Monday, September 16, 2019
FOLLOW US ON

News

ਗਾਇਕਾ ਰਜ਼ਾ ਹੀਰ ਨੂੰ ਨਿਊਜ਼ ਨੰਬਰ ਚੈਨਲ ਨੇ ‘ਚੜ੍ਹਦੇ ਪੰਜਾਬ ਦੀ ਨੂਰਜਹਾਂ’ ਦੇ ਖਿਤਾਬ ਨਾਲ ਨਿਵਾਜਿਆਂ

September 12, 2019 09:54 PM

 
ਗਾਇਕਾ ਰਜ਼ਾ ਹੀਰ ਨੂੰ ਨਿਊਜ਼ ਨੰਬਰ ਚੈਨਲ ਨੇ ‘ਚੜ੍ਹਦੇ ਪੰਜਾਬ ਦੀ ਨੂਰਜਹਾਂ’ ਦੇ ਖਿਤਾਬ ਨਾਲ ਨਿਵਾਜਿਆਂ
ਬਠਿੰਡਾ 12 ਸਤੰਬਰ (ਗੁਰਬਾਜ ਗਿੱਲ) -ਬੀਤੇ ਦਿਨੀਂ ਨਿਊਜ਼ ਨੰਬਰ ਚੈਨਲ ਤੇ ਗਾਇਕਾ ਰਜ਼ਾ ਹੀਰ ਦੀ ਲਾਈਵ ਇੰਟਰਵਿਊ ਰਿਲੀਜ਼ ਹੋਈ, ਜਿਸ ਨੂੰ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇੰਟਰਵਿਊ ਦੌਰਾਨ ਰਜ਼ਾ ਹੀਰ ਨੇ ਆਪਣੇ  ਸੰਗੀਤਕ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ  ਦੱਸਿਆ ਕਿ ਕਿਵੇਂ ਉਸ ਨੇ ਬਚਪਨ ਤੋਂ ਲੈ ਕੇ ਸਕੂਲ ਕਾਲਜ ਅਤੇ ਯੂਨੀਵਰਸਿਟੀ ਦੇ ਕੰਪੀਟੀਸ਼ਨਜ ਵਿੱਚ ਗੋਲਡ ਮੈਡਲ ਜਿੱਤੇ, ਵੱਡੀਆਂ-ਵੱਡੀਆਂ ਸਟੇਜਾਂ ਤੋਂ ਆਪਣੇ ਫ਼ਨ ਦਾ ਮੁਜਾਹਰਾ ਕੀਤਾ। ਇਸ ਤੋਂ ਪਹਿਲਾਂ ਗਾਇਕਾ ਰਜਾ ਹੀਰ ਦੇ ਰੇਡੀਓ ਟੀਵੀ ਚੈਨਲਾਂ ਉੱਤੇ  ਬਹੁਤ ਪ੍ਰੋਗਰਾਮ ਅਤੇ ਇੰਟਰਵਿਊ ਹੋ ਚੁੱਕੇ ਹਨ। ਆਪਣੇ ਆਏ ਹੋਏ ਗਾਣਿਆ ਬਾਰੇ ਗੱਲ ਕਰਦਿਆਂ ਰਜ਼ਾ ਹੀਰ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਅਤੇ ਮੇਰੀ ਪੂਰੀ ਸੰਗੀਤਕ ਟੀਮ ਨੇ ਹਮੇਸ਼ਾ ਸਾਫ-ਸੁਥਰੀ ਗਾਇਕੀ ਤੇ ਚੰਗੇ ਲਫਜ਼ਾਂ ਵਾਲੇ ਗੀਤਾ ਨੂੰ ਹੀ ਪਹਿਲ ਦਿੱਤੀ ਹੈ । ਉਹਨਾਂ ਨੇ ਆਪਣੇ ਨਵੇਂ ਆਏ ਗੀਤ"ਤਿੰਨ ਚਿੱਟੇ" ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਗੀਤ ਨਾਲ ਸਾਨੂੰ ਪੂਰੀ ਦੁਨੀਆਂ ਚ ਵਸਦੇ ਪੰਜਾਬੀ ਅਤੇ ਹੋਰ ਭਾਈਚਾਰਿਆਂ ਵਲੋਂ ਖੂਬ ਪਿਆਰ ਮਿਿਲਆ ਹੈ, ਇੰਟਰਵਿਊ ਵਿੱਚ ਗਾਇਕਾ ਰਜ਼ਾ ਹੀਰ ਦੇ ਉਸਤਾਦ ਜਨਾਬ ਰਜਿੰਦਰ ਸਦਿਉੜਾ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਸਾਫ-ਸੁਥਰੀ ਗਾਇਕੀ ਅਤੇ ਪਰਿਵਾਰਕ ਗੀਤਾਂ ਨਾਲ ਸਮਾਜ ਅਤੇ ਸੱਭਿਆਚਾਰ ਦੀ ਸੇਵਾ ਕੀਤੀ ਹੈ ਤੇ ਹਮੇਸ਼ਾ ਅੱਗੇ ਤੋ ਵੀ ਕਰਦੇ ਰਹਾਂਗੇ। ਉਹਨਾਂ ਨੇ ਗਾਇਕਾ ਰਜ਼ਾ ਹੀਰ ਦੇ ਸੰਗੀਤ ਸਿੱਖਣ, ਰਿਆਜ਼ ਅਤੇ ਉਸ ਦੇ ਹੱਸਮੁੱਖ ਸੁਭਾਅ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ। ਇੰਟਰਵਿਊ ਵਿੱਚ ਮੈਂਡੋਲੀਨ ਪਲੇਅਰ ਜਗਰੂਪ ਸਿੰਘ ਨੇ ਆਪਣੇ ਮਧੁਰ ਸਾਜ ਮੈਂਡੋਲੀਨ ਨਾਲ ਮਾਹੌਲ ਨੂੰ ਹੋਰ ਸੰਗੀਤਮਈ ਬਣਾ ਦਿੱਤਾ। ਨਿਊਜ਼ ਨੰਬਰ ਚੈਨਲ ਦੇ ਐਂਕਰ ਮੈਡਮ ਜੈਸਮੀਨ ਮੀਨੂੰ ਨੇ ਆਪਣੇ ਖੂਬਸੂਰਤ ਸਵਾਲਾਂ ਨਾਲ ਗਾਇਕਾ ਰਜ਼ਾ ਹੀਰ ਦੇ ਸੰਗੀਤਕ ਸਫਰ ਵਾਰੇ ਗੱਲਬਾਤ ਕੀਤੀ ਅਤੇ ਗਾਇਕਾ ਰਜ਼ਾ ਹੀਰ ਤੋ ਗੱਲਬਾਤ ਕਰਦਿਆਂ ਵੱਖ-ਵੱਖ ਵਿਿਸ਼ਆਂ ਤੇ ਗੀਤ ਵੀ ਸੁਣੇ। ਜਿੰਨ੍ਹਾਂ ਵਿੱਚ "ਹੀਰ ਵਾਰਿਸ ਸ਼ਾਹ", "ਪਾ ਕੇ ਪਿਆਰ ਪਿਆਰ ਪਿਆਰ", ਇੰਦਰ ਆਜ਼ਾਦ ਵੱਲੋਂ ਲਿਖੇ ਗੀਤ "ਤਿੰਨ ਚਿੱਟੇ" ਅਤੇ ਤਰਸੇਮ ਸਿੰਘ ਸਿੱਧੂ ਦੇ ਲਿਖੇ "ਦੱਦ ਲੱਗੜਾ ਇਸ਼ਕ ਨਹੀਉਂ ਹੱਟਦਾ" ਗੀਤਾਂ ਨਾਲ ਖੁਬ ਰੰਗ ਬੰਨ੍ਹਿਆਂ।
ਨਿਊਜ਼ ਨੰਬਰ ਚੈਨਲ ਨੇ ਗਾਇਕਾ ਰਜ਼ਾ ਹੀਰ ਨੂੰ ‘ਚੜ੍ਹਦੇ ਪੰਜਾਬ ਦੀ ਨੂਰਜਹਾਂ’ ਦੇ ਖਿਤਾਬ ਨਾਲ ਨਿਵਾਜਿਆ ਹੈ। ਜਿੱਥੇ ਰਜ਼ਾ ਹੀਰ ਕਮਾਲ ਦੀ ਗਾਇਕਾ ਹੈ, ਜੋ ਥੋੜੇ ਸਮੇਂ ਵਿੱਚ ਸੰਗੀਤ ਦੇ ਖੇਤਰ ਵਿੱਚ ਆਪਣੀ ਮਿਆਰੀ ਜਗ੍ਹਾ ਬਣਾ ਚੁੱਕੀ ਹੈ। ਆਉਣ ਵਾਲੇ ਸਮੇਂ ਵਿੱਚ ਗਾਇਕਾ ਰਜ਼ਾ ਹੀਰ ਦੇ ਨਵੇਂ ਗੀਤ ਕਈ ਫਿਲਮਾਂ ਅਤੇ ਸਿੰਗਲ ਟਰੈਕ ਦੇ ਰੂਪ ਵਿੱਚ ਵੱਖ-ਵੱਖ ਕੰਪਨੀਆਂ ਤੋਂ ਰਿਲੀਜ਼ ਹੋਣ ਜਾ ਰਹੇ ਹਨ। ਆਸ ਕਰਦੇ ਹਾ ਕਿ ਗਾਇਕਾ ਰਜ਼ਾ ਹੀਰ ਇਵੇਂ ਹੀ ਬੁਲੰਦੀਆਂ ਨੂੰ ਛੂੰਹਦੀ ਰਹੇ।
 

Have something to say? Post your comment

More News News

ਦਲਜੀਤ ਸਿੰਘ ਸੱਗੂ ਐਨ.ਆਰ.ਆਈ. ਦਾ ਪਿੰਡ ਵਾਸੀਆਂ ਕੀਤਾ ਸਨਮਾਨ VICE PRINCIPAL MRS. GURPREET KAUR AND S. KULDEEP SINGH (Office Administrator) HONOURED BY THE SAHODAYA SCHOOLS COMPLEX. ਪੰਜਾਬੀ ਸਾਹਿਤ ਸਭਾ ਵੱਲੋਂ “ਜਸਟ ਪੰਜਾਬੀ” ਮੈਗਜ਼ੀਨ ਲੋਕ ਅਰਪਣ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ 15 ਸਤੰਬਰ ਐਤਵਾਰ ਨੂੰ ਹਾਲੈਂਡ ਦੇ ਸਿਖਾਂ ਵਲੋ ਡੱਚ ਭਾਸ਼ਾ ਵਿੱਚ ਸਿੱਖ ਰਹਿਤ ਮਰਿਆਦਾ ਅਤੇ ਸਾਰਾਗੜ੍ਹੀ ਦੀ ਲੜਾਈ ਦੋ ਕਿਤਾਬਾਂ ਰਿਲੀਜਨ ਕੀਤੀਆਂ ਗਈਆਂ । ਗੁਰੂ ਨਾਨਕ ਦੇਵ ਜੀ ਦੇ 550 ਨੂੰ ਸਮਰਪਿਤ ਫਲਦਾਲ ਤੇ ਛਾਂ ਦਾਰ ਬੂਟੇ ਲਗਾਏ ਕੰਮਨੀਆਂ ਵਿੱਚ ਫਸੇ ਪੈਸਿਆਂ ਕਾਰਨ ਮਾਨਸਿਕ ਤੌਰ ਪ੍ਰੇਸ਼ਾਨ ਹੋਏ ਲੋਕ ਕਰਨ ਲੱਗੇ ਖੁੱਦਕਸ਼ੀਆਂ , ਸਰਕਾਰ ਸੌਂ ਰਹੀ ਹੈ ਖਾਮੋਸ਼ੀ ਦੀ ਨੀਂਦ The husband's wife, who was married for love marriage, was shot dead by the wife's family, both of whom had made love marriage some time back. ਨਿਊਜ਼ੀਲੈਂਡ ਦੇ ਸਕੂਲਾਂ ਵਿਚ 2022 ਤੱਕ ਸਾਰੇ ਸਕੂਲਾਂ ਵਿਚ ਦੇਸ਼ ਦਾ ਇਤਿਹਾਸ ਪੜ੍ਹਾਉਣਾ ਹੋਵੇਗਾ ਲਾਜ਼ਮੀ Newly appointed Center Head Teacher and Head Teacher Three Day Training Workshop held Children of St. Soldier Elite Convent School Jandiala Guru visited Pingalwara Manawala.
-
-
-