Sunday, January 26, 2020
FOLLOW US ON
BREAKING NEWS

News

ਸਿੱਖਿਆ ਵਿਭਾਗ ਵੱਲੋਂ ਮਹਿਲਾ ਅਧਿਆਪਕਾਂ ਨੂੰ ਸਵੈ-ਰੱਖਿਆ ਲਈ ਕਰਾਟਿਆਂ ਦੀ ਸਿਖਲਾਈ ਦਿੱਤੀ

September 12, 2019 09:53 PM
ਸਿੱਖਿਆ ਵਿਭਾਗ ਵੱਲੋਂ ਮਹਿਲਾ ਅਧਿਆਪਕਾਂ ਨੂੰ ਸਵੈ-ਰੱਖਿਆ ਲਈ ਕਰਾਟਿਆਂ ਦੀ ਸਿਖਲਾਈ ਦਿੱਤੀ
ਐਸ.ਏ.ਐਸ.ਨਗਰ (   ਕੁਲਜੀਤ ਸਿੰਘ ) ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ-ਵੱਖ ਵਿਸ਼ਿਆਂ ਦੀਆਂ ਮਹਿਲਾ ਅਧਿਆਪਕਾਂ ਨੂੰ ਸਵੈ-ਰੱਖਿਆ ਲਈ ਅਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਖੇਤਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਕਰਾਟਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ-ਕਮ-ਸਟੇਟ ਪ੍ਰੋਜੈਕਟ ਅਧੀਨ 50 ਸਾਲਾਂ ਤੋਂ ਘੱਟ ਉਮਰ ਦੀਆਂ  ਵੱਖ-ਵੱਖ ਵਿਸ਼ਿਆਂ ਦੀਆਂ ਮਹਿਲਾ ਅਧਿਆਪਕਾਂ ਜਿਨ੍ਹਾਂ ਨੇ ਟ੍ਰੇਨਿੰਗ ਲਈ ਸਹਿਮਤੀ ਦਿੱਤੀ ਹੈ, ਸਵੈ-ਰੱਖਿਆ ਲਈ ਇਹ ਸਿਖਲਾਈ ਦਿੱਤੀ ਜਾ ਰਹੀ ਹੈ।  ਦੂਜੇ ਬੈਚ ਅਧੀਨ ਤਾਰੀਖ਼ 10-09-2019 ਤੋਂ 14-09-2019 ਤੱਕ ਜਲੰਧਰ, ਸ੍ਰੀ ਮੁਕਤਸਰ ਸਾਹਿਬ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੀਆਂ 108  ਮਹਿਲਾ ਅਧਿਆਪਕਾਂ ਨੂੰ ਇਹ ਸਿਖਲਾਈ ਦਿੱਤੀ ਜਾ ਰਹੀ ਹੈ। 
ਪਹਿਲੇ ਬੈਚ ਅਧੀਨ ਜ਼ਿਲ੍ਹਾ ਲੁਧਿਆਣਾ ਤੇ ਫਾਜ਼ਿਲਕਾ ਦੀਆਂ 104 ਮਹਿਲਾ ਅਧਿਆਪਕਾਂ ਨੂੰ ਇਹ ਸਿਖਲਾਈ ਦਿੱਤੀ ਜਾ ਚੁੱਕੀ ਹੈ।
ਤੀਜੇ ਬੈਚ ਵਿੱਚ ਤਾਰੀਖ਼ 17-09-2019 ਤੋਂ 21-09-2019 ਤੱਕ  ਜ਼ਿਲ੍ਹਾ ਬਠਿੰਡਾ ਤੇ ਹੁਸ਼ਿਆਰਪੁਰ ਦੇ 109 ਮਹਿਲਾ ਅਧਿਆਪਕਾਂ ਨੂੰ ਅਤੇ ਚੌਥੇ ਬੈਚ ਵਿੱਚ ਤਾਰੀਖ਼ 24-09-2019 ਤੋਂ 28-09-2019 ਤੱਕ ਮੋਗਾ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ ਅਤੇ ਫਰੀਦਕੋਟ ਜ਼ਿਲਿਆਂ ਦੀਆਂ 117 ਮਹਿਲਾ ਅਧਿਆਪਕਾਂ ਨੂੰ ਸਵੈ-ਰੱਖਿਆ ਲਈ ਕਰਾਟਿਆਂ ਦੀ ਇਹ ਸਿਖਲਾਈ  ਦਿੱਤੀ ਜਾਵੇਗੀ। ਇਹ ਸਿਖਲਾਈ ਰੁਪਿੰਦਰ ਰੱਬੀ ਸਟੇਟ ਆਰਗੇਨਾਈਜ਼ਰ ਸਪੋਰਟਸ,ਸੁਰੇਖਾ ਠਾਕੁਰ ਏ.ਐਸ.ਪੀ.ਡੀ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮਾਸਟਰ ਟ੍ਰੇਨਰ ਲੈਕ.ਰਾਜੇਸ਼ ਕੁਮਾਰ ਅਤੇ ਮਾਸਟਰ ਟ੍ਰੇਨਰ ਰਾਜੇਸ਼ ਕੁਮਾਰ ਹੈੱਡ ਟੀਚਰ ਵੱਲੋਂ ਦਿੱਤੀ ਜਾ ਰਹੀ ਹੈ।
ਵਿਭਾਗ ਦੇ ਬੁਲਾਰੇ ਅਨੁਸਾਰ ਇਹ ਸਿਖਲਾਈ ਪ੍ਰਾਪਤ ਕਰਕੇ ਇਹ ਮਹਿਲਾ ਅਧਿਆਪਕ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਵੈ-ਰੱਖਿਆ ਲਈ ਸਿੱਖਿਅਤ ਕਰਨਗੀਆਂ।
Have something to say? Post your comment

More News News

ਪੋਲਿੰਗ ਬੂਥਾਂ ਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਭਾਰਤ ਦੇ ਬ੍ਰਾਹਮਣਵਾਦ ਹਾਕਮ ਲਈ ਅੱਜ ਕੱਲ੍ਹ "ਸਿੱਖਸ ਫਾਰ ਜਸਟਿਸ" ਵੱਲੋਂ 2020 ਰੈਫਰੈਂਡਮ ਦੀ ਲਹਿਰ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ।:- ਚਰਨਜੀਤ ਸਿੰਘ ਸੁੱਜੋਂ ਅਭੁੱਲ ਯਾਦਾਂ/ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ) ਬਾਦਲਾਂ ਖਿਲਾਫ ਬਿਗੁਲ ਵਜਾਦੇਂ ਢੀਡਸੇ ਨੇ ਹੁਣ ਲੋਗੋਵਾਲ ਨੂੰ ਵੀ ਘੇਰਿਆ ਕਿਹਾ: ਲੋਗੋਂਵਾਲ ਉਹੀ ਵਿਅਕਤੀ ਹੈ ਜੋ 1985 ਦੇ ਬਲੈਕ ਥੰਡਰ ਵੇਲੇ ਸ. ਬਰਨਾਲਾ ਦੇ ਪਿੱਛੇ ਖੜ੍ਹਾ ਸੀ ਉੱਘੇ ਗਾਇਕ ਹਰਭਜਨ ਮਾਨ ਵੱਲੋਂ ਪਿੰਡ ਜੰਡਾਂਵਾਲਾ ਵਿਖੇ ਹੋ ਰਹੇ 31 ਵੀਆਂ ਕਬੱਡੀ ਕੱਪ ਖੇਡਾਂ ਦਾ ਪੋਸਟਰ ਜਾਰੀ ਕੀਤਾ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਨਛੱਤਰ ਕੌਰ ਦੀ ਮੌਤ 'ਤੇ ਜਰਖੜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਲੋਕਤੰਤਰੀ ਦੇਸ਼ ਹੈ ਭਾਰਤ ਜਿੱਥੇ ਹਰ ਨਾਗਰਿਕ ਨੂੰ ਪੂਰਨ ਅਜ਼ਾਦੀ ਤੇ ਬਰਾਬਰਤਾ ਦਾ ਹੱਕ ਹੈ - ਸਰਕਾਰੀਆ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕਾਲਜ ਦੇ ਐਨ.ਐਸ.ਐਸ ਵਿਭਾਗ ਵੱਲੋਂ 7 ਰੋਜਾ ਦਿਨ-ਰਾਤ ਕੈਂਪ ਦੀ ਸ਼ੁਰੂਆਤ ਸਰਕਾਰੀ ਸੁਪਰ ਸਪੈਸ਼ਲਿਸਟ ਹਸਪਤਾਲ ਨਾ ਬਨਾਉਣ ਤੇ ਫਗਵਾੜਾ ਵਾਸੀਆਂ 'ਚ ਰੋਸ ਆਰ.ਐਸ.ਐਸ. ਦੇ ਗੁਪਤ ਸੰਵਿਧਾਨ ਨੂੰ ਲਾਗੂ ਕਰ ਰਹੀ ਹੈ ਮੋਦੀ ਸਰਕਾਰ : ਅਰਸੀ
-
-
-