Monday, September 16, 2019
FOLLOW US ON

Article

ਆਪਣੀ ਮਾਂ ਨੂੰ ਬੰਦ ਕਮਰੇ ਤੋਂ ਅਜਾਦ ਕਰਵਾਉ /ਸੁਖਰਾਜ ਸਿੱਧੂ

September 08, 2019 09:54 PM

  ਆਪਣੀ ਮਾਂ ਨੂੰ ਬੰਦ ਕਮਰੇ ਤੋਂ ਅਜਾਦ ਕਰਵਾਉ

ਅਸੀਂ ਅਾਪਣੀ ਮਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਹੈ,  ਉਸਨੂੰ ਕਮਰੇ ਤੋਂ ਬਾਹਰ ਨਹੀਂ ਨਿਕਲਨ ਦਿੱਤਾ ਜਾ ਰਿਹਾ।  ਉਸ ਮਾਂ ਦੇ ਪੁੱਤਰ ਵੱਡੇ ਸਕੂਲਾਂ ਵਿੱਚ ਪੜ ਲਿਖ ਕਿ ਵੱਡੇ ਆਦਮੀ ਬਣ ਗਏ ਹਨ। ਜੋ ਕਦੇ ਉਸ ਸਿੱਧੀ ਸਾਧੀ ਮਾ ਦੀਆਂ ਬਾਹਾਂ ਵਿੱਚ ਪਲੇ ਸਨ । ਉਹ ਪੁੱਤਰ ਹੁਣ ਵੱਡੇ ਸ਼ਹਿਰਾਂ ਵਿੱਚ ਪੜ ਲਿਖ ਕਿ ਵੱਡੀਆਂ ਵੱਡੀਆਂ ਨੌਕਰੀਆਂ ਤੇ ਲੱਗ ਗਏ ਹਨ ਅਤੇ ਅਾਪਣੇ ਆਪ ਨੂੰ ਮੌਡਰਨ ਸਮਝਣ ਲੱਗ ਪਏ । ਜਿਸ ਮਾਂ ਨੇ ਜਨਮ ਤੋਂ ਲੈ ਕਿ ਇੰਨਾ ਵੱਡਾ ਕੀਤਾ ਉਹ ਪੜੇ ਲਿਖੇ ਪੁੱਤ ਅਾਪਣੀ ਮਾਂ ਨੂੰ ਮਨਾ ਵਿੱਚੋਂ ਵਿਸਾਰ ਰਹੇ ਹਨ । ਜੇਕਰ ਕਦੇ ਭੁੱਲ ਭੁਲੇਖੇ  ਮਾਂ ਅਾਪਣੇ ਪੁੱਤਰਾਂ ਨੂੰ ਮਿਲਣ ਦਫਤਰ ਤੱਕ ਚਲੀ ਜਾਵੇ ਤਾਂ ਉਹ ਅਾਪਣੀ ਮਾਂ ਨਾਲ ਗੱਲ ਕਰਨ ਤੋਂ ਸਰਮ ਮੰਨਦੇ ਹਨ ਤੇ ਬੇਇੱਜ਼ਤੀ ਮਹਿਸੂਸ ਕਰਦੇ ਹਨ।   ਜਿਸ ਕਮਰੇ ਵਿੱਚੋਂ  ਉਹ ਅਜਾਦ ਹੋਣ ਲਈ ਬਾਹਰ ਨਿਕਲਦੀ ਹੈ,  ਮੁੜ ਉਸ ਕਮਰੇ ਵਿੱਚ ਫਿਰ ਦੁਬਾਰਾ ਇਹ ਕਹਿ ਕਿ ਬੰਦ ਕਰ ਦਿੱਤਾ ਜਾਂਦਾ ਕਿ ਮਾਂ ਤੂੰ ਇਸ ਤਰ੍ਹਾਂ ਕਮਰੇ ਵਿੱਚੋਂ ਨਿਕਲ ਕਿ ਸਾਨੂੰ ਸਾਡੇ ਸਾਰੇ ਦੋਸਤਾਂ ਦੇ ਸਾਹਮਣੇ ਮਿਲਣ ਨਾ ਆਇਆ ਕਰ ਸਾਡੀ ਬੇਇੱਜ਼ਤੀ ਹੁੰਦੀ , ਅਸੀਂ ਮੌਡਰਨ ਅਾ ਸਾਰੇ ਮਜਾਕ ਉਡਾਉਂਦੇ ਜਦੋਂ ਤੂੰ ਦਫਤਰ ਚ ਸਭ ਦੇ ਸਾਹਮਣੇ ਮਿਲਣ ਅਾਉਦੀ ਹੈ , ਤੂੰ ਇਸ ਕਮਰੇ ਵਿੱਚ ਹੀ ਰਹਿਆਂ ਕਰ।  ਜਦੋਂ ਸਾਨੂੰ ਵਿਹਲਾ ਸਮਾਂ ਮਿਲਿਆ  ਕਰੇਗਾ  ਤੇ ਸਾਨੂੰ ਜਰੂਰਤ ਹੋਇਆ ਕਰੇਗੀ ਤਾਂ ਅਸੀਂ ਸਮਾ ਕੱਢ ਕਿ ਤੈਨੂੰ ਆਪਣੇ ਅਾਪ ਮਿਲਣ ਲਈ ਕਮਰੇ ਵਿੱਚ ਆ ਜਾਇਆ ਕਰਾਂਗੇ। ਮਾਂ ਵਿਚਾਰੀ ਚੁੱਪ ਚਾਪ ਕਮਰੇ ਵਿੱਚ ਬੈਠੀ ਆਪਣੇ ਪੁੱਤਰ ਦੀ ਉਡੀਕ ਕਰਦੀ ਰਹਿੰਦੀ ਹੈ। ਉਹ ਕਮਰੇ ਵਿੱਚ ਬੰਦ ਕੀਤੀ ਮਾ ਤੇ ਪੁੱਤਰ ਦੀ ਉਡੀਕ ਕਰ ਰਹੀ ਮਾਂ ਕੋਈ ਹੋਰ ਨਹੀਂ , ਬਲਕਿ ਉਹ ਸਾਡੀ ਮਾਤ ਭਾਸ਼ਾ ਪੰਜਾਬੀ ਹੈ ਜਿਸ ਨੂੰ ਅਸੀ ਇੱਕ ਕਮਰੇ ਵਿੱਚ ਬੰਦ ਕਰਕੇ ਕਿ ਰੱਖਿਆ ਹੋਇਆ ਹੈ।  ਸਾਨੂੰ ਮਾਤ ਭਾਸ਼ਾ ਨੂੰ ਕਮਰੇ ਤੋਂ ਅਜਾਦ ਕਰਨ ਲਈ ਕੋਸਿਸ਼ ਕਰਨੀ ਚਾਹੀਦੀ ਹੈ।

ਸੁਖਰਾਜ ਸਿੱਧੂ
ਕੁੱਤੀਵਾਲ ਖੁਰਦ
9501732888

Have something to say? Post your comment