Article

ਖਾਲਸਾ ਏਡ ਦੇ ਸਥਾਨਕ ਰਵੀ ਸਿੰਘ ਜੀ ਕਿਸੇ ਜਾਣਕਾਰੀ ਦੇ ਮੁਥਾਜ ਨਹੀ ਹਨ/ਮਨਦੀਪ ਕੌਰ ਪੰਨੂ

September 16, 2019 09:27 AM
ਖਾਲਸਾ ਏਡ ਦੇ ਸਥਾਨਕ ਰਵੀ ਸਿੰਘ ਜੀ ਕਿਸੇ ਜਾਣਕਾਰੀ ਦੇ ਮੁਥਾਜ ਨਹੀ ਹਨ। ਉਹਨਾਂ ਨੂੰ ਜੇਕਰ ਵਰਤਮਾਨ "ਭਾਈ ਘਨੱਈਆ ਜੀ" ਕਹਿ ਲਿਆ ਜਾਵੇ ਤਾਂ ਕੋਈ ਹਰਜ ਨਹੀ ਹੋਵੇਗਾ। ਪੂਰੇ ਵਿਸ਼ਵ ਵਿੱਚ ਜਿੱਥੇ ਵੀ ਕੋਈ ਮੁਸੀਬਤ ਦਾ ਪਹਾੜ ਟੁੱਟਿਆ ਹੈ,ਉੱਥੇ ਖਾਲਸਾ ਏਡ ਦੇ ਵਲੰਟੀਅਰ ਪਹੁੰਚੇ ਹਨ। ਉਹਨਾਂ ਵੱਲੋ ਕੀਤੇ ਜਾਂਦੇ ਕਾਰਜਾਂ ਦੀ ਪੂਰੇ ਵਿਸ਼ਵ ਵਿੱਚ ਪ੍ਰਸ਼ੰਸਾ ਹੋਈ ਹੈ।
 
ਸਰਕਾਰੀ ਤੰਤਰ ਤੇ ਬਦਨਾਮ ਸੰਸਥਾ ਦੇ ਬੰਦਿਆਂ ਦੀ ਅੱਖ ਵਿੱਚ ਰਵੀ ਸਿੰਘ ਜੀ ਤੇ ਖਾਲਸਾ ਏਡ ਰੜਕ ਰਹੀ ਹੈ। ਉਸਦਾ ਮੁੱਢਲਾ ਕਾਰਨ ਇਹ ਹੈ ਕਿ ਅਖੌਤੀ ਸਾਧਾਂ ਦੇ ਚੇਲਿਆਂ ਦੀ ਚੌਧਰਾਂ ਘੱਟ ਰਹੀਆਂ ਹਨ। ਇਸ ਤੋ ਇਲਾਵਾ ਦੂਜਾ ਕਾਰਨ ਇਹ ਹੈ ਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਸਾਰੇ ਕੁੱਝ ਉਹਨਾਂ ਦੀ ਯੋਜਨਾ ਦੇ ਤਹਿਤ ਹੋਵੇ ਤੇ ਹਰ ਕੋਈ ਉਹਨਾਂ ਦੇ ਅਧੀਨ ਹੋਵੇ। ਤੀਜਾ ਕਾਰਨ ਇਹ ਹੈ ਕਿ ਜਿਹਨਾਂ ਨੇ ਪੰਜਾਬ ਨੂੰ ਉਜਾੜਨ ਦੀ ਘਟੀਆ ਯੋਜਨਾ ਬਣਾਈ ਹੋਵੇ ਉਹਨਾਂ ਨੂੰ ਰਵੀ ਸਿੰਘ ਹੁਣੀ ਕਿੱਥੇ ਚੰਗੇ ਲਗਦੇ ਹਨ??? ਚੌਥਾ ਕਾਰਨ ਇਹ ਹੈ ਕਿ ਪੰਜਾਬ ਦੀਆਂ ਲਗਭਗ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਖਾਲਸਾ ਏਡ ਦੇ ਨਾਲ ਮਿਲ ਕੇ ਸੇਵਾ ਕਰਨ ਦਾ ਮਨ ਬਣਾਇਆ ਹੈ।
 
ਮੇਰੇ ਮਨ ਵਿੱਚ ਇਕ ਇਹ ਵੀ ਖਿਆਲ ਆਉਂਦਾ ਹੈ ਕਿ ਜੇਕਰ ਇਹੀ ਰਵੀ ਸਿੰਘ ਜੀ ਜੇ ਕਿਤੇ ਭਾਰਤ ਵਿੱਚ ਹੁੰਦੇ ਤਾਂ ਘਟੀਆ ਕਿਸਮ ਦੇ ਲੋਕਾਂ ਨੇ ਕੋਝੀਆਂ ਚਾਲਾਂ ਚੱਲ ਕੇ ਕਿਸੇ ਬੀਬੀ ਨੂੰ ਚਾਰ ਪੈਸੇ ਦੇ ਕੇ ਉਹਨਾਂ ਤੇ ਕੋਈ ਕੇਸ ਪਵਾ ਦੇਣਾ ਸੀ।
 
ਰਵੀ ਸਿੰਘ ਜੀ ਨੂੰ ਆਪਣਾ "ਪ੍ਰੇਰਨਾ ਸਰੋਤ" ਮੰਨਣ ਵਾਲੇ ਬਹੁੱਤ ਸਾਰੇ ਲੋਕ ਹਨ। ਉਹਨਾਂ ਦੀ Recognize all Human race as One ਦੀ ਵਿਚਾਰਧਾਰਾ ਕਰਕੇ ਉਹ ਹਰਮਨ ਪਿਆਰੇ ਬਹੁਤ ਹਨ। ਉਹ ਕੇਂਦਰ ਸਰਕਾਰ ਨੂੰ ਟਿੱਚ ਜਾਣਦੇ ਹਨ ਤੇ ਉਹ ਆਪਣੇ-ਆਪ ਨੂੰ ਪੰਜਾਬੀ ਅਖਵਾਉਣਾ ਪਸੰਦ ਕਰਦੇ ਹਨ। ਚੇਤੇ ਰਹੇ ਕੁੱਝ ਸਮਾਂ ਪਹਿਲਾਂ ਉਹਨਾਂ ਨੇ ਕੇਂਦਰ ਸਰਕਾਰ ਵੱਲੋ ਮਿਲਣ ਵਾਲੇ Indian of the Year ਐਵਾਰਡ ਨੂੰ ਵੀ ਠੁਕਰਾ ਦਿੱਤਾ ਸੀ।
 
ਉਹਨਾਂ ਦੀ ਟੀਮ ਵਿੱਚ ਜਿਹੜੇ ਵੀ ਲੋਕ ਹਨ, ਉਹਨਾਂ ਨੂੰ ਇਕੱਲਾ ਟੀ-ਸ਼ਰਟ ਪਾ ਕੇ ਫੋਟੋ ਖਿਚਵਾਉਣ ਦਾ ਆਦੇਸ਼ ਨਹੀ ਹੈ(ਜਿਹੜਾ ਸਾਡੇ ਲੀਡਰਾਂ ਤੇ ਅਖੌਤੀ ਸਮਾਜ ਸੇਵਕਾਂ ਨੇ ਕਰਨਾ ਹੁੰਦਾ) ਉਹਨਾਂ ਨੂੰ ਡੂੰਘੇ ਪਾਣੀ ਵਿੱਚ ਜਾ ਕੇ ਕੰਮ ਵੀ ਕਰਨਾ ਪੈਂਦਾ ਹੈ। ਜਿੱਥੇ ਬੰਬ ਚਲਦੇ ਹੋਣ,ਉੱਥੇ ਵੀ ਲੋੜਵੰਦਾਂ ਦੀ ਮਦਦ ਕਰਨ ਆਦੇਸ਼ ਹੈ। ਕੱਲ ਰਾਤ 11:30 ਵਜੇ ਜਦੋ ਤਪਦੀ ਗਰਮੀ ਵਿੱਚ ਮੇਰੇ ਸਮੇਤ ਅਸੀ ਸਾਰੇ AC ਵਿੱਚ ਬੈਠ ਕੇ ਫੇਸਬੁੱਕ ਤੇ ਸਟੇਟਸ ਪਾਉਂਦੇ ਸੀ। ਉਸ ਵੇਲੇ ਅਮਰਪ੍ਰੀਤ ਸਿੰਘ ਹੁਣਾ ਦੀ ਅਗਵਾਈ ਵਿੱਚ ਖਾਲਸਾ ਏਡ ਦੇ ਵਲੰਟੀਅਰ ਰੇਤ ਦੇ ਬੋਰੇ ਭਰ ਰਹੇ ਸਨ,ਤਾਂ ਜੋ ਬੰਨ ਬਣਾ ਕੇ ਭਵਿੱਖ ਵਿੱਚ ਵਾਧੂ ਪਾਣੀ ਨੂੰ ਰੋਕਿਆ ਜਾਵੇ। ਉਹਨਾਂ ਨੂੰ ਗੰਦਾ ਪਾਣੀ ਜਿਹੜਾ ਭੜਾਸ ਛੱਡ ਰਿਹਾ ਹੈ,ਉਸ ਵਿੱਚ ਜਾਣ ਦਾ ਵੀ ਆਦੇਸ਼ ਹੈ। ਇਹੋ ਜਿਹੇ ਮਰਦ-ਦਲੇਰਾਂ ਦੀ ਹਰ ਪਾਸੇ ਬੱਲੇ-ਬੱਲੇ ਨੇ ਈਰਖਾ ਕਰਨ ਵਾਲਿਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ।
 
ਅੰਤ ਵਿੱਚ ਮੈ ਇਹ ਕਹਿਣਾ ਚਾਹੁੰਦੀ ਹਾਂ ਕਿ ਖਾਲਸਾ ਏਡ ਦੀ ਜਿੰਨੀ ਵੀ ਮਦਦ ਕੀਤੀ ਜਾਵੇ,ਉਹ ਥੋੜੀ ਹੈ। ਸਾਨੂੰ ਇਹੋ ਜਿਹੀਆਂ ਸੰਸਥਾਵਾਂ ਦੀ ਹੋਂਦ ਬਰਕਰਾਰ ਰੱਖਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਇਸ ਲਈ ਨਹੀ ਕਿ ਇਸਦੀ ਜ਼ਰੂਰਤ ਅੱਜ ਪੰਜਾਬ ਵਿੱਚ ਹੜ੍ਹਾਂ ਤੋ ਪ੍ਰਭਾਵਿਤ ਇਲਾਕਿਆਂ ਨੂੰ ਹੈ ਬਲਕਿ ਇਸ ਲਈ ਇਸ ਸੰਸਥਾ ਦੀ ਜ਼ਰੂਰਤ ਵਿਸ਼ਵ ਭਰ ਦੇ ਉਹਨਾਂ ਲੋਕਾਂ ਨੂੰ ਹੈ,ਜਿਹੜੇ ਕਿਸੇ ਮੁਸੀਬਤ ਵਿੱਚ ਫਸੇ ਹੋਏ ਹਨ।
ਸਰਬੱਤ ਦਾ ਭਲਾ।
ਮਨਦੀਪ ਕੌਰ ਪੰਨੂ
Have something to say? Post your comment