News

ਦਲਜੀਤ ਸਿੰਘ ਸੱਗੂ ਐਨ.ਆਰ.ਆਈ. ਦਾ ਪਿੰਡ ਵਾਸੀਆਂ ਕੀਤਾ ਸਨਮਾਨ

September 16, 2019 05:27 PM

ਦਲਜੀਤ ਸਿੰਘ  ਸੱਗੂ ਐਨ.ਆਰ.ਆਈ. ਦਾ ਪਿੰਡ ਵਾਸੀਆਂ ਕੀਤਾ ਸਨਮਾਨ

ਸਰਕਾਰੀ ਸਕੂਲ ਦੇ ਮਿੱਡ ਡੇ ਮੀਲ ਲਈ ਭੇਂਟ ਕੀਤੀ ਫਰਿੱਜ

ਫਗਵਾੜਾ,16 ਸਤੰਬਰ 2019:  ਕੈਨੇਡਾ ਵਸਦੇ ਪਿੰਡ ਪਲਾਹੀ ਦੇ ਐਨ.ਆਰ.ਆਈ. ਦਲਜੀਤ ਸਿੰਘ ਸੱਗੂ ਨੇ ਪਿੰਡ ਪਲਾਹੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਲਈ ਚਲਾਏ ਜਾ ਰਹੇ ਮਿੱਡ ਡੇ ਮੀਲ ਲਈ ਫਰਿੱਜ ਦਾਨ ਵਜੋਂ ਦਿੱਤੀ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਅਤੇ ਚੇਅਰਮੈਨ ਮਦਨ ਲਾਲ ਅਤੇ ਪਿੰਡ ਪੰਚਾਇਤ ਪਲਾਹੀ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਸਾਹਿਬਾਨ ਨੇ ਐਨ.ਆਰ.ਆਈ. ਦਲਜੀਤ ਸਿੰਘ ਨੂੰ ਮੰਮੰਟੋ ਦੇਕੇ ਉਸਦਾ ਸਨਮਾਨ ਕੀਤਾ। ਇਸ ਸਮੇਂ ਬੋਲਦਿਆਂ  ਗੁਰਪਾਲ ਸਿੰਘ ਸੱਗੂ ਸਾਬਕਾ ਸਰਪੰਚ ਨੇ ਕਿਹਾ ਕਿ ਪਲਾਹੀ ਦੇ ਪ੍ਰਵਾਸੀ ਵੀਰਾਂ ਦੀ ਪਿੰਡ ਨੂੰ ਵੱਡੀ ਦੇਣ ਹੈ। ਕਾਂਗਰਸੀ ਨੇਤਾ ਗੁਲਾਮ ਸਰਵਰ ਨੇ ਸਕੂਲ ਦੀਆਂ ਪ੍ਰਬੰਧਕ ਕਮੇਟੀਆਂ ਦੀ ਸਕੂਲ ਨੂੰ ਸੁੰਦਰ ਬਨਾਉਣ ਅਤੇ ਬੁਨਿਆਦੀ ਸਹੂਲਤਾਂ ਦੇਣ ਲਈ ਭਰਪੂਰ ਪ੍ਰਸੰਸਾ ਕੀਤੀ। ਨੰਬਰਦਾਰ ਸੁਰਜਨ ਸਿੰਘ ਨੇ ਕਿਹਾ ਕਿ ਪਿੰਡ ਦਾ ਵਿਕਾਸ ਨੌਜਵਾਨ ਦੀ ਪਹਿਲ ਹੈ। ਬੀਬੀ ਰਣਜੀਤ ਕੌਰ ਸਰਪੰਚ, ਸੁਖਵਿੰਦਰ ਸਿੰਘ ਸੱਲ, ਮਨੋਹਰ ਸਿੰਘ ਪੰਚ, ਮਦਨ ਲਾਲ ਪੰਚ ਨੇ ਪਿੰਡ ਨੂੰ ਸਾਫ਼-ਸੁਥਰਾ ਬਨਾਉਣ ਲਈ ਪਿੰਡ ਵਾਸੀਆਂ ਦਾ ਸਹਿਯੋਗ ਮੰਗਿਆ ਅਤੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਲਈ ਭਰਪੂਰ ਯਤਨ ਕਰਨਗੇ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਰਵਿੰਦਰ ਸਿੰਘ ਸੱਗੂ, ਰਣਜੀਤ ਸਿੰਘ ਮੈਨੇਜਰ, ਬਿੰਦਰ ਫੁੱਲ, ਸੋਹਨ ਲਾਲ, ਮਨਜੋਤ ਸਿੰਘ ਸੱਗੂ, ਲਖਬੀਰ ਸਿੰਘ ਬਸਰਾ, ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਮੁੱਖੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।

Have something to say? Post your comment

More News News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਡਾ. ਰਘੂਬੀਰ ਪ੍ਰਕਾਸ਼ ਸਕੂਲ ਦੀ ਵਿਦਿਆਰਥਣ ਦਾ ਸੂਬਾ ਪੱਧਰੀ ਖੇਡ ਮੁਕਾਬਲੇ 'ਚ ਵਧੀਆ ਪ੍ਰਦਰਸ਼ਨ In Jandiala Guru's sale of intoxication continues, police administration failed to stop, ਜੀ.ਐਚ. ਇੰਮੀਗਰੇਸ਼ਨ ਮਾਨਸਾ ਦੇ ਵਿਦਿਆਰਥਣ ਆਇਨਾਪ੍ਰੀਤ ਕੌਰ ਨੰਦਗੜ੍ਹ ਨੇ ਪੀ.ਟੀ.ਈ. ਦੀ ਪ੍ਰੀਖਿਆ ਵਿੱਚੋਂ 6.5 ਬੈਂਡ ਪ੍ਰਾਪਤ ਕੀਤੇ। ਪ੍ਰਾਲ਼ੀ ਵਾਲੇ ਮੁੱਦੇ ਤੇ ਸਰਕਾਰ ਕਿਸਾਨਾਂ ਤੇ ਪਰਚੇ ਦਰਜ਼ ਕਰਨ ਦੇ ਡਰਾਬੇ ਦੇ ਰਹੀ ਹੈ - ਭੈਣੀਬਾਘਾ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਬੱਚਿਆਂ ਨੇ ਵਿਦਿਅਕ ਟੂਰ ਲਗਾਇਆਂ ਮੁੰਬਈ ਵਿਖੇ ਕਰਾਏ ਗਏ ਸੈਮੀਨਾਰ ਦੀ ਸਫਲਤਾ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਟਕਸਾਲ ਦੀ ਲੋਕਪ੍ਰੀਅਤਾ ਦੀ ਵਿਲਖਣ ਪਛਾਣ ਕਾਇਮ ਕੀਤੀ। ਕੁਝ ਖ਼ਾਸ ਖ਼ਤ ਮਿਸ਼ਨ ਸ਼ਤ ਪ੍ਤੀਸ਼ਤ ਸਫਲ ਬਣਾਉਣ ਲਈ ਸਰਹੱਦੀ ਖੇਤਰਾਂ ਦੇ ਅਧਿਅਾਪਕ ੳੁਤਸ਼ਾਹਿਤ - ਸਿੱਖਿਆ ਸਕੱਤਰ ਗਲਾਸਗੋ 'ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 'ਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਬੈਂਡ ਨੇ ਕੀਤੀ ਫ਼ਤਿਹ
-
-
-