Article

ਨੌਜਵਾਨਾਂ ਦੀ ਨਸ਼ਿਆ ਵਿੱਚ ਰੁਲ ਰਹੀ ਜਵਾਨੀ/ ਸੰਦੀਪ ਕੌਰ

September 16, 2019 05:28 PM
ਨੌਜਵਾਨਾਂ ਦੀ ਨਸ਼ਿਆ ਵਿੱਚ ਰੁਲ ਰਹੀ ਜਵਾਨੀ
 
 ਪੰਜਾਬ ਜੋ ਕਿ ਕਦੀ ਪੰਜ ਦਰਿਆਵਾਂ ਦੇ ਨਾਂ ਨਾਲ਼ ਜਾਣਿਆ ਜਾਂਦਾ ਸੀ,ਅੱਜ ਇੱਥੇ ਸ਼ਰਾਬ ਦੀਆਂ ਨਦੀਆਂ ਵਗਦੀਆ ਹਨ।ਨੌਜਵਾਨਾਂ ਵਿੱਚ ਨਸ਼ਾ ਕਰਨਾ ਪਹਿਲਾਂ ਇੱਕ ਸ਼ੌਕ ਫਿਰ ਆਦਤ ਅਤੇ ਬਾਅਦ ਵਿੱਚ ਮਜ਼ਬੂਰੀ ਬਣ ਜਾਂਦਾ ਹੈ।ਹੁਣ ਤਾਂ ਪੰਜਾਬ ਦੀਆਂ ਵਿਦਿਆਰਥਣਾਂ ਵੀ ਨਸ਼ੇ ਦੀ ਦਲਦਲ ਵਿੱਚ ਫਸ ਗਈਆਂ ਹਨ।ਨਸ਼ਿਆਂ ਦੀ ਵਰਤੋਂ ਨਾਲ਼ ਮੁਸੀਬਤਾਂ ਦਾ ਹੱਲ ਨਹੀਂ ਹੁੰਦਾ ਸਗੋਂ ਮੁਸੀਬਤਾਂ ਹੋਰ ਵੀ ਵਧਦੀਆਂ ਹਨ।ਜਿਹੜੇ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਕੂਲਾਂ,ਕਾਲਜਾਂ ਵਿੱਚ ਹੋ ਰਹੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਤਾਂ ਜੋ ਉਨ੍ਹਾਂ ਦਾ ਧਿਆਨ ਨਸ਼ਿਆਂ ਵੱਲੋਂ ਹਟ ਸਕੇ।ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਕੂਲਾਂ ਵਿੱਚ ਹੋ ਰਹੀਆਂ ਖੇਡਾਂ ਵੱਲ ਵੀ ਜ਼ਿਆਦਾ ਧਿਆਨ ਦੇਣ ਤਾਂ ਜੋ ਉਹਨਾਂ ਦੀ ਸਿਹਤ ਤੰਦਰੁਸਤ ਰਹੇ।
  ਜਦੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਤਾਂ ਉਨ੍ਹਾਂ ਵਿੱਚੋਂ ਕਈ ਨੌਜਵਾਨ ਮਾਨਸਿਕ ਪੀੜ੍ਹਾਂ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਇਸ ਮਾਨਸਿਕ ਪੀੜ੍ਹਾਂ ਨੂੰ ਦੂਰ ਕਰਨ ਲਈ ਨਸ਼ੇ ਦੇ ਆਦੀ ਹੋ ਜਾਂਦੇ ਹਨ।ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ਿਆਂ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਸਮੇਂ ਸਿਰ ਰੋਜ਼ਗਾਰ ਦਿੱਤਾ ਜਾਵੇ।ਕਿੰਨ੍ਹੇ ਹੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਹਨ,ਜਿਨ੍ਹਾਂ ਨੂੰ ਸਰਕਾਰ ਨੇ ਹਜੇ ਤੱਕ ਨੌਕਰੀ ਨਹੀੰ ਦਿੱਤੀ।ਕਿਸੇ ਵੀ ਰਾਜ ਦੇ ਲੋਕਾਂ ਨੂੰ ਸਿੱਖਿਆ,ਸਿਹਤ ਸਹੂਲਤਾਂ ਤੇ ਰੁਜ਼ਗਾਰ ਮੁਹੱਈਆਂ ਕਰਵਾਉਣਾ ਉੱਥੋਂ ਦੀ ਸਰਕਾਰ ਦਾ ਮੁੱਢਲਾ ਫ਼ਰਜ ਹੈ।ਭਾਰਤੀ ਸੰਵਿਧਾਨ ਵੀ ਨਾਗਰਿਕਾਂ ਨੂੰ ਇਹ ਹੱਕ ਦਿੰਦਾ ਹੈ।ਜੇਕਰ ਪੰਜਾਬ ਜਾਂ ਪੂਰੇ ਭਾਰਤ ਦੇ ਪਿੰਡਾਂ ਵੱਲ਼ ਵੇਖੀਏ, ਅੱਧੀਓ ਵੱਧ ਆਬਾਦੀ 10ਵੀਂ ਤੋਂ ਬਾਅਦ ਜਾਂ ਰੁਲ-ਖੁਲ ਕੇ ਹੱਦ ਬਾਰਵੀਂ ਪੜ੍ਹਦੀ ਹੈ ਕਿਉਂਕਿ ਸਰਕਾਰੀ ਕਾਲਜ ਥੋੜ੍ਹੇ ਬਹੁਤ ਨੇ ਤੇ ਨਿੱਜੀ ਕਾਲਜਾਂ ਦੀਆਂ ਫ਼ੀਸਾਂ ਭਰਨੀਆਂ ਹਰੇਕ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ।ਇਸ ਲਈ ਸਰਦਾ ਪੁੱਜਦਾ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਬਜਾਏ ਬਾਹਰਲੇ ਮੁਲਕ ਭੇਜਣ ਨੂੰ ਤਰਜੀਹ ਦੇਣ ਲੱਗਿਆ ਹੈ। ਜੇਕਰ ਸਰਕਾਰਾਂ ਪੜ੍ਹੇ-ਲਿਖੇ ਲੋਕਾਂ ਨੂੰ ਰੋਜ਼ਗਾਰ ਦੇਣ ਤਾਂ ਕਿਉਂ ਮਾਂਵਾਂ ਦੇ ਪੁੱਤਰਾਂ ਨੂੰ ਘਰ-ਪਰਿਵਾਰ ਛੱਡ ਕੇ ਬਾਹਰਲੇ ਮੁਲਕਾਂ 'ਚ ਜਾ ਕੇ ਕੰਮ ਕਰਨਾ ਪਵੇ।ਨੌਜਵਾਨਾਂ ਨੂੰ ਵੀ ਆਪਣੀ ਨੌਜਵਾਨੀ ਨਸ਼ਿਆਂ ਵਿੱਚ ਨਹੀਂ ਗਾਲਣੀ ਚਾਹੀਦੀ।ਨਸ਼ਾ ਇੱਕ ਅਜਿਹਾ ਜ਼ਹਿਰ ਹੈ ਜੋ ਨੌਜਵਾਨਾਂ ਨੂੰ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ।ਨੌਜਵਾਨਾਂ ਨੂੰ ਇਸ ਜ਼ਹਿਰ ਤੋਂ ਬਚਣਾ ਚਾਹੀਦਾ ਹੈ।
 
  ਸੰਦੀਪ ਕੌਰ ਹਿਮਾਂਯੂੰਪੁਰਾ
 
Have something to say? Post your comment