸਿੰਘ ਨੇ ਲਿਖੀ ਤੇ ਡਾਇਰੈਕਟ ਕੀਤੀ ਹੈ।ਫ਼ਿਲਮ ਵਿੱਚ ਮੈਂਡੀ ਤੱਖਰ ਤੇ ਜੋਬਨਪ੍ਰੀਤ  ਦੀ ਜੋੜੀ ਤੋਂ ਇਲਾਵਾ ਮੁਕਲ ਦੇਵ, ਮਹਾਂਬੀਰ ਭੁੱਲਰ, ਸੋਨਪ੍ਰੀਤ ਜਵੰਧਾ,ਸਿਮਰਨ ਸਹਿਜਪਾਲ, ਗੁਰਦੀਪ ਬਰਾੜ, ਸੁਖਬੀਰ ਬਾਠ, ਪ੍ਰਭਸ਼ਰਨ ਕੌਰ ਅਤੇ ਦਿਲਾਵਰ ਸਿੱਧੂ ਸਮੇਤ ਹਰ ਕਲਾਕਾਰ ਨੇ ਆਪਣੇ-ਆਪਣੇ ਕਿਰਦਾਰਾਂ ਨਾਲ ਪੂਰੀ ਤਰ੍ਹਾਂ ਨਿਆਂ ਕੀਤਾ ਹੈ ਤੇ ਫਿਲਮ 'ਚ ਹਰੇਕ ਕਿਰਦਾਰ ਦੀ ਦਮਦਾਰ ਐਕਟਿੰਗ ਵੇਖਣ ਨੂੰ ਮਿਲ ਰਹੀ ਹੈ।ਫ਼ਿਲਮ ਦੇ ਡਾਇਲਾਗ ਸ਼ਾਨਦਾਰ ਹਨ ਅਤੇ ਦਰਸ਼ਕਾਂ ਵੱਲੋਂ ਫ਼ਿਲਮ ਦੇ ਗੀਤ-ਸੰਗੀਤ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹਰਜਿੰਦਰ ਸਿੰਘ  

Have something to say? Post your comment