Monday, September 16, 2019
FOLLOW US ON

Article

ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ 'ਨਿੱਕਾ ਜ਼ੈਲਦਾਰ-3' /ਸੁਰਜੀਤ ਜੱਸਲ

September 10, 2019 09:06 PM

ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ 'ਨਿੱਕਾ ਜ਼ੈਲਦਾਰ-3'


ਸਿਮਰਜੀਤ ਪੰਜਾਬੀ ਸਿਨਮੇ ਦਾ ਇੱਕ ਜਾਣਿਆ-ਪਛਾਣਿਆ ਨਿਰਦੇਸ਼ਕ ਹੈ ਜਿਸਨੇ 'ਅੰਗਰੇਜ' ਫਿਲਮ ਦੀ ਪ੍ਰਸਿੱਧੀ ਤੋਂ ਬਾਅਦ 'ਨਿੱਕਾ ਜੈਲਦਾਰ' ਲੜੀ ਦੀਆਂ ਸੁਪਰਹਿੱਟ ਫਿਲਮਾਂ ਦਾ ਨਿਰਮਾਣ ਕੀਤਾ । ਸਿਮਰਜੀਤ ਇੰਨੀਂ ਇਸੇ ਲੜੀ ਦੀ ਅਗਲੀ ਫਿਲਮ ਨਿੱਕਾ ਜ਼ੈਲਦਾਰ 3 ਲੈ ਕੇ ਆ ਰਿਹਾ ਹੈ। ਫਿਲਮ ਦੇ ਪੋਸਟਰ ਵੇਖਦਿਆਂ ਹਰੇਕ ਦਰਸ਼ਕ ਦੇ ਦਿਮਾਗ ੱਿਵਚ ਇੱਕੋ ਸੁਆਲ ਆÀਂਦਾ ਹੈ '' ਕੀ ਐਤਕੀ ਨਿੱਕਾ ਆਪਣੀ ਦਾਦੀ ਨਾਲ ਹੀ ਵਿਆਹ ਕਰਵਾਏਗਾ ??'' ਪਰ ਇਹ ਇੱਕ ਵੱਡਾ ਭੇਦ ਹੈ ਜਿਸ ਬਾਰੇ 20 ਸਤੰਬਰ ਨੂੰ ਹੀ ਪਰਦਾ ਉੱਠੇਗਾ।
ਪਟਿਆਲਾ ਮੋਸ਼ਨ ਪਿਕਚਰਜ਼ ਅਤੇ ਵਾਇਓਕੋਮ 18ਸਟੂਡੀਓ ਦੇ ਬੈਨਰ ਹੇਠ ਇਸ ਫਿਲਮ ਦੀ ਕਹਾਣੀ,  ਡਾਇਲਾਗ ਤੇ ਸਕਰੀਨ ਪਲੇਅ ਜਗਦੀਪ ਸਿੱਧੂ ਅਤੇ ਗੁਰਪ੍ਰੀਤ ਸਿੰਘ ਪਲਹੇੜੀ ਨੇ ਲਿਖਿਆ ਹੈ। ਬੀਤੇ ਦਿਨੀਂ ਰਿਲੀਜ਼ ਹੋਏ ਟਰੇਲਰ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ। ਫਿਲਮ ਵਿੱਚ ਨਵੇਂ ਵਿਸ਼ੇ ਦੀ ਤਾਜ਼ਗੀ ਭਰੀ ਕਾਮੇਡੀ ਦੇ ਨਾਲ ਨਾਲ ਵਹਿਮਾਂ ਭਰਮਾਂ ਦੇ ਚੱਕਰਾਂ ਤੋਂ ਦੂਰ ਰਹਿਣ ਦਾ ਸਮਾਜਿਕ ਸੁਨੇਹਾ ਵੀ ਹੈ। ਐਮੀ ਵਿਰਕ ਦੇ ਕਿਰਦਾਰ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਵੀ 'ਨਿੱਕਾ' ਦੋ ਪਿਆਰਾਂ ਦੇ ਚੱਕਰ ਵਿੱਚ ਹੈ। ਐਮੀ ਵਿਰਕ ਦੀ ਜੋੜੀ ਵਾਮਿਕਾ ਗੱਬੀ ਨਾਲ ਜੋ ਆਪਣੇ ਪਿਆਰ ਨੂੰ ਪਾਉਣ ਲਈ ਆਪਣੇ 'ਚ ਦਾਦੇ ਦੀ ਆਤਮਾ ਆਉਣ ਦਾ ਡਰਾਮਾ ਕਰਦਾ ਹੈ ਜੋ ਸਾਰੇ ਟੱਬਰ ਨੂੰ ਮੁਸੀਬਤ ਵਿੱਚ ਪਾ ਦਿੰਦਾ ਹੇ ਜਿਸ ਤੋਂ ਛੁਟਕਾਰਾ ਪਾਉਣ ਲਈ ਪਰਿਵਾਰ ਵਾਲੇ ਉਸਨੂੰ ਸੰਗਲ ਪਾ ਕੇ ਰੱਖਦੇ ਹਨ। ਉਸਨੂੰ ਝਾੜ ਫੂਕ ਵਾਲੇ ਸੰਤਾਂ,ਪਾਖੰਡੀਆਂ ਦੇ ਡੇਰੇ ਲੈ ਕੇ ਜਾਂਦੇ ਹਨ ਅਤੇ ਅਖੀਰ ਜਦ ਕੋਈ ਸਿਆਣਾ ਕਹਿੰਦਾ ਹੈ ਕਿ ਇਸਦਾ ਵਿਆਹ ਕਰ ਦਿਓ ਤਾਂ ਉਸਦਾ ਆਪਣੀ ਵਿਧਵਾ ਦਾਦੀ ਨਾਲ ਵਿਆਹ ਕਰਨ ਦਾ ਅਡੰਬਰ ਰਚਿਆ ਜਾਂਦਾ ਹੈ। ਕੀ ਉਸਦਾ ਸੱਚਮੁਚ ਆਪਣੀ ਦਾਦੀ ਨਾਲ ਵਿਆਹ ਹੁੰਦਾ ਹੈ ਜਾਂ ਫਿਰ ਆਪਣੀ ਪ੍ਰੇਮਿਕਾ ਪਾਲੋ ਨਾਲ ?? ਇਹ ਇੱਕ ਦਿਲਚਸਪ ਕਿੱਸਾ ਹੈ ਜੋ 20 ਸਤੰਬਰ ਨੂੰ ਸਿਨੇਮੇ ਘਰ ਦੇ ਪਰਦੇ 'ਤੇ ਹੀ ਮਜ਼ਾ ਦੇਵੇਗਾ।
ਇਸ ਫ਼ਿਲਮ ਰਾਹੀਂ ਦਰਸ਼ਕ ਵਾਮਿਕਾ ਗੱਬੀ ਅਤੇ ਐਮੀ ਵਿਰਕ ਦੀ ਜੋੜੀ ਨੂੰ ਇੱਕ ਵਾਰ ਫਿਰ ਰੁਮਾਂਟਿਕ ਕਿਰਦਾਰਾਂ ਵਿੱਚ ਵੇਖਣਗੇ। ਇਸ ਤੋਂ ਇਲਾਵਾ ਸੋਨੀਆ ਕੌਰ,ਨਿਰਮਲ ਰਿਸ਼ੀ ਸਰਦਾਰ ਸੋਹੀ, ਗੁਰਮੀਤ ਸਾਜਨ,ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਨਿਸ਼ਾ ਬਾਨੋ,ਸੁਖਵਿੰਦਰ ਚਹਿਲ, ਹਰਦੀਪ ਗਿੱਲ, ਜਗਦੀਪ ਰੰਧਾਵਾ, ਬਨਿੰਦਰ ਬਨੀ ਅਤੇ ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਗੀਤ ਸੰਗੀਤ ਵੀ ਹਰ ਵਾਰ ਦੀ ਤਰਾਂ ਬਹੁਤ ਹੀ ਮਨਮੋਹਨਾ ਅਤੇ ਕਹਾਣੀ ਮੁਤਾਬਕ ਹੋਵੇਗਾ। ਫਿਲਮ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ, ਰਮਨੀਤ ਸ਼ੇਰ ਸਿੰਘ ਅਤੇ ਵਾਈਕੋਮ 18 ਸਟੂਡੀਓ ਹਨ। ਇਹ ਫਿਲਮ 20 ਸਤੰਬਰ ਨੂੰ ਪੰਜਾਬ ਅਤੇ ਵਿਦੇਸਾਂ ਦੇ ਸਿਨਮਾ ਘਰਾਂ ਚ ਰਿਲੀਜ਼ ਹੋ ਰਹੀ ਹੈ।
                                        ਸੁਰਜੀਤ ਜੱਸਲ 9814607737

Have something to say? Post your comment