Article

ਪੂਨਾ ਪੈਕਟ ਅਤੇ ਉਸ ਦੇ ਜ਼ਖ਼ਮ/ ਇੰਜ. ਹਰਦੀਪ ਸਿੰਘ ਚੁੰਬਰ

September 16, 2019 09:22 AM

ਪੂਨਾ ਪੈਕਟ ਅਤੇ ਉਸ ਦੇ ਜ਼ਖ਼ਮ

 

                        ਭਾਰਤ ਵਿੱਚ ਬਹੁਤ ਸਾਰੇ ਵਿਦੇਸ਼ੀ ਆਕੇ ਵਸਦੇ ਰਹੇ। ਮੂਲਨਿਵਾਸੀਆਂ ਦੇ ਕਮਜ਼ੋਰ ਹੋਣ ਕਾਰਨ ਉਹ ਸਤ੍ਹਾ ਉਤੇ ਕਾਬਜ ਰਹੇ। ਭਾਰਤੀ ਇਤਿਹਾਸ ਦੀਆਂ ਲਿਖਤਾਂ ਭਾਰਤ ਵਿੱਚ ਆਰੀਆਂ ਲੋਕਾਂ ਦੇ ਆਉਣ ਤੋਂ ਬਾਅਦ ਦੇ ਸਮੇ ਦੀਆਂ ਹੀ ਮਿਲਦੀਆਂ ਹਨ। ਆਰੀਆਂ ਲੋਕਾਂ ਨੇ ਭਾਰਤ ਉਤਾ ਲੰਮਾ ਸਮਾਂ ਰਾਜ ਕੀਤਾ। ਇਸ ਤੋਂ ਕਾਫੀ ਸਮੇ ਬਾਅਦ ਮੁਗਲ ਆਏ ਇਹਨਾ ਵੀ ਭਾਰਤ ਉਤੇ ਕਈ ਸਦੀਆਂ ਰਾਜ ਕੀਤਾ। ਭਾਰਤੀ ਲੋਕਾਂ ਨੇ ਆਪਣਾ ਰਾਜ ਗੁਆ ਲਿਆ ਸੀ, ਉਹ ਗੁਲਾਮ ਸਨ। ਮੌਰੀਆ ਅਤੇ ਹੋਰ ਛੋਟੇ ਛੋਟੇ ਰਾਜਾਂ ਨੂੰ ਛੱਡ ਕੇ ਭਾਰਤੀ ਮੂਲ ਦੇ ਲੋਕਾਂ ਦਾ ਰਾਜ ਦਾ ਜਿਕਰ ਨਹੀਂ ਮਿਲਦਾ। ਬਹੁਤਾ ਕਰਕੇ ਭਾਰਤੀ ਮੂਲ ਗੁਲਾਮ ਹੀ ਰਿਹਾ।

            ਇਤਿਹਾਸ ਦਸਦਾ ਹੈ ਕਿ ਇਹਨਾ ਬਾਹਰੀ ਲੋਕਾਂ ਨੇ ਸਤ੍ਹਾ ਦੇ ਲਾਲਚ ਵਿਚ ਆਪਣੇ ਹੀ ਆਰੀਆ, ਮੁਗਲਾਂ ਜਾ ਹੋਰ ਲੋਕਾਂ ਨਾਲ ਬਹੁਤ ਵਾਰ ਗਦਾਰੀਆਂ ਕੀਤੀਆਂ। ਇਹ ਆਪੋ ਵਿੱਚ ਸਤ੍ਹਾ ਦੀ ਲੜਾਈ ਲਈ ਆਪਣਿਆ ਨਾਲ ਹੀ ਕਿਸ ਹੱਦ ਤਕ ਨੀਵੇਂ ਪੱਧਰ ਉਤੇ ਜਾਂਦੇ ਰਹੇ, ਇਹ ਇਹਨਾ ਦੇ ਚ੍ਰਿੱਤਰ ਦਾ ਪੜਦਾ ਚੁੱਕਣ ਲਈ ਕਾਫੀ ਹੈ। ਆਪਣਿਆਂ ਨਾਲ ਗਦਾਰੀ ਕਰਨ ਵਾਲਿਆਂ ਤੋ ਭਾਰਤੀ ਮੂਲ ਦੇ ਲੋਕੀ ਇਨਸਾਫ ਦੀ ਕੀ ਉਮੀਦ ਕਰ ਸਕਦੇ ਸਨ, ਉਹ ਗੁਲਾਮ ਦੇ ਗੁਲਾਮ ਹੀ ਰਹੇ, ਬੇਦਖਲ ਰਹੇ, ਲਾਹਣਤ ਭਰੀ ਜਿੰਦਗੀ ਜੀਣ ਲਈ ਮਜ਼ਬੂਰ ਰਹੇ। ਉਹਨਾ ਦੇ ਇਹਨਾਂ ਹਾਲਤਾਂ ਨੂੰ ਮੋਟੇ ਤੌਰ ਤੇ ਕਹਿ ਸਕਦੇ ਹਾਂ, ਕਿ ਜਦੋਂ ਤੋ ਭਾਰਤ ਦੇ ਇਤਿਹਾਸ ਮਿਲਦਾ ਹੈ ਉਸ ਤੋ ਬਹੁਤ ਪਹਿਲਾਂ ਤੋ ਰਹੇ ਹੋਣਗੇ।

            ਬਾਬਾ ਸਾਹਿਬ ਨੇ ਭਾਰਤੀ ਸੰਵਿਧਾਨ ਸਭਾ ਦੇ ਅੰਤਿਮ ਭਾਸ਼ਨ ਵਿਚ ਭਾਰਤ ਦੀ ਅਜ਼ਾਦੀ ਅਤੇ ਸੰਵਿਧਾਨ ਨੂੰ ਬਣਾਏ ਰਖਣ ਲਈ ਚਿੰਤਾ ਜਾਹਰ ਕੀਤੀ। ਇਸ ਦੇ ਪਿੱਛੇ ਦੇ ਕਾਰਨਾ ਦਾ ਜਿਕਰ ਕਰਦੇ 25 ਨਵੰਬਰ 1949 ਨੂੰ ਚਿਤਾਵਨੀ ਦਿੰਦੇ ਜਿਕਰ ਕਰਦੇ ਕਿਹਾ, “ਇਹ ਗੱਲ ਮੈਨੂੰ ਪਰੇਸ਼ਾਨ ਕਰਦੀ ਹੈ ਕਿ ਇਹ ਸੱਚ ਹੈ ਕਿ ਨਾ ਸਿਰਫ ਭਾਰਤ ਇਕ ਵਾਰ ਆਪਣੀ ਆਜ਼ਾਦੀ ਗੁਆ ਚੁੱਕਾ ਹੈ, ਬਲਕਿ ਉਸਨੇ ਆਪਣੇ ਕੁਝ ਲੋਕਾਂ ਦੀ ਬੇਵਫ਼ਾਈ ਅਤੇ ਧੋਖੇ ਨਾਲ ਇਸ ਨੂੰ ਗੁਆ ਦਿੱਤਾ ਹੈ। ਮਹੋਮਦ-ਬਿਨ-ਕਾਸਿਮ ਦੁਆਰਾ ਸਿੰਧ ਉੱਤੇ ਹਮਲੇ ਸਮੇਂ, ਰਾਜਾ ਦਾਹਾਰ ਦੇ ਫੌਜੀ ਕਮਾਂਡਰਾਂ ਨੇ ਮਹੋਮਦ-ਬਿਨ-ਕਾਸਿਮ ਦੇ ਏਜੰਟਾਂ ਤੋਂ ਰਿਸ਼ਵਤ ਲੈਂਦੇ ਹੋਏ ਆਪਣੇ ਹੀ ਰਾਜਾ ਦੇ ਪੱਖ ਵਲੋਂ ਲੜਨ ਤੋਂ ਇਨਕਾਰ ਕਰ ਦਿੱਤਾ। ਇਹ ਜੈਚੰਦ ਹੀ ਸੀ ਜਿਸ ਨੇ ਮਹਿਮਦ ਗੌਰੀ ਨੂੰ ਭਾਰਤ ਉੱਤੇ ਹਮਲਾ ਕਰਨ ਅਤੇ ਪ੍ਰਿਥਵੀ ਰਾਜ ਦੇ ਵਿਰੁੱਧ ਲੜਨ ਦਾ ਸੱਦਾ ਦਿੱਤਾ ਸੀ ਅਤੇ ਉਸਨੂੰ ਆਪਣੀ ਅਤੇ ਸੋਲੰਕੀ ਰਾਜਿਆਂ ਦੀ ਸਹਾਇਤਾ ਦਾ ਵਾਅਦਾ ਕੀਤਾ ਸੀ। ਜਦੋਂ ਸ਼ਿਵਾਜੀ ਹਿੰਦੂਆਂ ਦੀ ਅਜ਼ਾਦੀ ਦੀ ਲੜਾਈ ਲੜ ਰਹੇ ਸਨ ਤਾਂ ਦੂਸਰੇ ਮਰਾਠਾ ਨੋਬਲਮੈਨ ਅਤੇ ਰਾਜਪੂਤ ਰਾਜੇ ਮੁਗ਼ਲ ਬਾਦਸ਼ਾਹਾਂ ਲਈ ਲੜਾਈ ਲੜ ਰਹੇ ਸਨ। 1857 ਵਿਚ, ਜਦੋਂ ਭਾਰਤ ਦੇ ਇਕ ਵੱਡੇ ਹਿੱਸੇ ਨੇ ਬ੍ਰਿਟਿਸ਼ ਵਿਰੁੱਧ ਆਜ਼ਾਦੀ ਦੀ ਲੜਾਈ ਦਾ ਐਲਾਨ ਕਰ ਦਿੱਤਾ ਸੀ,ਜਦੋਂ ਬ੍ਰਿਟਿਸ਼ ਸਿੱਖ ਸ਼ਾਸਕਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਦਾ ਮੁੱਖ ਕਮਾਂਡਰ ਗੁਲਾਬ ਸਿੰਘ ਚੁੱਪ ਹੋ ਗਿਆ ਅਤੇ ਸਿੱਖ ਰਾਜ ਨੂੰ ਬਚਾਉਣ ਵਿਚ ਸਹਾਇਤਾ ਨਹੀਂ ਕੀਤੀਤਾਂ ਸਿੱਖ ਖੜ੍ਹੇ ਹੀ ਰਹੇ ਅਤੇ ਇਸ ਘਟਨਾ ਨੂੰ ਮੂਕ ਦਰਸ਼ਕ ਵਜੋਂ ਵੇਖਦੇ ਰਹੇ।”

            ਭਾਰਤ ਦਾ ਵਪਾਰ ਸਮੁੰਦਰ ਰਾਹੀ ਹੋਣ ਦਾ ਬੜਾ ਹੀ ਪੁਰਾਣਾ ਇਤਿਹਾਸ ਹੈ। ਸੋਲਵੀਂ ਸਦੀ ਵਿਚ ਭਾਰਤ ਵਿਚ ਵਪਾਰ ਕਰਨ ਵਾਲੇ ਫਰਾਂਸੀਸੀ, ਡੱਚ, ਅੰਗਰੇਜ਼ ਅਤੇ ਹੋਰਾਂ ਨੇ ਤੇਜੀ ਵਧੀ। ਇਹਨਾ ਦੀਆ ਭਾਰਤ ਵਿਚ ਏਕਅਧਿਕਾਰ ਜਮਾਉਣ ਲਈ ਆਪਸ ਵਿਚ ਕਈ ਲੜਾਈਆਂ ਹੋਈਆਂ। ਆਖਰ ਅੰਗਰੇਜ਼ਾਂ ਦੀ ਈਸ਼ਟ ਇੰਡੀਆਂ ਕੰਪਨੀ ਭਾਰਤ ਵਿਚ ਪੈਰ ਜਮਾਉਣ ਵਿੱਚ ਕਾਮਯਾਬ ਰਹੀ, ਅਤੇ ਵਪਾਰ ਕਰਨਲਗੀ। 1757 ਵਿਚ ਬੰਗਾਲ ਵਿੱਚ, ਪਲਾਸੀ ਦਾ ਯੁੱਧ ਜਿੱਤਕੇ ਉਹਨਾ ਭਾਰਤ ਉਤੇ ਰਾਜ ਕਰਨ ਦੀ ਸੁਰੂਆਤ ਕੀਤੀ। ਇਸੇ ਹੀ ਸਮਾਂ ਤੋ ਹਜਾਰਾਂ ਸਾਲਾ ਦੇ ਗੁਲਾਮ ਭਾਰਤੀ ਮੂਲ ਲੋਕਾਂ ਦੀ ਗੁਲਾਮੀ ਦਾ ਸਿਕੰਜਾ ਢਿੱਲਾ ਹੋਣ ਸੁਰੂ ਹੋਇਆ।ਜਿੰਦਗੀ ਦੇ ਹਰ ਪਹਿਲੂ ਤੋਂ ਬੇਦਖਲ ਕੀਤੇ ਸਮਾਜ਼ ਨੂੰ ਇਨਾਸ਼ਾਨਾਂ ਵਾਲੇ ਹੱਕ ਮਿਲਣੇ ਸੁਰੂ ਹੋਏ। ਭਾਰਤ ਵਿਚ ਬਾਰਹੀ ਕੌਮਾਂ ਬਹੁਤ ਆਈਆਂ। ਉਹਨਾਂ ਦਾ ਇਨਸ਼ਾਨੀਆਤ ਪ੍ਰਤੀ ਸਮਝ, ਸੋਚ ਤੇ ਵਰਤਾਉ ਅਮਾਨਵੀਆ ਹੋਣ ਕਾਰਨ ਭਾਰਤੀ ਮੂਲ ਸਮਾਜ ਦਾ ਹਾਲ ਸਭਨਾਂ ਦੇ ਰਾਜ ਵਿਚ ਗੁਲਾਮਾਂ ਵਾਲਾ ਹੀ ਰਿਹਾ। ਹਜਾਰਾਂ ਸਾਲਾਂ ਤੋਂ ਉਹ ਗੁਲਾਮ ਦੇ ਗੁਲਾਮ ਹੀ ਰਹੇ। ਇਹਨਾਂ ਵਿਚੋਂ ਮਾਨਵੀਆ ਕਦਰਾਂ ਕੀਮਤਾਂ ਨੂੰ ਬਰਾਬਰ ਮੰਨ ਲਾਗੂ ਕਰਨ ਵਾਲੀ ਕੌਮ ਅੰਗਰੇਜ ਕੌਮ ਹੀ ਕਹਾ ਸਕਦੀ ਹੈ।ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਹਨਾ ਕਾਰਨ ਅੰਗਰੇਜ਼ਾਂ ਨੇ ਅੱਧੀ ਦੁਨੀਆਂ ਉੱਤੇ ਰਾਜ ਕੀਤਾ, ਪਰ ਇੱਕ ਕਾਰਨ ਇਹ ਵੀ ਹੈ ਕਿ ਉਹ ਮਾਨਵ ਸਨਮਾਨ ਅਤੇ ਬਰਾਬਰੀ ਦੀ ਕਦਰ ਹੀ ਨਹੀਂ ਉਹਨਾ ਨੂੰ ਬਰਾਬਰ ਦੇ ਹੱਕ ਵੀ ਪ੍ਰਦਾਨ ਕਰਦੇ ਸਨ। ਭਾਰਤੀ ਸੰਵਿਧਾਨ ਬਨਾਣ ਦੀ ਪ੍ਰਕਿਰਿਆ ਬੰਗਾਲ, ਕਲਕੱਤਾ ਵਿਚ ਅੰਗਰੇਜ਼ ਸਰਕਾਰ ਨੇ ਸੁਰੂ ਕੀਤੀ ਸੀ, 1773 ਵਿਚ ਕਲਕੱਤਾ ਸੁਪਰੀਮ ਕੋਰਟ ਦੀ ਸਥਾਪਨਾ ਕੀਤੀ ਗਈ। ਐਕਟ ਬਨਾਉਣੇ ਸੁਰੂ ਕੀਤੇ। ਉਹਨਾ ਐਕਟਾਂ ਦਾ ਪਾਲਣ ਕਰਨਾ ਅੰਗਰੇਜ਼ਾਂ ਸਮੇਤ ਸਾਰਿਆਂ ਲਈ ਜਰੂਰੀ ਸੀ।

            ਪੁਰਾਤਨ ਭਾਰਤ ਵਿਚ ਨਿਆਇ ਵੀ ਜਾਤੀ ਅਧਾਰਤ ਰਿਹਾ ਹੈ। ਜਿੰਨੀ ਉੱਚੀ ਜਾਤੀ ਉਤਨੇ ਹੀ ਸਵਿਧਾਵਾਂ ਅਤੇ ਗੁਨਾਹਾਂ ਦੀ ਖੁੱਲ ਅਤੇ ਸਜ਼ਾਵਾ ਵੀ ਕਮਯੋਰ, ਜਿੰਨੀ ਛੋਟੀ ਜਾਤੀ ਸਵਿਧਾਵਾਂ ਨਾਮਾਤਰ, ਕਰੜੇ ਦੰਡ। ਉਦਾਰਨ ਲਈ, ਰਮਾਇਣ ਅਨੂਸਾਰ ਇੱਕ ਬ੍ਰਾਹਮਣ ਦੇ ਪੁੱਤਰ ਦੀ ਬਿਮਾਰੀ ਕਾਰਨ ਮੌਤ ਹੋਈ। ਜੰਗਲ਼ ਵਿਚ ਬਹੁਤ ਦੂਰ ਦੁਨੀਆਂਦਾਰੀ ਛੱਡ ਗਰੀਬਾਂ ਨਿਤਾਣਿਆਂ ਨੂੰ ਸਿੱਖਿਆ ਦੇਣ ਦੇ ਕੰਮ ਵਿਚ ਲਗੇ “ਸੰਭੂਕ ਰਿਸ਼ੀ”ਨੂੰ ਇਸ ਮੌਤ ਦਾ ਠਹਿਰਾਕੇ ਉਸਦਾ ਰਾਮ ਨੇ ਸਿਰ ਕਲਮ ਕਰ ਦਿਤਾ। ਇਹ ਕਹਾਣੀ ਸਾਰਾ ਹੀ ਕੁੱਝ ਕਹਿ ਜਾਂਦੀ ਹੈ। ਅੱਜ ਵੀ ਆਰਥਿਕ, ਸਮਾਜਿਕ ਕਮਜੋਰੀ ਦਾ ਹਥਿਆਰ ਬਣਾ ਕੰਮਜੋਰ ਦੀ ਇਨਸਾਫ ਤਕ ਪਹੁੰਚ ਨਾਂ ਹੋ ਸਕਣ ਦੀ ਵਿਵਸਥਾ ਬਣਾ ਦੇਣਾ ਵੀ ਉਸੇ ਹੀ ਮਾਨਸਿਕਤਾ ਵਿਚੋਂ ਪੁੰਗਰਿਆ ਬੂੱਟਾ ਹੈ। ਸਮਾਜ ਨੂੰ ਵੰਡਣਾਂ ਅਤੇ ਕਮਜੋਰ ਕਰਨਾ, ਇਨਸਾਫ ਦਾ ਮਹਿੰਗਾ ਹੋਂਣਾ, ਰੁਜ਼ਗਾਰ ਨਾਂ ਦੇ ਕੇ ਮੁੱਫਤ ਵਿਚ ਰਾਸ਼ਣ ਵੰਡਣਾ, ਸਿੱਖਿਆ, ਇਨਸਾਫ, ਸਿਹਤ ਸੇਵਾਵਾਂ ਦਾ ਆਮ ਆਦਮੀ ਦੀ ਪਹੁੰਚ ਤੋ ਬਾਹਰ ਹੋਣਾਂ ਸਾਮਜ ਨੂੰ ਪੁਰਾਤਨ ਭਾਰਤ ਦੇ ਵੰਡਵਾਦੀ ਸਮਾਜ ਵੱਲ ਲਿਜਾਣ ਦਾ ਮਾਨਸਿਕਤਾ ਵਿਚੋਂ ਉਪਜਿਆ ਇੱਕ ਵਿਧੀਵਤ ਤਰੀਕਾਕਹਿ ਸਕਦੇ ਹਾਂ। ਇਸ ਦੇ ਉਲਟ ਧਨ, ਸੰਸਾਧਨ, ਰਾਜਨੀਤਿਕ ਸ਼ਕਤੀ ਅਤੇ ਨਿਆਇਆਲਿਆਂ ਦਾ ਚੰਦ ਘਰਾਣਿਆਂ ਦੇ ਹੱਥਾ ਤਕ ਸੀਮਤ ਹੋ ਕੇ ਰਹਿ ਜਾਣਾ, ਕਾਰਪੋਰੇਟ ਦੇ ਕਰਜ਼ਿਆਂ ਵਿੱਚ ਮੁਆਫੀ, ਅਨੇਕ ਸਵਿਧਾਵਾ ਕੋਈ ਅਣਜਾਣੇ ਵਿਚ ਨਹੀਂ ਹੋਇਆ,ਕੀਤਾ ਗਿਆ ਹੈ।

            ਅੰਗਰੇਜ਼ਾਂ ਨੇ ਸਰਵ ਸਮਾਜ਼ ਲਈ ਕਾਨੂੰਨ ਬਨਾਉਣ ਦਾ ਕੰਮ ਸੁਰੂ ਕੀਤਾ। ਉਹਨਾ ਦੇ ਕਾਨੂੰਨ ਬਨਾਉਣ ਦਾ ਮਤਲਵ ਇਹ ਨਹੀਂ ਸੀ ਕਿ ਉਹ ਆਪ ਇਸ ਤੋਂ ਉਪਰ ਹੋ ਸਕਦੇ ਸਨ, ਉਹ ਖੁਦ ਵੀ ਇਸ ਉਤੇ ਅਮਲ ਕਰਦੇ ਸਨ। ਇਸ ਦੇ ਮਤਲਵ ਉਹ ਸਭ ਨੂੰ ਬਰਾਬਰ ਦਾ ਇਨਸਾਨ ਮੰਨਦੇ ਸਨ, ਸਭ ਨੂੰ ਬਰਾਬਰ ਮੰਨਣ ਦਾ ਮਤਲਵ ਸਾਰੇ ਇਕ ਕੌਮ ਦਾ ਹਿੱਸਾ ਹੋਣਾ।ਜੋ ਸਭਿਅਤਾ ਇਕ ਕੌਮ ਹੋਣ ਦਾ ਪ੍ਰਦਸ਼ਨ ਹੀ ਨਹੀ ਕਰਦੀ, ਉਹ ਦੂਜਿਆਂ ਨੂੰ ਆਪਣੇ ਵਿਚ ਮਿਲਾ ਬਰਾਬਰ ਦਾ ਸਲੂਕ ਕਰਦੀ ਹੋਵੇ ਉਸ ਕੌਮ ਦਾ ਮੁਕਾਬਲਾ ਜਾਤੀਆਂ, ਧਰਮਾ ਅਤੇ ਹੋਰ ਕਈ ਤਰਾਂ ਨਾਲ ਵੰਡੇ ਸਮਾਜ ਕਰਨ ਲਾਇਕ ਨਹੀ।

            ਅੰਗਰੇਜ਼ ਨੇ ਭਾਰਤ ਦਾ ਧਨ ਲੁੱਟਿਆ, ਬਾਹਰ ਲੋ ਕੇ ਗਏ ਨਾਲ ਹੀ ਬਹੁਤ ਸਾਰਾ ਭਾਰਤ ਵਿਚ ਰੇਲਵੇ, ਡਾਕਤਾਰ, ਨਹਿਰਾਂ, ਸੜਕਾਂ, ਇਮਾਰਤਾਂ ਅਤੇ ਹੋਰ ਬਹੁਤ ਕੁੱਝ ਬਣਾਕੇ ਖਰਚ ਕੀਤਾ। ਭਾਰਤ ਦਾ ਅਜ਼ਾਦੀ ਦਾ ਮਤਲਵ, ਅੰਗਰੇਜ਼ਾਂ ਦੁਆਰਾ ਸਤ੍ਹਾ ਦੀ ਚਾਬੀ ਭਾਰਤ ਦੀ ਸਮੇ ਦੇ ਤਾਕਤਵਰਾਂ ਨੂੰ ਸੰਭਾਲ ਦੇਣਾ, ਇਹੋ ਹੋਇਆ, ਭਾਵੇ ਭਾਰਤੀਆਂ ਬੰਦਰ ਵੰਡ ਕਾਰਨ ਭਾਰਤ ਦੇ ਟੁਕੜੇ ਕਰ ਲਏ। ਜੋ ਕੰਮ ਅੰਗਰੇਜ਼ ਲੋਕ ਕਰਦੇ ਸਨ ਉਸੇ ਕੰਮ ਨੂੰ ਬੜੇ ਹੀ ਕਮੀਣੇ ਢੰਗ ਨਾਲ ਭਾਰਤੀਆਂ ਨੇ ਕਰਨਾਂ ਸੁਰੂ ਕਰ ਦਿਤਾ। ਭਾਰਤ ਦੇ ਧਨ ਭਾਰਤ ਵਿਚ ਲਾਇਆ, ਇਹ ਕੋਈ ਅਜਿਹਾ ਕੰਮ ਨਹੀਂ ਜੋ ਅੰਗਰੇਜ਼ਾਂ ਨੇ ਨਹੀਂ ਕੀਤਾ। ਪਰ ਭਾਰਤ ਦੇ ਧਨ ਦੀ ਲੁੱਟ ਜੋ ਭਾਰਤੀਆਂ ਨੇ ਵਿਦੇਸ਼ਾਂ ਵਿਚ ਜਮਾਂ ਕੀਤਾ, ਵਿਦੇਸ਼ਾਂ ਵਿਚ ਵੱਡੀਆਂ ਜਾਇਦਾਦਾਂ ਖਰੀਦੀਆਂ, ਹੋਰ ਦਿਖ ਅਤੇ ਅਦਿਖ ਢੰਗ ਲੁੱਟਕੇ ਬਾਹਰ ਜਮਾਂ ਕੀਤੀ ਉਹ ਅੰਗਰੇਜ਼ਾਂ ਦੇ 200 ਸਾਲ ਦੇ ਰਾਜ ਨਾਲੋ ਭਾਰਤੀਆਂ ਦੇ 70 ਸਾਲ ਦੇ ਵਿਚ ਕਈ ਗੁਣਾਂ ਵੱਧ ਹੀ ਹੋ ਸਕਦਾ ਹੈ।

            ਇਸ ਦੇ ਨਾਲ ਹੀ ਜੋ ਕੰਮ ਅੰਗਰੇਜ਼ਾਂ ਨੇ ਭਾਰਤ ਵਿਚ ਹਜਾਰਾਂ ਸਾਲਾਂ ਤੋਂ ਬੇਦਖਲ ਸਮਾਜ਼ ਨੂੰ 200 ਸਾਲਾ ਸ਼ਾਸ਼ਨ ਦੌਰਾਨ ਬਰਾਬਰੀ ਉਤੇ ਲਿਆਉਣ ਦੀ ਕੋਸ਼ਿਸ਼ ਕੀਤੀ, ਉਸ ਦੇ ਬਰਾਬਰ ਭਾਰਤੀ ਕਰਨ ਯੋਗ ਨਹੀਂ। ਉਹ ਮਜਬੂਰੀ ਵਸ ਹੀ ਥੋੜੀ ਬਹੁਤ ਮਾਨਸਿਕਤਾ ਬਦਲ ਸਕੇ ਹਨ। ਇਹ ਮਜਬੂਰੀ ਕਿਉਂ ਕਿਦਾਂ ਬਣੀ ਇਸ ਦੇ ਬਹੁਤ ਸਾਰੇ ਕਾਰਨ ਹਨ। ਇਸ ਲਈਬਾਬਾ ਸਾਹਿਬ ਦੀਆਂ ਕੋਸ਼ਿਸ਼ਾਂ ਦਾ ਵਰਣਨ ਕਰਨ ਯੋਗ ਹਨ। ਲਾਹਣਤ ਭਰੀ ਜਿੰਦਗੀ ਜਿੰਦਗੀ ਜਿਉਂਦੇ ਸਿੱਖਿਆ ਦੇ ਖੇਤਰ ਵਿਚ ਅੱਗੇ ਵਧਦੇ ਔਕੜਾਂ ਦਾ ਸਾਹਮਣਾ ਕਰਦੇ ਹੋਏ ਬਾਬਾ ਸਾਹਿਬ ਦਾ ਪ੍ਰਣ ਸੀ ਕਿ ਉਹ ਹਜਾਰਾਂ ਸਾਲਾ ਦੇ ਲਤਾੜੇ, ਬੇਦਖਲ ਅਛੂੱਤ ਸਮਾਜ ਨੂੰ ਗੁਲਾਮੀ ਤੋਂ ਨਿਯਾਤ ਦਵਾਉਣਗੇ। ਵਿਦੇਸ਼ ਤੋਂ ਪੜਾਈ ਪੂਰੀ ਕਰ ਭਾਰਤ ਆ ਉਹਨਾਂ ਅੰਗਰੇਜ਼ ਸਰਕਾਰ ਨੂੰ ਅਛੂੱਤ ਨੂੰ ਅਧਿਕਾਰ ਦੇਣ ਲਈ ਮਿਲਣ ਅਤੇ ਪਤਰਾਚਾਰ ਕਰਨਾ ਸੁਰੂ ਕੀਤਾ। ਇਸ ਨੂੰ ਵੱਡ ਹੁੰਗਾਰਾ ਲੰਡਨ ਵਿਚ ਹੋਣ ਵਾਲੀਆਂ ਤਿੰਨ ਗੋਲ ਮੇਜ ਕੋਨਫਰੰਸਾ ਵਿਚ ਮਿਲਿਆ। ਬਾਬਾ ਸਾਹਿਬ ਦੀ ਕੋਸ਼ਿਸ਼ ਸਦਕਾ, ਅੰਗਰੇਜ਼ ਸਰਕਾਰ ਦੁਆਰਾਅਛੂੱਤ ਸਮਾਜ਼ ਦੇ ਦੁਰਦਸ਼ਾ ਦਾ ਹਾਲ ਜਾਨਣ ਲਈ ਸਾਇਮਨ ਕਮਿਸ਼ਨ ਦਾ ਗਠਨ ਕਰ ਭਾਰਤ ਭੇਜਿਆ। ਇਸ ਕਮਿਸ਼ਨ ਦਾ ਮਕਸ਼ਦ ਹਜਾਰਾਂ ਸਾਲਾਂ ਦੀਆ ਬੇਦਖਲੀਆਂ, ਅਛੂੱਤਤਾ ਦੇ ਸ਼ਿਕਾਰ ਸਮਾਜ਼ ਨੂੰ ਰਾਹਤ ਦੇਣਾ ਸੀ।ਹਿੰਦੂ ਸਮਾਜ਼ ਜਿਸ ਕਾਰਨ ਇਹ ਹਜਾਰਾਂ ਸਾਲ ਅਮਾਨਵਤਾ ਦਾ ਸ਼ਿਕਾਰ ਰਿਹਾ, ਉਸ ਨੇ ਖੁੱਲੇਆਮ ਦਲਿਤ ਸਮਾਜ਼ ਨੂੰ ਅੰਗਰੇਜ਼ਾਂ ਵਲੋਂ ਮਿਲਣ ਵਾਲੀ ਰਾਹਤ ਦਾ ਵਿਰੋਧ ਕੀਤਾ। “ਸਾਈਮਨ ਕਮਿਸ਼ਨ ਗੋ ਬੈਕ” ਵਾਲੇ, ਉਹ ਦੇਸ਼ ਭਗਤ ਹੋ ਹੀ ਨਹੀਂ ਸਕਦੇ। ਕਿਉਂਕਿ ਇਹ ਕੰਮ ਉਸ ਸਮਾਜ਼ ਲਈ ਮਾਨਵਹਿਤ ਕੰਮ ਕਰਨ ਦਾ ਸੀ ਜੋ ਭਾਰਤੀ ਹੁੰਦੇ ਹੋਏ, ਭਾਰਤੀਆਂਦੀ ਲੁੱਟ ਦੀ ਸ਼ਿਕਾਰ ਸੀ। ਅੰਗਰੇਜ਼ਾਂ ਤੋਂ ਆਪਣੇ ਲਈ ਅੰਗਰੇਜ਼ੀ ਸ਼ਾਸ਼ਨ, ਪ੍ਰਸ਼ਾਸ਼ਨ ਵਿਚ ਰਿਜ਼ਰਵੇਸਨ ਮੰਗਣ ਵਾਲੇ ਲੋਕ ਭਾਰਤ ਦੇ ਅਛੂੱਤ ਸਮਾਜ਼ ਨੂੰ ਭਵਿਖ ਵਿਚ ਮਿਲਣ ਵਾਲੀ ਰਾਹਤ ਦਾ ਵਿਰੋਧ ਕਰਦੇ ਹੋਂਣ, ਇਹ ਅਮਾਨਵੀਆ ਕੰਮ ਕਰਨ ਵਾਲੇ ਦੇਸ਼ ਭਗਤ ਨਹੀਂ ਅਸਮਾਜਿਕ ਲੋਕ ਹੋ ਸਕਦੇ ਹਨ।

            ਕਮਿਸ਼ਨ ਨੇ ਅਸਮਾਜਿਕ ਸੋਚ ਦੇ ਸ਼ਿਕਾਰ ਲੋਕਾਂ ਦਾ ਵਿਰੋਧਦੇਖਿਆ, ਰਿਪੋਰਟ ਬਣਾ ਸਰਕਾਰ ਨੂੰ ਦਿਤੀ, ਅਛੂੱਤਾਂ ਨੂੰ ਕਮਿਉਨਲ ਅਵਾਰਡ ਦਿਤਾ। ਇਸ ਦਾ ਮੁੱਖ ਮੰਤਵ ਇਮਾਨਦਾਰ ਸੀ। ਕਮਿਸ਼ਨ ਜਾਣ ਗਿਆ ਸੀ ਕਿ ਹਜਾਰਾਂ ਸਾਲਾਂ ਦੇ ਬੇਦਖਲ ਡਰ ਦੇ ਛਾਏ ਵਿਚ ਜਿੱਉਣ ਵਾਲੇ ਸਮਾਜ ਦੇ ਲੋਕ ਚੋਣਾਂ ਸਮੇਂ ਤਾਕਤ ਦੇ ਜੋਰ ਦਬਾਉਂਦਾ ਆ ਰਿਹਾ ਹੈ। ਉਹ ਤਾਕਤਵਰ ਸਮਾਜ਼ਅਛੂੱਤ ਵੋਟ ਨੂੰ ਪ੍ਰਭਾਵਤ ਕਰ ਗਲਤ ਨੇਤਾ ਦੇ ਹੱਕ ਵਿਚ ਵਰਤਣ ਦਾ ਦਮ ਰਖਦਾ ਹੈ। ਕਮਿਸ਼ਨ ਦੀ ਰਿਪੋਰਟ ਦਾ ਮਤਲਵ ਸੀ ਕਿ ਅਛੂੱਤ, ਦੱਬੇ, ਲਤਾੜੇ, ਡਰੇ, ਸਹਿਮੇ ਲੋਕ ਬਿਨਾ ਕਿਸੇ ਬਾਹਰੀ ਦਬਾਵ ਦੇ ਆਪਣੇ ਵਿਚੋ ਇਕ ਵਧੀਆ ਨੇਤਾ ਦੀ ਚੋਣ ਕਰ ਸਕਣ, ਜੋ ਉਹਨਾ ਲਈ ਸੰਸਦ, ਵਿਧਾਨ ਸਭਾਵਾਂ ਆਦਿ ਵਿਚੋਂ ਹੱਕ ਅਤੇ ਇਨਸਾਫ ਦਵਾ ਸਕੇ।

            1932 ਵਿਚ, ਬ੍ਰਿਟਿਸ਼ ਸਰਕਾਰ ਨੇ ਕਮਿਊਨਲ ਅਵਾਰਡ ਰਾਹੀਂ "ਡਿਪਰੈਸਡ ਕਲਾਸਾਂ" ਲਈ ਵੱਖਰੇ ਵੋਟਰ ਪ੍ਰਣਾਲੀ ਦੇ ਗਠਨ ਦੀ ਘੋਸ਼ਣਾ ਕੀਤੀ।ਬਾਬਾ ਸਾਹਿਬ ਦੀਆਂ ਕੋਸ਼ਿਸਾਂ ਨਾਲ ਭਾਰਤ ਦੇ ਦੱਬੇ ਅਤੇ ਬੇਦਖਲ ਅਛੂੱਤ ਸਮਾਜ਼ ਦੇ ਹਜਾਰਾਂ ਸਾਲ ਗੁਲਾਮੀ ਦੀ ਜਿੰਦਗੀ ਹੰਢਾਉਣ ਬਾਅਦ ਪਹਿਲੀ ਵਾਰ ਜਿੰਦਗੀ ਸਧਾਰਨ ਦੀਰਾਹਤ ਦੀ ਕਿਰਨ ਦਿਖਾਈ ਦਿਤੀ ਸੀ। ਇਹ ਗੁਲਾਮੀ ਅਤੇ ਲਾਹਣਤ ਭਰੀ ਜਿੰਦਗੀ ਭਾਰਤ ਦੇ ਸਤ੍ਹਾ ਧਾਰੀ ਹਿੰਦੂ ਅਤੇ ਮੁਸਲਮਾਨ ਸ਼ਾਸ਼ਕਾਂ ਦੀ ਬਦੌਲਤ ਹੀ ਸੀ। ਇਹ ਸਭਬਾਬਾ ਸਾਹਿਬ ਦੀ ਮਿਹਨਤ ਅਤੇ ਅੰਗਰੇਜ ਸਰਕਾਰ ਦੇ ਇਨਸਾਫ ਪਸੰਦ ਚਰਿੱਤਰ ਹੋਣ ਦੇ ਕਾਰਨ ਹੋ ਸਕਿਆ ਸੀ। ਆਪਣੇ ਲਈ ਸਤ੍ਹਾ ਪ੍ਰਾਪਤੀ ਅਤੇ ਰਾਹਤ ਦੀ ਮੰਗ ਕਰਨ ਵਾਲੇ ਭਾਰਤੀਆਂ ਨੂੰ ਹਮੇਸ਼ਾਂ ਦਰਦ ਉਸ ਸਮੇਂ ਹੁੰਦਾ ਰਿਹਾ ਹੈ ਜਦੋਂ ਜਦੋਂ ਅਛੂੱਤਾਂ ਨੂੰ ਅਧਿਕਾਰ ਮਿਲਣ ਦੀ ਗਲ ਹੋਈ ਹੈ। ਇਤਿਹਾਸ ਲਿਖਣ ਵੇਲੇ ਵੀ ਬਹੁਤ ਜਿਆਦਾ ਸਥਾਨ ਤਕੜੇ ਹੀ ਲੈ ਜਾਂਦੇ ਹਨ, ਕਮਜੋਰਾਂ ਨੂੰ ਇਥੇ ਵੀ ਬੇਦਖਲ ਰਖਿਆ ਜਾਂਦਾ ਹੈ। ਇਸ ਲਈ ਬਹੁਤ ਸਾਰੀਆਂ ਕੁਰਬਾਨੀਆੰ ਕਰਨ ਦੇ ਬਾਵਜੂਦ, ਉਹਨਾਦੇ ਸਬੰਧ ਵਿਚ ਖਾਸ ਨਹੀਂ ਮਿਲਦਾ।

            ਇਸ ਵਾਰ ਵੀ ਅਛੂੱਤਾਂ ਨੂੰ ਮਿਲਣ ਵਾਲੀ ਵੱਖਰੇ ਵੋਟ ਪ੍ਰਣਾਲੀ ਰਿਆਇਤ ਦਾ ਗਾਂਧੀ ਨੇ ਸਖਤ ਵਿਰੋਧ ਕੀਤਾ ਕਿ ਉਨ੍ਹਾਂ ਨੂੰ ਡਰ ਸੀ ਕਿ ਅਜਿਹੀ ਵਿਵਸਥਾ ਹਿੰਦੂ ਭਾਈਚਾਰੇ ਨੂੰ ਵੰਡ ਦੇਵੇਗੀ।ਪਰ ਹਿੰਦੂ ਭਾਈਚਾਰਾਂ ਤਾਂ ਹਜਾਰਾਂ ਸਾਲਾਂ ਤੋਂ ਵੰਡਿਆ ਹੋਇਆ ਸੀ। ਉਸ ਨਵੀਂ ਵੰਡ ਨਾਲ ਜੋ ਲਾਭ ਅਛੂੱਤ ਸਮਾਜ਼ ਨੂੰ ਹੋਣ ਵਾਲਾ ਸੀ ਉਹ ਦੇਣ ਨੂੰ ਤਿਆਰ ਨਹੀਂ ਸੀ। ਉੱਚ ਜਾਤੀ ਹਿੰਦੂ ਸਤ੍ਹਾ ਅਤੇ ਸ਼ਾਸ਼ਨ ਵਿਚਏਕਾਅਧਿਕਾਰਬਣਾਏ ਰਖਣਾ ਚਾਹੁੰਦਾ ਸੀ। ਇਸ ਲਈ ਹਿੰਦੂ ਵਰਣ ਵੰਡ ਦੇ ਸ਼ਿਕਾਰ ਹੋਏ ਸਮਾਜ਼ ਨੂੰ ਰਾਹਤ ਮਿਲਣ ਦਾ ਵਿਰੋਧ ਕਰ ਰਿਹਾ ਸੀ। ਗਾਂਧੀ ਦਾ ਡਰ ਹਿੰਦੂ, ਮੁਸਲਮਾਨ ਵਿਚ ਅਛੂੱਤਾਂ ਦੀ ਅਜ਼ਾਦ ਸੋਚ ਹੋਣ ਨਾਲ ਹਿੰਦੂਆਂ ਦੀ ਸਤ੍ਹਾ ਦੀ ਖੇਢ ਵਿਗਾੜ ਸਕਦੀ ਸੀ। ਕਿਉਂਕਿ ਅਛੂੱਤ ਆਪਣੇ ਲਾਭ ਨੂੰ ਦੇਖਦੇ ਹੋਏ ਦੋਨਾ ਵਿਚੋ (ਹਿੰਦੂ, ਮੁਸਲਮਾਨ)ਕਿਸੇ ਦੀ ਬਹੁਗਿਣਤੀ ਬਨਾਉਣ ਯੋਗ ਹੋ ਸਕਦੇ ਸਨ। ਇਸ ਤਰਾਂ ਹਿੰਦੂਆਂ ਦਾ ਨੁਕਸਾਨ ਅਤੇ ਅਛੂੱਤਾਂ ਨੂੰ ਲਾਭ ਹੋ ਸਕਦਾ ਸੀ, ਜੋ ਗਾਂਧੀ ਨਹੀਂ ਚਾਹੁੰਦੇ ਸਨ। ਰਹੀ ਗਲ ਮੁਸਲਮਾਨਾਂ ਦੀ ਉਹਨਾ ਆਪਣੇ ਲਈ ਵੱਖ ਰਾਸ਼ਟਰ ਦੀ ਮੰਗ ਨੂੰ ਲੈ ਹਿੰਦੂਆ ਨੂੰ ਦੇਣ ਵਾਲੀ ਚਣੌਤੀ ਨੂੰ ਖਤਮ ਕਰਨ ਦੀ ਸੰਭਾਵਨਾ ਸੀ।ਸ਼ਾਇਦ ਇਹ ਗਾਂਧੀ ਅਤੇ ਉਸ ਦੇ ਸਾਥੀਆਂ ਨੇ ਪਾਕਿਸਤਾਨ ਦੇ ਵਿਕਲਪ ਦਾ ਅੰਦਰੋਂ ਮਨ ਵਿੱਚ ਮੰਨ ਲਿਆ ਸੀ। ਅਛੂੱਤਾਂ ਨੂੰ ਹਿੱਸੇਦਾਰੀ ਨੂੰ ਚਣੌਤੀ ਮੰਨ, ਇਸ ਨੂੰ ਖਤਮ ਕਰ ਅਜ਼ਾਦੀ ਦਾ ਸਾਰਾ ਲਾਭ ਉੱਚ ਜਾਤੀ ਹਿੰਦੂ ਲੈਣ ਲਈ ਤਤਪਰ ਹੋਣਾ ਕਾਰਨ ਸਨ।

            ਉੱਚ ਵਰਗ ਹਿੰਦੂਆਂ ਦੇ ਪੈਰ ਥੱਲੇ ਰਹਿਣ ਵਾਲਾ ਅਛੂੱਤ ਵਰਗ ਚਣੌਤੀ ਦੇਣ ਲਾਈਕ ਹੋਣ ਦਾ ਖਤਰਾ ਹੋ ਜਾਵੇ ਇਹ ਕਦੀ ਵੀ ਉੱਚ ਵਰਗ ਹਿੰਦੂਆਂ ਨੂੰ ਬਰਦਾਸਤ ਨਹੀਂ ਸੀ। ਗਾਂਧੀ ਨੇ ਪੂਨਾ ਦੀ ਯਰਵਦਾ ਸੈਂਟਰਲ ਜੇਲ੍ਹ ਵਿੱਚ ਕੈਦ ਦੌਰਾਨ ਅਤੇ ਕੈਦ ਤੋਂ ਬਾਹਰਉੱਚ ਵਰਗ ਹਿੰਦੂਆਂ ਨੇ ਇਸ ਅਵਾਰਡ ਦਾ ਵਿਰੋਧ ਕੀਤਾ, ਅਤੇ ਜੇਲ਼ ਵਿਚ ਹੀ ਗਾਂਧੀ ਦੀ ਮਰਨ ਵਰਤ ਰਖਵਾਉਣ ਦਾ ਸਹਾਇਕ ਵਜੋਂ ਕੰਮ ਕੀਤਾ। ਬਾਹਰ ਅਵਾਰਡ ਵਾਪਿਸ ਕਰਨ ਲਈ ਅੰਬੇਡਕਰ ਉਤੇ ਦਬਾਓ ਬਨਾਉਣ ਲਈ ਉਸ ਨੂੰ ਡਰਾਈਆ, ਧਮਕਾਇਆ ਗਿਆ, ਪਰ ਉਹ ਨਹੀਂ ਡਰੇ। ਫਿਰ ਦਬਾਓ ਲਈ ਭਾਰਤ ਦੇ ਕਈ ਇਲਾਕਿਆਂ ਵਿਚ ਅਛੂੱਤ ਬਸਤੀਆਂ ਵਿਚ ਅੱਗਜਨੀ ਕੀਤੀ, ਜਿਸ ਨਾਲ ਨਿਰਦੋਸ਼, ਅਣਭੋਲ, ਮਾਸੂਮ ਲੋਕਾਂ ਦੀ ਜਾਨ ਜਾਣ ਦੇ ਡਰ ਨਾਲ ਬਾਬਾ ਸਾਹਿਬ ਹਿੱਲ ਗਏ। ਉਧਰ ਵਰਤ ਰਖਾਉਣ ਤੋਂ ਬਾਅਦ, ਕਾਂਗਰਸ ਦੇ ਸਿਆਸਤਦਾਨਾਂ ਅਤੇ ਕਾਰਕੁਨਾਂ ਜਿਵੇਂ ਕਿ ਮਦਨ ਮੋਹਨ ਮਾਲਵੀਆ ਅਤੇ ਪਲਵੰਕਰ ਬੱਲੂ ਆਦਿ ਕਈ ਅੰਬੇਦਕਰ ਅਤੇ ਉਸ ਦੇ ਸਮਰਥਕਾਂ ਨਾਲ ਯੇਰਵਾੜਾ ਵਿਖੇ ਸਾਂਝੀ ਮੀਟਿੰਗਾਂ ਵੀ ਕਰਦੇ ਰਹੇ। ਆਖਰਦਬਾਉ ਵਿਚ ਡਾ. ਅੰਬੇਦਕਰ (ਅਛੂੱਤ ਵਗਰ ਦੀ ਤਰਫ਼ੋਂ) ਵਲੋ 25 ਸਤੰਬਰ 1932 ਨੂੰ ਮਦਨ ਮੋਹਨ ਮਾਲਵੀਆ ਸਮੇਤ ਕਈ ਹੋਰ ( ਉੱਚ ਵਰਗ ਹਿੰਦੂਆਂ ਦੀ ਤਰਫ) ਦੇ ਵਿਚਕਾਰ ਪੂਨਾ ਸਮਝੌਤੇ ਉਤੇ ਹਸਤਾਖਰ ਹੋਏ। ਕਈਆਂ ਹਜਾਰਾਂ ਸਾਲਾ ਬਾਅਦ ਗੁਲਾਮੀ ਝੇਲਦੇ ਅਛੂੱਤਾਂ ਨੂੰ ਭਾਰਤ ਵਿਚ ਬਰਾਬਰੀ ਦੇ ਹੱਕ ਨਾਲ ਜਿਉਂਣ ਦੇ ਦੀਪ ਦੀ ਲੋਅ ਮਧਮ ਕਰ ਦਿਤੀ। ਮਾਨਵ ਬਰਾਬਰੀ ਦੇਣ ਦਾ ਕੰਮ ਇਹ ਅੰਗਰੇਜ਼ ਸ਼ਾਸ਼ਨ ਵਿਚ ਹੀ ਹੋ ਪਾਇਆ, ਕਿਉਂਕਿ ਬਹੁਤ ਸਾਰੀਆਂ ਘਾਟਾਂ ਹੋਣ ਦੇ ਬਾਵਜੂਦ ਉਹ ਇਕ ਇਨਸਾਫ ਪਸੰਦ ਸ਼ਾਸ਼ਕ ਅਤੇ ਕੌਮ ਹੈ, ਇਸੇ ਲਈ ਤਾਕਤਵਰ ਵੀ ਹੈ।

            ਪੂਨਾ ਪੈਕਟ ਉੱਚ ਜਾਤੀ ਹਿੰਦੂਆ ਵਲੋਂ ਅਛੂੱਤਾਂਉਤੇ ਗੁਲਾਮੀ ਵਿਚ ਜਕੜਨ ਬਣਾਏ ਰਖਣ ਦਾ ਸਬੂਤ ਹੈ। ਇਸ ਲੇਖ ਵਿਚ ਉਪਰ, ਬਾਬਾ ਸਾਹਿਬ ਦੇ 25 ਨਵੰਬਰ 1949 ਨੂੰ ਸੰਵਿਧਾਨ ਸਭਾ ਵਿਚ ਦਿਤਾ ਭਾਸ਼ਨ ਵਿਚ ਭਾਰਤੀਆਂ ਵਲੋਂ ਇਤਿਹਾਸ ਵਿੱਚ ਭਾਰਤੀਆਂ ਨਾਲ ਗਦਾਰੀਆਂ ਕਰਨ ਦੀਆਂ ਉਧਾਰਨਾਂ ਦਾ ਜਿਕਰ ਕੀਤਾ ਹੈ। ਇਹ ਜਿਕਰ ਕੀਤੀਆਂ ਗਦਾਰੀਆਂਰਾਜਿਆਂ ਦੇ ਖਿਲਾਫ ਸਨ। ਗਦਾਰੀਆਂ ਦੀ ਪ੍ਰੀਭਾਸ਼ਾ ਆਪਣੇ ਹੀ ਰਾਜੇ ਨਾਲ ਗਦਾਰੀ ਤਕ ਸੀਮਤ ਨਹੀ ਹੋ ਸਕਦੀ। ਹਜਾਰਾਂ ਸਾਲਾਂ ਤੋਂ ਦਬੇ, ਲਤਾੜੇ, ਦੁਰਕਾਰੇ, ਬੇਦਖਲ, ਅਛੂੱਤ ਸਮਾਜ ਨੂੰ ਮਿਲਣ ਜਾ ਰਹੀ ਅਜ਼ਾਦੀ ਅਤੇ ਹੱਕਾਂ ਨੂੰ ਮਰਨ ਵਰਤ ਰੱਖ, ਅਛੂੱਤ ਬਸਤੀਆਂ ਵਿਚ ਅੱਗਜਨੀ ਕਰ, ਹੋਰ ਅਨੈਤਿਕ ਢੰਗ ਨਾਲ ਦਬਾਅ ਬਣਾ,ਉਸ ਹੱਕ ਨੂੰ ਖਤਮ ਕਰ ਦੇਣ ਵਾਲੇ, ਅਛੂੱਤ ਸਮਾਜ਼ ਦੇ ਗਦਾਰ ਹੀ ਹੋ ਸਕਦੇ ਹਨ। ਇਹ ਕੰਮ ਕਰਨ ਵਾਲੇ ਸਧਾਰਨ ਮਨੁੱਖ ਨਹੀਂ, ਜੈਚੰਦਾਂ ਦੀ ਟੋਲੀ ਕਹੀ ਜਾ ਸਕਦੀ ਹੈ।ਅਧੂਨਿਕ ਭਾਰਤ ਵਿਚ ਇਹ ਭਾਰਤ ਨਾਲ ਭਾਰਤੀਆਂ ਦੁਆਰਾ ਕੀਤੀ ਬਹੁਤ ਵੱਡੀ ਗਦਾਰੀ ਕਹੀ ਜਾ ਸਕਦੀ ਹੈ। ਉਹ ਭਾਰਤੀ ਟੁੱਟਿਆ ਫੁੱਟਿਆ ਸਮਾਜ਼ ਜਿਸ ਦੇ ਨਾਗਰਿਕ ਤਲਾਬ ਤੋਂ ਪਾਣੀ ਨਾ ਪੀ ਸਕਦੇ ਹੋਣ ਜਿੱਥੇ ਕੁੱਤੇ ਪੀ ਸਕਦੇ ਹੋਣ, ਨੂੰ ਮਾਨਵੀਆ ਹੱਕ ਮਿਲਣ ਨਾਲ ਭਵਿੱਖ ਵਿਚ ਸਖਸ਼ਮ ਕੌਮ ਬਣ ਭਾਰਤ ਨੂੰ ਮਜ਼ਬੂਤ ਰਾਸ਼ਟਰ ਬਨਾਣ ਵਿੱਚ ਨਿਗਰ ਯੋਗਦਾਨ ਪਾਉਣ ਲਾਇਕ ਬਨਾਉਣਾ ਸੀ, ਉਸ ਨੂੰ ਕਮਯੋਰ ਕਰਨਾ ਇਕ ਗਦਾਰੀ ਕਿਹਾ ਜਾ ਸਕਦਾ ਹੈ।

            ਪੂਨਾ ਸਮਝੌਤੇ ਨੇ ਸਾਂਝੀ ਵੋਟਰ ਪ੍ਰਣਾਲੀ ਬਣਾਈ ਰਖੀ, ਆਰਜ਼ੀ ਵਿਧਾਨ ਸਭਾਵਾਂ ਵਿੱਚ ਅਛੂੱਤ ਵਰਗ ਲਈ ਰਾਖਵੀਂਆਂ ਸੀਟਾਂ ਦਿੱਤੀਆਂ। ਸਮਝੌਤੇ ਦੇ ਕਾਰਨ, ਅਛੂੱਤ ਵਰਗ ਨੂੰ ਵਿਧਾਨ ਸਭਾ ਵਿੱਚ 148 ਸੀਟਾਂ ਦਿਤੀਆਂ। ਇਸ ਟੈਕਸਟ ਵਿਚ ਹਿੰਦੂਆਂ ਵਿਚ ਅਛੂੱਤ ਲੋਕਾਂ ਨੂੰ ਦਰਸਾਉਣ ਲਈ “ਡਿਪਰੈਸਡ ਕਲਾਸਾਂ” ਸ਼ਬਦ ਦੀ ਵਰਤੋਂ ਕੀਤੀ ਗਈ ਸੀ ਜਿਨ੍ਹਾਂ ਨੂੰ ਬਾਅਦ ਵਿਚ ਇੰਡੀਆ ਐਕਟ 1935 ਅਧੀਨ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਨਾਂ ਦਿਤਾ ਗਿਆ, ਅਤੇ 1950 ਦਾ ਬਾਅਦ ਦਾ ਭਾਰਤੀ ਸੰਵਿਧਾਨ ਵਿਚ ਪੂਨਾ ਸਮਝੌਤੇ ਤਹਿਤ ਹੀ, ਰਿਜ਼ਰਵੇਸ਼ਨ ਅਤੇ ਸਾਂਝੀ ਚੋਣ ਸਿਧਾਂਤਕ ਤੌਰ 'ਤੇ ਲਾਗੂ ਕੀਤਾ ਗਿਆ। ਅੱਜ ਉਸ ਪੂਨਾ ਪੈਕਟ ਦੀ ਬਦੌਲਤ ਹੀ ਰਿਜ਼ਰਵੇਸ਼ਨ ਵੀ ਮਿਲੀ ਅਤੇ ਉਸਦੇ ਫਲ਼ ਸਵਰੂਪ ਬਹੁਤਾ ਕਰਕੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਨੇਤਾ ਉਹ ਹੀ ਜਿੱਤਣ ਯੋਗ ਹਨ ਜਿਸ ਨੂੰ ਜਰਨਲ ਲੋਕ ਪਸੰਦ ਕਰਦੇ ਹੋਣ ਭਾਵ ਉਹਨਾ ਦੀ ਗੁਲਾਮੀ ਨੂੰ ਸਵਿਕਾਰ ਕਰਦੇ ਹੋਣ ਅਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੀਆਂ ਮੰਗਾਂ ਅਤੇ ਹੱਕਾਂ ਪ੍ਰਤੀ ਮੂਕ ਦਰਸ਼ਕ ਬਣਨ ਦੇ ਯੋਗ ਹੋਣ। ਇਸ ਤਰਾਂ ਪੂਨਾ ਪੈਕਟ ਦੇ ਪੇਟ ਵਿਚੋਂ ਜਨਮੇਂ ਬਹੁਤੇ ਅਛੂੱਤ ਨੇਤਾ ਇੱਕ ਯੋਗੀ ਦੇ ਗਲ ਵਿੱਚ ਸੱਪ ਦੀ ਤਰਾਂ ਹਨ ਜਿਹਨਾਂ ਦੇ ਦੰਦ ਨਹੀਂ ਅਤੇ ਡਰ ਨਹੀ । ਇਹ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦਾ ਹੀ ਨੁਕਸਾਨ ਨਹੀਂ ਸਮੁੱਚੇ ਰਾਸ਼ਟਰ ਦਾ ਨੁਕਸਾਨ ਹੋਇਆ ਹੈ।

                        ਇੰਜ. ਹਰਦੀਪ ਸਿੰਘ ਚੁੰਬਰ ਮੋ. 9463601616                                                             1275. ਅਰਬਨ ਇਸ਼ਟੇਟ, ਫੇਸ-2 147002. ਪਟਿਆਲਾ. ਪੰਜਾਬ 

 

Have something to say? Post your comment