News

ਕੰਮਨੀਆਂ ਵਿੱਚ ਫਸੇ ਪੈਸਿਆਂ ਕਾਰਨ ਮਾਨਸਿਕ ਤੌਰ ਪ੍ਰੇਸ਼ਾਨ ਹੋਏ ਲੋਕ ਕਰਨ ਲੱਗੇ ਖੁੱਦਕਸ਼ੀਆਂ , ਸਰਕਾਰ ਸੌਂ ਰਹੀ ਹੈ ਖਾਮੋਸ਼ੀ ਦੀ ਨੀਂਦ

September 16, 2019 09:16 AM

ਕੰਮਨੀਆਂ ਵਿੱਚ ਫਸੇ ਪੈਸਿਆਂ ਕਾਰਨ ਮਾਨਸਿਕ ਤੌਰ ਪ੍ਰੇਸ਼ਾਨ ਹੋਏ ਲੋਕ ਕਰਨ ਲੱਗੇ ਖੁੱਦਕਸ਼ੀਆਂ , ਸਰਕਾਰ ਸੌਂ ਰਹੀ ਹੈ ਖਾਮੋਸ਼ੀ ਦੀ ਨੀਂਦ

ਮਾਨਸਾ ( ਤਰਸੇਮ ਸਿੰਘ ਫਰੰਡ ) ਇਨਸਾਫ਼ ਦੀ ਆਵਾਜ਼ ਪੰਜਾਬ ਅਤੇ ਭਾਰਤੀ ਲੋਕ ਸੇਵਾ ਦਲ ਵੱਲੋਂ ਅੱਜ ਇੱਕ ਮੀਟਿੰਗ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ , ਸੂਬਾ ਪ੍ਰਧਾਨ, ਸਾਬਕਾ ਸੈਨਿਕ ਵੈੱਲਫੇਅਰ ਵਿੰਗ ਪੰਜਾਬ ਦੀ ਪ੍ਰਧਾਨਗੀ ਹੇਠ ਡੇਰਾ ਬਾਬਾ ਧਿਆਨ ਦਾਸ ਝੁਨੀਰ ਵਿੱਚ ਹੋਈ। ਮੀਟਿੰਗ ਵਿੱਚ ਭਾਰਤ ਸਰਕਾਰ ਵੱਲੋਂ ਰਜਿਸਟਰਡ ਤੇ ਲਿਮਟਡ ਕੰਪਨੀਆਂ ਤੇ ਸੁਸਾਇਟੀਆਂ ਵਿੱਚ ਫਸੇ ਗ਼ਰੀਬ ਲੋਕਾਂ ਦੇ ਪੈਸੇ ਨੂੰ ਵਾਪਸ ਦਿਵਾਉਣ ਦੀਆਂ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਕੰਪਨੀਆਂ ਤੋਂ ਤੰਗ ਆ ਕੇ ਨਿਵੇਸ਼ਕ ਖ਼ੁਦਕੁਸ਼ੀਆਂ ਕਰ ਰਹੇ ਹਨ। ਪਰ ਸਰਕਾਰਾਂ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਆਨਲਾਈਨ ਫਾਰਮ ਭਰਨ ਦੇ ਬਾਵਜੂਦ ਵੀ ਪਰਲ ਕੰਪਨੀ ਦੇ ਪੈਸੇ ਅਜੇ ਤੱਕ ਨਿਵੇਸ਼ਕਾਂ ਨੂੰ ਨਹੀਂ ਮਿਲੇ। ਹੁਣ ਸਾਰੀਆਂ ਹੀ ਕੰਪਨੀਆਂ (ਪਰਲਜ, ਰੋਜ਼ਵੈਲੀ ,ਫਿਉਚਰ ਮੇਕਰ, ਬਾਈਕ ਵੋਟ, ਏ ਵਨ ,ਨੈਸਰਗਰੀਨ, ਕਰਾਉਨ,ਸਰਵ ਅੈਗਰੋ,ਜੀ .ਸੀ .ਏ.) ਦੇ ਏਜੰਟ ਵੀਰ ਤੇ ਨਿਵੇਸ਼ਕ ਇਕੱਠੇ ਹੋ ਜਾਓ ਅਤੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਖਿਲਾਫ ਰੋਸ ਧਰਨੇ ਦੀ ਤਿਆਰੀ ਕਰੋ। ਪਰਲਜ਼ ਦੀਆਂ ਖੁਰਦ ਬੁਰਦ ਹੋ ਰਹੀਆਂ ਜ਼ਮੀਨਾਂ ਨੂੰ ਬਚਾਉਣ ਲਈ ਸਾਰੇ ਹੀ ਅਹੁਦੇਦਾਰਾਂ ਤੇ ਆਗੂਆਂ ਦੀ ਸਹਿਮਤੀ ਨਾਲ ਮਤਾ ਪਾਸ ਕੀਤਾ ਗਿਆ ।ਕਿ ਲੋਕ ਸਭਾ ਹਲਕਾ ਬਠਿੰਡਾ ਵੱਲੋਂ  18 ਸਤੰਬਰ  2019 ਨੂੰ ਮਾਨਸਾ ਕਚਹਿਰੀਆਂ ਵਿੱਚ ਸ਼ਾਂਤਮਈ ਇੱਕ ਰੋਸ ਧਰਨਾ ਲਾਇਆ ਜਾਵੇ ,ਤਾਂ ਜੋ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ । ਸੋ ਸਾਰੇ ਕੰਪਨੀਆਂ ਤੋਂ ਤੰਗ ਆ ਚੁੱਕੇ ਨਿਵੇਸ਼ਕ ਤੇ ਏਜੰਟ ਵੀਰ 18 ਸਤੰਬਰ ਨੂੰ ਮਾਨਸਾ ਪਹੁੰਚੋ । ਮੀਟਿੰਗ ਵਿੱਚ ਮਾਸਟਰ ਦਾਨਾ ਸਿੰਘ ਚੋਟੀਆਂ, ਰਾਜਵਿੰਦਰ ਸਿੰਘ ਝੁਨੀਰ ,ਕੈਪਟਨ ਜੋਗਿੰਦਰ ਸਿੰਘ ਅੋਤਾਵਾਲੀ, ਮਨਦੀਪ ਕੁਮਾਰ ਚੋਟੀਆਂ ,ਨਰਿੰਦਰ ਕਾਲਾ ਝੁਨੀਰ ,ਬਲਵੀਰ ਸਿੰਘ ਬਾਜੇਵਾਲਾ ,ਪਰਵਿੰਦਰ ਸਿੰਘ ਪੇਟੁ ਝੁਨੀਰ ,ਬਿੱਕਰ ਸਿੰਘ ਫ਼ੌਜੀ ਮੋਜੀਆਂ, ਲੇਖ ਰਾਜ ਰਾਏਪੁਰ, ਬਲਜਿੰਦਰ ਸਿੰਘ ਸਾਹਨੇਵਾਲ ਵਿਕਾਸ ਪੇਂਟਰ ਝੁਨੀਰ ਆਦਿ ਸ਼ਾਮਿਲ ਰਹੇ।

Have something to say? Post your comment
 

More News News

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਪ੍ਰੈਸ ਬਿਆਨ* ਸੇਵਾ ਮੁਕਤੀ ‘ਤੇ ਵਿਸ਼ੇਸ਼… ਸ੍ਰੀ ਰੋਹੀ ਰਾਮ ਸ਼ਰਮਾ ਜੀ ਦੀ ਪੀ ਆਰ ਟੀ ਸੀ ਵਿੱਚ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਉਣ ਮਗਰੋਂ ਰਿਟਾਇਰਮਿੰਟ ਹੋਈ ਸਰਕਾਰੀ ਅਦਾਰਿਆਂ ਦਾ ਸਾਥ ਦੇ ਕੇ ਡਾ.ਓਬਰਾਏ ਨੇ ਕਾਇਮ ਕੀਤੀ ਵੱਖਰੀ ਮਿਸਾਲ : ਸੋਨੀ ਪੰਚ ਸਰਪੰਚ ਔਰਤਾਂ ਵੀ ਮਰਦਾ ਦੀ ਤਰਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਾ ਯਕੀਨਨ ਬਣਾਉਣ – ਪ੍ਰਵੇਸ਼ ਮਲਹੋਤਰਾ ਮੀਟਿੰਗ ਵਿੱਚ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਾ ਹੋਇਆ ਤਾਂ ਹੋਵੇਗਾ ਆਰ-ਪਾਰ ਦੇ ਸੰਘਰਸ਼ ਦਾ ਐਲਾਨ —— ਆਗੂ ਮਿਸ਼ਨ ਫਤਿਹ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰਾਂ ਨੂੰ ਥਾਪੜਾ ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ । ਗੁਰਚਰਨ ਸਿੰਘ ਗੁਰਾਇਆ ਸ੍ਰੀਮਤੀ ਚਰਨਜੀਤ ਕੌਰ ਨੇ ਬਤੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਭਾਈ ਮਸਤਾਨ ਸਿੰਘ ਵਿਖੇ ਜੁਆਇੰਨ ਕੀਤਾ ਤਪਤੀ ਗਰਮੀ ਅਤੇ ਦੁਕਾਨਾਂ ਵਿੱਚ ਗਾਹਕ ਨਾ ਹੋਣ ਕਰਕੇ ਦੁਕਾਨਦਾਰ ਪਰੇਸ਼ਾਨ ਅਸਮਾਨੀਂ ਬਿਜਲੀ ਡਿੱਗਣ ਨਾਲ ਬੱਲਦ ਦੀ ਮੌਤ '
-
-
-