Monday, September 16, 2019
FOLLOW US ON

Article

ਅਵਾਰਾ ਡੰਗਰਾਂ ਪ੍ਰਤੀ ਸਰਕਾਰ ਨੂੰ ਗੰਭੀਰ ਹੋਣਾ ਪਊ /ਜਸਵਿੰਦਰ ਸਿੰਘ ਦਾਖਾ

September 08, 2019 09:42 PM

ਅਵਾਰਾ ਡੰਗਰਾਂ  ਪ੍ਰਤੀ ਸਰਕਾਰ ਨੂੰ ਗੰਭੀਰ ਹੋਣਾ ਪਊ
 
ਪੰਜਾਬ ਵਰਗੇ   ਸੂਬੇ ਵਿਚ ਅਵਾਰਾ ਫਿਰਦੇ ਹਰਲ ਹਰਲ ਕਰਦੇ  ਡੰਗਰਾਂ ਨੇ ਅਜਿਹਾ ਖੌਫ ਪੈਦਾ ਕੀਤਾ ਹੈ, ਕਿ ਹਰ ਕੋਈ ਇਨਾਂ ਤੋਂ ਬਚਣ ਦਾ ਰਾਹ ਲੱਭਦਾ ਹੈ। ਨਿੱਤ ਦਿਨ ਹੀ ਇਨਾਂ ਅਵਾਰਾ ਡੰਗਰਾਂ ਦੀ ਫੇਟ ਨਾਲ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਅਸਲ ਵਿਚ ਇਹ ਮੌਤ ਦਾ ਤਾਂਡਵ ਨਾਚ ਕਰਦੇ ਨੇ ਸੜਕਾਂ ਤੇ  ਫਿਰਦੇ ਅਵਾਰਾ ਡੰਗਰਾਂ ਦੇ ਝੁੰਡ । ਸਮਸਿਆ ਦੀ ਭਿਆਨਕਤਾ ਨੂੰ ਸਮਝਦਿਆਂ ਇਸ ਦੇ ਪੱਕੇ ਹਲ ਲਈ ਯਤਨ ਕੀਤੇ ਜਾਣ ਦੀ ਲੋੜ ਹੈ। ਸੂਬੇ ਵਿਚ ਇਸ ਵੇਲੇਅਵਾਰਾ ਡੰਗਰਾਂ ਦੇ ਨਾਲ ਨਾਲ ਕੁਤਿਆਂ ਦੀ ਵੀ ਵੱਡੀ ਸਮੱਸਿਆ ਸਿਰ ਚੁਕ ਰਹੀ ਹੈ। ਸਰਕਾਰ ਨੂੰ ਇਸ ਮਾਮਲੇ ਪ੍ਰਤੀ ਗੰਭੀਰ ਹੋਣਾ ਪਊ।
ਤਾਜਾ ਖਬਰਾਂ ਹਨ ਕਿ ਫਤਹਿਗੜ ਸਾਹਿਬ ਵਿਚ  ਲੜ ਰਹੇ ਅਵਾਰਾ ਸਾਨਾਂ ਕਾਰਨ ਵਾਪਰੇ ਸਡਕ ਹਾਸਦੇ ਵਿਚ ਦਾਦਾ-ਪੋਤੀ ਦੀ ਮੌਤ ਹੋ ਗਈ। ਇਵੇਂ ਹੀ ਗੁਰਾਇਆ ਤੋਂ ਵੀ ਅਜਿਹੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਦੀ ਖਬਰ ਹੈ। ਸੰਗਰੂਰ ਵਿਚ ਸ਼ਹਿਰ ਵਾਸੀਆਂ ਅਤੇ ਹੋਰ ਮੋਹਤਬਰਾਂ ਨੇ ਇਕੱਠੇ  ਹੋ ਕੇ ਭੁਖ ਹੜਤਾਲ ਕੀਤੀ, ਮੋਮਬੱਤੀ ਮਾਰਚ ਕੀਤਾ। ਇਸ ਤੋਂ ਸਪਸ਼ਟ ਹੈ ਕਿ ਪੰਜਾਬ ਦੇ ਸੁਹਿਰਦ ਲੋਕ ਉਠ ਖੜੇ ਹੋਏ ਹਨ। ਇਸ ਲਈ ਸਰਕਾਰ ਨੂੰ ਵੀ ਇਸ ਪਾਸੇ ਕਦਮ ਚੁਕਦਿਆਂ ਇਹ ਦਿਖਾਉਣਾ ਪਵੇਗਾ ਕਿ ਰਾਜ ਵਿਚ ਆਮ ਵਿਅਕਤੀ ਦੇ ਵੀ ਮਨੁਖੀ ਅਧਿਕਾਰ ਹਨ।
ਸਰਕਾਰਾਂ ਨੇ ਅਵਾਰਾ ਡੰਗਰਾਂ ਦੇ ਨਾਓ ਤੇ ਲੋਕਾਂ ਉਪਰ  ਸੈਸ ਲਾ ਕੇ ਆਪਣੇ ਖਜਾਨੇ ਤਾਂ ਭਰ ਲਏ ਪਰ ਮਸਲੇ ਦੇ ਹਲ ਲਈ ਕੀਤਾ ਕੁਝ ਨਹੀਂ।ਰਿਪੋਰਟਾਂ ਅਨੂਸਾਰ ਰਾਜ ਸਰਕਾਰ ਨੇ ਅਵਾਰਾ ਗਉਆਂ ਲਈ ਗਊ ਸ਼ਾਲਾਵਾ , ਕੈਟਲ ਸ਼ੈਡ ਆਦਿ ਬਨਾਉਣ ਲਈ ਕਦਮ ਚੁਕੇ ਅਤੇ ਲੋਕਾਂ ਤੋਂ 2015 ਤੋ. 2018 ਤੱਕ 9.30 ਕਰੋੜ ਰੁਪਏ ਗਊ ਸੈਸ ਵਜੋਂ ਇਕੱਠਾ ਕੀਤਾ।ਸਰਕਾਰ ਵਲੋਂ ਅਗਵਾ ਗਊਆਂ ਲਈ ਗਊਸ਼ਾਲਾਵਾਂ ਬਨਾਉਣ ਅਤੇ ਉਥੇ ਬਿਜਲੀ ਆਦਿ ਦੇਣ ਦੇ ਵਾਇਦੇ ਕਰਦਿਆਂ ਭਲਾਈ  ਬੋਰਡ ਵੀ ਬਣਾਏ, ਪਰ ਇਸ ਸਭ ਕਾਸੇ ਦੇ ਬਾਵਜੂਦ ਅਵਾਰਾ ਡੰਗਰਾਂ ਦੀ ਸਮੱਸਿਆ ਵਿਕਰਾਲ ਰੂਪ ਅਖਤਿਆਾਰ ਕਰਦੀ ਜਾ ਰਹੀ ਹੈ।
ਅਵਾਰਾ ਡੰਗਰਾਂ ਦੀ ਏਨੀ ਦਹਿਸ਼ਤ ਹੈ ਕਿ ਘਰੋਂ ਨਿਕਲੇ ਦਾ ਇਹ ਪਤਾ ਨਹੀਂ ਹੁੰਦਾ ਕਿ ਉਸ ਨੇ ਸ਼ਾਮਾਂ ਨੂੰ ਸੁਰੱਖਿਅਤ ਘਰ ਵੀ ਆਉਣਾ ਹੈ ਜਾਂ ਨਹੀਂ? ਸੜਕਾਂ/ ਚੌਰਸਤਿਆਂ ਤੇ ਇਨਾਂ ਅਵਾਰਾਂ ਡੰਗਰਾਂ ਦੇ ਝੁੰਡ ਤਾਂ ' ਜਮਦੂਤ' ਹੀ ਜਾਪਦੇ ਹਨ। ਸਮਾਜ ਸੇਵੀ ਸੰਸਥਾਵਾਂ ਅਤੇ ਪੁਲਿਸ ਵਾਲਿਆਂ ਨੇ ਵੀ ਇਨਾਂ ਅਵਾਰਾ ਡੰਗਰਾਂ ਦੇ ਗਲਾਂ ਵਿਚ ਚਮਕਣ ਵਾਲੇ ਪਟੇ ਪਾਉਣ ਦੇ ਯਤਨ ਕੀਤੇ ਪਰ  ਕਿਸੇ ਤਰੀਕੇ ਵੀ ਕੋਈ ਹਲ ਨਹੀਂ ਨਿਕਲਿਆ। ਜਿਨਾਂ ਦੇ ਸਕੇ ਸਬੰਧੀ ਇਨਾਂ ਕਾਰਨ ਮਰ ਜਾਂਦੇ ਨੇ, ਉਨਾਂ ਨੂੰ ਪੁਛਿਆ ਜਾਣੀਏ? ਕਈ ਮਾਸੂਮ ਸਕੂਲ ਪੜਣ ਜਾਂਦੇ ਨੇ, ਪਰ ਆਉਦੇ  ' ਲਾਸ਼' ਬਣ ਕੇ ਨੇ। ਕੋਈ ਡਿਉਟੀ ਗਿਆ ਘਰੇ ਹੀ ਨਹੀਂ ਪਹੁੰਚਦਾ। ਅਵਾਰਾ ਕੁੱਤਿਆਂ ਵਲੋਂ  ਮਾਸੂਮ ਬੱਚਿਆਂ ਅਤੇ ਆਮ ਲੋਕਾਂ ਨੂੰ ਚੂੰਡ ਚੂੰਡ ਕੇ ਖਾ ਜਾਣ ਦੀਆਂ ਖਬਰਾਂ ਮਨ ਪ੍ਰੇਸ਼ਾਨ ਕਰਦੀਆਂ ਹਨ। ਅਜਿਹੀਆਂ ਖੌਫਨਾਕ ਖਬਰਾਂ ਮੀਡੀਆ ਅਤੇ ਸ਼ੋਸਲ ਮੀਡੀਆ ਵਿਚ ਨਿੱਤ ਦਿਨ ਪ੍ਰਕਾਸ਼ਤ ਹੁੰਦੀਆਂ ਹਨ ਅਤੇ ਇਨਾਂ ਦੀ ਗੰਭੀਰਤਾ ਬਾਰੇ ਵੀਡੀਓਜ਼ ਵਾਇਰਲ ਹੁੰਦੀਆਂ ਹਨ।
ਇਸ ਸਮਸਿਆ ਦੇ ਹਲ ਲਈ ਕਦੇ ਪਸ਼ੂ ਮਹਿਕਮੇ ਨੇ, ਸਥਾਨਕ ਸਰਕਾਰਾਂ ਮਹਿਕਮੇ ਦੇ ਅਧਿਕਾਰੀਆਂ ਨੇ ਗੰਭੀਰਤਾ ਨਾਲ ਨਹੀਂ ਲਿਆ, ਨਾ ਹੀ ਧਾਰਮਿਕ ਆਗੂਆਂ ਜਾਂ ਜਾਨਵਰਾਂ ਦੀ ਭਲਾਈ ਬਾਰੇ ਅਵਾਜ ਬੁਲੰਦ ਕਰਨ ਵਾਲੇ ਕਾਰਕੁੰਨਾ ਨੇ ਨਿੱਠ ਕੇ ਇਸ ਮਸਲੇ  ਦੇ ਹਲ ਵਲ ਧਿਆਨ ਦਿੱਤਾ ਲਗਦਾ ਹੈ।  ਸਰਕਾਰੀ ਪੱਧਰ ਤੇ ਕਦੇ ਜਾਂਚ ਵੀ ਨਹੀਂ ਹੋਈ ਲਗਦੀ ਕਿ ਇਹ ਅਵਾਰਾ ਡੰਗਰ ਅਤੇ ਜਾਨਵਰ ਕਿਥੋਂ ਆਉਦੇ  ਹਨ? ਕੀ ਕਾਰਨ ਹੈ ਕਿ ਅਵਾਰਾ ਡੰਗਰਾਂ ਦੀ ਤਾਦਾਦ ਵਧਦੀ ਹੀ ਜਾ ਰਹੀ ਹੈ? ਕੀ ਸੁਧਰੀਆਂ ਨਸਲਾਂ , ਢੱਠਿਆਂ ਦੇ ਖੇਤੀ ਲਈ ਕੰਮ ਨਾ ਆਉਣਾ ਅਤੇ ਇਨਾਂ ਦਾ ਕੀ ਹਲ ਕੀਤਾ ਜਾਵੇ? ਤੇ ਕਦੇ ਸਿਰ ਜੋੜ ਕੇ ਵਿਚਾਰਾਂ ਹੀ ਨਹੀਂ ਕੀਤੀਆਂ ?
ਸ਼ਹਿਰਾਂ ਅਤੇ ਕਸਬਿਆਂ ਵਿਚਲੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਇਹ ਅਵਾਰਾ ਡੰਗਰ ਪਿੰਡਾਂ ਵਾਲੇ ਟਰਾਲੀਆਂ ਵਿਚ ਛੱਡ ਜਾਂਦੇ ਨੇ। ਜਦੋ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਨਾਂ ਦੇ ਖੇਤਾਂ ਵਿਚ ਇਹ ਅਵਾਰਾ ਡੰਗਰ ਸਭ ਕੁਝ ਮੁੱਛ ਕੇ ਫਸਲਾਂ ਤਬਾਲ ਕਰ ਦਿੰਦੇ ਹਨ। ਕਈ ਪਿੰਡਾਂ ਵਿਚ ਕਿਸਾਨਾਂ ਨੇ ਇਨਾਂ ਅਵਾਰਾ ਡੰਗਰਾਂ ਦੇ ਕਹਿਰ ਤੋਂ ਬਚਣ ਲਈ ਮਚਾਣ ਬਣਾ ਫਸਲਾਂ ਦੀ ਰਾਖੀ ਲਈ ਤਾਰਾਂ ਵਲ ਕਰੰਟ ਵੀ ਛੱਡਿਆ । ਇਸ ਨਾਲ ਰਾਹ ਗੁਜਰੂਰਆਂ ਦੇ ਕਰੰਟ ਲਗਣ ਨਾਲ ਹਾਦਸਿਆਂ ਦੀਆਂ ਖਬਰਾਂ ਆਉਣ ਲੱਗੀਆਂ।
ਇਨਾਂ ਅਵਾਰਾ ਡੰਗਰਾਂ ਦੇ ਸ਼ਿਕਾਰ  ਸਿਰਫ ਪੇਂਡੂ ਜਾਂ ਲਿੰਕ ਸੜਕਾਂ ਤੇ ਹੀ ਨਹੀਂ ਹੁੰਦੇ ਸਗੋਂ ਟੋਲ ਸੜਕਾਂ ਵੀ ਅਭਿਜ ਨਹੀਂ ਹਨ। ਟੋਲ ਉਗਰਾਹੁਣ ਵਾਲਿਆਂ ਦੀ ਕਦੇ ਕਿਸੇ ਨੇ ਜੁਆਬ ਤਲਬੀ ਨਹੀਂ ਕੀਤੀ?
ਰੋਪਰਟਾਂ ਅਨੂਸਾਰ ਰਾਜ ਵਿਚਅਵਾਰਾ ਡੰਗਰਾਂ ਕਾਰਨ ਇਕ ਹਜਾਰ ਤੋਂ ਵਧ ਮਨੁਖੀ ਜਾਨਾਂ ਜਾਂਦੀਆਂ ਹਨ। ਕਈ ਜਿੰਦਗੀ ਭਰ ਲਈ ਮੰਜੇ ਨਾਲ ਮੰਜੇ ਹੋ ਜਾਂਦੇ ਨੇ। ਅੰਕੜਿਆਂ ਅਨੂਸਾਰ ਰਾਜ ਵਿਚ  ਇਕ ਲਖ ਤੋਂ ਵਧ ਅਵਾਰਾ ਡੰਗਰ ਹਨ। ਰਿਪੋਰਟਾਂ ਅਨੂਸਾਰ ਪਿਛੇ ਜਿਹੇ ਹੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁਖ ਸਕੱਤਰ ਨੂੰ ਇਸ ਮਸਲੇ ਨੂੰ ਸਮਝਣ ਅਤੇ ਹਲ ਲਈ ਵਧੀਕ ਮੁਖ ਸਕੱਤਰ(ਸਿਹਤ)ਦੀ ਅਗਵਾਈ ਵਿਚ  ਵਰਕਿੰਗ ਗਰੁਪ ਬਨਾਉਣ ਦੀਆਂ ਹਦਾਇਤਾਂ ਦਿੰਦਿਆਂ 2 ਹਫਤੇ ਵਿਚ ਰਿਪੋਰਟ ਵੀ ਤਲਬ ਕਰਨ ਲਈ ਕਿਹਾ, ਪਰ ਉਸ ਨੂੰ ਜਨਤਕ ਨਹੀਂ ਕੀਤਾ ਅਤੇ  ਅਮਲ ਹੋਣਾਂ ਤਾਂ ਦੂਰ ਦੀ ਗਲ ਹੈ। ਰਾਜ ਸਰਕਾਰ ਦੇ ਮੰਤਰੀ ਤਾਂ ਇਸ ਮਾਮਲੇ ਤੇ ਕੇਂਦਰ ਸਰਕਾਰ ਨਾਲ  ਹਾਲਾਂ ਚਿੱਠੀ ਪੱਤਰੀ ਵਿਚ ਹੀ ਰੁਝੇ ਹੋਏ ਹਨ।

 
 
 
 
 
 
 
 
ਸੀਨੀਅਰ ਪੱਤਰਕਾਰ ,9814341314
Have something to say? Post your comment