Article

ਆਉਣ ਵਾਲੀ ਪੰਜਾਬੀ ਫ਼ੀਚਰ ਫਿਲਮ ਤੇਰੀ ਮੇਰੀ ਜੋੜੀ ਵਿੱਚ ਮੁੱਖ ਹੀਰੋ ਦੇ ਦੋਸਤ ਪੰਮਾ ਦੇ ਰੂਪ ਨਜਰ ਆਵੇਗਾ - ਸੁਖਜੀਤ ਸ਼ਰਮਾ

September 10, 2019 08:51 PM

ਆਉਣ ਵਾਲੀ ਪੰਜਾਬੀ ਫ਼ੀਚਰ ਫਿਲਮ ਤੇਰੀ ਮੇਰੀ ਜੋੜੀ ਵਿੱਚ ਮੁੱਖ ਹੀਰੋ ਦੇ ਦੋਸਤ ਪੰਮਾ ਦੇ ਰੂਪ ਨਜਰ ਆਵੇਗਾ  -  ਸੁਖਜੀਤ ਸ਼ਰਮਾ

ਥੀਏਟਰ ਦੀ ਦੁਨੀਆ ਵਿੱਚ ਨਾਮਣਾ ਖੱਟਣ ਵਾਲ਼ੇ ਸੁਖਜੀਤ ਸ਼ਰਮਾ 13 ਸਤੰਬਰ ਨੂੰ ਰਲੀਜ਼ ਹੋ ਰਹੀ ਪੰਜਾਬੀ ਫਿਲਮ ,ਤੇਰੀ ਮੇਰੀ ਜੋੜੀ ,ਵਿੱਚ ਪੰਮੇ ਦੇ ਕਿਰਦਾਰ ਵਿੱਚ ਨਜਰ ਆਵੇਗਾ । ਸੁਖਜੀਤ ਸ਼ਰਮਾ ਗੀਤਾਂ ਦੀ ਦੁਨੀਆ ਵਿੱਚ ਚਰਚਿਤ ਸ਼ਹਿਰ ਨਾਭਾ ਦਾ ਰਹਿਣ ਵਾਲ਼ਾ ਹੈ ਇਹ ਨੌਜਵਾਨ ਥੀਏਟਰ ਦਾ ਕਲਾਕਾਰ ਹੈ । ਇਸ ਨੌਜਵਾਨ ਨੇ ਕਾਲਜ ਦੇ ਦਿਨਾਂ ਤੋਂ ਥੀਏਟਰ ਦਾ ਸਫਰ ਸ਼ੁਰੂ ਕਰਨ ਵਾਲੇ ਇਸ ਕਲਾਕਾਰ ਨੇ ਕਈ ਨਾਟਕ ਮੁਕਾਬਲਿਆਂ ਵਿੱਚ ਭਾਗ ਲੈਕੇ ਵਧੀਆ ਕਲਾਕਾਰ ਹੋਣ ਦੇ ਨਾਤੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚੋਂ ਐਮ ਏ ਥੀਏਟਰ ਅਤੇ ਟੈਲੀਵਿਜ਼ਨ ਦੀ ਡਿਗਰੀ ਪ੍ਰਾਪਤ ਕੀਤੀ । ਸੁਖਜੀਤ ਸ਼ਰਮਾ ਨੇ ਇਸ ਤੋਂ ਪਹਿਲਾਂ ਵੀ ਵੱਡੇ ਪਰਦੇ ਵਾਲੀਆਂ ਕਈ ਫਿਲਮਾਂ ਤੇ ਟੈਲੀ ਫਿਲਮਾਂ ਵਿੱਚ ਵੱਖ ਵੱਖ ਕਿਰਦਾਰਾਂ ਵਿੱਚ ਕੰਮ ਕਰ ਚੁਕਿਆ ਹੈ । ਇਸ ਫੀਚਰ ਫਿਲਮ ਸੁਖਜੀਤ ਸ਼ਰਮਾ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਵਾਉਣ ਵਾਲ਼ੇ ਹੀਰੋ ਨਾਲ ਸਾਇਡ ਭੂਮਿਕਾ ਵਿੱਚ ਦੋਸਤ ਦੇ ਕਿਰਦਾਰ ਨਿਵਾ ਰਹੇ ਹਨ । ਸੁਖਜੀਤ ਸ਼ਰਮਾ ਨੇ ਦੱਸਿਆ ਕਿ ਮਾਲਵੇ ਦੇ ਚਰਚਿਤ ਗਾਇਕ ਸਿੱਧੂ ਮੁਸੇਵਾਲ਼ਾ , ਵਿਜੈ ਟੰਡਨ ,ਕਰਮ ਕੌਰ ,ਸੁਖੀ ਖਿਆਲਾਂ , ਗੋਪੀ ਭੱਲਾ , ਆਦਿ ਅਤੇ ਸਿਮੀ ਗਿੱਲ ,ਕਿੰਗ ਬੀ ਚੌਹਾਨ , ਸ਼ਕਤੀ ਕਪੂਰ ਅਤੇ ਯੋਗਰਾਜ ਸਿੰਘ ਨੇ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ । ਇਸ ਫਿਲਮ ਦੇ ਨਿਰਦੇਸ਼ਕ ਅਤੇ ਲੇਖਕ ਆਦਿਤਿਆ ਸੂਦ ਹਨ ਇਹਨਾਂ ਦੀਆਂ ਇਸ ਪਹਿਲਾਂ ਮਰ ਜਾਵਾਂ ਗੂੜ ਖਾਕੇ , ਉਏ ਹੋਏ ਪਿਆਰ ਹੋ ਗਿਆ ਫਿਲਮਾਂ ਵੀ ਪਾਲੀਵੁੱਡ ਵਿੱਚ ਚੱਲ ਰਹੀਆਂ ਹਨ ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹ ਆਪਣੀਆਂ ਫਿਲਮਾਂ ਵਿੱਚ ਨਵੇਂ ਕਲਾਕਾਰਾਂ ਨੂੰ ਕੰਮ ਕਰਨ ਦਾ ਪੂਰਾ ਪੂਰਾ ਮੌਕਾ ਦਿੰਦੇ ਹਨ । ਵਾਹਿਗੁਰੂ ਇਸ ਫਿਲਮ ਵਿੱਚ ਕੰਮ ਕਰਨ ਵਾਲੇ ਸਾਰੇ ਕਲਾਕਾਰਾਂ ਤੇ ਲੇਖਕ ਤੇ ਨਿਰਦੇਸ਼ਕ ਸਹਿਬ ਨੂੰ ਤਰੱਕੀਆਂ ਬਖਸ਼ਿਸ਼ ਕਰਨ ।
ਤਰਸੇਮ ਸਿੰਘ ਫਰੰਡ  99885-86107

Have something to say? Post your comment