Monday, September 16, 2019
FOLLOW US ON

Article

22 ਸਤੰਬਰ ਨੂੰ ਰਿਲੀਜ਼ ਹੋਵੇਗਾ ਗਾਇਕਾਂ ਪ੍ਰੀਤੀ ਵਾਲੀਆਂ ਦਾ ਗੀਤ "ਚੰਨ ਤਾਰੇ" /ਛਿੰਦਾ ਧਾਲੀਵਾਲ

September 12, 2019 09:50 PM
22 ਸਤੰਬਰ ਨੂੰ ਰਿਲੀਜ਼ ਹੋਵੇਗਾ ਗਾਇਕਾਂ ਪ੍ਰੀਤੀ ਵਾਲੀਆਂ ਦਾ ਗੀਤ "ਚੰਨ ਤਾਰੇ" 
                                         
    ਬਹੁਤ ਹੀ ਖੂਬਸੂਰਤ ਅਵਾਜ਼ ਦੀ ਮਲਿਕਾ ਪੁੰਨਿਆਂ ਦੇ ਚੰਨ ਵਰਗੀ ਸੋਹਣੀ ਸੁਨੱਖੀ ਮੁਟਿਆਰ , ਪੰਜਾਬੀ ਮਾਂ ਬੋਲੀ ਦੀ ਲਾਡਲੀ ਧੀ ,ਪੰਜਾਬੀ ਲੋਕ ਗਾਇਕਾਂ ਪ੍ਰੀਤੀ ਵਾਲੀਆਂ  ਬਹੁਤ ਹੀ ਖੂਬਸੂਰਤ ਗੀਤ "ਚੰਨ ਤਾਰੇ" ਲੈ ਕੇ ਪੰਜਾਬੀਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਹੇ ਹਨ, ਇਹ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਨਾਮਵਰ ਮਿਊਜ਼ਿਕ ਕੰਪਨੀ ਜੱਸ ਰਿਕਾਰਡ ਵੱਲੋਂ 22 ਸਤੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ, ਇਸ ਗੀਤ ਨੂੰ ਲਿਖਿਆ ਪੰਜਾਬ ਦੇ ਨਾਮਵਰ ਗੀਤਕਾਰ ਪਾਲ਼ੀ ਜੇਠੂਕੇ ਨੇ,  ਜਿਨ੍ਹਾਂ ਨੇ ਬਹੁਤ ਸਾਰੇ ਸਭਿਆਚਾਰਕ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਹਨ, ਇਸ ਗੀਤ ਨੂੰ ਆਪਣੀਆਂ ਸੰਗੀਤਕ ਧੁਨਾਂ ਵਿੱਚ ਪਰੋਇਆ ਪੰਜਾਬ ਦੇ ਨਾਮਵਰ ਮਿਊਜ਼ਿਕ ਡਾਇਰੈਕਟਰ ਵੀ. ਸਟਾਰ ਨੇ, ਇਸ ਗੀਤ ਦੇ ਪ੍ਰੋਡਿਊਸਰ ਹਨ ਗਾਇਕ ਅਰਮਾਨ ਚੋਟੀਆਂ ਜੀ,                                                         ਛਿੰਦਾ ਧਾਲੀਵਾਲ ਕੁਰਾਈ ਵਾਲਾ ਨਾਲ ਅਰਮਾਨ ਚੋਟੀਆਂ ਨੇ ਫੋਨ ਤੇ ਗੱਲਬਾਤ ਕਰਦਿਆ ਦੱਸਿਆ ਕਿ ਗਾਇਕਾਂ ਪ੍ਰੀਤੀ ਵਾਲੀਆਂ ਨੇ ਹੁਣ ਤੱਕ ਲਗਭਗ 2 ਦਰਜਨ ਸਭਿਆਚਾਰ ਗੀਤ ਪੰਜਾਬੀਆਂ ਦੀ ਝੋਲੀ ਵਿੱਚ ਪਾਏ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਕਿੰਨਾ ਪਿਆਰ ਕਰੇ, ਡਾਇਮੰਡ 2 , ਤੇਰੇ ਯਾਰਾ, ਟੌਹਰ ਜੱਟੀ ਦੀ, ਆਦਿ। ਉਹਨਾ ਨੂੰ ਪੂਰੀ ਉਮੀਦ ਹੈ ਜਿਸ ਤਰ੍ਹਾਂ ਪੰਜਾਬੀਆਂ ਨੇ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਬਹੁਤ ਪਿਆਰ ਬਖਸ਼ਿਆਂ ਉਸੇ ਤਰ੍ਹਾਂ ਇਸ ਗੀਤ ਨੂੰ ਵੀ ਪੰਜਾਬੀ ਰੱਜਵਾ ਪਿਆਰ ਦੇਣਗੇ ।   ਪੂਰੀ ਟੀਮ ਨੇ ਇਸ ਗੀਤ ਨੂੰ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ, ਇਹ ਗੀਤ ਪੰਜਾਬੀਆਂ ਦੀ ਪਹਿਲੀ ਪਸੰਦ ਬਣੇਗਾ।     
                               
ਛਿੰਦਾ ਧਾਲੀਵਾਲ ਕੁਰਾਈ
ਵਾਲਾ ਫੋਨ ਨੰ : 75082-54006)
Have something to say? Post your comment