Monday, September 16, 2019
FOLLOW US ON

News

ਪੰਜਾਬੀ ਸਾਹਿਬ ਸਭਾ ਗਲਾਸਗੋ ਦੀ ਇਕੱਤਰਤਾ ਦੌਰਾਨ ਵਿਚਾਰੇ ਗਏ ਗੰਭੀਰ ਮੁੱਦੇ

September 12, 2019 03:01 PM

ਪੰਜਾਬੀ ਸਾਹਿਬ ਸਭਾ ਗਲਾਸਗੋ ਦੀ ਇਕੱਤਰਤਾ ਦੌਰਾਨ ਵਿਚਾਰੇ ਗਏ ਗੰਭੀਰ ਮੁੱਦੇ
-ਸਾਹਿਤ ਮਨੁੱਖੀ ਸਖ਼ਸ਼ੀਅਤ 'ਚ ਨਿਖਾਰ ਲਿਆਉਂਦਾ ਹੈ- ਦਿਲਾਵਰ ਸਿੰਘ, ਦਿਲਬਰ
ਲੰਡਨ/ ਗਲਾਸਗੋ (ਮਨਦੀਪ ਖੁਰਮੀ) "ਸਾਹਿਤ ਪੜ੍ਹਨ ਦੀ ਰੁਚੀ ਮਨੁੱਖ ਦੇ ਮਨ ਨੂੰ ਉਚਾਈਆਂ ਦੇ ਦੀਦਾਰੇ ਕਰਵਾਉਂਦਾ ਹੈ। ਲੇਖਕ ਵਰਗ ਦੀ ਮਿਹਨਤ ਦਾ ਨਿਚੋੜ ਬਣ ਕੇ ਜਦ ਸਾਹਿਤ ਕਾਗਜ਼ਾਂ ਦੀ ਹਿੱਕ 'ਤੇ ਉੱਕਰਿਆ ਜਾਂਦਾ ਹੈ ਤਾਂ ਉਹ ਸਮੁੱਚੇ ਖਿੱਤੇ ਦੀ ਧਰੋਹਰ ਬਣ ਜਾਂਦਾ ਹੈ। ਨਿਰਸੰਦੇਹ ਸਾਹਿਤ ਮਨੁੱਖੀ ਸਖ਼ਸ਼ੀਅਤ 'ਚ ਨਿਖਾਰ ਲਿਆਉਣ ਦਾ ਕੰਮ ਕਰਦਾ ਹੈ। ਸਾਡੀ ਸਭ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਸਾਹਿਤਕ ਕ੍ਰਿਤਾਂ ਨੂੰ ਸਾਂਭਣ ਦੇ ਨਾਲ ਨਾਲ ਪਾਠਕਾਂ ਦੀ ਕਤਾਰ ਵੀ ਲੰਮੀ ਕੀਤੀ ਜਾਵੇ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਸਭਾ ਗਲਾਸਗੋ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਸਭਾ ਦੇ ਪ੍ਰਧਾਨ ਦਿਲਾਵਰ ਸਿੰਘ ਤੇ ਸਕੱਤਰ ਦਲਜੀਤ ਸਿੰਘ ਦਿਲਬਰ ਨੇ ਕੀਤਾ। ਸਮਾਗਮ ਦੀ ਸ਼ੁਰੂਆਤ ਲੇਖਕ ਅਮਰ ਮੀਨੀਆਂ ਤੇ ਮਨਦੀਪ ਖੁਰਮੀ ਹਿੰਮਤਪੁਰਾ ਨੂੰ ਸ਼ਮੂਲੀਅਤ ਕਰਨ 'ਤੇ ਜੀ ਆਇਆਂ ਕਹਿਣ ਨਾਲ ਹੋਈ। ਇਸ ਉਪਰੰਤ ਸਮੂਹ ਸਭਾ ਮੈਂਬਰਾਨ ਨੇ ਨਵੇਂ ਜੀਆਂ ਨਾਲ ਆਪਣੀ ਜਾਣ-ਪਹਿਚਾਣ ਕਰਵਾਈ। ਸਕੱਤਰ ਦਲਜੀਤ ਸਿੰਘ ਦਿਲਬਰ ਨੇ ਸਭਾ ਵੱਲੋਂ ਕਰਵਾਏ ਗਏ ਪਿਛਲੇ ਸਮਾਗਮਾਂ ਦੀ ਵਿਸਥਾਰਿਤ ਰਿਪੋਰਟ ਪੇਸ਼ ਕੀਤੀ, ਜਿਸ ਉੱਪਰ ਭਖਵੀਂ ਚਰਚਾ ਦੇ ਨਾਲ ਨਾਲ ਰਹਿ ਗਈਆਂ ਤਰੁੱਟੀਆਂ ਨੂੰ ਭਵਿੱਖਤ ਸਮਾਗਮਾਂ ਵਿੱਚੋਂ ਦੂਰ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਜਿਕਰਯੋਗ ਹੈ ਕਿ ਪੰਜਾਬੀ ਸਾਹਿਤ ਸਭਾ ਗਲਾਸਗੋ ਸਿਰਫ ਆਪਣੀ ਸਭਾ ਦੀਆਂ ਹੀ ਸਰਗਰਮੀਆਂ ਤੱਕ ਸੀਮਤ ਨਾ ਹੋ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਗੁਰਦੁਆਰਾ ਅਧੀਨ ਚਲਦੇ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵੀ ਚਿੰਤਤ ਰਹਿੰਦੀ ਹੈ। ਇਸੇ ਤਹਿਤ ਹੀ ਸਭਾ ਦੇ ਸਮਾਗਮਾਂ ਵਿੱਚ ਵਿਦਿਆਰਥੀਆਂ ਨੂੰ ਸੱਭਿਆਚਾਰਕ ਵੰਨਗੀਆਂ ਵਿੱਚ ਪੇਸ਼ਕਾਰੀ ਲਈ ਬਾਕਾਇਦਾ ਤਿਆਰੀ ਕਰਵਾ ਕੇ ਮੰਚ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸੰਬੰਧੀ ਬੋਲਦਿਆਂ ਸਭਾ ਅਹੁਦੇਦਾਰ ਦਿਲਬਾਗ ਸਿੰਘ ਸੰਧੂ, ਤਰਲੋਚਨ ਸਿੰਘ ਮੁਠੱਡਾ, ਹਰਜੀਤ ਦੁਸਾਂਝ, ਸੁਖਦੇਵ ਰਾਹੀ, ਡਾ। ਅਮਰਜੀਤ ਸਿੰਘ ਨੇ ਕਿਹਾ ਕਿ ਸਾਹਿਤ ਦਾ ਅਸਲ ਮਨੋਰਥ ਹਰ ਵਰਗ ਨੂੰ ਇੱਕ ਲੜੀ ਵਿੱਚ ਪ੍ਰੋਣਾ ਹੁੰਦਾ ਹੈ। ਸਾਹਿਤ ਦੀ ਸਾਰਥਿਕਤਾ ਹੀ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਸਮਾਜ ਦਾ ਹਰ ਵਰਗ ਸਾਹਿਤ ਦੇ ਸ਼ੀਸ਼ੇ ਨੂੰ ਜ਼ਰੂਰ ਨਿਹਾਰੇ। ਇਕੱਤਰਤਾ ਦੌਰਾਨ ਜਿੱਥੇ ਵੱਖ ਵੱਖ ਸਾਹਿਤਕਾਰਾਂ ਦੀ ਲਿਖਣ ਸ਼ੈਲੀ ਸੰਬੰਧੀ ਹਾਜਰੀਨ ਨੇ ਆਪੋ ਆਪਣਾ ਨਜ਼ਰੀਆ ਪੇਸ਼ ਕੀਤਾ, ਉੱਥੇ ਸਭਾ ਦੇ ਵਿਸਾਖੀ 2020 ਤੱਕ ਦੇ ਸਮਾਗਮਾਂ ਨੂੰ ਲੜੀਬੱਧ ਕਰਕੇ ਤਿਆਰੀਆਂ ਲਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

Have something to say? Post your comment

More News News

ਦਲਜੀਤ ਸਿੰਘ ਸੱਗੂ ਐਨ.ਆਰ.ਆਈ. ਦਾ ਪਿੰਡ ਵਾਸੀਆਂ ਕੀਤਾ ਸਨਮਾਨ VICE PRINCIPAL MRS. GURPREET KAUR AND S. KULDEEP SINGH (Office Administrator) HONOURED BY THE SAHODAYA SCHOOLS COMPLEX. ਪੰਜਾਬੀ ਸਾਹਿਤ ਸਭਾ ਵੱਲੋਂ “ਜਸਟ ਪੰਜਾਬੀ” ਮੈਗਜ਼ੀਨ ਲੋਕ ਅਰਪਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ 15 ਸਤੰਬਰ ਐਤਵਾਰ ਨੂੰ ਹਾਲੈਂਡ ਦੇ ਸਿਖਾਂ ਵਲੋ ਡੱਚ ਭਾਸ਼ਾ ਵਿੱਚ ਸਿੱਖ ਰਹਿਤ ਮਰਿਆਦਾ ਅਤੇ ਸਾਰਾਗੜ੍ਹੀ ਦੀ ਲੜਾਈ ਦੋ ਕਿਤਾਬਾਂ ਰਿਲੀਜਨ ਕੀਤੀਆਂ ਗਈਆਂ । ਗੁਰੂ ਨਾਨਕ ਦੇਵ ਜੀ ਦੇ 550 ਨੂੰ ਸਮਰਪਿਤ ਫਲਦਾਲ ਤੇ ਛਾਂ ਦਾਰ ਬੂਟੇ ਲਗਾਏ ਕੰਮਨੀਆਂ ਵਿੱਚ ਫਸੇ ਪੈਸਿਆਂ ਕਾਰਨ ਮਾਨਸਿਕ ਤੌਰ ਪ੍ਰੇਸ਼ਾਨ ਹੋਏ ਲੋਕ ਕਰਨ ਲੱਗੇ ਖੁੱਦਕਸ਼ੀਆਂ , ਸਰਕਾਰ ਸੌਂ ਰਹੀ ਹੈ ਖਾਮੋਸ਼ੀ ਦੀ ਨੀਂਦ The husband's wife, who was married for love marriage, was shot dead by the wife's family, both of whom had made love marriage some time back. ਨਿਊਜ਼ੀਲੈਂਡ ਦੇ ਸਕੂਲਾਂ ਵਿਚ 2022 ਤੱਕ ਸਾਰੇ ਸਕੂਲਾਂ ਵਿਚ ਦੇਸ਼ ਦਾ ਇਤਿਹਾਸ ਪੜ੍ਹਾਉਣਾ ਹੋਵੇਗਾ ਲਾਜ਼ਮੀ Newly appointed Center Head Teacher and Head Teacher Three Day Training Workshop held Children of St. Soldier Elite Convent School Jandiala Guru visited Pingalwara Manawala.
-
-
-