Thursday, December 12, 2019
FOLLOW US ON

Article

ਪਿਆਰ - ਇਕ ਖੂਬਸੂਰਤ ਅਹਿਸਾਸ / ਜਸਪ੍ਰੀਤ ਕੌਰ ਸੰਘਾ

September 08, 2019 09:43 PM

     ਪਿਆਰ - ਇਕ ਖੂਬਸੂਰਤ ਅਹਿਸਾਸ
                    ਪਿਆਰ ਇਕ ਖੂਬਸੂਰਤ ਅਹਿਸਾਸ ਹੈ । ਇਕ ਅਜਿਹਾ ਅਹਿਸਾਸ ਜੋ ਜਿੰਦਗੀ ਨੂੰ ਜਿਊਣ ਦੇ ਯੋਗ ਬਣਾ ਦਿੰਦਾ ਹੈ ।ਜਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਪਿਆਰ ਦਾ ਹੋਣਾ ਬਹੁਤ ਜਰੂਰੀ ਹੈ । ਜੇਕਰ ਜਿੰਦਗੀ ਵਿੱਚ ਪਿਆਰ ਨਾ ਹੋਵੇ ,ਸਿਰਫ ਨੀਰਸਤਾ ਹੀ ਹੋਵੇ ਤਾਂ ਜਿੰਦਗੀ ਬੋਝ ਬਣ ਜਾਂਦੀ ਹੈ । ਬਿਨ੍ਹਾ ਕਿਸੇ ਪਿਆਰ ਦੀ ਓਟ ਤੋ ਇਨਸਾਨ ਖਾਲੀ ਅਤੇ ਬੀਆਬਾਨ ਹੋ ਜਾਂਦਾ ਹੈ । ਪਿਆਰ ਜਿੰਦਗੀ ਦਾ ਆਧਾਰ ਹੈ । ਆਮ ਤੌਰ ਤੇ ਅਸੀ ਪਿਆਰ ਨੂੰ ਪ੍ਰਭਾਸ਼ਿਤ ਕਰਦੇ ਹੋਏ ਇਸਨੂੰ ਸਿਰਫ ਪਤੀ – ਪਤਨੀ ਜਾਂ ਪ੍ਰੇਮੀ – ਪ੍ਰੇਮਿਕਾ ਦੇ ਰਿਸ਼ਤੇ ਤੱਕ ਹੀ ਸੀਮਿਤ ਕਰ ਦਿੰਦੇ ਹਾਂ ਪਰ ਪਿਆਰ ਤਾਂ ਹਰ ਰਿਸ਼ਤੇ ਦਾ ਆਧਾਰ ਹੈ । ਹਰ ਰਿਸ਼ਤਾ ਪਿਆਰ ਤੋ ਬਿਨ੍ਹਾ ਅਧੂਰਾ ਹੈ ।ਮਾਤਾ – ਪਿਤਾ , ਭੈਣ – ਭਰਾ , ਨਣਦ – ਭਰਜਾਈ , ਨੂੰਹ – ਸੱਸ , ਮਾਂ- ਧੀ ਆਦਿ ਹਰ ਰਿਸ਼ਤਾ ਪਿਆਰ ਦੀਆਂ ਨੀਹਾਂ ਉਤੇ ਹੀ ਖੜ੍ਹਾ ਹੈ । ਜਿਥੇ ਰਿਸ਼ਤੇ ਸ਼ਰਤਾਂ ਤੇ ਕਾਇਮ ਹੋਣ , ਲੋੜ ਅਨੁਸਾਰ ਬਦਲਣ ਉਥੇ ਪਿਆਰ ਨਹੀ ਪਨਪ ਸਕਦਾ । ਰਿਸ਼ਤੇ ਨਿਭਾਉਣ ਲਈ ਅਤੇ ਪਿਆਰ ਦਾ ਨਿੱਘ ਬਣਾਈ ਰੱਖਣ ਲਈ ਨਿਰੰਤਰ ਯਤਨ ਕਰਨੇ ਪੈਂਦੇ ਹਨ ।
                         ਇਕ ਮਾਂ ਦਾ ਆਪਣੀ ਔਲਾਦ ਲਈ ਪਿਆਰ ਨਿਸੁਆਰਥ ਪਿਆਰ ਦੀ ਸਭ ਤੋ ਵੱਡੀ ਉਦਾਹਰਣ ਹੈ । ਜਿਸ ਵਿੱਚ ਮਾਂ ਦਾ ਕੋਈ ਸਵਾਰਥ ਨਹੀ ਹੁੰਦਾ ਫਿਰ ਵੀ ਉਹ ਆਪਣੀ ਔਲਾਦ ਨੂੰ ਬੇਪਨਾਹ ਪਿਆਰ ਦਿੰਦੀ ਹੈ । ਪਿਆਰ ਸਿਰਫ ਇਨਸਾਨੀ ਰਿਸ਼ਤਿਆਂ ਵਿੱਚ ਹੀ ਨਹੀ ਹੁੰਦਾ ਸਗੋਂ ਪ੍ਰਮਾਤਮਾ ਦੀ ਰਚੀ ਹਰ ਰਚਨਾ ਪਿਆਰੀ ਹੈ । ਸਮੁੱਚੀ ਮਾਨਵਤਾ ਨੂੰ ਪਿਆਰ ਕਰਨਾ ਹੀ ਪਿਆਰ ਦੀ ਅਸਲੀ ਪਰਿਭਾਸ਼ਾ ਹੈ । ਪਿਆਰ ਨੂੰ ਸਿਰਫ ਆਪਣਿਆ ਤੱਕ ਹੀ ਸੀਮਿਤ ਨਹੀ ਰੱਖਣਾ ਚਾਹੀਦਾ ਸਗੋਂ ਪਿਆਰ ਦੀ ਮਹਿਕ ਹਰ ਪਾਸੇ ਵੰਡਣੀ ਚਾਹੀਦੀ ਹੈ ਤਾਂ ਕਿ ਨਫਰਤ ਅਤੇ ਸਾੜੇ ਨੂੰ ਖਤਮ ਕੀਤਾ ਜਾ ਸਕੇ ।ਪਿਆਰ ਦੇ ਸਹੀ ਅਰਥ ਜੇਕਰ ਅਸੀ ਜਾਣ ਲਈਏ ਤਾਂ ਸਮਾਜ ਵਿੱਚੋ ਨਫਰਤ , ਈਰਖਾ ਆਪਣੇ – ਆਪ ਖਤਮ ਹੋ ਜਾਵੇਗੀ ਪਰ ਅਫਸੋਸ ਅਸੀ ਪਿਆਰ ਵਰਗੀ ਪਵਿੱਤਰ ਭਾਵਨਾ ਨੂੰ ਵੀ ਆਪਣੀ ਸੋਚ ਦੀ ਤਰ੍ਹਾ ਸੌੜਾ ਕਰ ਦਿੱਤਾ ਹੈ ।ਜਿੱਥੇ ਪਿਆਰ ਦਾ ਵਾਸਾ ਹੋਵੇ ਉਥੇ ਪ੍ਰਮਾਤਮਾ ਦੀ ਮਿਹਰ ਜਰੂਰ ਹੁੰਦੀ ਹੈ ।  
                        ਪਿਆਰ ਹਰ ਰਿਸ਼ਤੇ ਵਿੱਚ , ਹਰ ਥਾਂ ਤੇ ਮੌਜੂਦ ਹੈ ।ਕੁਦਰਤ ਦੀ ਰਚੀ ਸ੍ਰਿਸ਼ਟੀ ਨੂੰ ਧਿਆਨ ਨਾਲ ਦੇਖੋ । ਕੁਦਰਤ ਦੇ ਨਜਾਰਿਆਂ ਦਾ ਆਨੰਦ ਮਾਣੋ । ਤੁਹਾਨੂੰ ਕੁਦਰਤ ਨਾਲ ਵੀ ਪਿਆਰ ਹੋ ਜਾਵੇਗਾ । ਆਪਣੇ ਮਾਂ – ਬਾਪ ਦੇ ਜੀਵਨ ਦੇ ਸੰਘਰਸ਼ ਨੂੰ ਦੇਖੋ , ਤੁਹਾਡੇ ਲਈ ਜੋ ਤਿਆਗ ਉਹ ਹਰ ਰੋਜ ਕਰਦੇ ਹਨ ,ਉਸਨੂੰ ਦੇਖੋ ਤੁਹਾਨੂੰ ਆਪਣੇ ਮਾਂ – ਬਾਪ ਨਾਲ ਵੀ ਪਿਆਰ ਹੋ ਜਾਵੇਗਾ ।ਭੈਣ – ਭਰਾ ਦੇ ਖੱਟੇ – ਮਿੱਠੇ ਰਿਸ਼ਤੇ ਦਾ ਆਧਾਰ ਵੀ ਪਿਆਰ ਹੈ । ਦੋ ਅਨਜਾਣ ਰੂਹਾਂ ਜਦੋਂ ਪਤੀ – ਪਤਨੀ ਦੇ ਰਿਸ਼ਤੇ ਵਿੱਚ ਬੱਝਦੀਆਂ ਹਨ ਤਾਂ ਉਸ ਰਿਸ਼ਤੇ ਦਾ ਆਧਾਰ ਵੀ ਪਿਆਰ ਹੀ ਬਣਦਾ ਹੈ । ਕਿਸੇ ਜਾਨਵਰ , ਪਸ਼ੂ , ਪੰਛੀ ਨੂੰ ਆਪਣੇ ਕੋਲ ਰੱਖ ਕੇ ਦੇਖੋ ਉਸ ਨਾਲ ਵੀ ਤੁਹਾਨੂੰ ਭਵਨਾਤਮਕ ਸਾਂਝ ਮਹਿਸੂਸ ਹੋਵੇਗੀ ਉਹ ਵੀ ਪਿਆਰ ਹੈ । ਪਿਆਰ ਅਸਲ ਵਿੱਚ ਰੂਹਾਨੀ ਖੇਡ ਹੈ । ਜਿਸਮਾਨੀ ਰਿਸ਼ਤਿਆਂ ਨਾਲ ਇਸਦਾ ਕੋਈ ਵਾਸਤਾ ਨਹੀ ।
                     ਪਿਆਰ ਸ੍ਰਿਸ਼ਟੀ ਦੇ ਕਣ – ਕਣ ਵਿੱਚ ਹੈ ਪਰ ਅਫਸੋਸ ਅੱਜ ਅਸੀ ਪਿਆਰ ਦੀ ਇਸ ਪਵਿੱਤਰ ਧਾਰਨਾ ਨੂੰ ਬਹੁਤ ਛੋਟਾ ਕਰ ਦਿੱਤਾ ਹੈ । ਇਸੇ ਲਈ ਤਾਂ ਇੰਨੀ ਨਫਰਤ , ਇੰਨਾ ਸਾੜਾ ਸਾਡੀ ਜਿੰਦਗੀ ਵਿੱਚ ਹੈ । ਪਿਆਰ ਦੀ ਤਾਂ ਇਕ ਚੰਗਿਆੜੀ ਹੀ ਰੂਹ ਨੂੰ ਰੋਸ਼ਨਾ ਦਿੰਦੀ ਹੈ । ਪਿਆਰ ਵਿੱਚ ਰੰਗਿਆ ਇਨਸਾਨ ਸਾਰੀ ਦੁਨੀਆ ਨੂੰ ਆਪਣਾ ਸਮਝਦਾ ਹੈ । ਜਿਸ ਪਰਿਵਾਰ ਵਿੱਚ ਆਪਸੀ ਪਿਆਰ ਹੋਵੇ ਉਹ ਘਰ ਸਵਰਗ ਬਣ ਜਾਂਦਾ ਹੈ । ਪਿਆਰ ਵਿੱਚ ਬਹੁਤ ਤਾਕਤ ਹੁੰਦੀ ਹੈ । ਕਈ ਵਾਰ ਪਿਆਰ ਭਰੀ ਇਕ ਮੁਸਕਾਨ ਹੀ ਇਨਸਾਨ ਦੀ ਜਿੰਦਗੀ ਬਦਲ ਦਿੰਦੀ ਹੈ । ਪਿਆਰ ਦੀ ਭਾਵਨਾ ਇਨਸਾਨ ਨੂੰ ਬਦਲ ਦਿੰਦੀ ਹੈ । ਜਦੋ ਇਨਸਾਨ ਮਨੁੱਖਤਾ ਨੂੰ ਪਿਆਰ ਕਰਦਾ ਹੈ ਤਾਂ ਉਹ ਪਿਆਰ ਦੀ ਚਰਮ ਸੀਮਾ ਹੁੰਦੀ ਹੈ । ਪਿਆਰ ਨਾਲ ਪੂਰੀ ਦੁਨੀਆ ਨੂੰ ਜਿੱਤਿਆ ਜਾ ਸਕਦਾ ਹੈ ਅਤੇ ਨਫਰਤ ਨਾਲ ਸਿਰਫ ਬਰਬਾਦੀ ਹੀ ਹੱਥ ਲੱਗਦੀ ਹੈ । ਔਖੇ ਤੋਂ ਔਖੇ ਮਸਲੇ ਵੀ ਪਿਆਰ ਨਾਲ ਸੁਲਝਾਏ ਜਾ ਸਕਦੇ ਹਨ । ਜਿਥੇ ਪਿਆਰ ਹੈ ਉਥੇ ਖੁਸ਼ੀਆਂ – ਖੇੜੇ ਹਨ । ਬਹਾਰਾਂ ਮਹਿਕਾਂ ਵੰਡਦੀਆਂ ਹਨ । ਅਸਲ ਵਿੱਚ ਪਿਆਰ ਹੀ ਜਿੰਦਗੀ ਹੈ । ਜਿੰਦਗੀ ਵੱਲ ਜਾਂਦੇ ਸਾਰੇ ਰਾਸਤੇ ਪਿਆਰ ਵਿੱਚੋਂ ਹੋਕੇ ਗੁਜਰਦੇ ਹਨ ।
                                                           ਜਸਪ੍ਰੀਤ ਕੌਰ ਸੰਘਾ
                                                           ਪਿੰਡ – ਤਨੂੰਲੀ
                                                           ਜਿਲ੍ਹਾ – ਹੁਸ਼ਿਆਰਪੁਰ ।

Have something to say? Post your comment

More Article News

ਰਿਊਮੇਟਾਇਡ ਅਰਥਰਾਇਟਿਸ ਦਾ ਦਰਦ/ ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਗਿਆਨ ਸਾਗਰ ਹਸਪਤਾਲ, ਜਿਲ੍ਹਾ ਪਟਿਆਲਾ ਵਿਅੰਗ... ਮੈਡੀਕਲ ਸਟੋਰ ਤੋਂ ਕੀ ਪੁੱਛਣੈਂ ਜੇ.../ਜਸਵੀਰ ਸ਼ਰਮਾਂ ਦੱਦਾਹੂਰ ਵਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਸੁਖਚੈਨ ਸਿੰਘ/ਠੱਠੀ ਭਾਈ, (ਯੂ ਏ ਈ) ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ , ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿਚ..! /ਮੁਹੰਮਦ ਅੱਬਾਸ ਧਾਲੀਵਾਲ, ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ , ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿਚ..! ਮੁਹੰਮਦ ਅੱਬਾਸ ਧਾਲੀਵਾਲ ਕਬੱਡੀ ਕੂਮੈਟਰੀ ਵਾਲੇ ਵੀਰ ਅਵਤਾਰ ਸਿੰਘ ਤਾਰਾ ਕਿਸ਼ਨਪੁਰਾ ਦੇਸ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ/ਉਜਾਗਰ ਸਿੰਘ ਸਮਾਜਵਾਦ ਦਾ ਰਾਹੀਂ, ਬੋਲੀਵੀਆ ! ਸੀ.ਆਈ.ਏ. ਦਾ ਸ਼ਿਕਾਰ /ਜਗਦੀਸ਼ ਸਿੰਘ ਚੋਹਕਾ ਤਿੱਥ, ਤਾਰੀਖ ਅਤੇ ਪ੍ਰਵਿਸ਼ਟਾ /ਸਰਵਜੀਤ ਸਿੰਘ ਸੈਕਰਾਮੈਂਟੋ ਮਨੁੱਖੀ ਅਧਿਕਾਰ ਦਿਵਸ ਅਤੇ ਸਿੱਖ ਵਿਚਾਰਧਾਰਾ/ਬਘੇਲ ਸਿੰਘ ਧਾਲੀਵਾਲ
-
-
-