Saturday, January 25, 2020
FOLLOW US ON

News

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਤੇ ਕੌਮੀ ਯੋਧਿਆਂ ਨੂੰ ਕੇਸਰੀ ਪ੍ਰਣਾਮ

September 10, 2019 08:47 PM

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਤੇ ਕੌਮੀ ਯੋਧਿਆਂ ਨੂੰ ਕੇਸਰੀ ਪ੍ਰਣਾਮ
" ਅਗਰ ਸਿੱਖ ਸੰਘਰਸ਼ ਦੀ ਜੋਬਨ ਰੁੱਤ ਨਹੀਂ ਰਹੀ ਤਾਂ ਖੜੋਤ ਵੀ ਸਦਾ ਨਹੀਂ ਰਹੇਗੀ  "
ਲੰਡਨ- ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਮੌਕੇ ਖਾਲਿਸਤਾਨ ਦੀ ਜੰਗੇ ਅਜਾਦੀ ਦੌਰਾਨ ਜੂਝ ਕੇ ਸ਼ਹੀਦ  ਹੋਏ ਸਿੰਘਾਂ ਨੂੰ ਕੇਸਰੀ ਪ੍ਰਣਾਮ ਕੀਤਾ ਗਿਆ । ਦਲ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਂਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਸਿੱਖ ਕੌਮ ਦਾ ਹਰਿਆਵਲ ਦਸਤਾ ਅਤੇ  ਖਾੜਕੂ ਜਥੇਬੰਦੀਆਂ ਦੀ ਮਾਂ ਆਖਦਿਆਂ ਇਸ ਵਲੋਂ ਨਿਭਾਏ ਗਏ ਉਸਾਰੂ ਰੋਲ ਦੀ ਹਾਰਦਿਕ ਪ੍ਰਸੰਸਾ ਕੀਤੀ ਗਈ । ਨੌਜਵਾਨ ਪੀੜ੍ਹੀ ਹਰ ਕੌਮ ਦਾ ਭਵਿੱਖ ਹੋਇਆ ਕਰਦੀ ਹੈ । ਨੌਜਵਾਨ ਪੀੜ੍ਹੀ  ਨੂੰ ਕੌਮ ਦੇ ਭਵਿੱਖ  ਲਈ ਤਿਆਰ ਕਰਨਾ ,ਆਉਣ ਵਾਲੇ ਸਮੇਂ ਵਿੱਚ ਕੌਮ ਦੀ ਵਾਂਗਡੋਰ ਸੰਭਾਲਣ ਦੇ ਕਾਬਲ ਬਣਾਉਣਾ ਅਤੇ ਕੌਮ ਤੇ ਹੋ ਰਹੇ ਬਾਹਰੀ ਅਤੇ ਅੰਦਰੂਨੀ ਹਮਲਿਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣ ਵਾਲੀਆਂ ਸੂਝਵਾਨ ਕੌਮ ਹੋਇਆ ਕਰਦੀਆਂ ਹਨ। ਨੌਜਵਾਨਾਂ ਦੇ ਜਥਬੰਦਕ ਢਾਂਚੇ ਨੂੰ ਕੌਮ ਦਾ ਹਰਿਆਲ ਦਸਤਾ ਆਖਿਆ ਜਾਂਦਾ ਹੈ । ਸਿੱਖ ਕੌਮ ਦੇ ਹਰਿਆਵਲ ਦਸਤੇ ਦਾ ਮਾਣ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪ੍ਰਾਪਤ ਹੋਇਆ ਹੈ ।  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ 13 ਸਤੰਬਰ 1943 ਵਾਲੇ ਦਿਨ ਲਾਹੌਰ ਵਿਖੇ ਹੋਈ ਸੀ । ਇਸ ਤੋਂ ਪਹਿਲਾਂ ਸਕੂਲਾਂ,ਕਾਲਜਾਂ ਜਾਂ ਯੂਨੀਵਰਸਟੀਆਂ ਵਿੱਚ ਵਿਚਰ ਰਹੇ ਸਿੱਖ ਨੌਜਵਾਨ ਭੁਝੰਗੀ ਦਲ ਦੇ ਨਾਮ ਹੇਠ ਸਿੱਖ ਵਿਚਾਰਧਾਰਾ ਦਾ ਪ੍ਰਚਾਰ ਕਰਿਆ ਕਰਦੇ ਸਨ । ਸ੍ਰ, ਸਰੂਪ ਸਿੰਘ ਇਸ ਵਿਦਿਆਰਥੀ ਜਥੇਬੰਦੀ ਦੇ ਪਹਿਲੇ ਪ੍ਰਧਾਨ ਹੋਏ ਹਨ । ਸਮੇਂ ਸਮੇਂ ਤੇ ਇਸ ਜਥੇਬੰਦੀ ਨੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਵਿੱਚ ਕਾਫੀ ਯੋਗਦਾਨ ਪਾਇਆ । 1947 ਤੋਂ ਬਾਅਦ ਬਹੁਤੇ ਸਿਆਸੀ ਆਗੂਆਂ ਦਾ ਪਿਛੋਕੜ ਇਸ ਨਾਲ ਹੀ ਜੁੜਦਾ ਨਜ਼ਰ ਆਉਂਦਾ ਹੈ ਦੂਜੇ ਲਫਜ਼ਾਂ ਵਿੱਚ ਇਸ ਨੂੰ ਸਿਆਸਤ ਦੇ ਪ੍ਰਵੇਸ਼ ਦੁਆਰ ਵਜੋਂ ਵਰਤਣਾ ਅਰੰਭ ਹੋ ਗਿਆ । ਇੱਕ ਸਮਾਂ ਅਜਿਹਾ ਵੀ ਆਇਆ ਜਦੋਂ  ਇਹ ਦੋ ਚਾਰ ਬੰਦਿਆਂ ਦੇ ਹੈਂਡ ਬੈਗਾਂ ਵਿੱਚ ਸਿਮਟ ਕੇ ਰਹਿ ਗਈ ਪਰ ਇਸ ਦੇ ਮੁਕਾਬਲੇ ਯੂਥ ਆਕਾਲੀ ਦਲ  ਕਾਫੀ ਪਸਰ ਗਿਆ । ਕੁਦਰਤ ਦਾ ਅਸੂਲ ਹੈ ਕਿ ਸਮਾਂ ਕਦੇ ਵੀ ਸਥਿਰ ਨਹੀਂ ਰਹਿੰਦਾ । 1977 ਜਦੋਂ ਸੰਤਾਂ ਦੇ ਸੰਤ ਅਤੇ ਜਰਨੈਲਾਂ ਦੇ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਜਥੇਦਾਰ ਬਣੇ ਤਾਂ ਉਹਨਾਂ ਆਪਣੇ ਤੋਂ ਪਹਿਲੇ ਜਥੇਦਾਰ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਚਲਾਈ ਹੋਈ ਸਿੱਖੀ ਦੇ ਪ੍ਰਚਾਰ ਦੀ ਲਹਿਰ ਅਤੇ ਦੇਹ ਧਾਰੀ ਪਖੰਡੀਆਂ ਖਿਲਾਫ ਵਿੱਢੇ ਹੋਏ ਸੰਘਰਸ਼ ਨੂੰ ਸਿਖਰ ਤੇ ਪਹੁੰਚਾ ਦਿੱਤਾ । 1978 ਵਿੱਚ ਆਲ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਲਾਨਾ ਸਥਾਪਨਾ ਦਿਵਸ ਮੌਕੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਅਮਰੀਕ ਸਿੰਘ ਜੀ ਨੂੰ ਡੈਲੀਗੇਟ ਇਜਲਾਸ ਵਿੱਚ ਪ੍ਰਧਾਨ ਚੁਣ ਲਿਆ ਗਿਆ ।ਭਾਈ ਸਾਹਿਬ ਜਿੱਥੇ ਦੁਨਿਆਵੀ ਪੜਾਈ ਵਿੱਚ ਐਮæਏ ਦੇ ਵਿਦਿਆਰਥੀ ਸਨ ਉੱਥੇ ਅਧਿਆਤਮਕ ਤੌਰ ਤੇ ਉਹ ਬਹੁਤ ਹੀ ਉੱਚੀ ਅਵਸਥਾ ਵਾਲੇ ,ਕਹਿਣੀ ਅਤੇ ਕਰਨੀ ਵਿੱਚ ਪ੍ਰਪੱਕ ,ਹਰ ਸਾਹ ਨਾਲ ਕੌਮ ਦੀ ਚੜਦੀ ਕਲਾ ਲੋਚਨ ਵਾਲੇ ਗੁਰਸਿੱਖ ਸਨ । ਆਪ ਹਰ ਕਾਰਜ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਲਾਹ ਨਾਲ ਕਰਿਆ ਕਰਦੇ ਸਨ ।ਉਹਨਾਂ ਦੀ ਅਗਵਾਈ ਵਿੱਚ ਫੈਡਰੇਸ਼ਨ ਪੂਰੇ ਪੰਜਾਬ ਦੇ ਕਾਲਜਾਂ ਅਤੇ ਯੁਨੀਵਰਸਟੀਆਂ ਵਿੱਚ ਬਹੁਤ ਹੀ ਮਜ਼ਬੂਤੀ ਨਾਲ  ਜਥੇਬੰਦ ਹੋ ਗਈ ।ਸਰਕਾਰ ਇਸ ਦੀ ਜਥੇਬੰਦਕ ਸ਼ਕਤੀ ਤੋਂ ਭੈਅ ਖਾਦੀ ਸੀ । ਜਿਹਨਾਂ ਕਾਲਜਾਂ ਵਿੱਚ ਕਾਮਰੇਡਾਂ ਦੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਯੂਨਿਟ ਸਨ ਉੱਥੇ ਬਹੁਤ ਵਾਰ ਲੜਾਈਆਂ ਵੀ ਹੋਈਆਂ । ਫਗਵਾੜੇ ਵਿੱਚ ਇਹਨਾਂ ਦਾ ਪੂਰਾ ਗੜ੍ਹ ਸੀ ਜਿੱਥੋਂ ਇਹਨਾਂ ਦੇ ਪੈਰ ਉਖਾੜਨ ਲਈ ਬਹੁਤ ਹੀ ਔਖੇ ਯਤਨ ਕਰਨੇ ਪਏ ਸਨ ।  ਜਦੋਂ ਇਸ ਦਾ ਜਾਹੋ ਜਲਾਲ  ਪੂਰੇ ਪੰਜਾਬ ਵਿੱਚ ਫੈਲ ਗਿਆ ,ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗੰਮੀ ਅਤੇ ਚੁੱੰਬਕੀ ਸ਼ਖਸ਼ੀਅਤ ਦੇ ਪ੍ਰਭਾਵ ਨਾਲ ਪੰਜਾਬ ਦੀ ਫਿਜ਼ਾ ਧਰਮ ਦੇ ਰੰਗ ਵਿੱਚ ਰੰਗੀ ਗਈ ਤਾਂ ਸਰਕਾਰ ਨੇ ਘਟੀਆ ਹਰਕਤ ਕਰਦਿਆਂ ਫੈਡਰੇਸ਼ਨ ਤੇ ਪਬੰਦੀ ਲਗਾ ਦਿੱਤੀ ।ਇਸ ਵਿੱਚ ਸ਼ਾਮਲ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ । ਮੈਨੂੰ ਯਾਦ ਹੈ ਕਿ ਜਦੋਂ ਭਾਈ ਅਮਰੀਕ ਸਿੰਘ ਜੀ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਅਗਲੀ ਰਣਨੀਤੀ ਦੀ ਗੱਲ ਤੋਰੀ ਤਾਂ ਸੰਤ ਆਖਣ ਲੱਗੇ ਕਿ ਇਹ ਲਗਭਗ ਪੰਜਾਬ ਦੇ ਸਾਰੇ ਵਿਦਿਅਕ ਅਦਾਰਿਆ ਵਿੱਚ ਪਹੁੰਚ ਚੁੱਕੀ ਹੈ, ਹੁਣ ਪਬੰਦੀ ਲੱਗਣ ਨਾਲ ਇਸ ਦਾ ਹੋਰ ਵੀ ਜ਼ਿਆਦਾ ਪ੍ਰਚਾਰ ਹੋਵੇਗਾ ਇਸ ਕਰਕੇ ਹੁਣ ਇਸ ਨੂੰ ਪਿੰਡਾਂ ਤੱਕ ਲੈ ਜਾਉ । ਭਾਈ ਸਾਹਿਬ ਆਖਣ ਲੱਗੇ  ਜਿਹੜੇ ਨੌਜਵਾਨ ਪੜਦੇ ਹਨ ਉਹ ਹੀ ਇਸ ਵਿੱਚ ਸ਼ਾਮਲ ਹਨ , ਜਦੋਂ ਸਾਨੂੰ ਕੋਈ ਆਖੇਗਾ ਕਿ ਮੈਂ ਵਿਦਿਆਰਥੀ ਹੀ ਨਹੀਂ ਹਾਂ ਇਸ ਕਰਕੇ ਮੈਂਬਰ ਨਹੀਂ ਬਣ ਸਕਦਾ ਤਾਂ ਉਸ ਨੂੰ ਕੀ ਜਵਾਬ ਦਿਆਂਗੇ । ਉਸ ਵਕਤ ਸੰਤ ਬਹੁਤ ਹੀ ਧੀਰਜ ਨਾਲ ਆਖਣ ਲੱਗੇ ਕਿ ਸਿੱਖ ਦਾ ਅਰਥ ਹੀ ਵਿਦਿਆਰਥੀ ਹੈ ਅਤੇ ਹਰ ਸਿੱਖ ਉਦੋਂ ਤੱਕ ਵਿਦਿਆਰਥੀ ਹੈ ਜਦੋਂ ਤੱਕ ਉਸ ਨੂੰ ਚਾਰ ਭਰਾ ਮੋਢਿਆ ਤੇ ਚੁੱਕ ਕੇ ਸਮਸ਼ਾਨਘਾਟ ਨਹੀਂ ਛੱਡ ਆਉਂਦੇ । ਦੂਜਾ ਇਸ ਵਿੱਚ ਵਿਦਿਆਰਥੀ ਲਫਜ਼ ਦੋ ਵਾਰ ਆਉਂਦਾ ਹੈ ।ਇੱਕ ਵਾਰ ਸਿੱਖ ਦੇ ਰੂਪ ਵਿੱਚ ਅਤੇ ਦੂਜੀ ਵਾਰ ਸਟੂਡੈਂਟ ਦੇ ਰੂਪ ਵਿੱਚ ਹੈ । ਇਸ ਕਰਕੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਲਈ ਇਹ ਪਹਿਲਾ ਕਦਮ ਪੁੱਟੋ ।ਇਸ ਤੋਂ ਬਾਅਦ ਫੈਡਰੇਸ਼ਨ ਪਿੰਡਾਂ ਪਿੰਡਾ ਵਿੱਚ ਆਣ ਪਹੁੰਚੀ ।ਪਿੰਡਾਂ ਦੇ ਬਜ਼ੁਰਗ ਅਕਸਰ ਹੀ ਪੁੱਛਣ ਲੱਗ ਪਏ ਕਿ ਕਾਕਾ ਆਹ ਪਬੰਦੀ ਕਾਹਦੇ ਤੇ ਲੱਗ ਗਈ ਹੈ ? ਇਹ ਕਿਉਂ ਲੱਗੀ ਹੈ? ਆਦਿਕ । ਇਸ ਤੋਂ ਅਗਲੇਰੀ ਕਾਰਵਾਈ ਕਰਦਿਆਂ ਸਰਕਾਰ ਨੂੰ ਚੈਲੰਜ ਕਰਨ ਅਤੇ ਫੈਡਰੇਸ਼ਨ ਦੀ ਜਥੇਬੰਦਕ ਸ਼ਕਤੀ ਦਾ ਪ੍ਰਗਟਾਵਾ ਕਰਨ ਲਈ ਭਾਈ ਅਮਰੀਕ ਸਿੰਘ ਜੀ ਨੇ ਪੰਜਾਬ ਭਰ ਵਿੱਚ ਰਲਵੇ ਸਟੇਸ਼ਨ ਸਾੜਨ ਦੀ ਸਕੀਮ ਬਣਾਈ ਜਿਸ ਨੂੰ ਕਾਮਯਾਬ ਕਰਦਿਆਂ 14 ਐੱਪਰੈਲ ਦੀ ਰਾਤ ਨੂੰ ਪੰਜਾਬ ਭਰ ਵਿੱਚ 37 ਰੇਲਵੇ ਸਟੇਸ਼ਨਾਂ ਨੂੰ ਇੱਕੋ ਵਕਤ ਅਤੇ ਇੱਕੋ ਤਰੀਕੇ ਨਾਲ ਅੱਗ ਸਾੜ ਦਿੱਤਾ ਗਿਆ । ਮਨਚੰਦੇ ਵਰਗੇ ਨੇ ਇਸ ਤੇ ਲੱਗੀ ਪਬੰਦੀ ਦਾ ਸਵਾਗਤ ਕੀਤਾ ਤਾਂ ਸਿੰਘਾਂ ਵਲੋਂ ਉਸ ਨੂੰ ਬਹੁਤ ਜਲਦ ਹੀ ਧੁਰ ਦੀ ਗੱਡੀ ਚਾੜ ਦਿੱਤਾ ਗਿਆ । ਜੂਨ 1984 ਦੇ ਖੂਨੀ ਘੱਲੂਘਾਰੇ ਦੌਰਾਨ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਛੇ ਜੂਨ ਨੂੰ ਸਵੇਰ ਸਾਰ ਭਾਰਤੀ ਫੌਜ ਦਾ ਮੁਕਾਬਲਾ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਹੀਦ ਹੋ ਗਏ । ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਨਾਲ ਇਸ ਵਿਦਿਆਰਥੀ ਜਥੇਬੰਦੀ ਦੀ ਚਮਕ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਤੇ ਸੂਰਜ ਵਾਂਗ ਚਮਕਣੀ ਅਰੰਭ ਹੋ ਗਈ ,ਹਰ ਫੈਡਰੇਸ਼ਨ ਮੈਂਬਰ ਸਿੱਖ ਕੌਮ ਦੀ ਚੜਦੀ ਕਲਾ,ਕੌਮੀ ਹੱਕਾਂ ਹਿਤਾਂ ਦੀ ਪੂਰਤੀ ਅਤੇ ਅਜਾਦ ਸਿੱਖ ਰਾਜ ਖਾਲਿਸਤਾਨ ਦੀ ਕਾਇਮੀ ਲਈ ਯਤਨਸ਼ੀਲ ਹੋ ਗਿਆ । ਹਰ ਸਿੱਖ ਦੀਆਂ ਭਾਵਨਾਵਾਂ ਅਤੇ ਜ਼ਜ਼ਬਾਤ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਘੱਲੂਘਾਰੇ ਨਾਲ ਵਲੂੰਧਰੇ ਜਾ ਚੁੱਕੇ ਸਨ ।ਸਿੱਖ ਕੌਮ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਬਦਲਾ ਲੈਣ ਲਈ ,ਸਦੀਆਂ ਬਾਅਦ ਨਸੀਬ ਹੋਏ ਕੌਮੀ ਜਰਨੈਲ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਉਹਨਾਂ ਨਾਲ ਭਾਰਤੀ ਫੌਜ ਨਾਲ ਜੂਝ ਕੇ ਸ਼ਹੀਦ ਹੋਏ ਸਿੱਖਾਂ ਦੀਆਂ ਸ਼ਹਾਦਤਾਂ ਦਾ ਬਦਲਾ ਲੈਣ ਲਈ ਤੱਤਪਰ ਸੀ ।ਫੈਡਰਸ਼ਨ ਇਸ ਵਕਤ ਗੈਰ ਕਨੂੰਨੀ ਜਥੇਬੰਦੀ ਬਣ ਚੁੱਕੀ ਸੀ ।ਪਰ ਇਸ ਦੇ ਮੈਂਬਰਾਂ ਨੇ ਆਪੋ ਆਪਣੇ ਤੌਰ ਤੇ ਐਕਸ਼ਨ ਕਰਕੇ ਅਰੰਭ ਕਰ ਦਿੱਤੇ । ਭਾਈ ਗੁਰਜੀਤ ਸਿੰਘ ਜੋ ਉਸ ਵਕਤ ਫਿਰੋਜ਼ਪੁਰ ਦੇ ਜਿਲ੍ਹਾ ਪ੍ਰਧਾਨ ਸਨ ਉਹ ਗਵਾਂਡੀ ਮੁਲਕ ਵਿੱਚ ਜਾ ਕੇ ਸਰਕਾਰ ਨਾਲ ਵੱਡੀ ਟੱਕਰ ਲੈਣ ਦੀ ਤਿਆਰੀ ਵਿੱਚ ਸਨ । ਇੱਧਰ ਐੱਪਰੈਲ 1985 ਵਿੱਚ ਪੰਜਾਬ ਦੇ ਗਵਰਨਰ ਨੇ ਫੈਡਰੇਸ਼ਨ ਤੇ ਲਗਾਈ ਗਈ ਪਬੰਦੀ ਖਤਮ ਕਰ ਦਿੱਤੀ । ਕੁੱਝ ਹੀ ਦਿਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਜਥੇਦਾਰ ਜਗਦੇਵ ਸਿੰਘ ਤਲਵੰਡੀਨੇ ਆਪਣੇ ਦਫਤਰ ਦੀ ਬਿਲਡਿੰਗ ਵਿੱਚ ਫੈਡਰੇਸ਼ਨ ਨੂੰ ਆਪਣਾ ਦਫਤਰ ਖੋਹਲਣ ਲਈ ਕਮਰਾ ਦੇ ਦਿੱਤਾ ।ਸ੍ਰੀ ਦਰਬਾਰ ਸਾਹਿਬ ਵਿੱਚ ਸਿੱਖ ਨੌਜਵਾਨਾਂ ਦੀਆਂ ਰਾਜਨੀਤਕ ਅਤੇ  ਜਥੇਬੰਦਕ ਸਰਗਰਮੀਆਂ ਅਰੰਭ ਹੋ ਗਈਆਂ । ਕਈ ਵਾਰ ਪੁਲਿਸ ਸ੍ਰੀ ਦਰਬਾਰ ਸਾਹਿਬ  ਕੰਪਲੈਕਸ ਵਿੱਚ ਰੇਡ ਕਰਕੇ ਸਿੰਘਾਂ ਨੂੰ ਫੜਦੀ ਰਹੀ ਪਰ ਫੈਡਰੇਸ਼ਨ ਦਿਨੋ ਦਿਨੋ ਤਾਕਤਵਰ ਹੁੰਦੀ ਗਈ । ਸਤੰਬਰ 1986  ਵਿੱਚ ਜਦੋਂ  ਭਾਈ ਗੁਰਜੀਤ ਸਿੰਘ ਇਸ ਦੇ ਪ੍ਰਧਾਨ ਬਣੇ ਤਾਂ ਇਸ ਦੀ ਤਾਕਤ ਸਮਾਨ ਅੰਤਰ ਸਰਕਾਰ ਦੇ ਵਰਗੀ ਬਣ ਗਈ । ਪੰਜਾਬ ਪੁਲਿਸ ਦਾ ਮੁਖੀ ਰਿਬੈਰੋ ਅਕਸਰ ਹੀ ਕਹਿਣ ਲੱਗ ਪਿਆ ਕਿ ਪੰਜਾਬ ਦਾ ਮਸਲਾ ਹੱਲ ਕਰਨਾ ਹੈ ਜਾਂ ਪੰਜਾਬ ਵਿੱਚ ਸਾਂਤੀ ਲਿਆਉਣੀ ਹੈ ਤਾਂ ਗੁਰਜੀਤ ਸਿੰਘ ਮੇਰੇ ਹਵਾਲੇ ਕਰ ਦਿਉ । ਇੱਕ ਪਾਸੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ  ਪੰਜਾਬ ਭਰ ਦੇ ਕਾਲਜਾਂ ਯੂਨੀਵਰਸਟੀਆਂ ਵਿੱਚ ਬਹੁਤ ਹੀ ਮਜ਼ਬੂਤੀ ਨਾਲ ਜਥੇਬੰਦ ਸੀ ਅਤੇ ਪ੍ਰਧਾਨ ਭਾਈ ਗੁਰਜੀਤ ਸਿੰਘ ਦੀ ਅਗਵਾਈ ਵੱਖ ਵੱਖ ਜਿਲ੍ਹਿਆਂ ਵਿੱਚ ਖਾੜਕੂ  ਦਸਤੇ ਵਿੱਚਰਦੇ ਹੋਏ ਦੁਸ਼ਟੇ ਦੇ ਸੋਧੇ ਲਗਾ  ਰਹੇ ਸਨ । ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਜੀ ਦਾ ਅਤੇ ਭਾਈ ਗੁਰਜੀਤ ਸਿੰਘ ਦਾ ਆਪਸ ਵਿੱਚ ਭਰਾਵਾਂ ਨਾਲੋਂ ਵੱਧ ਪਿਆਰ ਸੀ । ਖਾਲਿਸਤਾਨ ਕਮਾਂਡੋ ਫੋਰਸ ,ਖਾਲਿਸਤਾਨ ਲਿਬਰੇਸ਼ਨ ਫੋਰਸ ,ਭਿੰਡਰਾਂਵਾਲਾ ਟਾਈਗਰਜ਼ ਫੋਰਸ ਤੋਂ ਇਲਾਵਾ ਬੱਬਰ ਖਾਲਸਾ ਇੰਟਰਨੈਸ਼ਨਲ ਦੇ  ਵੀ ਬਹੁਤੇ ਸਿੰਘਾਂ ਦਾ ਪਿਛੋਕੜ ਫੈਡਰੇਸ਼ਨ ਨਾਲ ਹੀ ਜੁੜਦਾ ਸੀ । ਭਾਈ ਗੁਰਜੀਤ ਸਿੰਘ ਜੀ ਫੈਡਰੇਸ਼ਨ ਦੇ ਦੂਜੇ ਪ੍ਰਧਾਨ ਸਨ ਜਿਹਨਾਂ ਨੇ ਆਪਣਾ ਆਖਰੀ ਸੁਆਸ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੌਰਾਨ  ਜੂਝਦਿਆਂ ਹੋਇਆਂ ਦਿੱਤੇ । ਭਾਈ ਗੁਰਜੀਤ ਸਿੰਘ ਜੀ ਦੀ ਪ੍ਰਧਾਨਗੀ ਵਿੱਚ ਬਣੀ ਐਡਹਾਕ ਕਮੇਟੀ  ਦੇ ਮੈਂਬਰ ਭਾਈ ਗੁਰਜੀਤ ਸਿੰਘ ਕਾਕਾ ,ਭਾਈ ਗੁਰਮੀਤ ਸਿੰਘ ਮੀਤਾ ,ਭਾਈ ਕੁਲਵੰਤ ਸਿੰਘ ਖੁਖਰਾਣਾ,ਭਾਈ ਸ਼ੇਰ ਸਿੰਘ ਪੰਡੋਰੀ ,ਭਾਈ ਸੁਰਿੰਦਰ ਸਿੰਘ ਬਾਬਾ ,ਭਾਈ ਨਿਰਮਲ ਸਿੰਘ ਤੋਂ ਇਲਾਵਾ ਡਾਕਟਰ ਗੁਰਨਾਮ ਸਿੰਘ ਬੁੱਟਰ ,ਭਾਈ ਸੱਤਪਾਲ ਸਿੰਘ ਢਿੱਲੋਂ ,ਭਾਈ ਕੁਲਦੀਪ ਸਿੰਘ ਢਿੱਲੋਂ ,ਭਾਈ ਹਰਮਿੰਦਰ ਸਿੰਘ ਚਲਪੁਰ ( ਨਕੋਦਰ ਗੋਲੀ ਕਾਂਡ),ਭਾਈ ਹਰਭਜਨ ਸਿੰਘ ਮੰਡ ,ਭਾਈ ਜਸਪਾਲ ਸਿੰਘ ਅਤੇ ਭਾਈ ਗੁਰਮੇਜ ਸਿੰਘ ਗੇਜਾ ਪ੍ਰਧਾਨ ਜਿਲ੍ਹਾ ਗੁਰਦਾਸਪੁਰ ,ਭਾਈ ਮੁਖਵਿੰਦਰ ਸਿੰਘ ਸੰਧੂ ,ਭਾਈ ਚਰਨਜੀਤ ਸਿੰਘ ਤਲਵੰਡੀ ,ਭਾਈ ਕੁਲਜੀਤ ਸਿੰਘ ,ਭਾਈ ਗੁਰਦੇਵ ਸਿੰਘ ਸਤਿਆਂਵਾਲੀ ,ਭਾਈ ਕੰਵਰਪਾਲ ਸਿੰਘ ਕੇæਪੀ ਸਮੇਤ ਇਸਦੇ ਹਜ਼ਾਰਾਂ ਹੀ ਮੈਂਬਰ ਅਤੇ ਅਹੁਦੇਦਾਰ ਸਿੱਖ ਕੌਮ ਦੀ ਅਜ਼ਾਦੀ ਵਾਸਤੇ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਹੋਏ ਆਪਾ ਕੁਰਬਾਨ ਕਰ ਗਏ । ਇਹਨਾਂ ਸਮੂਹ ਯੋਧਿਆਂ  ਨੂੰ ਹਰਦਿਕ ਪ੍ਰਣਾਮ ਹੈ । ਭਾਰੀ ਤਸ਼ੱਦਦ ਕਰਕੇ ਪੁਲਿਸ ਵਲੋਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ । ਐੱਡਹਾਕ ਕਮੇਟੀ ਦੇ ਮੈਂਬਰ ਭਾਈ ਗੁਰਜੀਤ ਸਿੰਘ ਕਾਕਾ ਪਿੰਡ ਪੋਹਲੀ ਜਿਲ੍ਹਾ ਬਠਿੰਡਾ ਦੀ ਸ਼ਹਾਦਤ ਤਾਂ ਬੜੇ ਜ਼ਾਲਮਾਨਾ ਤਰੀਕੇ ਨਾਲ ਹੋਈ ,ਜਿਸ ਨੂੰ ਪੁਲਿਸ ਨੇ ਲੁਧਿਆਣਾ  ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਲਾਗੇ ਇੱਕ ਢਾਬੇ ਤੋਂ ਗ੍ਰਿਫਤਾਰ ਕਰਕੇ ਪਟਿਆਲਾ ਦੇ ਸੀæਆਈæਏ ਸਟਾਫ ਵਿੱਚ ਅੰਤਾਂ ਦੇ ਤਸੀਹੇ ਦਿੱਤੇ ।ਅਖੀਰ ਉਸ ਦੀਆਂ ਦੋਹਾਂ ਲੱਤਾਂ ਤੇ ਰੂੰਅ ਲਪੇਟ ਕੇ ਲਗਾ ਦਿੱਤੀ ਗਈ ਅਤੇ ਭਾਈ ਕਾਕਾ ਪੁਰਾਤਨ ਸ਼ਹੀਦ ਭਾਈ ਸਤੀ ਦਾਸ ਜੀ ਦੀ ਯਾਦ ਤਾਜ਼ਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ ।ਜ਼ਿਕਰਯੋਗ ਹੈ ਕਿ ਜਦੋਂ ਸਿੱਖ ਸੰਘਰਸ਼ ਪੂਰੇ ਜੋਬਨ ਤੇ  ਸੀ ਤਾਂ ਸੰਘਰਸ਼ ਲੜ ਰਹੇ ਸਿੰਘਾਂ ਨੇ ਸਲਾਹ ਮਸ਼ਵਰਾ ਕਰਕੇ ਫੈਡਰੇਸ਼ਨ ਨਾਲੋਂ ਆਲ ਇੰਡੀਆ ਲਫਜ਼ ਹਟਾ ਦਿੱਤਾ ਸੀ । ਉਹਨਾਂ ਸਤਿਕਾਰਯੋਗ ਸਿੰਘਾਂ ( ਸ਼ਹੀਦਾਂ )ਦਾ ਤਰਕ ਸੀ ਕਿ ਇੰਡੀਆ ਨਾਲ ਆਪਣੀ ਜੰਗ ਚੱਲ ਰਹੀ ਹੈ,ਆਪਾਂ ਇੰਡੀਆ ਦੇ ਸੰਵਿਧਾਨ ਮੰਨਦੇ ਨਹੀਂ ਹਾਂ ਅਤੇ ਦੂਜਾ ਇਸ ਜਥੇਬੰਦੀ ਨੂੰ ਇੰਡੀਆ ਦੀ ਹੱਦ ਵਿੱਚੋਂ ਕੱਢ ਕੇ ਪੂਰੀ ਦੁਨੀਆਂ ਵਿੱਚ ਲਿਜਾਣਾ ਹੈ । ਸੋ ਸਿੱਖ ਸਟੂਡੈਂਟਸ ਫੈਡਰੇਸ਼ਨ  ਦੀ ਸਲਾਨਾ ਵਰ੍ਹੇ ਗੰਢ ਤੇ ਜਿੱਥੇ ਇਸ ਨਾਲ ਸਬੰਧਤ ਸਮੂਹ ਸ਼ਹੀਦਾ ਨੂੰ ਸਿਜਦਾ ਕਰਨਾ ਸਿੱਖ ਕੌਮ ਦਾ ਫਰਜ਼ ਹੈ । ਉੱਥੇ ਇੱਕ ,ਦੋ ਜਾਂ ਚਾਰ ਚਾਰ ਬੰਦਿਆਂ ਵਲੋਂ ਫੈਡਰੇਸ਼ਨ ਦੇ ਧੜੇ ਬਣਾ ਕੇ  ਇਸ ਦਾ ਨਾਮ ਵਰਤਣ ਬਜਾਏ ਸ਼ਹੀਦਾਂ ਦੇ ਅਰੰਭੇ ਹੋਏ ਕਾਰਜ ਨੂੰ ਅੱਗੇ ਤੋਰਨ ਲਈ ਸਾਂਝੇ ਪਲੇਟਫਾਰਮ ਤੇ ਇਕੱਤਰ ਹੋਣ ਦੀ ਲੋੜ ਹੈ ।ਆਪੋ ਆਪਣੇ ਧੜੇ ਭੰਗ ਕਰਕੇ ਨਵੇਂ ਅਤੇ ਸਾਝੇ ਜਥੇਬੰਦਕ ਢਾਚੇ ਦੀ ਲੋੜ ਹੈ ਜਿਹੜਾ ਢਾਂਚਾ ਕਿਸੇ ਸਿਆਸੀ ਪਾਰਟੀ ਦੀ ਕਾਰਬਨ ਕਾਪੀ ਨਾ ਹੋਵੇ ਬਲਕਿ ਸਿੱਖ ਸਿਧਾਤਾਂ ਦਾ ਧਾਰਨੀ ,ਕੌਮ ਪ੍ਰਸਤੀ ਭਾਵਨਾ ਵਾਲਾ ਅਤੇ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਪੂਰੀ ਤਰਾਂ ਸਮਰਪਤ ਹੋਵੇ । ਇਹਨਾਂ ਸਮੂਹ ਸਿੰਘਾਂ ਦੀਆਂ ਸ਼ਹਾਦਤਾਂ ਅਜਾਈ ਨਹੀਂ ਜਾਣਗੀਆਂ , ਅਜਾਦ ਸਿੱਖ ਰਾਜ ਖਾਲਿਸਤਾਨ ਹੋਂਦ ਵਿੱਚ ਅਵੱਸ਼ ਆਵੇਗਾ । ਅਗਰ ਅੱਜ ਸੰਘਰਸ਼ ਵਿੱਚ ਖੜੋਤ ਹੈ ਤਾਂ ਕੱਲ੍ਹ ਨੂੰ ਇਹ ਖੜੋਤ ਵੀ ਜਰੂਰ ਟੁੱਟੇਗੀ ਅਤੇ ਸੰਘਰਸ਼ ਬੁਲੰਦੀਆਂ ਨੂੰ ਛੂੰਹਦਾ ਹੋਇਆ  ਫਤਿਹ ਹਾਸਲ ਜਰੂਰ ਕਰੇਗਾ

Have something to say? Post your comment

More News News

ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ ਡਾ. ਦਵਿੰਦਰ ਬੋਹਾ ਦੀ ਪੁਸਤਕ 'ਸਮਕਾਲੀ ਪੰਜਾਬੀ ਕਵਿਤਾ ਵਿਭਿੰਨ ਅੰਤਰ ਦ੍ਰਿਸ਼ਟੀਆਂ' ਲੋਕ ਅਰਪਣ मेगा हेल्थ कैंप का आयोजन, 550 लोगों ने मुफ्त स्वास्थ्य सुविधाओं का उठाया लाभ ਨਗਰ ਕੌਂਸਲ ਦੇ ਰਿਟਾਇਰਡ ਕਰਮਚਾਰੀਆਂ ਨੇ ਪੈਨਸ਼ਨਾਂ ਨਾਂ ਮਿਲਣ ਤੇ ਲਾਇਆ ਸਰਕਾਰ ਵਿਰੁੱਧ ਰੋਸ ਧਰਨਾਂ ਤਹਿਸੀਲ ਪੱਧਰੀ 71ਵੇਂ ਗਣਤੰਤਰਤਾ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਕੀਤੀ ਰਹਿਸਲ Max Hospital, Saket organised an awareness camp in Patna to discuss “Micro-Laparoscopic”surgery for the treatment of gall stones ਰਜ਼ਾ ਹੀਰ ਦੇ ਧਾਰਮਿਕ ਗਾਣੇ " ਬਾਬਾ ਨਾਨਕ " ਦਾ ਸ਼ੂਟ ਮੁਕੰਮਲ ਕੀਤਾ -- ਰਾਜਿੰਦਰ ਸਦਿਉੜਾ A spectacular program on birthday of the Film Studios Setting and Allied Mazdoor Union’s General Secretary Gangeshwarlal Shrivastav(Sanju) ਕ੍ਰਾਈਸਟਚਰਚ 'ਚ 24 ਸਾਲਾ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੜੈਚ ਬਣਿਆ 'ਜਸਟਿਸ ਆਫ ਦਾ ਪੀਸ' ਭਾਰਤੀ ਕੁੜੀਆਂ ਦੀ ਨੈਸ਼ਨਲ ਹਾਕੀ ਟੀਮ ਦਾ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਭਰਵਾਂ ਸਵਾਗਤ
-
-
-