Article

ਦਿਲਚਸਪ ਕਹਾਣੀ ਤੇ ਸਾਰਥਕ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫ਼ਿਲਮ 'ਨਿੱਕਾ ਜ਼ੈਲਦਾਰ-3'- ਅਮਨੀਤ, ਰਮਨੀਤ /ਹਰਜਿੰਦਰ ਸਿੰਘ ਜਵੰਦਾ

September 12, 2019 10:05 PM

ਦਿਲਚਸਪ ਕਹਾਣੀ  ਤੇ ਸਾਰਥਕ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫ਼ਿਲਮ 'ਨਿੱਕਾ ਜ਼ੈਲਦਾਰ-੩'- ਅਮਨੀਤ, ਰਮਨੀਤ,

 ਪੰਜਾਬੀ ਸਿਨੇਮਾ ਨੂੰ ਇਕ ਵੱਖਰਾ ਮੁਕਾਮ ਦੇਣ ਲਈ 'ਪਟਿਆਲਾ ਮੋਸ਼ਨ ਪਿਕਚਰਜ਼' ਅਤੇ 'ਵਾਇਓਕੋਮ ੧੮ਸਟੂਡੀਓ' ਦੇ ਬੈਨਰ ਹੇਠ ਬਣੀ ਪੰਜਾਬੀ ਫ਼ਿਲਮ 'ਨਿੱਕਾ ਜ਼ੈਲਦਾਰ-੩' ਆਗਾਮੀ ੨੦ ਸਤੰਬਰ ੨੦੧੯ ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਲਈ ਤਿਆਰ ਹੈ।ਫ਼ਿਲਮ ਸਬੰਧੀ ਨੇ ਗੱਲਬਾਤ ਕਰਦਿਆਂ ਨਿਰਮਾਤਾ ਜੋੜੀ ਅਮਨੀਤਸ਼ੇਰ ਸਿੰਘ ਕਾਕੂ ਤੇ ਰਮਨੀਤਸ਼ੇਰ ਸਿੰਘ ਨੇ ਦੱਸਿਆ ਕਿ ਉਨਾਂ ਦੀਆਂ ਪਿਛਲੀਆਂ ਫ਼ਿਲਮਾਂ 'ਨਿੱਕਾ ਜ਼ੈਲਦਾਰ-੧' ਅਤੇ 'ਨਿੱਕਾ ਜ਼ੈਲਦਾਰ-੨'  ਦਾ ਤਜਰਬਾ ਬਹੁਤ ਵਧੀਆ ਰਿਹਾ ਅਤੇ ਇਨਾਂ੍ਹ ਫ਼ਿਲਮਾਂ ਦੀ ਸਫਲਤਾ ਨੂੰ ਦੇਖਦੇ ਹੋਏ ਅਸੀਂ 'ਨਿੱਕਾ ਜ਼ੈਲਦਾਰ'  ਦਾ ਭਾਗ ਤੀਜਾ ਬਣਾਉਣ ਬਾਰੇ ਸੋਚਿਆ ਸੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਕਿਸੇ ਫਿਲਮ ਦਾ ਤੀਜਾ ਭਾਗ ਬਨਣਾ ਪਹਿਲੀ  ਵਾਰ ਹੋਇਆ ਹੈ।ਉਨਾਂ  ਦੱਸਿਆ ਕਿ ਐਮੀ ਵਿਰਕ ਤੇ ਵਾਮਿਕਾ ਗੱਬੀ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਨੂੰ ਨਿਰਦੇਸ਼ਕ ਸਿਰਮਜੀਤ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਫ਼ਿਲਮ ਦੀ ਕਹਾਣੀ,  ਡਾਇਲਾਗ ਤੇ ਸਕਰੀਨ ਪਲੇਅ ਜਗਦੀਪ ਸਿੱਧੂ ਅਤੇ ਗੁਰਪ੍ਰੀਤ ਸਿੰਘ ਪਲਹੇੜੀ ਨੇ ਲਿਖਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਉਨਾਂ ਵਲੋਂ  ਇਕ ਵੱਖਰੇ ਕੰਸਪੈਟ ਨਾਲ ਚੰਗੀ ਕਾਮੇਡੀ ਤੇ ਸਸਪੈਂਸ ਵਾਲੀ ਫ਼ਿਲਮ ਬਣਾਈ ਹੈ ਜੋ ਕਿ  ਪੂਰੀ ਤਰ੍ਹਾਂ ਪਰਿਵਾਰਕ ਹੈ, ਫ਼ਿਲਮ  ਵਿਚਲਾ ਹਾਸਾ-ਠੱਠਾ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ ਅਤੇ ਇਹ ਫ਼ਿਲਮ ਤਾਜ਼ਗੀ ਭਰੀ ਕਾਮੇਡੀ ਦੇ ਨਾਲ ਨਾਲ ਵਹਿਮਾਂ ਭਰਮਾਂ ਦੇ ਚੱਕਰਾਂ ਤੋਂ ਦੂਰ ਰਹਿਣ ਦਾ ਸਮਾਜਿਕ ਸੁਨੇਹਾ ਵੀ ਦੇਵੇਗੀ।ਫ਼ਿਲਮ  ਵਿਚ ਐਮੀ ਵਿਰਕ ਤੇ ਵਾਮਿਕਾ ਗੱਬੀ ਤੋਂ ਇਲਾਵਾ ਸਰਦਾਰ ਸੋਹੀ, ਨਿਰਮਲ ਰਿਸ਼ੀ, ਨਿਸ਼ਾ ਬਾਨੋ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ, ਬਨਿੰਦਰ ਬਨੀ, ਕਾਕਾ ਕੌਤਕੀ, ਪਰਮਿੰਦਰ ਕੌਰ ਗਿੱਲ, ਵੱਡਾ ਗਰੇਵਾਲ, ਜਗਦੀਪ ਰੰਧਾਵਾ ਅਤੇ ਸੁਖਵਿੰਦਰ ਚਹਿਲ ਆਦਿ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।ਉਨਾਂ ਮੁਤਾਬਕ, ''ਇਹ ਫ਼ਿਲਮ ਦਰਸ਼ਕਾਂ ਨੂੰ ਨਿਸ਼ਚਿਤ ਰੂਪ ਤੋਂ ਪਸੰਦ ਆਵੇਗੀ ਕਿਉਂਕਿ ਇਹ ਫ਼ਿਲਮ ਆਪਣੇ ਆਪ ਵਿੱਚ ਹੀ ਪੂਰਾ ਇੱਕ ਵਧੀਆ ਕਾਮੇਡੀ 'ਤੇ ਰੋਮਾਂਟਿਕ ਡਰਾਮਾ ਹੈ ਜਿਸ ਨੂੰ ਦੇਖਣ ਵਾਲੇ ਦਰਸ਼ਕ ਖੜੇ ਹੋ ਕੇ ਲੋਟ ਪੋਟ ਹੋ ਕੇ ਹੱਸਣਗੇ ਤੇ ਇਹ ਫ਼ਿਲਮ ਦਰਸ਼ਕਾਂ ਦੀਆਂ  ਉਮੀਦਾਂ 'ਤੇ ਸੌ ਫ਼ੀਸਦੀ ਖਰੀ ਉਤਰੇਗੀ।

ਹਰਜਿੰਦਰ ਸਿੰਘ ਜਵੰਦਾ

Have something to say? Post your comment