Thursday, December 12, 2019
FOLLOW US ON

News

ਦਿੱਲੀ ਸਿੱਖ ਕਤਲੇਆਮ ਦੀ ਤਰਜ਼ 'ਤੇ ਹਰਿਆਣਾ ਦੇ ਹੋਂਦ ਚਿੱਲੜ ਕਤਲੇਆਮ 'ਚ ਇਨਸਾਫ ਲਈ ਸਿੱਟ ਗਠਿਤ ਹੋਵੇ: ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ।

September 10, 2019 08:45 PM
ਦਿੱਲੀ ਸਿੱਖ ਕਤਲੇਆਮ ਦੀ ਤਰਜ਼ 'ਤੇ ਹਰਿਆਣਾ ਦੇ ਹੋਂਦ ਚਿੱਲੜ ਕਤਲੇਆਮ 'ਚ ਇਨਸਾਫ ਲਈ ਸਿੱਟ ਗਠਿਤ ਹੋਵੇ: ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ।  
 
ਅੰਮ੍ਰਿਤਸਰ 10 ਸਤੰਬਰ (    ਕੁਲਜੀਤ ਸਿੰਘ  ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਨਵੰਬਰ 1984 ਦੌਰਾਨ ਕਾਂਗਰਸੀ ਆਗੂ ਅਤੇ ਮੱਧ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਕਮਲ ਨਾਥ ਦੀ ਭੂਮਿਕਾ ਸਮੇਤ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਨਾਲ ਸੰਬੰਧਿਤ 7 ਕੇਸਾਂ ਨੂੰ ਮੁੜ ਤੋਂ ਖੋਲ੍ਹਣ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਦਿਤੀ ਗਈ ਪ੍ਰਵਾਨਗੀ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ਓਥੇ ਹੀ ਉਹਨਾਂ ਉਸੇ ਅਰਸੇ ਦੌਰਾਨ ਹਰਿਆਣੇ ਦੇ ਹੋਂਦ ਚਿੱਲੜ ਵਿਖੇ ਕੀਤੇ ਗਏ ਵਹਿਸ਼ੀਆਨਾ ਸਮੂਹਿਕ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਅਤੇ ਪੀੜਤਾਂ ਨੂੰ ਇਨਸਾਫ ਦੇਣ ਲਈ ਵੀ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ।
ਪ੍ਰੋ: ਸਰਚਾਂਦ ਸਿੰਘ ਖਿਆਲਾ ਵੱਲੋਂ ਜਾਰੀ ਬਿਆਨ 'ਚ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਮਲ ਨਾਥ ਤੋਂ ਅਸਤੀਫਾ ਵੀ ਮੰਗਿਆ ਅਤੇ ਕਿਹਾ ਕਿ ਸਿੱਟ ਵੱਲੋਂ ਮੁੜ ਜਾਂਚ ਕੀਤੇ ਜਾਣ ਨਾਲ ਪੀੜਤਾਂ ਅਤੇ ਸਿੱਖ ਭਾਈਚਾਰੇ ਨੂੰ ਇਨਸਾਫ ਮਿਲਣ ਦੀ ਆਸ ਬੱਝੀ ਹੈ। ਕਾਂਗਰਸ ਦੀਆਂ ਸਰਕਾਰਾਂ ਵੱਲੋਂ ਦੋਸ਼ੀਆਂ ਨੂੰ ਨਾ ਕੇਵਲ ਬਚਾਇਆ ਜਾਂਦਾ ਰਿਹਾ ਸਗੋਂ ਉਹਨਾਂ ਨੂੰ ਉਚੇ ਅਹੁਦੇ ਅਤੇ ਰੁਤਬਿਆਂ ਨਾਲ ਨਿਵਾਜਿਆ ਜਾਂਦਾ ਰਿਹਾ। ਉਹਨਾਂ ਕਿਹਾ ਕਿ ਜਿਵੇਂ ਕਮਲ ਨਾਥ ਦੇ ਹੱਕ 'ਚ ਬੰਦ ਕੀਤੇ ਕੇਸ ਨੂੰ ਮੁੜ ਖੋਲਿਆ ਜਾ ਰਿਹਾ ਹੈ ਉਸੇ ਤਰਾਂ ਹਰਿਆਣਾ ਦੇ ਹੋਂਦ ਚਿਲੜ ਵਿਖੇ ਕੀਤੇ ਗਏ ਸਿੱਖਾਂ ਦੇ ਵਹਿਸ਼ੀਆਨਾ ਕਤਲੇਆਮ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਸਿੱਟ ਬਠਾਈ ਜਾਵੇ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਹਰਿਆਣਾ ਦੇ ਰਵਾੜੀ ਜ਼ਿਲੇ ਦਾ ਪਿੰਡ ਹੋਂਦ ਚਿੱਲੜ ਜਿੱਥੇ 2 ਨਵੰਬਰ '84 ਨੂੰ ਦਰਿੰਦਿਆਂ ਨੇ 4 ਦਰਜਨ ਤੋਂ ਵੱਧ ਬੇਕਸੂਰ ਸਿੱਖਾਂ ਨੂੰ ਜਿਉਦੇ ਪੈਟਰੋਲ ਪਾ ਕੇ ਅੱਗ ਲਗਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਕਤ ਹੌਲਨਾਕ ਕਤਲ ਕਾਂਡ ਦਾ ਸਬੂਤ ਅੱਜ ਵੀ ਖੰਡਰ ਦੇ ਰੂਪ 'ਚ ਇਹ ਪਿੰਡ ਦੇਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ  27 ਸਾਲ ਤੱਕ ਹੋਂਦ ਚਿੱਲੜ 'ਚ ਹੋਏ ਕਤਲੇਆਮ ਦੀ ਕਹਾਣੀ ਦੁਨੀਆ ਵਿਚ ਛੁਪੀ ਰਹੀ । ਕੁੱਝ ਪਰਦਾਫਾਸ਼ ਹੋਇਆ ਤਾਂ ਉਕਤ ਕਤਲ ਕਾਂਡ ਦੀ ਜਾਂਚ ਪ੍ਰਤੀ ਹਰਿਆਣਾ ਸਰਕਾਰ ਨੇ 2011 ਦੌਰਾਨ ਅਲਾਹਾਬਾਦ ਹਾਈ ਕੋਰਟ ਨਾਲ ਸੰਬੰਧਿਤ ਜਸਟਿਸ ਟੀ. ਪੀ. ਗਰਗ ਕਮਿਸ਼ਨ ਬਣਾਈ। ਜਿਸ ਨੇ 6 ਸਾਲ ਦੀ ਸਖ਼ਤ ਜਾਂਚ ਪੜਤਾਲ ਉਪਰੰਤ ਉਚ ਪੁਲੀਸ ਅਧਿਕਾਰੀਆਂ ਜਿਨ੍ਹਾਂ 'ਚ ਤਤਕਾਲੀਨ ਐਸ.ਪੀ. ਨਾਰਨੌਲ ਸਤਿੰਦਰ ਕੁਮਾਰ (ਬਾਅਦ 'ਚ ਤਰੱਕੀਆਂ ਪਾ ਕੇ ਡੀ ਜੀ ਪੀ ਬਣਿਆ), ਡੀ.ਐਸ.ਪੀ ਰਾਮ ਭੱਜ, ਰਾਮ ਕਿਸ਼ੋਰ ਐਸ.ਐਚ ਓ ਜਾਟੂਸਾਣਾ ਥਾਣਾ ਅਤੇ ਰਾਮ ਕੁਮਾਰ ਹੌਲਦਾਰ ਆਦਿ ਨੂੰ ਜੁਰਮ 'ਚ ਸਹਿਭਾਗੀ ਗਰਦਾਨਿਆ। ਸਿਤਮਜਰੀਫੀ ਇਹ ਹੈ ਕਿ ਜਸਟਿਸ ਗਰਗ ਕਮਿਸ਼ਨ ਦੀ ਰਿਪੋਰਟ ਦੇ ਮੱਦੇਨਜ਼ਰ 43 ਪੀੜਤ ਪਰਿਵਾਰਿਕ ਮੈਂਬਰਾਂ ਨੂੰ ਹਰਿਆਣਾ ਸਰਕਾਰ ਵੱਲੋਂ 7 ਕਰੋੜ 35 ਲੱਖ ਦਾ ਮੁਆਵਜ਼ਾ ਤਾਂ ਵੰਡਿਆ ਗਿਆ ਪਰ ਇੰਨਸਾਫ ਲਈ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਦਸਿਆ ਕਿ ਉਕਤ ਕਾਂਡ ਸੰਬੰਧੀ ੩ ਨਵੰਬਰ '84 ਨੂੰ ਐਫ ਆਈ ਆਰ ਨੰ: 91 ਤਾਂ ਦਰਜ ਹੋਇਆ ਪਰ ਕਾਂਗਰਸ ਸਰਕਾਰ ਵੱਲੋਂ ਦੋਸ਼ੀ ਕਾਂਗਰਸੀਆਂ ਅਤੇ ਜੁਲਮ 'ਚ ਸਹਿਭਾਗੀ ਪੁਲੀਸ ਅਧਿਕਾਰੀਆਂ ਦਾ ਪਖ ਪੂਰਦਿਆਂ ਇਹ ਮਾਮਲਾ ਅਣਸੁਲਝਿਆ ਕਹਿ ਕੇ 1 ਅਪ੍ਰੈਲ 1987 ਵਿਚ ਦਬਾ ਲਿਆ ਗਿਆ। ਇਸ ਪ੍ਰਤੀ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜਸਟਿਸ ਸੁਰਿੰਦਰ ਕੇ ਗੁਪਤਾ ਦੀ ਅਦਾਲਤ ਵਿਚ ਸੁਣਵਾਈ ਚਲ ਰਹੀ ਹੈ। ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਅਤੇ ਪੀੜਤ ਲੋਕ ਇੰਨਸਾਫ ਲਈ ੩੫ ਸਾਲਾਂ ਤੋਂ ਭਟਕ ਰਹੇ ਅਤੇ ਗੁਹਾਰ ਲਗਾ ਰਹੇ ਹਨ ਪਰ ਸਿੱਖਾਂ ਨੂੰ ਫੋਕੇ ਭਰੋਸੇ ਤੋਂ ਸਿਵਾਏ ਕੋਈ ਇੰਨਸਾਫ ਨਹੀਂ ਮਿਲਿਆ। ਉਹਨਾਂ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਉਕਤ ਭਿਆਨਕ ਕਤਲੇਆਮ ਦੇ ਦੋਸ਼ੀਆਂ ਦੇ ਫੜੇ ਜਾ ਸਕਣ ਅਤੇ ਉਨਾਂ ਨੂੰ ਮਿਸਾਲੀ ਸਜਾਵਾਂ ਦੇਣ ਲਈ ਇਸ ਦੀ ਵਿਸ਼ੇਸ਼ ਜਾਂਚ ਮੁੜ ਤੋਂ ਖੋਲ੍ਹਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਉਕਤ ਕਤਲੇਆਮ ਸੰਬੰਧੀ ਜਸਟਿਸ ਗਰਗ ਕਮਿਸ਼ਨ ਕੋਲ ਆਪਣੀ ਗੁਹਾਰ ਲਾਉਣ ਤੋਂ ਵਾਂਝੇ ਰਹਿ ਗਏ 6 ਨਵੇਂ ਮਾਮਲਿਆਂ ਹਰਜਾਪ ਸਿੰਘ, ਕਰਮਜੀਤ ਕੌਰ, ਹਰਮੀਤ ਕੌਰ, ਗੁਰਬਖ਼ਸ਼ ਸਿੰਘ, ਸੁਰਜੀਤ ਸਿੰਘ ਅਤੇ ਗੁਰਮੁਖ ਸਿੰਘ ਨਾਲ ਸੰਬੰਧਿਤ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।
Have something to say? Post your comment

More News News

ਇੱਕ ਰੂਹ _ ਪਤੀ ਪਤਨੀ /ਸੁਖਪਾਲ ਸਿੰਘ ਗਿੱਲ ਸਰਕਾਰ ਜੀ ! ਸ਼ਰਮ ਕਰੋ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ 13 ਨੂੰ ਖਜਾਨਾਂ ਦਫਤਰ ਅੱਗੇ ਰੋਸ ਰੈਲੀ ਕਰਨਗੇ ਸਕੂਲ ਮੁਖੀਆਂ ਦਾ ਮੁੱਖ ਟੀਚਾ ਗੁਣਾਤਮਕ ਸਿੱਖਿਆ ਦੇ ਨਾਲ ਨਾਲ ਸਮਾਰਟ ਸਕੂਲ ਹੋਵੇ - ਸਿੱਖਿਆ ਸਕੱਤਰ ਰਾਸ਼ਟਰੀ ਦਲਿਤ ਸਾਹਿਤ ਅਕਾਦਮੀ ਵੱਲੋਂ ਕੁਲਵੰਤ ਸਰੋਤਾ ਬਰੀਵਾਲਾ ਨੂੰ ਡਾਕਟਰ ਅੰਬੇਦਕਰ ਫੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਬਾਦਸ਼ਾਹ ਦੇ ਗੀਤ 'ਕਮਾਲ' ਨੇ ਕੀਤਾ ਕਮਾਲ ਗਾਇਕ ਸੁਰਿੰਦਰ ਛਿੰਦਾ, ਮਨਜਿੰਦਰ ਤਨੇਜਾ ਸਮੇਤ ਬਹੁਤ ਸਾਰੇ ਕਲਾਕਾਰਾਂ ਵੱਲੋਂ ਹੰਸ ਰਾਜ ਹੰਸ ਜੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ 15 ਦਸਬੰਰ ਨੂੰ 33 ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਤੇ ਸੁਪਰਸਟਾਰ ਖਿਡਾਰੀਆਂ ਦਾ ਦੇਖਣ ਨੂੰ ਮਿਲੇਗਾ ਜਲਵਾ - ਖੇਡਾਂ ਕੱਲ ਤੋਂ ਸ਼ੁਰੂ ਬੇਟੀ ਬਚਾਓ ਦੇ ਸੰਬੰਧ ਵਿੱਚ ਭਾਸ਼ਣ ਪ੍ਰਤਿਯੋਗਿਤਾ ਆਯੋਜਿਤ ਬੇਟੀਆਂ ਹੋਣਗੀਆਂ ਤੇ ਸ੍ਰਿਸ਼ਟੀ ਅੱਗੇ ਵੱਧੇਗੀ-ਡਾ.ਰਾਜਕਰਨੀ The annual event was organized at the government school in Wadala Johal. ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨਾ ਮੇਰਾ ਮੁੱਖ ਨਿਸ਼ਾਨਾ—ਭੂੰਦੜ
-
-
-