Sunday, January 19, 2020
FOLLOW US ON

Article

ਚਲਾਨ/ਹਰਪ੍ਰੀਤ ਕੌਰ ਘੁੰਨਸ

September 12, 2019 09:53 PM
ਚਲਾਨ
ਸੜਕ ਸੁਰੱਖਿਆ ਨੂੰ ਲੈ ਕੇ ਪਿਛਲੇ ਦਿਨੀਂ ਸਰਕਾਰ ਦੁਆਰਾ ਚਲਾਨ ਕੱਟੇ ਜਾਣ ਦੀ ਰਾਸ਼ੀ 'ਚ ਕੀਤਾ ਗਿਆ ਵਾਧਾ ਚਹੁੰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਗੁਰਮੇਲ ਸੱਥ 'ਚ ਬੈਠਾ ਬੋਲਿਆ,"ਮੇਰਾ ਪੋਤਾ ਮਨਜੋਤ ਵੀ ਹੁਣ ਤਾਂ ਸਿਰ 'ਤੇ ਹੈਲਮਟ ਜਾ ਲੈ ਕੇ ਜਾਂਦਾ, ਕਹਿੰਦੇ ਚਲਾਨ ਖ਼ਾਸਾ ਮਹਿੰਗਾ ਕਰਤਾ ਸਰਕਾਰ ਨੇ। ਖ਼ੈਰ ਜ਼ਰੂਰੀ ਵੀ ਆ ਭਾਈ, ਸੱਟ-ਫੇਟ ਤੋਂ ਬਚਾ ਰਹਿੰਦਾ, ਮਾੜੇ-ਮੋਟੇ ਜੁਰਮਾਨੇ ਨੂੰ ਲੋਕ ਗੌਲਦੇ ਨੀ ਸੀ। ਹੁਣ ਚਾਹੇ ਰੋ-ਪਿੱਟ ਕੇ ਕਰਨ ਚਾਹੇ ਹੱਸ ਕੇ। ਜੇ ਚਲਾਨ ਤੋਂ ਬਚਣਾ, ਐਨੀ ਕੁ ਖੇਚਲ ਤਾਂ ਕਰਨੀ ਪਊ।"
ਮਹਿੰਦਰ ਬੋਲਿਆ," ਉਂ ਤਾਂ ਤੇਰੀ ਗੱਲ ਠੀਕ ਆ, ਪਰ ਸਰਕਾਰ ਰੀਸਾਂ ਕਰਦੀ ਆ ਬਾਹਰਲੇ ਮੁਲਖਾਂ ਦੀਆਂ, ਪਹਿਲਾਂ ਉਹੇ ਜੀਆਂ ਸੜਕਾਂ ਤਾਂ ਮੁਹਈਆ ਕਰਾਵੇ, ਫਿਰ ਚਾਹੇ ਏਦੂੰ ਵੀ ਦੁੱਗਣੇ ਕਰਦੇ ਚਲਾਨ। 
ਓਧਰੋਂ ਹਰਜੀਤ ਨੂੰ ਆਉਂਦਿਆਂ ਦੇਖ ਕੇ ਗੁਰਮੇਲ ਨੇ ਕਿਹਾ," ਹਾਂ ਬਈ ਕਿੱਧਰ ਸੀ ਐਨੇ ਦਿਨ ਦਿਸਿਆ ਨੀਂ?"
"ਸਾਲੇ ਦੇ ਮੁੰਡੇ ਦੀ ਪਰਸੋਂ ਐਕਸੀਡੈਂਟ 'ਚ ਮੌਤ ਹੋਗੀ, ਕੋਈ ਅਵਾਰਾ ਪਸ਼ੂ ਆ ਗਿਆ ਸੀ ਅੱਗੇ, ਉੱਧਰ ਉਲਝੇ ਹੋਏ ਸੀ ਬਸ।" ਹਰਜੀਤ ਨੇ ਜਵਾਬ ਦਿੱਤਾ।
ਇਹ ਸੁਣ ਕੇ ਗੁਰਮੇਲ ਨੇ ਮਨ ਹੀ ਮਨ ਸੋਚਿਆ " ਉੱਖਲੀਆਂ,ਅਵਾਰਾ ਪਸ਼ੂਆਂ ਦਾ ਹੱਲ ਜੇ ਸਰਕਾਰ ਪਹਿਲਾਂ ਕਰਦੀ ਤਾਂ ਸ਼ਾਇਦ ਚਲਾਨ ਮਹਿੰਗੇ ਕਰਨ ਦੀ ਨੌਬਤ ਨਾ ਆਉਂਦੀ।" "ਮਨਦੀਪ, ਵੇਲੇ ਸਿਰ ਘਰੇ ਆ ਜੀਂ ਪੁੱਤ, ਆਪਣੇ ਪਿੰਡ ਵਾਲੀ ਸੜਕ ਖ਼ਾਸੀ ਖ਼ਰਾਬ ਆ, ਨਾਲੇ ਅਵਾਰਾ ਪਸ਼ੂ ਵੀ ਫਿਰਦੇ ਨੇ ਸੜਕਾਂ 'ਤੇ, ਕੱਲ੍ਹ ਨੂੰ ਤੂੰ ਵੀ ਹੈਲਮਟ ਲੈ ਆਵੀਂ ਸ਼ਹਿਰੋਂ ਜਾ ਕੇ।" ਮਹਿੰਦਰ ਨੇ ਆਪਣੇ ਪੁੱਤਰ ਨੂੰ ਫ਼ੋਨ ਲਗਾ ਕੇ ਕਿਹਾ।
ਹਰਪ੍ਰੀਤ ਕੌਰ ਘੁੰਨਸ
 
Have something to say? Post your comment