Article

ਕਾਵਿ-ਸੰਗ੍ਰਿਹ-ਨੈਣ ਮਮੋਲੜੇ /ਗਗਨ ਸੰਧੂ

September 16, 2019 09:25 AM
ਕਾਵਿ-ਸੰਗ੍ਰਿਹ-ਨੈਣ ਮਮੋਲੜੇ
ਪ੍ਰਕਾਸ਼ਕ-ਸਾਹਿਤ ਅਕਾਦੇਮੀ,ਦਿੱਲੀ 
ਮੁੱਲ- 150/.
ਪੰਨੇ-98
 
 
ਬਿਰਹਾ ਦੀ ਸੂਫ਼ੀਆਨਾ ਰੰਗਤ ਨੂੰ ਅੱਗੇ ਤੋਰਦੀ ਕਾਵਿ ਕ੍ਰਿਤ- ਨੈਣ ਮਮੋਲੜੇ•*
 
 
ਗੁਰਬਿੰਦਰ ਨੂੰ ਪਹਿਲੀ ਦਫ਼ਾ ਜਗਦੇਵ ਬਰਾੜ ਰਾਹੀਂ ਮਿਲਿਆ ਤਾਂ ਲੱਗਿਆ ਜਿਵੇਂ ਕੁੱਝ ਲੱਭਦਾ ਫਿਰਦਾ ਹੈ। ਗੱਲਾਂ ਕਰਦਿਆਂ-ਕਰਦਿਆਂ ਇਕ ਦੂਸਰੇ ਦੇ ਮੋਬਾਇਲ ਨੰਬਰ ਲਏ ਤੇ ਸਾਡੀ ਦੋਸਤੀ ਵੀ ਨਿਰੰਤਰ ਜਾਰੀ ਹੈ। ਨਿਰੰਤਰ ਗੱਲ-ਬਾਤ ਹੋਣ ਲੱਗੀ। ਪਤਾ ਚੱਲਿਆਂ ਉਸਦੀ ਕਿਤਾਬ *ਨੈਣ ਮਮੋਲੜੇ* ਪ੍ਰਕਾਸ਼ਨ ਅਧੀਨ ਹੈ। ਹੁਣ ਗੱਲ ਅਕਸਰ ਕਵਿਤਾ ਬਾਰੇ ਹੀ ਹੋਣ ਲੱਗੀ।ਮਿਲਦਾ ਤਾਂ ਲੱਗਦਾ ਜਿਵੇਂ ਆਲੇ-ਦੁਆਲੇ ਚੋਂ ਕੁੱਝ ਲੱਭ ਰਿਹਾ ਹੋਵੇ।ਇਕ ਤਲਾਸ਼ ਉਸਦੀਆਂ ਅੱਖਾਂ ਚ ਦੇਖੀ; ਓਹੀ ਤਲਾਸ਼ *ਨੈਣ ਮਮੋਲੜੇ* ਚ ਲੈ ਕੇ ਹਾਜ਼ਰ ਹੈ ਗੁਰਬਿੰਦਰ।
ਜਿੱਥੇ ਅੱਜ-ਕੱਲ੍ਹ ਬਹੁਤੀ ਕਵਿਤਾ ਲੈਅ ਤੋਂ ਸੱਖਣੀ ਹੀ ਨਜ਼ਰ ਆਉਦੀ ਹੈ ਉੱਥੇ ਗੁਰਬਿੰਦਰ ਵਧਾਈ ਦਾ ਹੱਕਦਾਰ ਹੈ ਕੇ ਉਸਨੇ ਇਹ ਕਾਵਿ-ਸੰਗ੍ਰਿਹ ਲਿਖਦਿਆਂ ਤਾਲ/ਲੈਅ ਤੇ ਭਾਵਾਂ ਦੀ ਨਿਰੰਤਰਤਾ ਦਾ ਖ਼ਾਸ ਧਿਆਨ ਰੱਖਿਆਂ ਹੈ। ਉਸਦੀਆਂ ਕਵਿਤਾਵਾਂ ਵਿੱਚ ਲੈਅ ਦੀ ਇਕ ਧਾਰਾ ਵਹਿੰਦੀ ਹੈ।
ਇਹਨਾਂ ਕਵਿਤਾਵਾਂ ਵਿੱਚ ਤੁਹਾਨੂੰ ਹਰ ਰੰਗ ਦੇਖਣ/ਮਾਨਣ ਨੂੰ ਮਿਲੇਗਾ ਜਿਵੇਂ ਕੇ ਸੂਫ਼ੀਆਨਾ, ਗੁਰਮਤਿ, ਕਿੱਸਾ ਕਾਵਿ ਅਤੇ ਲੋਕ ਕਾਵਿ ਰੂਪ ਆਦਿ ਸਾਰੇ ਰੰਗਾਂ ਦੇ ਝਲਕਾਰੇ ਤੁਹਾਨੂੰ ਮਿਲ ਜਾਣਗੇ। ਬੇਸੱਕ ਇਹ ਉਸਦਾ ਪਲੇਠਾ ਕਾਵਿ ਸੰਗ੍ਰਹਿ ਹੈ ਪਰ ਕਵਿਤਾਵਾਂ ਦਾ ਨਿਭਾਅ ਤੁਹਾਨੂੰ ਇਸਦੇ ਪਲੇਠੇ ਹੋਣ ਦਾ ਅਹਿਸਾਸ ਤੱਕ ਨਹੀ ਹੋਣ ਦੇਵੇਗਾ।
ਜੋ ਸੁਹਜ ਸੰਵੇਦਨਾ ਗੁਰਬਿੰਦਰ ਦੀ ਸ਼ਾਇਰੀ ਵਿੱਚ ਪੇਸ਼ ਹੋਈ ਹੈ ਉਸੇ ਸੁਹਜ ਨੂੰ ਜਿਉਣ ਵਾਲਾ ਹੈ ਗੁਰਬਿੰਦਰ ਪੰਜਾਬੀ ਕਵਿਤਾ ਦੇ ਖੇਤਰ ਦਾ ਇਕ ਹੋਰ ਉੱਭਰਵਾ ਸ਼ਾਇਰ ਹੈ।ਉਸਦੇ ਅਹਿਸਾਸਾਂ,ਭਾਵਨਾਵਾਂ, ਚਿੰਤਾਵਾਂ, ਸੁਪਨਿਆਂ ਦੇ ਰਾਹ ਲੈ ਚੱਲਦੇ ਹਾਂ ਉਸਦੀਆਂ ਕਵਿਤਾਵਾਂ ਦੀਆਂ ਇਹਨਾਂ ਸਤਰਾਂ ਨਾਲ-
            *****
ਮੇਰੇ ਦਿਲ ਦੇ ਰੋਂਦੇ ਜ਼ਖ਼ਮਾਂ ਨੇ
ਕਦੇ ਨੈਣੋਂ ਵਗੇ ਹੰਝੂਆਂ ਨੇ
ਮੈਨੂੰ ਨਿੱਤ ਸਵਾਲ ਇਹ ਪੁੱਛੇ ਐ
ਕੌਣ ਵੈਰੀ ਬਣਿਆ ਜ਼ਿੰਦੇ ਨੀ
ਕਿਹਨੇ ਜੋਬਨ ਰੁੱਤੇ ਲੁੱਟੇ ਐ
          ******
 
 
ਜ਼ਿੰਦਗੀ ਨਾਲ਼ੋਂ ਮੌਤ ਚੰਗੇਰੀ 
ਜੇ ਬਾਵ੍ਹਾਂ ਗੱਲ ਪਾਵੇ
ਮੇਰੇ ਵਰਗਾ ਹਰ ਨਿ-ਕਰਮਾਂ
ਭਰ ਜੋਬਨ ਮਰ ਜਾਵੇ।।
 
        ******
 
ਇਹ ਦੋਨੋਂ ਨੈਣ ਮਮੋਲੜੇ 
ਵਿੱਚ ਸੂਰਤ ਦਿਸੇ ਯਾਰ ਦੀ
ਕੋਈ ਲੱਖ ਛੁਪਾ ਲੈ ਹਾਣੀਆ
ਪਰ ਅੱਗ ਨਾ ਛਿਪੇ ਪਿਆਰ ਦੀ...
 
ਇਉਂ ਗੁਰਬਿੰਦਰ ਲੋਕ-ਕਾਵਿ ਰੂਪਕਾਰਾ ਵਿੱਚ/ਨਜ਼ਦੀਕ ਵਿਚਰਦਿਆਂ ਆਪਣੀ ਕਾਵਿ ਪੁਸਤਕ ਲੈ ਪੰਜਾਬੀ ਸਾਹਿਤ ਜਗਤ ਵਿੱਚ ਹਾਜ਼ਰ ਹੈ। ਇਸ ਲੋਕ ਮੁਹਾਵਰੇ ਦੀ ਅਨੇਕਾਂ ਰੰਗਾਂ ਨੂੰ ਆਪਣੇ ਵਿੱਚ ਸਮਾਈ ਬੈਠੀ ਕਾਵਿ-ਕ੍ਰਿਤ ਦਾ ਸੁਆਗਤ ਕਰਨਾ ਬਣਦਾ ਹੈ।ਇਹ ਕਾਵਿ-ਪੁਸਤਕ ਡਾ. ਵਨੀਤਾ ਦੇ ਯਤਨਾਂ ਸਦਕਾ *ਸਾਹਿਤ ਅਕਾਦੇਮੀ* ਵੱਲੋਂ ਪ੍ਰਕਾਸਿਤ ਕੀਤੀ ਗਈ ਹੈ । ਇਸ ਕਾਵਿ ਸੰਗ੍ਰਿਹ ਵਿੱਚ ਪੇਸ਼ ਹੋਈ ਗੁਰਬਿੰਦਰ ਦੀ “ਤਲਾਸ਼ ਨਿਰੰਤਰ” ਜਾਰੀ ਰਹੇ ਤੇ ਕਵਿਤਾ/ਕਲਮ ਸਦਾ ਪ੍ਰਵਾਹਮਾਨ ਰਹੇ:
           💐💐ਆਮੀਨ💐💐
ਢੇਰ ਸਾਰੀਆਂ ਦੁਆਵਾਂ ਅਤੇ ਪਿਆਰ ਨਾਲ
 
                 (ਗਗਨ ਸੰਧੂ)
Have something to say? Post your comment

More Article News

ਸਵਿੱਸ ਬੈਂਕਾਂ ਦਾ ਘਾਲਾਮਾਲਾ/ ਬਲਰਾਜ ਸਿੰਘ ਸਿੱਧੂ ਐਸ.ਪੀ. 550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ/ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ/ਪੁਸਤਕ : ਨਾਨਕ ਦੁਨੀਆ ਕੈਸੀ ਹੋਈ ~ ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ ਹਥਿਆਰ ਸਾਫ ਕਰਦਿਆਂ ਹਾਦਸਿਆਂ ਵਿਚ ਮੌਤਾਂ ਕਿਓ/ਜਸਵਿੰਦਰ ਸਿੰਘ ਦਾਖਾ ਇੱਕ ਮੁਲਾਕਾਤ ਪੰਜਾਬੀ ਥੀਏਟਰ ਦੇ ਕੋਹੇਨੂਰ ਹੀਰੇ ਤਰਸੇਮ ਰਾਹੀਂ ਨਾਲ /ਛਿੰਦਾ ਧਾਲੀਵਾਲ ਮੰਜਲਾਂ ਸਰ ਕਰ ਰਹੀ ਕਲਮ : ਵਰਿੰਦਰ ਕੌਰ ਰੰਧਾਵਾ ਕਲਮ ਦੀ ਸ਼ਹਿਨਸ਼ਾਹ : ਕੁਲਵਿੰਦਰ ਕੌਰ ਮਹਿਕ ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾਂ ਕਰੋ/ਪ੍ਰਮੋਦ ਧੀਰ ਜੈਤੋ ਅਦਾਕਾਰ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਬਣੇ ਯਾਰ ਅਣਮੁੱਲੇ, ਨਵੀਂ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਦੀ ਸ਼ੂਟਿੰਗ ਹੋਈ ਸ਼ੁਰੂ/ਹਰਜਿੰਦਰ ਸਿੰਘ ਜਵੰਦਾ ਆਪਣੇ ਚੰਗੇ,ਮਾੜੇ ਸਮੇ ਨੂੰ ਸੰਭਾਲਣਾ ਹੁੰਦਾ ਹੈ ਆਪਣੇ ਹੀ ਹੱਥ/ਪਰਮਜੀਤ ਕੌਰ ਸੋਢੀ
-
-
-