Article

ਫਿਲਮ ‘ਤੇਰੀ ਮੇਰੀ ਜੋੜੀ’ ‘ਚ ਧੁੰਮਾਂ ਪਾਏਗਾ ਪਿੰਡ ਮਲਕਪੁਰ ਦਾ ਨੌਜਵਾਨ ‘ਸੁੱਖੀ ਖਿਆਲਾ’ / ਤਰਸੇਮ ਸਿੰਘ

September 08, 2019 09:50 PM

ਫਿਲਮ ਤੇਰੀ ਮੇਰੀ ਜੋੜੀ ਚ ਧੁੰਮਾਂ ਪਾਏਗਾ ਪਿੰਡ ਮਲਕਪੁਰ ਦਾ ਨੌਜਵਾਨ ਸੁੱਖੀ ਖਿਆਲਾ

ਮਾਲਵੇ ਦੀ ਇਸ ਧਰਤੀ ਨੂੰ ਮਾਣ ਹਾਸਿਲ ਹੈ ਕਿ ਮਾਲਵੇ ਦੇ ਵਾਸੀਆਂ ਨੇ ਹਰ ਖੇਤਰ ਨਾਮਣਾ ਖੱਟਿਆ ਚਾਹੇ ਫਿਲਮ ਜਗਤ ਹੋਵੇ ,ਗਾਇਕੀ ਦਾ ਖੇਤਰ ਹੋਵੇ , ਕਲਾਕਾਰਾਂ , ਰੰਗਕਰਮੀਆਂ , ਜਾਂ ਹੋਰ ਖੇਤਰ ਹੋਵੇ ਇਥੋਂ ਦੋ ਵਾਸੀਆਂ ਦੀ ਥੀਏਟਰ ਨੂੰ ਬਹੁਤ ਵੱਡੀ ਦੇਣ ਹੈ ਇਸੇ ਤਰ੍ਹਾਂ ਹੀ ਕਮੇਡੀਅਨ ਦੀ ਦੁਨੀਆਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲ਼ਾ ਨੌਜਵਾਨ ਕਮੇਡੀਅਨ ਕਲਾਕਾਰ ਸੁੱਖੀ ਖਿਆਲਾ ਦੀ ਆਉਣ ਵਾਲੀ 13 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਨਵੀਂ ਪੰਜਾਬੀ ਫਿਲਮ ‘ਤੇਰੀ ਮੇਰੀ ਜੋੜੀ’ ਵਿਚ ਮਾਨਸਾ ਸ਼ਹਿਰ ਦੇ ਪਿੰਡ ਮਲਕਪੁਰ ਖਿਆਲਾ ਦਾ ਹੋਣਹਾਰ ਨੌਜਵਾਨ ਕਮੇਡੀ ਕਲਾਕਾਰ ਸੁੱਖੀ ਖਿਆਲਾ ਆਪਣੇ ਕਮੇਡੀ ਅੰਦਾਜ਼ ਵਿਚ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਂਦਾ ਨਜ਼ਰ ਆਵੇਗਾ। ਸੁੱਖੀ ਖਿਆਲਾ ਨੂੰ ਬਚਪਨ ਤੋਂ ਹੀ ਕਮੇਡੀਅਨ ਦਾ ਸ਼ੌਂਕ ਸੀ ਉਸਨੇ 2006 ਤੋਂ ਲੈ ਕੇ 2010 ਤੱਕ ਮਾਲਵਾ ਪਬਲਿਕ ਸਕੂਲ ਖਿਆਲਾ ਕਲਾਂ ‘ਚ ਕਈ ਕਮੇਡੀ ਪਲੇਆਂ ਅਤੇ ਸਕਿੱਟਾਂ ‘ਚ ਹਿੱਸਾ ਲਿਆ ਅਤੇ ਸਾਰਿਆਂ ‘ਚ ਹੀ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸ ਤੋਂ ਬਾਅਦ 2010-12 ਤੱਕ ਮੈਡੀਕਲ ਨਾਨ – ਮੈਡੀਕਲ ਕੀਤੀ, ਫਿਰ ਬੀ.ਐਸ.ਸੀ ਮੈਡੀਕਲ ਦੇ ਨਾਲ-ਨਾਲ ਭੰਗੜੇ ਵਿਚ ਵੀ ਹਿੱਸਾ ਲਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਟੈਲੀਵਿਯਨ ਵਿਭਾਗ ਦੇ ਐਡੀਸ਼ਨ ਦਿੱਤੇ ਤਾਂ ਉਸ ਵਿਚ ਸਿਲੈਕਸ਼ਨ ਹੋ ਗਈ। ਉਹਨਾਂ ਟੈਲੀਵਿਯਨ ਵਿਭਾਗ ਦੀ ਡਿਗਰੀ ਸ਼ੁਰੂ ਕੀਤੀ ਤਾਂ ਦੂਸਰੇ ਸਮੈਸਟਰ ਵਿਚ ‘ਤੇਰੀ ਮੇਰੀ ਜੋੜੀ’ ਮੂਵੀ ਦਾ ਐਡੀਸ਼ਨ ਦਿੱਤਾ ਤਾਂ ਇਸ ਵਿਚ ਕਾਮੇਡੀਅਨ ਕਰਨ ਦਾ ਮੌਕਾ ਮਿਲ ਗਿਆ। ਸੁੱਖੀ ਖਿਆਲਾ ਨੇ ਪੜਾਈ ਦੇ ਨਾਲ-ਨਾਲ ਕਈ ਤਰਾਂ ਦੀਆਂ ਛੋਟੀਆਂ-ਛੋਟੀਆਂ ਕਾਮੇਡੀ ਫਿਲਮਾਂ ਬਣਾ ਕੇ ਯੂ ਟਿਊਬ ਰਾਹੀ ਲੋਕਾਂ ਦੇ ਰੂ-ਬ-ਰੂ ਕੀਤੀਆ ਅਤੇ ਲੋਕਾਂ ਵਿਚ ‘ਸੁਖੀ ਖਿਆਲਾ’ ਦੇ ਨਾਮ ਦਾ ਨਾਮਣਾ ਖੱਟਿਆ। ਇਸ ਫਿਲਮ ਵਿਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ, ਸਿੰਮੀ ਗਿੱਲ, ਕਿੰਗ ਬੀ ਚੌਹਾਨ, ਸ਼ਕਤੀ ਕਪੂਰ ਅਤੇ ਯੋਗਰਾਜ ਦੀ ਮੁੱਖ ਭੂਮਿਕਾ ਹੈ ਅਤੇ ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਅਦਿੱਤਿਆ ਸੂਦ ਹਨ।


                ਤਰਸੇਮ ਸਿੰਘ ਫਰੰਡ ਮੋ ਨੰ 99885- 86107

Have something to say? Post your comment