Article

ਆਈਲੈਟਸ ਦੇ ਨਾਮ 'ਤੇ ਰਿਸਤਿਆਂ ਦਾ ਘਾਣ : ਪਰਮਜੀਤ ਰਾਮਗੜ੍ਹੀਆ

September 16, 2019 09:15 AM

        ਆਈਲੈਟਸ ਦੇ ਨਾਮ ਤੇ ਕੁੜੀ ਵਾਲਿਆਂ ਵਲੋਂ , ਮੁੰਡੇ ਵਾਲਿਆਂ ਤੋਂ ਮੋਟੀ ਰਕਮ ਲੈ ਕੇ ਆਪਣੀ ਧੀ ਨੂੰ ਦੇਣਾ, ਕਿਥੋ ਤੀਕ ਵਾਜਿਬ ਹੈ? ਜਾਂ ਜੇ ਲੜਕਾ ਬਾਹਰ ਹੈ ਤਾਂ ਕੁੜੀ ਵਾਲਿਆਂ ਤੋਂ ਮੂੰਹ ਮੰਗਵੀਂ ਰਾਸ਼ੀ ਲਗਵਾਉਣੀ ਜਾਂ ਲੈਣੀ ਵੀ ਆਪਣੇ ਆਪ ਵਿਚ ਇਕ ਪ੍ਰਸ਼ਨ ਚਿੰਨ੍ਹ ਹੈ। ਅੱਜ ਰਿਸਤਿਆਂ ਵਿਚ ਅਪਣੱਤਤਾ ਦੀ ਬਜਾਏ, ਰਿਸਤਿਆਂ ਦਾ ਘਾਣ ਹੋ ਰਿਹਾ ਹੈ। ਪੈਸਾ ਲੈਣਾ ਜਾਂ ਦੇਣਾ ਦੋਂਵੇ ਹੀ ਧਿਰਾਂ ਲਈ ਮਾੜਾ ਰੁਝਾਨ ਹੈ। ਜੇਕਰ ਮਾਪੇ ਆਪਣੀ ਧੀ ਦੇ ਵਿਆਹ ਤੇ ਉਸਨੂੰ ਕੱਪੜਾ ਲੀੜਾ ਵੀ ਦਿੰਦੇ ਤਾਂ ਸਮਾਜ ਉਸਨੂੰ ਦਾਜ ਕਹਿੰਦਾ ਹੈ, ਪਰ ਹੁਣ ਕੁੜੀ ਵਾਲੇ ਮੁੰਡੇ ਵਾਲਿਆਂ ਤੋਂ ਪੈਸੇ ਮੰਗ ਰਹੇ ਹਨ ਕੀ ਇਹ ਹੁਣ ਸਮਾਜਿਕ ਬੁਰਾਈ ਨਹੀਂ ? ਏਥੇ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਕੁਝ ਲਾਲਚੀ ਕਿਸਮ ਦੇ ਲੋਕ ਕਾਰ, ਪੈਸਾ, ਜਾਂ ਹੋਰ ਸਮਾਨ ਦੀ ਮੰਗ ਵੀ ਕਰਦੇ ਹਨ। ਪਰ ਸਾਰਿਆ ਨੂੰ ਏਸ ਸ੍ਰੇਣੀ 'ਚ ਵੀ ਨਹੀਂ ਲਿਆ ਜਾ ਸਕਦਾ। ਕੁਝ ਪ੍ਰੀਵਾਰ ਸਬ ਕੁਝ ਸਾਦਾ ਵੀ ਕਰਦੇ ਹਨ। ਬਿਨ੍ਹਾਂ ਪੈਸੇ ਤੋਂ ਤੇ ਬਿਨ੍ਹਾਂ ਦਾਜ ਤੋਂ ਜਿਥੇ ਉਸ ਪਰਿਵਾਰ ਵਿਚ ਉਮਰਾਂ ਤੀਕ ਨਿਭਦੀ ਵੀ ਵੇਖੀ ਹੈ।
ਅਜੋਕੇ ਦੌਰ ਵਿਚ ਬਾਹਰ ਜਾਣ ਦੀ ਅੰਨੀ ਦੌੜ ਨੇ ਆਪਸੀ       ਰਿਸ਼ਤਿਆਂ ਦੇ ਮੋਹ ਦੀਆਂ ਤੰਦਾਂ ਨੂੰ ਫਿੱਕਾ ਹੀ ਨਹੀਂ ਲੀਰੋ-ਲੀਰ ਕੀਤਾ ਹੈ। ਆਈਲੈਟਸ ਦੇ ਨਾਮ ਤੇ ਰਿਸ਼ਤੇ ਵੀ ਦੋ ਤਰ੍ਹਾਂ ਦੇ ਹੁੰਦੇ ਹਨ। ਇਕ ਦੂਜੇ ਤੋਂ ਪੁੱਛਿਆ ਜਾਂਦਾ ਕੇ ਰਿਸ਼ਤਾ ਕੱਚਾ ਕਰਨਾ ਹੈ ਕੇ ਪੱਕਾ ? ਇਸ ਕੰਮ ਲਈ ਸਿੱਧੇ ਜਾਂ ਅਸਿੱਧੇ ਰੂਪ ਵਿਚ ਭਾਵ ਦਲਾਲ ਵਿਚ ਪਾ ਕੇ ਕੰਮ ਕੀਤਾ ਜਾਂਦਾ ਹੈ। ਜਿਸਨੂੰ ਮੈਰਿਜ ਬਿਓਰੋ ਜਾਂ ਅਖ਼ਬਾਰੀ ਇਸਤਿਹਾਰ ਜ਼ਰੀਏ ਕੀਤਾ ਜਾਂਦਾ ਹੈ। ਕੁਝ ਵੀ ਹੈ "ਆਈਲੈਟਸ" ਕਿਸੇ ਹੱਦ ਤੀਕ ਬਾਹਰ ਜਾ ਕੇ ਸੈੱਟ ਹੋਣਾ ਜਾਂ ਉਚੇਰੀ ਵਿੱਦਿਆ ਹਾਸਿਲ ਕਰਨ ਦਾ ਵਧੀਆ ਜ਼ਰੀਆ ਸੀ। ਐਪਰ ਅੱਜ ਇਹ ਮਹਿਜ਼ ਇਕ ਵਪਾਰ ਬਣ ਕੇ ਰਹਿ ਗਿਆ ਹੈ।

Have something to say? Post your comment

More Article News

ਸਵਿੱਸ ਬੈਂਕਾਂ ਦਾ ਘਾਲਾਮਾਲਾ/ ਬਲਰਾਜ ਸਿੰਘ ਸਿੱਧੂ ਐਸ.ਪੀ. 550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ/ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ/ਪੁਸਤਕ : ਨਾਨਕ ਦੁਨੀਆ ਕੈਸੀ ਹੋਈ ~ ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ ਹਥਿਆਰ ਸਾਫ ਕਰਦਿਆਂ ਹਾਦਸਿਆਂ ਵਿਚ ਮੌਤਾਂ ਕਿਓ/ਜਸਵਿੰਦਰ ਸਿੰਘ ਦਾਖਾ ਇੱਕ ਮੁਲਾਕਾਤ ਪੰਜਾਬੀ ਥੀਏਟਰ ਦੇ ਕੋਹੇਨੂਰ ਹੀਰੇ ਤਰਸੇਮ ਰਾਹੀਂ ਨਾਲ /ਛਿੰਦਾ ਧਾਲੀਵਾਲ ਮੰਜਲਾਂ ਸਰ ਕਰ ਰਹੀ ਕਲਮ : ਵਰਿੰਦਰ ਕੌਰ ਰੰਧਾਵਾ ਕਲਮ ਦੀ ਸ਼ਹਿਨਸ਼ਾਹ : ਕੁਲਵਿੰਦਰ ਕੌਰ ਮਹਿਕ ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾਂ ਕਰੋ/ਪ੍ਰਮੋਦ ਧੀਰ ਜੈਤੋ ਅਦਾਕਾਰ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਬਣੇ ਯਾਰ ਅਣਮੁੱਲੇ, ਨਵੀਂ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਦੀ ਸ਼ੂਟਿੰਗ ਹੋਈ ਸ਼ੁਰੂ/ਹਰਜਿੰਦਰ ਸਿੰਘ ਜਵੰਦਾ ਆਪਣੇ ਚੰਗੇ,ਮਾੜੇ ਸਮੇ ਨੂੰ ਸੰਭਾਲਣਾ ਹੁੰਦਾ ਹੈ ਆਪਣੇ ਹੀ ਹੱਥ/ਪਰਮਜੀਤ ਕੌਰ ਸੋਢੀ
-
-
-