Article

ਪਹਿਰਾਵਾ ਕਿੰਨਾ ਕੁ ਜ਼ਿੰਮੇਵਾਰ ? ਅਮਰਜੀਤ ਕੌਰ

September 16, 2019 09:26 AM
ਪਹਿਰਾਵਾ ਕਿੰਨਾ ਕੁ ਜ਼ਿੰਮੇਵਾਰ ?
ਕਈ ਵਾਰ ਹੋ ਰਹੇ ਬਲਾਤਕਾਰਾਂ ਦਾ ਮੁੱਦਾ ਗਰਮਾਉਂਦਾ ਹੈ ਜਿਸ ਵਿੱਚ ਕਿਤੇ ਨਾ ਕਿਤੇ ਕੁੜੀ ਦੁਆਰਾ ਪਹਿਨੇ ਗਏ ਪਹਿਰਾਵੇ ਨੂੰ ਵਿਸ਼ਾ ਬਣਾਇਆ ਜਾਂਦਾ ਹੈ ਜਿਥੋਂ ਤੱਕ ਮੈਂਨੂੰ ਲੱਗਦਾ ਹੈ  ਬਲਾਤਕਾਰ ਦਾ ਕਾਰਨ ਪਹਿਰਾਵਾ ਨਹੀਂ ਸਗੋਂ ਵਿਅਕਤੀ ਦੀ ਛੋਟੀ ਅਤੇ ਗੰਦੀ ਮਾਨਸਿਕਤਾ ਹੈ ਇਹ ਕਿਵੇਂ ਮੰਨ ਲਿਆ ਜਾਵੇ ਕਿ ਛੋਟੇ, ਤੰਗ ਤੇ ਅੰਗ ਦਿਖਾਉਣ ਵਾਲੇ ਕੱਪੜੇ ਹੀ ਬਲਾਤਕਾਰ ਨਾ ਕਾਰਨ ਬਣਦੇ ਹਨ ? ਚੱਲੋ ਇੱਕ ਪਲ ਲਈ ਮੰਨ ਵੀ ਲਿਅਾ ਜਾਵੇ ਛੋਟਾ ਪਹਿਰਾਵਾ ਇਸਦਾ ਕਾਰਨ ਹੈ ਤਾਂ ਜੋ ਮਰਦ ਚਾਰ ਸਾਲ ਇੱਥੋਂ ਛੇ ਮਹੀਨੇ ਦੀ ਛੋਟੀ ਬੱਚੀ ਨਾਲ ਬਲਾਤਕਾਰ ਜਿਹੀ ਘਿਨੌਣੀ ਹਰਕਤ ਕਰਦੇ ਹਨ ਕੀ ਉਹ ਮਾਸੂਮ ਦੇ ਕੱਪੜਿਆਂ ਨੂੰ ਦੇਖ ਕੇ ਆਕਰਸ਼ਿਤ ਹੁੰਦੇ ਨੇ ? ਜਿਥੋਂ ਤੱਕ ਪਹਿਰਾਵੇ ਦਾ ਸਵਾਲ ਹੈ ਭਾਰਤ ਇੱਕ ਸੱਭਿਅਕ ਦੇਸ਼ ਹੈ ਇੱਥੋਂ ਦੀਆਂ ਜ਼ਿਆਦਾਤਰ  ਕੁੜੀਆਂ ਦਾ ਪਹਿਰਾਵਾ ਸਲਵਾਰ ਕਮੀਜ਼ ਤੇ ਸਾੜੀ ਆਦਿ ਹੈ ਜਿਸ ਨਾਲ ਪੂਰਾ ਤਨ ਢੱਕਿਆ ਜਾਂਦਾ ਹੈ ਫਿਰ ਆਕਰਸ਼ਣ ਤੇ ਇਸ ਘਿਨੋਣੀ ਹਰਕਤ ਦਾ ਕੀ ਕਾਰਨ ? ਜਿੰਨੀਆਂ ਵੀ ਕੁੜੀਆਂ ਨਾਲ਼ ਬਲਾਤਕਾਰ ਹੋਏ ਹਨ ਉਨਾਂ 'ਚੋਂ ਕਿੰਨੀਆਂ ਕੁ ਬੇਢੰਗੇ ਪਹਿਰਾਵੇ ਵਾਲੀਆਂ ਸਨ? ਸਾਡਾ ਇਹ ਸੱਭਿਅਕ ਭਾਰਤ ਦੇਸ਼ ਦੁਨੀਆਂ ਦੇ ਮਸ਼ਹੂਰ ਬਲਾਤਕਾਰੀ ਦੇਸ਼ਾ ਵਿੱਚੋਂ ਇੱਕ ਹੈ,ਇਸ ਸਭਿਅਕ ਭਾਰਤ ਦੇਸ਼ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਬਲਾਤਕਾਰ ਹੁੰਦੇ ਹਨ ਜਿਨ੍ਹਾਂ ਵਿਚੋਂ ਕੁਝ ਤੇ ੳੱਭਰ ਕੇ ਸਾਹਮਣੇ ਆ ਜਾਂਦੇ ਹਨ ਕੁਝ ਬਦਨਾਮੀ ਦੇ ਡਰੋਂ ਲੁਕੋ ਲਏ ਜਾਂਦੇ ਹਨ ।ਬਹੁਤ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਵੇਗੀ ਪਰ ਇਸ ਗੱਲ ਤੇ ਵਿਚਾਰ ਜਰੂਰ ਕਰਿਓ ਕਿ ਬਲਾਤਕਾਰ ਦੇ ਕਾਰਨਾਂ  ਵਿੱਚੋਂ ਪਹਿਰਾਵਾ ਕਿਸ ਹੱਦ ਤੱਕ ਜ਼ਿੰਮੇਵਾਰ ਹੈ?
Have something to say? Post your comment

More Article News

ਸਵਿੱਸ ਬੈਂਕਾਂ ਦਾ ਘਾਲਾਮਾਲਾ/ ਬਲਰਾਜ ਸਿੰਘ ਸਿੱਧੂ ਐਸ.ਪੀ. 550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ/ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ/ਪੁਸਤਕ : ਨਾਨਕ ਦੁਨੀਆ ਕੈਸੀ ਹੋਈ ~ ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ ਹਥਿਆਰ ਸਾਫ ਕਰਦਿਆਂ ਹਾਦਸਿਆਂ ਵਿਚ ਮੌਤਾਂ ਕਿਓ/ਜਸਵਿੰਦਰ ਸਿੰਘ ਦਾਖਾ ਇੱਕ ਮੁਲਾਕਾਤ ਪੰਜਾਬੀ ਥੀਏਟਰ ਦੇ ਕੋਹੇਨੂਰ ਹੀਰੇ ਤਰਸੇਮ ਰਾਹੀਂ ਨਾਲ /ਛਿੰਦਾ ਧਾਲੀਵਾਲ ਮੰਜਲਾਂ ਸਰ ਕਰ ਰਹੀ ਕਲਮ : ਵਰਿੰਦਰ ਕੌਰ ਰੰਧਾਵਾ ਕਲਮ ਦੀ ਸ਼ਹਿਨਸ਼ਾਹ : ਕੁਲਵਿੰਦਰ ਕੌਰ ਮਹਿਕ ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾਂ ਕਰੋ/ਪ੍ਰਮੋਦ ਧੀਰ ਜੈਤੋ ਅਦਾਕਾਰ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਬਣੇ ਯਾਰ ਅਣਮੁੱਲੇ, ਨਵੀਂ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਦੀ ਸ਼ੂਟਿੰਗ ਹੋਈ ਸ਼ੁਰੂ/ਹਰਜਿੰਦਰ ਸਿੰਘ ਜਵੰਦਾ ਆਪਣੇ ਚੰਗੇ,ਮਾੜੇ ਸਮੇ ਨੂੰ ਸੰਭਾਲਣਾ ਹੁੰਦਾ ਹੈ ਆਪਣੇ ਹੀ ਹੱਥ/ਪਰਮਜੀਤ ਕੌਰ ਸੋਢੀ
-
-
-