Sunday, January 19, 2020
FOLLOW US ON

Article

ਕੁੜੀਆਂ ਲਈ ਅਦਾਕਾਰੀ ਅਤੇ ਗਾਇਕੀ ਦਾ ਖੇਤਰ ਕੰਡਿਆਂ ਦੀ ਸੇਜ ਵਰਗਾਂ ਹੁੰਦਾ - - ਖੁਸ਼ਵਿੰਦਰ ਕੌਰ ਧਾਲੀਵਾਲ

September 08, 2019 09:44 PM
ਕੁੜੀਆਂ ਲਈ ਅਦਾਕਾਰੀ ਅਤੇ ਗਾਇਕੀ ਦਾ ਖੇਤਰ ਕੰਡਿਆਂ ਦੀ ਸੇਜ ਵਰਗਾਂ ਹੁੰਦਾ - -  ਖੁਸ਼ਵਿੰਦਰ ਕੌਰ ਧਾਲੀਵਾਲ
      ਗਾਇਕੀ ਦਾ ਖੇਤਰ ਹੋਵੇ ਜਾ ਫ਼ਿਲਮੀ ਖੇਤਰ ਇਹਨਾਂ ਖੇਤਰਾਂ  ਬਹੁਤ ਮਿਹਨਤ ਕਰਕੇ, ਬਹੁਤ ਘਾਲਣਾ ਘਾਲ ਕੇ ਨਾਮ ਬਣਾਇਆ ਜਾ ਸਕਦਾ ਏ, ਪਰ ਕੁੜੀਆਂ ਵਾਸਤੇ ਇਹ ਵਰਦਾਨ ਸਰਾਪ ਬਣ ਜਾਦਾ ਏ, ਜਦੋਂ ਸਾਡਾ ਸਮਾਜ ਇਸ ਕਲਾਸ ਨੂੰ ਕੰਜ਼ਰ ਕਿਤੇ ਦਾ ਨਾਮ ਦੇ ਕੇ ਬਦਨਾਮ ਕਰਦਾ ਏ, ਕਿਸੇ ਪਿਤਾ ਵੱਲ ਉਂਗਲਾਂ ਕਰਕੇ ਕਹਿੰਦੇ ਨੇ ਇਹ ਪਿੰਡ ਚ ਤੁਰਿਆ ਕਿਵੇਂ ਫਿਰਦਾ ਇਹਨੂੰ ਤਾ ਸ਼ਰਮ ਨਾਲ ਮਰ ਜਾਣਾ ਚਾਹੀਦਾ ਸੀ, ਇਹਦੀ ਕੁੜੀ ਤਾ ਗਾਉਣ ਲੱਗ ਗੀ, ਹਜ਼ਾਰਾਂ ਲੋਕਾਂ ਨੂੰ ਘੰਟਿਆਂ ਬੱਧੀ ਰੋਕ ਕੇ ਰੱਖਣਾ, ਸਟੇਜ ਉਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ, ਕੋਈ ਛੋਟੀ ਗੱਲ ਨਹੀਂ, ਗਾਉਣ ਵਾਲੀਆਂ ਕੁੜੀਆਂ ਪ੍ਰਤੀ ਮਾੜੀ ਸੋਚ ਰੱਖਣ ਵਾਲਿਉ ਲੋਕੋ, ਕਦੇ ਝਾਤ ਮਾਰ ਕੇ ਦੇਖਿਉ, ਜੋ ਕੁੜੀਆਂ ਮਾਪਿਆਂ ਦੀ ਪੱਗ ਰੋਲਦੀਆਂ ਨੇ ਉਨ੍ਹਾਂ ਵਿਚੋਂ ਗਾਇਕੀ ਅਤੇ ਫ਼ਿਲਮੀ ਲਾਇਨ ਵਾਲੀਆ ਕਿੰਨੀਆ ਕੁ ਹੁੰਦੀਆਂ ਨੇ, ਕਦੇ ਹੱਥ ਵਿੱਚ ਮਾਇਕ ਫੜ ਕੇ ਸਟੇਜ ਤੇ ਚੜ੍ਹ ਕੇ ਦੇਖਿਉ ਕਿਵੇਂ ਲੱਤਾ ਕੰਬਦੀਆ ਨੇ, ਜਦੋ ਕਦੇ ਕਿਸੇ ਗਾਇਕ ਲੜਕੀ ਨੂੰ ਦੇਖਣ ਵਾਲੇ ਆਉਦੇ ਨੇ, ਮਾਂ ਬਾਪ ਇਹ ਦੱਸਣ ਲੱਗੇ ਸ਼ਰਮ ਮਹਿਸੂਸ ਕਰਦੇ ਨੇ ਕਿ ਸਾਡੀ ਕੁੜੀ ਕਲਾਕਾਰ ਏ, ਮੁੰਡੇ ਵਾਲ਼ੇ ਵੀ ਇਸ ਤਰ੍ਹਾਂ ਦੀ ਲੜਕੀ ਦਾ ਰਿਸ਼ਤਾ ਲੈਣਾ ਪਸੰਦ ਨਹੀਂ ਕਰਦੇ, ਉਸ ਟਾਇਮ ਉਹਦੀ ਕਲਾ ਉਸ ਲਈ ਸਰਾਪ ਬਣ ਜਾਦੀ ਆ,  ਇਸ ਲਾਇਨ ਵਿੱਚ ਇਨਸਾਨ ਖੁਲੀ ਕਿਤਾਬ ਵਰਗੇ ਹੁੰਦੇ ਨੇ, ਇਸ ਕਿਤਾਬ ਨੂੰ ਫਰੋਲਣ ਦੀ ਬਜਾਏ, ਉੱਕਰੇ ਹੋਏ ਮਿਹਨਤ ਦੇ ਸ਼ਬਦਾਂ ਨੂੰ ਪੜ੍ਹ ਕੇ ਦੇਖਿਆ ਕਰੋ।  ਇਸ ਖੇਤਰ ਵਿੱਚ ਮੈਂ ਇੱਕ ਲੜਕੀ ਨੂੰ ਜਾਣਦੀ ਜਿਸ ਨੇ ਗਾਇਕੀ ਅਤੇ ਅਦਾਕਾਰੀ ਵਿੱਚ ਕੱਚ ਦੇ ਟੁਕੜਿਆਂ ਤੇ ਤੁਰਨ ਵਰਗਾਂ ਸਫ਼ਰ ਕੀਤਾ, ਜ਼ਿੰਦਗੀ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਉਹ ਲੜਕੀ ਅਡੋਲ ਤੁਰਦੀ ਗਈ ਤੇ ਅੱਜ ਦੋਵਾਂ ਖੇਤਰਾਂ ਵਿਚ ਧਰੂਹ ਤਾਰੇ ਵਾਂਗ ਚਮਕ ਰਹੀ ਹੈ, ਮੈਂ ਬੜੇ ਮਾਣ ਨਾਲ ਨਾਂ ਲੈਣਾ ਚਾਹਾਂਗੀ ਮਾਨਸਾ ਕੋਲ ਪਿੰਡ ਨੰਗਲ ਖੁਰਦ ਦੀ ਜੰਮਪਲ ਗਾਇਕਾਂ ਅਤੇ ਅਦਾਕਾਰਾਂ ਹਰਮੀਤ ਜੱਸੀ ਦਾ, ਜਿਨ੍ਹਾਂ ਦੀ ਮਿਹਨਤ ਅਤੇ ਸੰਘਰਸ਼ ਅੱਗੇ ਸਿਰ ਝੁਕਦਾ ਏ, ਪਰਮਾਤਮਾ ਉਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ।     
                                             
ਖੁਸ਼ਵਿੰਦਰ ਕੌਰ ਧਾਲੀਵਾਲ
ਫੋਨ ਨੰ : 90232-50008)
Have something to say? Post your comment