Sunday, January 19, 2020
FOLLOW US ON

Article

ਨਜ਼ਰੀਆਂ /ਕੌਰ ਕਿਰਨਪ੍ਰੀਤ

September 08, 2019 09:43 PM

ਨਜ਼ਰੀਆਂ
ਮੈਂ ਤੇ ਮੇਰਾ ਭਰਾ ਉਂਜ ਤਾਂ ਅਸੀਂ ਜੁੜਵਾ ਹਾਂ
ਪਰ ਸਾਡੀ ਦੋਨਾਂ ਦੀ ਦੁਨੀਆਂ ਅਲੱਗ ਅਲੱਗ ਹੈ
ਉਸ ਦਾ ਸੁਭਾਅ ਥੋੜ੍ਹਾ ਗੁੱਸੇ ਖੋਰ ਹੈ
ਤੇ ਮੈਂ ਤੇ ਗੁੱਸੇ ਤੇ ਵੀ ਗੁੱਸਾ ਨਹੀਂ ਕਰਦਾ
ਬਹੁਤ ਹੀ ਸ਼ਾਤ
ਮੈਨੂੰ ਯਾਦ ਹੈ , ਜਦੋਂ ਸਾਡੇ 'ਚ ਘਰ ਬਣਾਉਣ ਦੀਆਂ ਗੱਲਾਂ ਚੱਲਦੀਆਂ ਸੀ
ਮੈਂ ਆਖਿਆ ਖੇਤਾਂ ਵਿੱਚ ਘਰ ਬਣਾ ਲੈਂਦੇ ਹਾਂ
ਉੱਥੇ ਪੇੜ ਪੌਦੇ ਨੇ , ਸਾਰਾ ਦਿਨ ਚਿੜੀਆਂ ਦੀਆਂ ,ਪਸ਼ੂ ਪੰਛੀਆਂ ਦੀਆਂ ਆਵਾਜ਼ਾਂ ਕੰਨੀਂ ਪੈਂਦੀਆਂ ਨੇ
ਚੜ੍ਹਦੇ ਢੱਲਦੇ ਸੂਰਜ ਦਾ ਸੋਹਣਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ਉੱਥੇ ਸ਼ਾਂਤੀ ਹੈ.. ਸਕੂਨ ਜਿਹਾ ਵਾਤਾਵਰਨ ਹੈ,  ਉੱਥੇ ਕੁਦਰਤ ਹੈ..
ਤੇ ਇਸੇ ਗੱਲ ਤਾਂ ਮੇਰਾ ਭਰਾ ਇੰਨਾ ਨਾਰਾਜ਼ ਹੋਇਆ ਤੇ ਆਖਣ ਲੱਗਾ
ਸਾਰਾ ਦਿਨ ਧੂੜ ਮਿੱਟੀ ਚ ਘਰ ਵਾਲਿਆਂ ਤਾ ਸਫਾਈ ਕਰਨ ਲੱਗੀਆਂ ਰਹਿਣਗੀਆਂ
ਝੱਟ ਕੱਪੜੇ ਮੈਲੇ ਹੋ ਜਾਇਆ ਕਰਨਗੇ
ਸ਼ਹਿਰ ਕੋਠੀ ਲੈ ਲਈਏ ਬੱਚਿਆਂ ਨੂੰ ਵੀ ਪੜ੍ਹਾਈ ਲਈ ਸੌਖਾ ਰਹੂ ..
ਮੈਂ ਕਾਹਨੂੰ ਬੋਲਣਾ ਸੀ ਬਹੁਤਾ..
ਮੈਂ ਵੀ ਮੰਨ ਲਿਆ ਵੀ ਸ਼ਹਿਰ ਹੀ ਚੱਲ ਜਾਵਾਂਗੇ

ਫਿਰ ਮੈਨੂੰ ਯਾਦ ਹੈ ..
ਜਦੋਂ ਘਰ ਵਿੱਚ ਫਰਨੀਚਰ ਲਗਾਉਣ ਦੀ ਗੱਲ ਚੱਲੀ ..
ਵੀਰਾ ਕਹਿੰਦਾ ਆਪਾਂ ਸਾਰਾ ਫਰਨੀਚਰ ਲੱਕੜ ਦਾ ਲਗਵਾਉਣਾ ਤੇ ਮੇਰਾ ਦਿਮਾਗ ਚ ਉਸੇ ਵੇਲੇ ਘੁੰਮ ਗਿਆ ..ਉਹ ਬਚਪਨ ..
ਜਦੋਂ ਕਦੇ ਅਸੀਂ ਦੋਹਾਂ ਨੇ ਘਰ ਦੇ ਵਿਹੜੇ ਚ ਰੁੱਖ ਲਗਾਏ ਸੀ ਬਾਪੂ ਸਾਨੂੰ ਕੁਦਰਤ ਦੀਆਂ ਗੱਲਾ ਸਮਝਾਉਂਦਾ ਹੁੰਦਾ ਸੀ ..

ਪਰ ਇਸ ਵਾਰ ਮੈਂ ਝੱਟ ਮਨ੍ਹਾ ਕਰਤਾ ...
ਅਖੀਰ ਲੱਕੜ ਦਾ ਫਰਨੀਚਰ ਬਣਾਉਣ ਨੂੰ ਪਤਾ ਨਹੀਂ ਕਿੰਨੇ ਕੁ ਰੁੱਖ ਕੱਟਣੇ ਪਓ ...
ਉਨ੍ਹਾਂ ਵਿੱਚ ਵਿੱਚ ਜਾਨ ਹੈ ਯਾਰਾਂ ...ਸਾਨੂੰ ਸਾਹ ਦਿੰਦੇ ਆ  ਸ਼ਾਇਦ ਇਸੇ ਲਈ ਅਸੀਂ ਦਰੱਖਤ ਕੱਟ ਦਿੰਦੇ ਹਾਂ ..
ਕਿਤੇ ਪੱਤਿਆਂ ਦੀ ਜਗ੍ਹਾ ਪੈਸੇ ਲੱਗਦੇ ਹੁੰਦੇ ਤਾਂ ਘਰ ਘਰ ਵਿੱਚ ਜੰਗਲ ਬਣਿਆ ਹੋਣਾ ਸੀ ..

ਮੇਰੀ ਗੱਲ ਉਸ ਨੇ ਮਨ ਤਾਂ ਲਈ ਪਰ ਸਮਝੀ ਨਹੀਂ..
ਸ਼ਾਇਦ ਉਹ ਕੁਦਰਤ ਤੋਂ ਬਹੁਤ ਦੂਰ ਚਲਾ ਗਿਆ ਹੈ
ਅਸੀਂ ਸ਼ਕਲੋਂ ਭਾਵੇਂ ਇੱਕੋ ਜਿਹੇ ਹਾਂ ਰੂਪ ਰੰਗ ਵੀ ਇੱਕੋ ਜਿਹਾ ਹੈ ਕੱਦਕਾਠ ਵੀ ਬਰਾਬਰ ਹੈ ..
ਪਰ ਸਾਡੀ ਦੁਨੀਆਂ ਵੱਖੋ ਵੱਖਰੀ ਹੈ ..
ਸਾਡੇ ਅੰਦਰ ਦਾ ਨਜ਼ਰੀਆ ਵੱਖਰਾ ਏ ...

ਅਸਲ ਚ ਇਸ ਧਰਤੀ ਤੇ ਜਿੰਨੇ ਵੀ ਲੋਕ ਨੇ ਓਨੀਆਂ ਹੀ ਦੁਨੀਆਂ ਹਨ !! ਹਰ ਮਨੁੱਖ ਦੀ ਆਪਣੀ ਦੁਨੀਆਂ ਤੇ  ਹਰ ਕੋਈ ਆਪਣੀ ਹੀ ਦੁਨੀਆਂ ਵਿੱਚ ਗਵਾਚਿਆ ਪਿਆ ਹੈ ..
ਸਭ ਦਾ ਆਪੋ ਆਪਣਾ ਨਜ਼ਰੀਆ ਹੈ...
ਇਸ ਤੇ ਇੱਕ ਗੱਲ ਯਾਦ ਆ ਗਈ
ਕਿ ਪਾਣੀ ਦਾ ਗਲਾਸ ਅੱਧਾ ਭਰਿਆ ਹੋਇਆ ਹੈ ਜਾਂ ਫਿਰ ਅੱਧਾ ਖਾਲੀ? 
ਬਸ ਸਾਡਾ ਨਜ਼ਰੀਆ ਹੀ ਸਾਡੀ ਜ਼ਿੰਦਗੀ ਹੈ ਇਸ ਨੂੰ ਬਦਲ ਲਓ ਤੁਹਾਡੀ ਸਾਰੀ ਜ਼ਿੰਦਗੀ , ਸਾਰੀ ਦੁਨੀਆਂ ਬਦਲ ਜਾਵੇਗੀ ।

ਕੌਰ ਕਿਰਨਪ੍ਰੀਤ

+4368864013133

Have something to say? Post your comment