Sunday, January 19, 2020
FOLLOW US ON

News

ਪਾਕਿਸਤਾਨ ਲਾਂਘੇ ਪ੍ਰਤੀ ਫੀਸ ਵਸੂਲਣ ਦੇ ਪ੍ਰਸਤਾਵ 'ਤੇ ਮੁੜ ਵਿਚਾਰ ਕਰੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ...

September 08, 2019 09:38 PM
ਪਾਕਿਸਤਾਨ ਲਾਂਘੇ ਪ੍ਰਤੀ ਫੀਸ ਵਸੂਲਣ ਦੇ ਪ੍ਰਸਤਾਵ 'ਤੇ ਮੁੜ ਵਿਚਾਰ ਕਰੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ...
ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਦਾ ਨਿਰਾਦਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰੇ ਕਾਲਜ ਪ੍ਰਸ਼ਾਸਨ: ਬਾਬਾ ਹਰਨਾਮ ਸਿੰਘ ਖ਼ਾਲਸਾ।
 
ਮਹਿਤਾ / ਅੰਮ੍ਰਿਤਸਰ, 7 ਸਤੰਬਰ (     ਕੁਲਜੀਤ ਸਿੰਘ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਨੂੰ ਕਰਤਾਰਪੁਰ ਲਾਂਘੇ ਰਾਹੀਂ ਗੁਰਦਵਾਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂ ਤੋਂ 20 ਡਾਲਰ (1400 ਰੁਪੈ) ਫੀਸ ਵਸੂਲਣ ਦੇ ਪ੍ਰਸਤਾਵ 'ਤੇ ਮੁੜ ਵਿਚਾਰ ਕਰਦਿਆਂ ਇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ 'ਚ ਦਮਦਮੀ ਟਕਸਾਲ ਦੇ ਮੁਖੀ ਨੇ ਭਾਰਤ ਅਤੇ ਪਾਕਿਸਤਾਨ ਵੱਲੋਂ ਆਪਸੀ ਵੱਡੀ ਖਟਾਸ ਅਤੇ ਸਿੱਖ ਵਿਰੋਧੀ ਲਾਬੀ ਵੱਲੋਂ ਪਾਈਆਂ ਜਾ ਰਹੀਆਂ ਅੜਚਣਾਂ ਦੇ ਬਾਵਜੂਦ ਕਰਤਾਰਪੁਰ ਲਾਂਘੇ ਦੀ ਉਸਾਰੀ ਮੁਕੰਮਲ ਕਰਨ ਦੀ ਵਚਨਬੱਧਤਾ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਲਾਂਘਾ ਦੋਹਾਂ ਦੇਸ਼ਾਂ ਲਈ ਅਮਨ ਦਾ ਪੁਲ ਹੈ ਅਤੇ ਦੋਹਾਂ ਦੇਸ਼ਾਂ ਦਾ ਅਵਾਮ ਅਮਨ ਚਾਹੁੰਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਸਿੱਖ ਭਾਈਚਾਰੇ ਦਾ ਭਰੋਸਾ ਜਿੱਤਣ ਲਈ ਸਿੱਖ ਯਾਤਰੂਆਂ ਲਈ ਵੀਜ਼ਾ ਨਿਯਮਾਂ 'ਚ ਢਿਲ ਦੇਣ, ਮਲਟੀਪਲ ਵੀਜ਼ਾ ਅਤੇ ਆਨ ਲਾਇਨ ਵੀਜ਼ਾ ਪ੍ਰਣਾਲੀ ਨੂੰ ਧਾਰਮਿਕ ਸੈਰ ਸਪਾਟਾ ਸ਼ੇ੍ਰਣੀ 'ਚ ਰਖਣ, ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਬਾਬਾ ਗੁਰੂ ਨਾਨਕ ਰੇਲਵੇ ਸਟੇਸ਼ਨ ਰਖਣ, ਅਗਵਾ ਹੋਈ ਸਿੱਖ ਲੜਕੀ ਦੇ ਮਾਮਲੇ ਨੂੰ ਸੁਲਝਾਉਣ ਅਤੇ ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਸਿੱਖ ਭਾਈਚਾਰੇ ਨੂੰ ਹਰ ਤਰਾਂ ਸਹੂਲਤਾਂ ਦੇਣ ਵਰਗੇ ਸਾਕਾਰਾਤਮਕ ਹੁੰਗਾਰੇ ਨੂੰ ਸਿੱਖ ਭਾਈਚਾਰੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਤਾਂ ਅਜਿਹੇ 'ਚ ਉਸ ਵੱਲੋਂ ਕਰਤਾਰਪੁਰ ਲਾਂਘੇ ਲਈ 20 ਡਾਲਰ ਫੀਸ ਰਖਣ ਨੂੰ ਸਿਖ ਸੰਗਤਾਂ ਅਤੇ ਜਥੇਬੰਦੀਆਂ ਵੱਲੋਂ ਧਾਰਮਿਕ ਤੇ ਭਾਵਨਾਤਮਕ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਇਸ ਵਕਤ ਲਾਂਘੇ ਰਾਹੀਂ ਗੁਰਧਾਮਾਂ ਦੇ ਦਰਸ਼ਨ ਦੀਦਾਰ ਲਈ ਫੀਸ ਲੈਣ ਦੇ ਪ੍ਰਸਤਾਵ ਨੂੰ ਰੱਦ ਕਰਨ ਪ੍ਰਤੀ ਵਿਸ਼ਵ ਭਰ ਦੀਆਂ ਸਮੂਹ ਸਿੱਖ ਸੰਗਤਾਂ ਦੀਆਂ ਨਜ਼ਰਾਂ ਪਾਕਿਸਤਾਨ ਸਰਕਾਰ ਵੱਲ ਲੱਗਿਆਂ ਹੋਈਆਂ ਹਨ। ਉਹਨਾਂ ਕਿਹਾ ਕਿ ਲਾਂਘਾ ਖੁੱਲਣ ਅਤੇ ਪਾਕਿਸਤਾਨ 'ਚ ਸਥਿਤ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਨਾਲ ਓਥੇ ਸੈਰ ਸਪਾਟਾ ਨੂੰ ਬੜ੍ਹਾਵਾ ਮਿਲੇਗਾ ਤਾਂ ਜ਼ਾਹਿਰ ਹੈ ਆਮਦਨੀ ਵਿਚ ਵੀ ਵਾਧਾ ਹੋਵੇਗਾ ਅਤੇ ਇਸ ਸੁਖਾਵੇਂ ਮਾਹੌਲ ਨਾਲ ਕੌਮਾਂਤਰੀ ਪੱਧਰ 'ਤੇ ਪਾਕਿ ਦੇਸ਼ ਪ੍ਰਤੀ ਚੰਗਾ ਸੰਕੇਤ ਜਾਵੇਗਾ ਜੋ ਕਿ ਕਈ ਪੱਖਾਂ ਤੋਂ ਆਲੋਚਨਾ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਲਈ ਆਪਣਾ ਅਕਸ ਸੁਧਾਰਨ ਦਾ ਸੁਨਹਿਰੀ ਮੌਕਾ ਸਿੱਧ ਹੋਵੇਗਾ। ਜਿਸ ਨੂੰ ਕਿ ਗਵਾਉਣਾ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਫੀਸ ਲਾਂਘੇ ਦੇ ਰੱਖ ਰਖਾਅ ਨਾਲ ਸੰਬੰਧਿਤ ਹੈ ਤਾਂ ਇਹ ਰਕਮ ਮੁਨਾਸਬ ਅਤੇ ਇਨੀ ਕੁ ਹੀ ਹੋਵੇ ਜਿਸ ਨੂੰ ਇਕ ਗਰੀਬ ਸਿੱਖ ਵੀ ਆਸਾਨੀ ਨਾਲ ਅਦਾ ਕਰ ਸਕੇ। ਉਹਨਾਂ ਕਿਹਾ ਕਿ ਆਮ ਯਾਤਰੂਆਂ 'ਤੇ ਵਾਧੂ ਆਰਥਿਕ ਬੋਝ ਨਹੀਂ ਪਾਇਆ ਜਾਣਾ ਚਾਹੀਦਾ, ਜਦ ਕਿ ਇਸ ਵਕਤ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਯਾਤਰੂਆਂ ਤੋਂ 125 ਰੂਪੈ ਵੀਜ਼ਾ ਫੀਸ ਵਸੂਲੀ ਜਾ ਰਹੀ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਪਾਕਿਸਤਾਨ 'ਚ ਸਥਿਤ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਮੁੜ ਉਸਾਰੀ ਕਰਾਉਣ ਦੀ ਲੋੜ 'ਤੇ ਜੋਰ ਦਿਤਾ। ਉਸੇ ਤਰਾਂ ਉਹਨਾਂ ਹਿੰਦੂ ਤੀਰਥ ਅਸਥਾਨਾਂ ਅਤੇ ਮੰਦਰਾਂ ਬਾਰੇ ਵੀ ਮਾਹੌਲ ਉਸਾਰਨ ਦੀ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ।  
 
ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਦਾ ਨਿਰਾਦਰ ਕਰਨ ਵਾਲਿਆਂ ਖਿਲਾਫ ਕਾਰਵਾਈ ਕਰੇ ਕਾਲਜ ਪ੍ਰਸ਼ਾਸਨ: ਬਾਬਾ ਹਰਨਾਮ ਸਿੰਘ ਖ਼ਾਲਸਾ।
 ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗੁਰੂ ਨਾਨਕ ਇੰਜੀਨੀਅਰ ਕਾਲਜ ਲੁਧਿਆਣਾ ਵਿਖੇ ਬੀਤੇ ਦਿਨੀਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਕੀਤੀ ਗਈ ਨਿਰਾਦਰ ਅਤੇ ਬੇਕਸੂਰ ਸਿਖ ਵਿਦਿਆਰਥੀ ਦੀ ਕੀਤੀ ਗਈ ਕੁੱਟਮਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਹਨਾਂ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ 'ਚ ਫੇਲ੍ਹ ਹੋਈ ਕਾਲਜ ਪ੍ਰਸ਼ਾਸਨ ਨੂੰ ਆੜੇ ਹਥੀ ਲਿਆ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਉਕਤ ਮੰਦਭਾਗੀ ਘਟਨਾ ਪ੍ਰਤੀ ਸਿੱਖ ਨੌਜਵਾਨਾਂ 'ਚ ਭਾਰੀ ਰੋਸ ਅਤੇ ਗ਼ੁੱਸਾ ਪਾਇਆ ਜਾ ਰਿਹਾ ਹੈ। ਇਨਸਾਫ ਨਾ ਹੋਣ ਦੀ ਸੂਰਤ 'ਚ ਹਾਲਾਤ ਖ਼ਰਾਬ ਹੋਣ ਦੀ ਜ਼ਿੰਮੇਵਾਰੀ ਕਾਲਜ ਪ੍ਰਸ਼ਾਸਨ ਦੀ ਹੋਵੇਗੀ।
Have something to say? Post your comment

More News News

ਸਫਰ-ਏ-ਅਕਾਲੀ ਲਹਿਰ ਪ੍ਰੋਗਰਾਮ ਰਾਹੀ ਮਨਾਇਆ ਅਕਾਲੀ ਦਲ ਦਾ 100ਵਾਂ ਸਥਾਪਨਾ ਦਿਹਾੜਾ ਮਿਸ਼ਨ ਸ਼ਤ-ਪ੍ਤੀਸ਼ਤ ਲਈ ਸੈਂਟਰ ਹੈੱਡ ਟੀਚਰ ਸੈਂਟਰ ਅਧੀਨ ਸਕੂਲਾਂ ਦਾ ਅੰਕੜਾ ਵਿਸ਼ਲੇਸ਼ਣ ਕਰਨ - ਸਿੱਖਿਆ ਸਕੱਤਰ ਜ਼ਿਲ੍ਹਾ ਪਟਿਆਲਾ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀਆਂ ਤਿਆਰੀਆਂ ਮੁਕੰਮਲ ਮਨਰੇਗਾ ਕਾਨੂੰਨ ਤਹਿਤ ਮਜਦੂਰਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ - ਸੀਰਾ ਨਾਗਰਿਕਤਾ ਸੋਧ ਕਾਨੂੰਨ ਤੇ ਪੰਜਾਬ ਸਰਕਾਰ ਵੱਲੋਂ ਲਏ ਫੈਸਲਾ ਸਲਾਘਾਂਯੋਗ ਪੰਜਾਬੀ ਪਰਵਾਸੀਆਂ ਪੰਜਾਬੀਆਂ ਦੀ ਪੱਗ ਸਿਰ ਤੇ ਰੱਖੀ ਹੋਈ ਹੈ- ਡਾ. ਗੁਰਵਿੰਦਰ ਧਾਲੀਵਾਲ 11 ਕਿਲੋ ਭੁੱਕੀ ਬ੍ਰਰਾਮਦ ਕੀਤੀ ਪੁਲਿਸ ਨੇ ਨਾਕਾਂ ਲਗਾ ਕੇ -- ਚੋਕੀ ਇਨਚਾਰਜ ਹਰਜਿੰਦਰ ਸਿੰਘ ਸਰਬੱਤ ਦਾ ਭਲਾ ਟਰੱਸਟ ਵੱਲੋਂ ਤੀਸਰੇ ਪੜਾਅ ਵਿੱਚ 150 ਵਹੀਕਲਾਂ ਤੇ ਰਿਫਲੈਕਟਰ ਲਗਾਏ ਗਏ ਹਰ ਮਿੱਟੀ ਦੀ ਆਪਣੀ ਖਸਲਤ ਹੈ ਹਰ ਮਿੱਟੀ ਕੁੱਟਆਿਂ ਨਹੀਂ ਭਰਦੀ ਹਰ ਜਖਮੀ ਮੱਥਾ ਨਹੀ ਝੁਕਦਾ ਬੰਨ੍ਹ ਲਾਇਆਂ ਹਰ ਛਲ ਨਹੀਂ ਰੁਕਦੀ >ਯੂਨਾਈਟਡਿ ਖਾਲਸਾ ਦਲ ਯੂ ਕੇ > ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਅੰਮਿ੍ਰਤਸਰ ਸਾਹਿਬ ਵਿਖੇ ਕਿਸੇ ਵੀ ਵਾਪਰੀ ਘਟਨਾ ਨੂੰ ਸਿੱਖ ਆਪਣੇ ਪਿੰਡੇ ਤੇ ਵਾਪਰੀ ਘਟਨਾ ਮਹਿਸੂਸ ਕਰਦੇ ਹਨ।:- ਹਰਦੀਪ ਸਿੰਘ ਨਿੱਝਰ
-
-
-