Thursday, December 12, 2019
FOLLOW US ON

Article

ਨਿੱਕਾ ਜ਼ੈਲਦਾਰ 3' ਵਿੱਚ ਐਮੀ ਵਿਰਕ ਨਾਲ ਮੁੜ ਨਜ਼ਰ ਆਵੇਗੀ ਵਾਮਿਕਾ ਗੱਬੀ /ਮਨਜੀਤ ਕੌਰ

September 10, 2019 09:07 PM

ਨਿੱਕਾ ਜ਼ੈਲਦਾਰ 3' ਵਿੱਚ ਐਮੀ ਵਿਰਕ ਨਾਲ ਮੁੜ ਨਜ਼ਰ ਆਵੇਗੀ ਵਾਮਿਕਾ ਗੱਬੀ
ਪੰਜਾਬੀ ਪਰਦੇ ਦੀਆਂ ਨਵੀਆਂ ਅਭਿਨੇਤਰੀਆਂ'ਚ ਵਾਮਿਕਾ ਗੱਬੀ ਚੁਲਬੁਲੀਆਂ ਅਦਾਵਾਂ ਵਾਲੀ ਬਾਕਮਾਲ ਅਦਾਕਾਰਾ ਹੈ ਜਿਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸੁਰੂਆਤ ਸਾਊਥ ਦੀਆਂ ਵੱਡੀਆਂ ਫਿਲਮਾਂ ਨਾਲ ਕੀਤੀ ਤੇ ਅੱਜਕਲ ਪੰਜਾਬੀ ਸਿਨਮੇ ਲਈ ਸਰਗਰਮ  ਹੈ। 'ਨਿੱਕਾ ਜ਼ੈਲਦਾਰ 2' ਨਾਲ ਚਰਚਾ ਵਿੱਚ ਆਈ ਵਾਮਿਕਾ ਗੱਬੀ ਪੰਜਾਬੀ ਫ਼ਿਲਮਾਂ ਦੀ ਇੱਕ ਚੁਲਬੁਲੀ ਅਦਾਕਾਰਾ ਹੈ, ਜਿਸਨੇ ਆਪਣੀਆਂ ਕੁਝ ਕੁ ਫ਼ਿਲਮਾਂ ਨਾਲ ਹੀ ਦਰਸਕਾਂ ਦੇ ਦਿਲਾਂ ਵਿੱਚ ਚੰਗੀ ਥਾਂ ਬਣਾਈ ਹੈ। ਭਾਵੇਂ ਗੀਤ ਹੋਣ ਜਾਂ ਫ਼ਿਲਮਾਂ, ਵਾਮਿਕਾ ਦੀ ਅਦਾਕਾਰੀ ਨੇ ਦਰਸ਼ਕਾਂ ਦਾ ਹਮੇਸ਼ਾ ਹੀ ਧਿਆਨ ਖਿੱਚਿਆ ਹੈ। ਵਾਮਿਕਾ ਕੋਲ ਇਸ ਵੇਲੇ ਕਈ ਚੰਗੀਆਂ ਫ਼ਿਲਮਾਂ ਹਨ। ਚੰਡੀਗੜ• ਨਾਲ ਸਬੰਧਤ ਵਾਮਿਕਾ ਗੱਬੀ ਹਨੀ ਸਿੰਘ ਦੀ ਫਿਲਮ 'ਤੂੰ ਮੇਰਾ ਬਾਈ ..' ਨਾਲ ਪੰਜਾਬੀ ਸਿਨਮੇ ਵੱਲ ਆਈ ਤੇ ਹੁਣ ਤੱਕ 'ਇਸ਼ਕ ਬਰਾਂਡੀ' ਨਿੱਕਾ ਜ਼ੈਲਦਾਰ 2' ਪ੍ਰਾਹੁਣਾ,ਨਾਡੂ ਖਾਂ, ਦਿਲ ਦੀਆਂ ਗੱਲਾਂ, ਆਦਿ ਫਿਲਮਾਂ ਕਰਕੇ ਪੰਜਾਬੀ ਦਰਸ਼ਕਾਂ ਵਿੱਚ ਇੱਕ ਵੱਖਰੀ ਪਛਾਣ ਸਥਾਪਤ ਕੀਤੀ। ਵਾਮਿਕਾ ਦਾ ਕਹਿਣਾ ਹੈ ਕਿ ਨਿਰਦੇਸ਼ਕ ਸਿਮਰਜੀਤ ਦੀ ਫਿਲਮ 'ਨਿੱਕਾ ਜ਼ੈਲਦਾਰ 2'ਵਿਚਲੇ ਕਿਰਦਾਰ ਨੇ ਉਸਨੂੰ ਨਵੀਂ ਪਛਾਣ ਦਿੱਤੀ ਹੈ। ਹੁਣ ਨਿੱਕਾ ਜ਼ੈਲਦਾਰ 3' ਵਿੱਚ ਵਾਮਿਕਾ ਐਮੀ ਵਿਰਕ ਨਾਲ ਮੁੜ ਨਜ਼ਰ ਆਵੇਗੀ। ਤਕਰੀਬਨ ਦੋ ਸਾਲ ਬਾਅਦ ਆ ਰਹੀ ਇਹ ਫ਼ਿਲਮ ਪਹਿਲੀ ਫਿਲਮ ਤੋਂ ਬਹੁਤ ਹਟਵੇਂ ਵਿਸ਼ੇ ਦੀ ਹੋਵੇਗੀ। ਫਿਲਮ ਦਾ ਮਨੋਰੰਜਕ ਥੀਮ ਬਹੁਤ ਹੀ ਨਵਾਂ ਅਤੇ ਰੌਚਕਤਾ ਭਰਿਆ ਹੈ। ਉਸਦਾ ਆਪਣਾ ਕਿਰਦਾਰ ਫਿਲਮ ਦੀ ਕਹਾਣੀ ਮੁਤਾਬਕ ਬਹੁਤ ਹੀ ਚਣੌਤੀ ਭਰਿਆ ਅਤੇ ਦਿਲਚਸਪ ਹੈ। ਇਹ ਫਿਲਮ ਪਰਿਵਾਰਕ ਮਾਹੌਲ ਦੀ ਕਾਮੇਡੀ ਭਰਪੂਰ ਕਹਾਣੀ ਹੋਵੇਗੀ ਜੋ ਸਮਾਜ ਨਾਲ ਜੁੜੇ ਅਨੇਕਾ ਮੁੱਦਿਆਂ 'ਤੇ ਹਾਸੇ ਹਾਸੇ ਵਿੱਚ ਤਿੱਖਾ ਵਿਅੰਗ ਵੀ ਕਰੇਗੀ।
ਇਸ ਫਿਲਮ ਦਾ ਨਿਰਮਾਣ ਪਟਿਆਲਾ ਮੋਸ਼ਨ ਪਿਕਚਰਜ਼ ਅਤੇ ਵਾਇਕੌਮ 18 ਸਟੂਡੀਓ ਵਲੋਂ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਸੁਪਰ ਹਿੱਟ ਫ਼ਿਲਮਾਂ ਦੇ ਲੇਖਕ ਜਗਦੀਪ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਪਲਹੇੜੀ ਵਲੋਂ ਲਿਖੀ ਗਈ ਹੈ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਨੇ ਕੀਤਾ ਹੈ। ਫਿਲਮ ਵਿੱਚ ਐਮੀ ਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ,ਨਿਰਮਲ ਰਿਸ਼ੀ ਸਰਦਾਰ ਸੋਹੀ, ਗੁਰਮੀਤ ਸਾਜਨ,ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਨਿਸ਼ਾ ਬਾਨੋ,ਸੁਖਵਿੰਦਰ ਚਹਿਲ, ਹਰਦੀਪ ਗਿੱਲ, ਜਗਦੀਪ ਰੰਧਾਵਾ, ਬਨਿੰਦਰ ਬਨੀ ਅਤੇ ਦਿਲਾਵਰ ਸਿੱਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ 20 ਸਤੰਬਰ ਨੂੰ ਦੇਸ਼ ਵਿਦੇਸਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵਾਮਿਕਾ ਗੱਬੀ  ਪ੍ਰਸਿੱਧ ਲੇਖਕ ਗੋਵਰਧਨ ਗੱਬੀ ਦੀ ਧੀ ਹੈ। ਭਵਿੱਖ ਵਿੱਚ ਵਾਮਿਕਾ ਕੋਲ ਹੋਰ ਵੀ ਕਈ ਵੱਡੀਆਂ ਫ਼ਿਲਮਾਂ ਹਨ। ਪ੍ਰਸਿੱਧ ਗਾਇਕ ਨਿੰਜਾ ਨਾਲ ਉਸਦੀ ਇੱਕ ਹੋਰ ਫਿਲਮ 'ਦੂਰਬੀਨ' ਵੀ ਜਲਦ ਹੀ ਰਿਲੀਜ਼ ਹੋਵੇਗੀ। ਪੰਜਾਬੀ ਦੇ ਨਾਲ ਨਾਲ ਉਹ ਸਾਊਥ ਦੀਆਂ ਫਿਲਮਾਂ  ਵੀ ਕਰ ਰਹੀ ਹੈ।                 -ਮਨਜੀਤ ਕੌਰ

Have something to say? Post your comment

More Article News

ਰਿਊਮੇਟਾਇਡ ਅਰਥਰਾਇਟਿਸ ਦਾ ਦਰਦ/ ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਗਿਆਨ ਸਾਗਰ ਹਸਪਤਾਲ, ਜਿਲ੍ਹਾ ਪਟਿਆਲਾ ਵਿਅੰਗ... ਮੈਡੀਕਲ ਸਟੋਰ ਤੋਂ ਕੀ ਪੁੱਛਣੈਂ ਜੇ.../ਜਸਵੀਰ ਸ਼ਰਮਾਂ ਦੱਦਾਹੂਰ ਵਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਸੁਖਚੈਨ ਸਿੰਘ/ਠੱਠੀ ਭਾਈ, (ਯੂ ਏ ਈ) ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ , ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿਚ..! /ਮੁਹੰਮਦ ਅੱਬਾਸ ਧਾਲੀਵਾਲ, ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ , ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿਚ..! ਮੁਹੰਮਦ ਅੱਬਾਸ ਧਾਲੀਵਾਲ ਕਬੱਡੀ ਕੂਮੈਟਰੀ ਵਾਲੇ ਵੀਰ ਅਵਤਾਰ ਸਿੰਘ ਤਾਰਾ ਕਿਸ਼ਨਪੁਰਾ ਦੇਸ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ/ਉਜਾਗਰ ਸਿੰਘ ਸਮਾਜਵਾਦ ਦਾ ਰਾਹੀਂ, ਬੋਲੀਵੀਆ ! ਸੀ.ਆਈ.ਏ. ਦਾ ਸ਼ਿਕਾਰ /ਜਗਦੀਸ਼ ਸਿੰਘ ਚੋਹਕਾ ਤਿੱਥ, ਤਾਰੀਖ ਅਤੇ ਪ੍ਰਵਿਸ਼ਟਾ /ਸਰਵਜੀਤ ਸਿੰਘ ਸੈਕਰਾਮੈਂਟੋ ਮਨੁੱਖੀ ਅਧਿਕਾਰ ਦਿਵਸ ਅਤੇ ਸਿੱਖ ਵਿਚਾਰਧਾਰਾ/ਬਘੇਲ ਸਿੰਘ ਧਾਲੀਵਾਲ
-
-
-